Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 28, 2026

ਪਟਿਆਲਾ ਪੁਲਿਸ ਵੱਲੋਂ ਨਾਜਾਇਜ਼ ਹਥਿਆਰਾਂ ਸਮੇਤ 2 ਕਾਬੂ

ਪਟਿਆਲਾ : ਅੰਬਾਲਾ ਰਾਜਪੁਰਾ ਰੋਡ ਨੇੜੇ ਸ਼ੰਭੂ ਹਾਈਵੇਅ ਤੋਂ ਰਾਤ ਸਮੇਂ ਪਿਸਤੌਲ ਦੇ ਜ਼ੋਰ ‘ਤੇ ਕਾਰ ਖੋਹਣ ਦੇ ਮਾਮਲੇ ‘ਚ ਸੀਆਈਏ ਪੁਲਿਸ ਟੀਮ ਨੇ 10 ਨਾਜਾਇਜ਼ ਹਥਿਆਰਾਂ ਸਮੇਤ ਦੋ ਮੁਲਜ਼ਮਾਂ ਨੂੰ ਗਿ੍ਫਤਾਰ ਕੀਤਾ ਹੈ। ਪੁਲਿਸ ਵੱਲੋਂ ਤਲਵਿੰਦਰ ਸਿੰਘ ਉਰਫ ਨਿੱਕੂ ਵਾਸੀ ਪਿੰਡ ਦਾਦ ਲੁਧਿਆਣਾ ਨੂੰ ਪਿੰਡ ਸੁਧਾਰ ਤੋਂ ਗਿ੍ਫਤਾਰ ਕੀਤਾ ਗਿਆ ਹੈ। ਉਸ ਦੀ ਨਿਸ਼ਾਨਦੇਹੀ ‘ਤੇ ਇਸ ਦੇ ਘਰ ‘ਚੋਂ 4 ਪਿਸਟਲ 32 ਬੋਰ ਸਮੇਤ 19 ਰੌਂਦ ਬਰਾਮਦ ਕੀਤੇ ਗਏ, ਇਸੇ ਤਰ੍ਹਾਂ ਹੀ ਇਕ ਹੋਰ ਕੁਲਵਿੰਦਰ ਸਿੰਘ ਉਰਫ ਸੋਨੂੰ ਵਾਸੀ ਜੁਝਾਰ ਨਗਰ ਕ੍ਰਿਸਨਪੁਰਾ ਜ਼ਿਲ੍ਹਾ ਸੰਗਰੂਰ ਨੂੰ ਜੁਝਾਰ ਨਗਰ ਸੰਗਰੂਰ ਤੋ ਗਿ੍ਫਤਾਰ ਕੀਤਾ ਗਿਆ। ਉਸ ਦੀ ਨਿਜ਼ਾਨਦੇਹੀ ‘ਤੇ ਉਸ ਦੇ ਘਰ ਤੋਂ 6 ਪਿਸਟਲ 32 ਬੋਰ ਸਮੇਤ 13 ਰੋਦ 32 ਬੋਰ ਅਤੇ 08 ਮੈਗਜ਼ੀਨ 32 ਬੋਰ ਬਰਾਮਦ ਕੀਤੇ ਗਏ।

ਇੰਸਪੈਕਟਰ ਸ਼ਮਿੰਦਰ ਸਿੰਘ ਇੰਚਾਰਜ ਸੀਆਈਏ ਸਟਾਫ ਪਟਿਆਲਾ ਦੀ ਟੀਮ ਵਲੋਂ ਕੀਤੀ ਜਾਂਚ ਵਿਚ ਸਾਹਮਣੇ ਆਇਆ ਕਿ ਕਾਫੀ ਵੱਡੇ ਪੱਧਰ ‘ਤੇ ਕੁਝ ਅਪਰਾਧੀਆਂ ਨੂੰ ਨਾਜਾਇਜ਼ ਹਥਿਆਰਾਂ ਦੀ ਸਪਲਾਈ ਕੀਤੀ ਜਾ ਰਹੀ ਹੈ ਅਤੇ ਕੁਝ ਅਪਾਰਧੀਆਂ ਨੇ ਇਹ ਨਾਜਾਇਜ਼ ਹਥਿਆਰਾਂ ਨੂੰ ਆਪਣੇ ਕਬਜ਼ੇ ‘ਚ ਰੱਖਿਆ ਹੋਇਆ ਹੈ। ਇਸ ‘ਤੇ ਸੀਆਈਏ ਸਟਾਫ ਵੱਲੋਂ ਮੁਲਜ਼ਮਾਂ ਦੀ ਗਿ੍ਫਤਾਰੀ ਕੀਤੀ ਤੇ ਨਾਜਾਇਜ਼ ਹਥਿਆਰਾਂ ਦੀ ਬਰਾਮਦਗੀ ਲਈ ਇਕ ਸਪੈਸ਼ਲ ਆਪਰੇਸ਼ਨ ਚਲਾਇਆ ਗਿਆ ਸੀ। ਇਸ ‘ਚ ਪਟਿਆਲਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕਰਦਿਆਂ 10 ਨਾਜਾਇਜ਼ ਪਿਸਟਲ 32 ਬੋਰ ਸਮੇਤ 18 ਮੈਗਜ਼ੀਨ ਤੇ 32 ਰੌਂਦ ਤੇ ਇਕ ਸਵਿਫਟ ਡਿਜ਼ਾਇਰ ਕਾਰ ਬਰਾਮਦ ਕੀਤੀ ਗਈ ਹੈ।

