Breaking News :

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

ਜਲੰਧਰ ਦੇ ਸਰਦਾਰ ਮਨਮੋਹਨ ਸਿੰਘ ਮਰਵਾਹਾ ਐਡਵੋਕੇਟ ਨੇ ਨੈਸ਼ਨਲ ਮਾਸਟਰਜ਼ ਐਥਲੈਟਿਕਸ ਵਿੱਚ ਲਹਿਰਾਇਆ ਪਰਚਮ, 2 ਮੈਡਲ ਜਿੱਤ ਕੇ ਬਣੇ ਮਾਣ

ਐਮਐਸਪੀ ਅਤੇ ਕਰਜ਼ਾ ਮੁਕਤੀ ਦੀ ਮੰਗ ਨੂੰ ਲੈ ਕੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕਿਸਾਨ ਜਾਗਰੂਕਤਾ ਯਾਤਰਾ, ਭੋਗਪੁਰ ਵਿੱਚ ਮਹਾਪੰਚਾਇਤ

May 2, 2026

ਅਣਗੌਲੀ ਵਿਰਾਸਤ: ਨਸ਼ੇੜੀਆਂ ਦੀ ਠਾਹਰ ਬਣ ਕੇ ਰਹਿ ਗਿਆ ਗਾਂਧੀ ਧਾਮ ਫਿਲੌਰ

ਜਲੰਧਰ : ਸਾਡਾ ਵਿਰਸਾ ਮਹਾਨ ਪੁਰਸ਼ਾਂ ਦੀਆਂ ਕੁਰਬਾਨੀਆਂ ਤੇ ਉਨ੍ਹਾਂ ਵੱਲੋਂ ਦੇਸ਼ ਦੇ ਨਿਰਮਾਣ ’ਚ ਪਾਏ ਯੋਗਦਾਨ ਨਾਲ ਭਰਿਆ ਹੋਇਆ ਹੈ। ਜਦਕਿ ਮਹਾਨ ਵਿਅਕਤੀ ਦੀਆਂ ਕੁਰਬਾਨੀ ਨੂੰ ਪ੍ਰਸ਼ਾਸਨ ਤੇ ਮੌਕੇ ਦੇ ਹਾਕਮ ਭੁੱਲ ਜਾਂਦੇ ਹਨ। ਅਜਿਹੇ ਹੀ ਹਾਲਾਤ ਫਿਲੌਰ ਵਿਖੇ ਸਤਲੁਜ ਦੇ ਕੰਢੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ ਯਾਦ ’ਚ ਬਣਾਏ ਗਾਂਧੀ ਧਾਮ ਦੇ ਹਨ, ਜਿੱਥੇ 2 ਅਕਤੂਬਰ ਜਾਂ 30 ਜਨਵਰੀ ਨੂੰ ਹੀ ਸਿਆਸਤਦਾਨ ਸ਼ਰਧਾਂਜਲੀ ਦੇਣ ਪੁੱਜਦੇ ਹਨ। ਬਾਕੀ ਸਾਰਾ ਸਾਲ ਕੋਈ ਉਥੋਂ ਦੇ ਹਾਲਾਤ ਬਾਰੇ ਜਾਣਨ ਦੀ ਕੋਸ਼ਿਸ਼ ਨਹੀਂ ਕਰਦਾ। ਪਿਛਲੇ 74 ਸਾਲਾਂ ਤੋਂ ਬਣੇ ਇਸ ਗਾਂਧੀ ਦੀ ਵਿਰਾਸਤ ਨੂੰ ਸਦੀਵੀ ਯਾਦਗਾਰ ਵਜੋਂ ਵਿਕਸਤ ਕਰਨ ਲਈ ਕਿਸੇ ਸਰਕਾਰ ਨੇ ਧਿਆਨ ਨਹੀਂ ਦਿੱਤਾ, ਇਹ ਸਥਾਨ ਨਸ਼ੇਡ਼ੀਆਂ ਦੀ ਠਾਹਰ ਬਣ ਚੁੱਕਾ ਹੈ ਤੇ ਆਲੇ-ਦੁਆਲੇ ਦੀ ਥਾਂ ’ਤੇ ਨਾਜਾਇਜ਼ ਕਬਜ਼ੇ ਹੋ ਚੁੱਕੇ ਹਨ। ਮਾਲ ਵਿਭਾਗ ਤੋਂ ਹਾਸਲ ਕੀਤੀ ਜਾਣਕਾਰੀ ਮੁਤਾਬਕ ਗਾਂਧੀ ਧਾਮ ਦੀ ਇਹ ਜਗ੍ਹਾ ਪਿੰਡ ਪੰਜ ਢੇਰਾਂ ਵਿਚ ਪੈਂਦੀ ਹੈ ਤੇ ਯਾਦਗਾਰ ਨਾਲ ਲੱਗਦੀ ਜ਼ਮੀਨ ਰੇਲਵੇ ਵਿਭਾਗ ਦੀ ਪ੍ਰਾਪਰਟੀ ਹੈ, ਜਿਸ ’ਤੇ ਕਈ ਲੋਕਾਂ ਨੇ ਨਾਜਾਇਜ਼ ਕਬਜ਼ੇ ਕੀਤੇ ਹੋਏ ਹਨ।

