Breaking News :

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

June 18, 2026

ਇਹ ਹੈ ਪ੍ਰਾਪਰਟੀ ਟੈਕਸ ਜਮ੍ਹਾਂ ਕਰਵਾਉਣ ਦੀ ਆਖਰੀ ਤਰੀਕ, ਮਿਲੇਗੀ 20% ਛੋਟ, ਨਹੀਂ ਤਾਂ 25% ਜੁਰਮਾਨਾ ਤੇ 12 ਫ਼ੀਸਦ ਵਿਆਜ ਵੀ ਦੇਣਾ ਪਵੇਗਾ

ਚੰਡੀਗਡ਼੍ਹ : ਨਗਰ ਨਿਗਮ ਨੇ ਇਸ ਵਿੱਤੀ ਵਰ੍ਹੇ ਲਈ ਪ੍ਰਾਪਰਟੀ ਟੈਕਸ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ ਹੈ। ਪਹਿਲੀ ਅਪ੍ਰੈਲ ਤੋਂ ਟੈਕਸ ਜਮ੍ਹਾਂ ਹੋ ਰਿਹਾ ਹੈ। ਵੱਧ ਤੋਂ ਵੱਧ ਟੈਕਸ ਕੁਲੈਕਸ਼ਨ ਲਈ ਹੁਣ ਨਗਰ ਨਿਗਮ ਨੇ 31 ਮਈ ਤਕ ਇਸ ਨੂੰ ਜਮ੍ਹਾਂ ਕਰਵਾਉਣ ਵਾਲਿਆਂ ਨੂੰ 20 ਫੀਸਦੀ ਤਕ ਛੋਟ ਦੇਣ ਦਾ ਫੈਸਲਾ ਲਿਆ ਹੈ। ਇਹ ਰਾਹਤ ਸਾਰੇ ਕੈਟਾਗਰੀ ’ਚ ਦਿੱਤੀ ਜਾਵੇਗੀ। ਰਿਹਾਇਸ਼ੀ ਪਲਾਟ ਅਤੇ ਬਿਲਡਿੰਗ ਦਾ ਪ੍ਰਾਪਰਟੀ ਟੈਕਸ 31 ਮਈ ਤਕ ਜਮ੍ਹਾਂ ਕਰਾਉਂਦੇ ਹਨ ਤਾਂ 20 ਫੀਸਦ ਦੀ ਛੋਟ ਮਿਲੇਗੀ। ਉੱਥੇ ਹੀ ਕਮਰਸ਼ੀਅਲ, ਇੰਡਸਟ੍ਰੀਅਲ, ਆਰਗੇਨਾਈਜੇਸ਼ਨਲ, ਦੁਕਾਨ, ਬੂਥ, ਬੇ ਸ਼ਾਪ ਜਾਂ ਭਵਨ ’ਤੇ 10 ਫੀਸਦ ਪ੍ਰਾਪਰਟੀ ਟੈਕਸ ਦੀ ਛੋਟ ਦਿੱਤੀ ਜਾ ਰਹੀ ਹੈ। ਚੈੱਕ ਅਤੇ ਡੀਡੀ ਜ਼ਰੀਏ 26 ਮਈ ਤਕ ਭੁਗਤਾਨ ਕਰਨ ’ਤੇ ਇਸ ਸਕੀਮ ਦਾ ਲਾਭ ਮਿਲੇਗਾ। ਜਦਕਿ ਕੈਸ਼ ਅਤੇ ਆਨਲਾਈਨ 31 ਮਈ ਤਕ ਭੁਗਤਾਨ ਹੋਵੇਗਾ। ਸ਼ਹਿਰਵਾਸੀ ਘਰ ਬੈਠਿਆਂ ਆਨਲਾਈਨ ਵੀ ਟੈਕਸ ਜਮ੍ਹਾਂ ਕਰਵਾ ਸਕਦੇ ਹਨ। ਜੋ ਲੋਕ 31 ਮਈ ਤਕ ਹਾਊਸ ਟੈਕਸ ਜਮ੍ਹਾਂ ਨਹੀਂ ਕਰਵਾਉਣਗੇ ਉਨ੍ਹਾਂ ਤੋਂ ਵਾਧੂ ਹਾਊਸ ਅਤੇ ਪ੍ਰਾਪਰਟੀ ਟੈਕਸ ਵਸੂਲ ਕੀਤਾ ਜਾਵੇਗਾ। ਜਦਕਿ 12 ਪ੍ਰਤੀਸ਼ਤ ਵਿਆਜ ਵੀ ਵੱਖ ਤੋਂ ਚਾਰਜ ਕੀਤਾ ਜਾਵੇਗਾ। ਨਵੇਂ ਵਿੱਤੀ ਵਰ੍ਹੇ ਲਈ ਨਗਰ ਨਿਗਮ ਨੇ ਟੈਕਸ ਤੋਂ ਕਮਾਈ ਕਰਨ ਦਾ ਟੀਚਾ 80 ਕਰੋਡ਼ ਰੁਪਏ ਰੱਖਿਆ ਹੈ। ਜੋ ਪਿਛਲੇ ਸਾਲ ਦੇ ਮੁਕਾਬਲੇ 15 ਕਰੋਡ਼ ਰੁਪਏ ਜ਼ਿਆਦਾ ਹੈ। ਪਿਛਲੇ ਸਾਲ ਨਗਰ ਨਿਗਮ ਨੇ ਪ੍ਰਾਪਰਟੀ ਟੈਕਸ ਤੋਂ 55 ਕਰੋਡ਼ ਰੁਪਏ ਦਾ ਮਾਲੀਆ ਇਕੱਠਾ ਕੀਤਾ ਹੈ।

