ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ
ਨਵੀਂ ਦਿੱਲੀ – Flipcart Health + : ਈ-ਕਮਰਸ ਪਲੇਟਫਾਰਮ ਫਲਿਪਕਾਰਟ ਨੇ ਬੁੱਧਵਾਰ ਨੂੰ ਇਕ ਐਪ ਲਾਂਚ ਕੀਤਾ ਹੈ, ਜਿਸ ਨੂੰ ਫਲਿਪਕਾਰਟ ਹੈਲਥ+ ਕਿਹਾ ਗਿਆ ਹੈ। ਇਹ ਐਪ ਭਾਰਤ ‘ਚ 20,000 ਤੋਂ ਜ਼ਿਆਦਾ ਪਿਨਕੋਡਜ਼ ‘ਤੇ ਕਸਟਮਰਜ਼ ਲਈ ਸਸਤੀਆਂ ਦਵਾਈਆਂ ਤੇ ਸਿਹਤ ਸਬੰਧੀ ਪ੍ਰੋਡਕਟਸ ਤੇ ਸਰਵਿਸਿਜ਼ ਤਕ ਪਹੁੰਚ ਨੂੰ ਸਮਰੱਥ ਬਣਾਏਗਾ। ਫਲਿਪਕਾਰਟ ਹੈਲਥ+ ਦਾ ਉਦੇਸ਼ ਦੂਰ-ਦੁਰਾਡੇ ਦੀਆਂ ਥਾਵਾਂ ‘ਤੇ ਸਹੀ ਦਵਾਈਆਂ ਤੇ ਹੈਲਥ ਕੇਅਰ ਪ੍ਰੋਡਕਟ ਤਕ ਪਹੁੰਚਣ ਦੀ ਸਮੱਸਿਆ ਨੂੰ ਦੂਰ ਕਰ ਕੇ ਹੈਲਥਕੇਅਰ ਈਕੋ-ਸਿਸਟਮ ਨੂੰ ਮਜ਼ਬੂਤ ਕਰਨਾ ਹੈ ਤਾਂ ਜੋ ਸਿਹਤ ਸੰਬੰਧੀ ਜ਼ਰੂਰਤਾਂ ਨੂੰ ਪੂਰਾ ਕੀਤਾ ਜਾ ਸਕੇ। ਕੰਪਨੀ ਨੇ ਦੱਸਿਆ ਕਿ ‘ਸਵਸਥ ਭਾਰਤ’ ‘ਚ ਵੀ ਯੋਗਦਾਨ ਦੇਵੇਗਾ।
ਦੂਰ-ਦੁਰਾਡੇ ਦੇ ਇਲਾਕਿਆਂ ‘ਚ ਪਹੁੰਚਣਗੀਆਂ ਸੇਵਾਵਾਂ
ਫਲਿੱਪਕਾਰਟ ਹੈਲਥ+ ਦੇ ਚੀਫ ਐਗਜ਼ੀਕਿਊਟਿਵ ਪ੍ਰਸ਼ਾਂਤ ਝਾਵੇਰੀ ਨੇ ਦੱਸਿਆ ਕਿ ਕੋਵਿਡ-19 ਮਹਾਮਾਰੀ ਤੋਂ ਬਾਅਦ, ਸਿਹਤ ‘ਤੇ ਜ਼ਿਆਦਾ ਧਿਆਨ ਕੇਂਦ੍ਰਿਤ ਕੀਤਾ ਗਿਆ ਹੈ। ਅਸੀਂ ਅਜਿਹੇ ਟੈਕਨਾਲੋਜੀ ਦਾ ਲਾਭ ਉਠਾਉਣਾ ਚਾਹੁੰਦੇ ਹਾ ਜੋ ਹੈਲਥਕੇਅਰ ਈਕੋ-ਸਿਸਟਮ ਨੂੰ ਮਜ਼ਬੂਤ ਕਰਨ ਤੇ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕਿਆਂ ‘ਚ ਰਹਿਣ ਵਾਲੇ ਲੋਕਾਂ ਲਈ ਵੀ ਸਿਹਤ ਸੇਵਾ ਤਕ ਪਹੁੰਚ ਨੂੰ ਆਸਾਨ ਬਣਾਉਣ। ਫਲਿੱਪਕਾਰਟ ਨੇ ਫਲਿੱਪਕਾਰਟ ਹੈਲਥ+ ਦੇ ਲਾਂਚ ਜ਼ਰੀਏ ਹੈਲਥਕੇਅਰ ਸੈਕਟਰ ‘ਚ ਕਦਮ ਰੱਖਿਆ ਹੈ। ਫਲਿੱਪਕਾਰਟ ਨੇ ਸਸਤਾਸੁੰਦਰ ਮਾਰਕੀਟਪਲੇਟ ‘ਚ ਜ਼ਿਆਦਾ ਹਿੱਸੇਦਾਰੀ ਹਾਸਿਲ ਕਰਨ ਲਈ ਸਮਝੌਤਿਆਂ ‘ਤੇ ਵੀ ਦਸਤਖ਼ਤ ਕੀਤੇ। ਇਹ ਇਕ ਆਨਲਾਈਨ ਫਾਰਮੇਸੀ ਤੇ ਡਿਜੀਟਲ ਹੈਲਥਕੇਅਰ ਪਲੇਟਫਾਰਮ-sastasundar.com ਦਾ ਮਾਲਕ ਹੈ।