ਪਹਿਲਾਂ ਵੀ ਦਰਜ ਹਨ ਕਈ ਮਾਮਲੇ

ਮੁਲਜ਼ਮਾਂ ਦੇ ਪਿਛੋਕੜ ਬਾਰੇ ਐੱਸਐੱਸਪੀ ਡਾ. ਸੰਦੀਪ ਗਰਗ ਨੇ ਦੱਸਿਆ ਕਿ ਕੁਲਵਿੰਦਰ ਸਿੰਘ ਉਰਫ ਸੋਨੂੰ ਖਿਲਾਫ ਐੱਨਡੀਪੀਐੱਸ ਐਕਟ ਤੇ ਹੋਰ ਜੁਰਮਾਂ ਤਹਿਤ 11 ਮੁਕੱਦਮੇ ਸੰਗਰੂਰ, ਬਰਨਾਲਾ ਤੇ ਗੁਰਦਾਸਪੁਰ ਵਿਖੇ ਦਰਜ ਹਨ। ਤਲਵਿੰਦਰ ਸਿੰਘ ਉਰਫ ਨਿੱਕੂ ਖਿਲਾਫ ਸੰਗੀਨ ਜੁਰਮਾ ਤਹਿਤ ਲੁਧਿਆਣਾ ਤੇ ਮੋਗਾ ਵਿਖੇ 8 ਮੁਕੱਦਮੇ ਦਰਜ ਹਨ। ਇਨ੍ਹਾਂ ਦੋਵਾਂ ਦੇ ਨਾਮੀ ਗੈਗਸਟਰਾਂ ਤੇ ਵੱਡੇ ਅਪਰਾਧਿਕ ਗਰੁੱਪਾਂ ਨਾਲ ਵੀ ਸਬੰਧ ਹਨ। ਤਲਵਿੰਦਰ ਸਿੰਘ ਨਿੱਕਾ ਸਾਲ 2016 ‘ਚ ਮੋਗਾ ਵਿਖੇ ਹੋਈ, ਕੈਸ਼ ਵੈਨ ਦੀ 60 ਲੱਖ ਰੁਪਏ ਵਾਲੀ ਡਕੈਤੀ ‘ਚ ਸ਼ਾਮਲ ਰਿਹਾ ਹੈ ਤੇ ਆਪਣੇ ਗਰੁੱਪ ਦਾ ਸਰਗਰਮ ਮੈਂਬਰ ਰਿਹਾ ਹੈ। ਮੁਲਜ਼ਮ ਤਲਵਿੰਦਰ ਸਿੰਘ ਉਰਫ ਨਿੱਕਾ ਅਤੇ ਕੁਲਵਿੰਦਰ ਸਿੰਘ ਉਰਫ ਸੋਨੂੰ ਉਕਤਾਨ ਨੂੰ ਅੱਜ ਪੇਸ਼ ਅਦਾਲਤ ਕਰ ਕੇ 02 ਅਪ੍ਰਰੈਲ ਤਕ ਤਕ ਪੁਲਿਸ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਕੀਤੀ ਜਾਵੇਗੀ।