55 ਗੱਜ ਤੋਂ ਉਪਰ ਦੇ ਮਕਾਨ ’ਤੇ ਲੱਗੇਗਾ ਟੈਕਸ

ਸ਼ਹਿਰ ’ਚ 55 ਗੱਜ ਤੋਂ ਉਪਰ ਦੇ ਮਕਾਨ ’ਚ ਰਹਿਣ ਵਾਲਿਆਂ ’ਤੇ ਹਾਊਸ ਟੈਕਸ ਲੱਗਦਾ ਹੈ। ਇਕ ਲੱਖ ਤੋਂ ਵੱਧ ਅਜਿਹੀਆਂ ਇਮਾਰਤਾਂ ਹਨ ਜੋ ਕਿ ਟੈਕਸ ਅਧੀਨ ਆਉਂਦੀਆਂ ਹਨ। ਆਨਲਾਈਨ ਦੇ ਨਾਲ ਲੋਕ ਈ ਸੰਪਰਕ ਸੈਂਟਰ ਵਿਜ਼ੀਟ ਕਰ ਕੇ ਵੀ ਟੈਕਸ ਜਮ੍ਹਾਂ ਕਰਵਾ ਸਕਦੇ ਹਨ। ਇੱਥੇ ਵੀ ਦੋ ਹਜ਼ਾਰ ਤਕ ਨਕਦ ਅਤੇ ਇਸ ਤੋਂ ਬਾਅਦ ਦੀ ਰਾਸ਼ੀ ਚੈੱਕ ਜਾਂ ਡੈਬਿਟ ਕਾਰਡ ਰਾਹੀਂ ਜਮ੍ਹਾਂ ਕਰਵਾਉਣ ਦੀ ਸੁਵਿਧਾ ਹੈ।

Vinkmag ad
Share Our Daily Posts

News Desk

Read Previous

ਥਾਣਾ ਸਿਟੀ ‘ਚ ਅੱਗ ਨਾਲ ਝੁਲਸੇ ਨੌਜਵਾਨ ਦੀ ਮੌਤ, ਕਾਂਗਰਸੀ ਕੌਂਸਲਰ ਸਣੇ 11 ਖਿਲਾਫ਼ ਪਰਚਾ ਦਰਜ, ਜਾਣੋ ਪੂਰਾ ਮਾਮਲਾ

Read Next

CM ਬਣਨ ਤੋਂ ਬਾਅਦ ਭਗਵੰਤ ਮਾਨ ਨੇ ਪਹਿਲੀ ਵਾਰ ਕਿਸਾਨਾਂ ਨਾਲ ਕੀਤੀ ਮੀਟਿੰਗ, ਜਥੇਬੰਦੀਆਂ ਨੇ ਰੱਖੀਆਂ ਸੱਤ ਵੱਡੀਆਂ ਮੰਗਾਂ