ਐਪ ‘ਤੇ ਹੋਣਗੇ 500 ਤੋਂ ਜ਼ਿਆਦਾ ਵਿਕਰੇਤਾ
ਫਲਿੱਪਕਾਰਟ ਹੈਲਥ+ ਐਪ ਨੂੰ ਇਕ ਯੂਜ਼ਰਜ਼ ਦੇ ਹਿਸਾਬ ਨਾਲ ਡਿਜ਼ਾਈਨ ਤੇ ਵਿਕਸਤ ਕੀਤਾ ਗਿਆ ਹੈ ਜੋ ਇਨ੍ਹਾਂ ਨੂੰ ਉਨ੍ਹਾਂ ਦੇ ਹਿਸਾਬ ਨਾਲ ਐਪ ਨੂੰ ਸਮਝਣ ‘ਚ ਮਦਦ ਕਰਦਾ ਹੈ। ਫਲਿੱਪਕਾਰਟ ਹੈਲਥ+ ਪਲੇਟਫਾਰਮ ‘ਚ ਲਗਪਗ 500 ਤੋਂ ਜ਼ਿਆਦਾ ਵਿਕਰੇਤਾ ਹੋਣਗੇ। ਇਨ੍ਹਾਂ ਕੋਲ ਰਜਿਸਟਰਡ ਫਾਰਮਾਸਿਸਟਾਂ ਦਾ ਨੈੱਟਵਰਕ ਹੋਵੇਗਾ, ਜੋ ਦਵਾਈਆਂ ਤੇ ਸਿਹਤ ਨਾਲ ਜੁੜੀ ਸਹੀ ਜਾਣਕਾਰੀ ਰੱਖਦੇ ਹਨ। ਇਹ ਐਪ ਸੁਤੰਤਰ ਵਿਕਰੇਤਾਵਾਂ ਨੂੰ ਸਹੀ ਦਵਾਈਆਂ ਤੇ ਹੈਲਥ ਕੇਅਰ ਪ੍ਰੋਡਕਟ ਨੂੰ ਕਸਟਮਰਜ਼ ਦੇ ਦਰਵਾਜ਼ੇ ਤਕ ਡਲਿਵਰ ਕਰੇਗਾ।
ਥਰਡ ਪਾਰਟੀ ਹੈਲਥ ਕੇਅਰ ਸਰਵਿਸ ਪ੍ਰੋਵਾਈਡਰ ਵੀ ਹੋਣਗੇ ਸ਼ਾਮਲ
ਆਉਣ ਵਾਲੇ ਮਹੀਨਿਆਂ ‘ਚ ਫਲਿੱਪਕਾਰਟ ਹੈਲਥ ਥਰਡ ਪਾਰਟੀ ਹੈਲਥ ਕੇਅਰ ਸਰਵਿਸ ਪ੍ਰੋਵਾਈਡਰਾਂ ਨੂੰ ਵੀ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੀ ਹੈ। ਜੋ ਕਿ ਗਾਹਕਾਂ ਨੂੰ ਟੈਲੀ-ਕੰਸਲਟੇਸ਼ਨ ਤੇ ਈ-ਡਾਇਗਨੌਸਟਿਕਸ ਵਰਗੀਆਂ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰੇਗਾ। ਇਹ ਐਪ ਐਂਡਰਾਇਡ ਪਲੇਅ ਸਟੋਰ ‘ਤੇ ਉਪਲਬਧ ਹੈ ਅਤੇ ਜਲਦੀ ਹੀ iOS ‘ਤੇ ਵੀ ਉਪਲਬਧ ਕਰਾਇਆ ਜਾਵੇਗਾ।
ਥਰਡ ਪਾਰਟੀ ਹੈਲਥ ਕੇਅਰ ਸਰਵਿਸ ਪ੍ਰੋਵਾਈਡਰ ਵੀ ਹੋਣਗੇ ਸ਼ਾਮਲ
ਆਉਣ ਵਾਲੇ ਮਹੀਨਿਆਂ ‘ਚ ਫਲਿੱਪਕਾਰਟ ਹੈਲਥ ਥਰਡ ਪਾਰਟੀ ਹੈਲਥ ਕੇਅਰ ਸਰਵਿਸ ਪ੍ਰੋਵਾਈਡਰਾਂ ਨੂੰ ਵੀ ਸ਼ਾਮਲ ਕਰਨ ਦੀ ਯੋਜਨਾ ਬਣਾ ਰਹੀ ਹੈ। ਜੋ ਕਿ ਗਾਹਕਾਂ ਨੂੰ ਟੈਲੀ-ਕੰਸਲਟੇਸ਼ਨ ਤੇ ਈ-ਡਾਇਗਨੌਸਟਿਕਸ ਵਰਗੀਆਂ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰੇਗਾ। ਇਹ ਐਪ ਐਂਡਰਾਇਡ ਪਲੇਅ ਸਟੋਰ ‘ਤੇ ਉਪਲਬਧ ਹੈ ਅਤੇ ਜਲਦੀ ਹੀ iOS ‘ਤੇ ਵੀ ਉਪਲਬਧ ਕਰਾਇਆ ਜਾਵੇਗਾ।
