120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ
ਨਵੀਂ ਦਿੱਲੀ. ਸ਼੍ਰੋਮਣੀ ਅਕਾਲੀ ਦਲ (SAD) ਦੀ ਆਗੂ ਹਰਸਿਮਰਤ ਕੌਰ ਬਾਦਲ (Harsimrat Kaur Badal) ਨੇ ‘ਸਜ਼ਾ ਪੂਰੀ ਕਰ ਚੁੱਕੇ ਕਈ ਸਿੱਖ ਕੈਦੀਆਂ ਦੇ ਜੇਲ੍ਹ ‘ਚ ਬੰਦ ਹੋਣ’ ਦਾ ਮੁੱਦਾ ਸੋਮਵਾਰ ਨੂੰ ਲੋਕ ਸਭਾ ‘ਚ ਚੁੱਕਿਆ ਤੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਦਵਿੰਦਰ ਪਾਲ ਸਿੰਘ ਭੁੱਲਰ ਸਮੇਤ ਅਜਿਹੇ ਸਾਰੇ ਸਿੱਖ ਕੈਦੀਆਂ ਦੀ ਰਿਹਾਈ ਯਕੀਨੀ ਬਣਾਈ ਜਾਵੇ ਜਿਹੜੇ ਸਜ਼ਾ ਪੂਰੀ ਕਰ ਚੁੱਕੇ ਹਨ। ਇਸ ਤੋਂ ਇਲਾਵਾ ਉਨ੍ਹਾਂ ਪੋਸਟ ਮੈਟ੍ਰਿਕ ਸਕਾਲਰਸ਼ਿਪ (Post Matric Scholarship) ਦਾ ਮੁੱਦਾ ਵੀ ਚੁੱਕਿਆ। ਹਰਸਿਮਰਤ ਕੌਰ ਨੇ ਕਿਹਾ, ‘ਮੈਂ ਸਰਕਾਰ ਦਾ ਧਿਆਨ ਉਨ੍ਹਾਂ ਬੰਦੀ ਸਿੱਖਾਂ ਵੱਲ ਦਿਵਾਉਣਾ ਚਾਹੁੰਦੀ ਹਾਂ ਜਿਹੜੇ 25-30 ਸਾਲਾਂ ਤੋਂ ਸਜ਼ਾ ਕੱਟਣ ਦੇ ਬਾਵਜੂਦ ਜੇਲ੍ਹ ‘ਚ ਬੰਦ ਹਨ ਜਿਨ੍ਹਾਂ ਦੀ ਦੁੱਗਣੀ ਸਜ਼ਾ ਹੋ ਗਈ ਹੈ, ਪਰ ਉਹ ਹਾਲੇ ਵੀ ਬਾਹਰ ਨਹੀਂ ਆਏ ਹਨ…ਪ੍ਰੋਫੈਸਰ ਭੁੱਲਰ ਵਰਗੇ ਲੋਕ ਹਾਲੇ ਵੀ ਜੇਲ੍ਹ ‘ਚ ਬੰਦ ਹਨ।
ਉਨ੍ਹਾਂ ਦੋਸ਼ ਲਗਾਇਆ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪੰਜਾਬ ‘ਚ ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦਾ ਵਾਅਦਾ ਕੀਤਾ ਪਰ ਦਿੱਲੀ ‘ਚ ਉਨ੍ਹਾਂ ਦੇ ਮੰਤਰੀ ਢੁਕਵੇਂ ਕਦਮ ਨਹੀਂ ਉਠਾ ਰਹੇ। ਉਨ੍ਹਾਂ ਕਿਹਾ ਕਿ ਕੁਝ ਸਾਲ ਪਹਿਲਾਂ ਸਰਕਾਰ ਨੇ ਸਜ਼ਾ ਪੂਰੀ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਦਾ ਵਾਅਦਾ ਕੀਤਾ ਸੀ, ਪਰ ਅਜੇ ਤਕ ਰਿਹਾਈ ਨਹੀਂ ਹੋਈ। ਹਰਸਿਮਰਤ ਕੌਰ ਨੇ ਕਿਹਾ, ‘ਮੇਰੀ ਮੰਗ ਹੈ ਕਿ ਅਜਿਹੇ ਕੈਦੀਆਂ ਦੀ ਤੁਰੰਤ ਰਿਹਾਈ ਕੀਤੀ ਜਾਵੇ।