ਹੁਣ ਤਕ ਸੱਤ ਦੀ ਹੋਈ ਗਿ੍ਫ਼ਤਾਰੀ

ਹੁਣ ਤਕ ਤਫਤੀਸ਼ ਦੌਰਾਨ ਪਵਨਦੀਪ ਸਿੰਘ ਉਰਫ ਪਵਨ ਗਰਚਾ, ਰਣਯੋਧ ਸਿੰਘ ਉਰਫ ਜੋਤੀ ਤੇ ਮਨਵਿੰਦਰ ਸਿੰਘ ਉਰਫ ਚਮਕੌਰ ਸਿੰਘ ਨੂੰ 20 ਮਾਰਚ ਨੂੰ ਉਕਤ ਮਾਮਲੇ ‘ਚ ਗਿ੍ਫਤਾਰ ਕੀਤਾ ਗਿਆ ਸੀ। ਜਿਨ੍ਹਾਂ ਦਾ 28 ਮਾਰਚ ਤਕ ਪੁਲਿਸ ਰਿਮਾਂਡ ਹਾਸਲ ਕਰ ਕੇ ਪੁੱਛਗਿੱਛ ਕੀਤੀ ਗਈ ਸੀ। ਇਸ ਦੇ ਅਧਾਰ ‘ਤੇ ਰੁਘਵਿੰਦਰ ਸਿੰਘ ਉਰਫ ਰਿੰਕੀ ਅਜਨੌਦ ਵਾਸੀ ਪਿੰਡ ਅਜਨੌਦ ਲੁਧਿਆਣਾ ਤੇ ਅਕਾਸ਼ਦੀਪ ਸਿੰਘ ਉਰਫ ਅਕਾਸ਼ ਵਾਸੀ ਪਿੰਡ ਨਾਗ ਕਲਾਂ ਜ਼ਿਲ੍ਹਾ ਅਮਿ੍ਤਸਰ ਨੂੰ ਵੀ ਪੋ੍ਡੈਕਸ਼ਨ ਵਰੰਟ ‘ਤੇ ਫਰੀਦਕੋਟ ਜੇਲ੍ਹ ‘ਚੋਂ ਲਿਆ ਕੇ 28 ਮਾਰਚ ਤਕ ਪੁਲਿਸ ਰਿਮਾਡ ਹਾਸਲ ਕਰ ਕੇ ਪੁੱਛਗਿੱਛ ਕੀਤੀ ਗਈ ਹੈ। ਕੁਲਵਿੰਦਰ ਸਿੰਘ ਸੋਨੂੰ ਤੇ ਤਲਵਿੰਦਰ ਸਿੰਘ ਨਿੱਕੂ ਉਕਤ ਸਮੇਤ ਹੁਣ ਤਕ ਮੁਕੱਦਮੇ ‘ਚ ਸੱਤ ਮੁਲਜ਼ਮਾਂ ਦੀ ਗਿ੍ਫਤਾਰੀ ਕੀਤੀ ਜਾ ਚੁੱਕੀ ਹੈ। ਪਟਿਆਲਾ ਪੁਲਿਸ ਵੱਲੋਂ ਉਕਤਾਨ ਸਾਰੇ ਮੁਲਜ਼ਮਾਂ ਨੂੰ ਗਿ੍ਫਤਾਰ ਕਰ ਕੇ ਪੁੱਛਗਿੱਛ ਕਰ ਕੇ ਹੁਣ ਤਕ ਕੁਲ 12 ਪਿਸਟਲ ਹਥਿਆਰ, ਲੁੱਟੀ ਹੋਈ ਵਰਨਾ ਕਾਰ ਤੇ ਦੋ ਹੋਰ ਕਾਰਾਂ, ਵਗੈਰਾ ਵੀ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ।

Vinkmag ad
Share Our Daily Posts

News Desk

Read Previous

ਲੁਧਿਆਣਾ ‘ਚ ਬੁਲਟ ਪਟਾਕੇ ਚਲਾਉਣ ਵਾਲਿਆਂ ਖਿਲਾਫ ਪੁਲਿਸ ਦੀ ਸਖ਼ਤੀ, ਚਿਤਾਵਨੀ ਤੋਂ ਬਾਅਦ ਕੱਟੇ ਜਾਣ ਲੱਗੇ ਚਲਾਨ; ਨਾਕਿਆਂ ‘ਤੇ 200 ਤੋਂ ਵੱਧ ਮੁਲਾਜ਼ਮ ਤਾਇਨਾਤ

Read Next

ਕੇਂਦਰ ਸਰਕਾਰ ਨੇ ਪੰਜਾਬ ਦੀ ‘ਆਪ’ ਸਰਕਾਰ ਨੂੰ ਦਿੱਤਾ ਵੱਡਾ ਝਟਕਾ, ਹੁਣ ਇਸ ਫੰਡ ‘ਤੇ ਲਾਈ ਰੋਕ