12 ਫਰਵਰੀ ਨੂੰ 1948 ’ਚ ਗਾਂਧੀ ਦੀਆਂ ਅਸਥੀਆਂ ਕੀਤੀਆਂ ਸਨ ਜਲਪ੍ਰਵਾਹ

ਫਿਲੌਰ ਦੇ ਨਾਲ ਲੱਗਦੇ ਸਤਲੁਜ ਦਰਿਆ ਨਾਲ ਪੈਂਦੇ ਪਿੰਡ ਪੰਜ ਢੇਰਾਂ ਅਧੀਨ ਆਉਂਦੀ ਜ਼ਮੀਨ ’ਤੇ ਗਾਂਧੀ ਧਾਮ ਉਸਾਰਿਆ ਹੋਇਆ ਹੈ। ਇਹ ਸਥਾਨ ਮਹਾਤਮਾ ਗਾਂਧੀ ਦੀ ਯਾਦ ਵਿਚ ਉਸਾਰਿਆ ਗਿਆ ਸੀ ਕਿਉਂਕਿ ਜਦੋਂ 30 ਜਨਵਰੀ 1948 ਨੂੰ ਮਹਾਤਮਾ ਗਾਂਧੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਤਾਂ ਅੰਤਮ ਸੰਸਕਾਰ ਤੋਂ ਬਾਅਦ ਅਸਥੀਆਂ ਦੇਸ਼ ਦੇ ਵੱਖ-ਵੱਖ ਥਾਵਾਂ ’ਤੇ ਜਲ ਪ੍ਰਵਾਹ ਕੀਤੀਆਂ ਗਈਆ ਸਨ। 12 ਫਰਵਰੀ 1948 ਨੂੰ ਮਹਾਤਮਾ ਗਾਂਧੀ ਦੀਆਂ ਅਸਥੀਆਂ ਇਲਾਹਾਬਾਦ ਵਿਖੇ ਸੰਗਮ, ਯਮਨਾ, ਯੂਗਾਂਡਾ ਵਿਚ ਪੈਂਦੀ ਨੀਲ ਨਦੀ ਤੋਂ ਇਲਾਵਾ ਸਤਲੁਜ ਗਈਆਂ ਸਨ। ਉਨ੍ਹਾਂ ਦੀ ਯਾਦ ਨੂੰ ਸਦੀਵੀ ਰੱਖਣ ਲਈ ਇਥੇ ਯਾਦਗਾਰ ਉਸਾਰੀ ਗਈ ਸੀ ਪਰ ਉਸ ਦੀ ਦੇਖਭਾਲ ਨਾ ਹੋਣ ਕਰ ਕੇ ਇਹ ਵਿਰਾਸਤੀ ਥਾਂ ਹੁਣ ਅਣਗੌਲੀ ਹੋਈ ਹੈ।

ਪਿਛਲੇ ਸਾਲ ਧਾਮ ਦੇ ਨਵੀਨੀਕਰਨ ਤੇ ਸੁੰਦਰੀਕਰਨ ਦੇ ਪ੍ਰੋਜੈਕਟ ਦਾ ਰੱਖਿਆ ਸੀ ਨੀਂਹ-ਪੱਥਰ 

12 ਫਰਵਰੀ 2021 ਨੂੰ ਮਹਾਤਮਾ ਗਾਂਧੀ ਦੀ ਯਾਦ ਵਿਚ ਕਰਵਾਏ ਜਾਣ ਵਾਲੇ ਸਮਾਗਮ ਦੌਰਾਨ ਗਾਂਧੀ ਧਾਮ ਦੇ ਨਵੀਨੀਕਰਨ, ਸੁੰਦਰੀਕਰਨ ਤੇ ਲੈਂਡਸਕੇਪਿੰਗ ਦੇ ਪ੍ਰੋਜੈਕਟ ਦਾ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਨੀਂਹ -ਪੱਥਰ ਰੱਖਿਆ ਸੀ। ਇਹ ਕੰਮ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਪੰਜਾਬ ਅਧੀਨ ਕਰਵਾਇਆ ਜਾਣਾ ਸੀ, ਜਿਸ ਲਈ ਪੰਜਾਬ ਸਰਕਾਰ ਵੱਲੋਂ ਗ੍ਰਾਂਟ ਦਿੱਤੀ ਗਈ ਸੀ। ਕੰਮ ਸ਼ੁਰੂ ਕਰਨ ਲਈ ਇੱਟਾਂ ਵੀ ਪਹੁੰਚ ਚੁੱਕੀਆਂ ਹਨ ਪਰ ਸਾਲ ਬੀਤ ਜਾਣ ’ਤੇ ਵੀ ਕੰਮ ਦੀ ਸ਼ੁਰੂਆਤ ਨਹੀਂ ਹੋ ਸਕੀ। ਇਸ ਦਾ ਮੁੱਖ ਕਾਰਨ ਰੇਲਵੇ ਵਿਭਾਗ ਵੱਲੋਂ ਆਪਣੀ ਜ਼ਮੀਨ ਦੀ ਵਰਤੋਂ ਕਰਨ ਲਈ ਐੱਨਓਸੀ ਨਾ ਦੇਣਾ ਦੱਸਿਆ ਗਿਆ ਹੈ।

ਸੰਸਦ ’ਚ ਚੁੱਕਿਆ ਮਾਮਲਾ ਤੇ ਰੇਲ ਮੰਤਰੀ ਨਾਲ ਕੀਤੀਆਂ ਮੁਲਾਕਾਤਾਂ : ਚੌਧਰੀ

ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਗਾਂਧੀ ਧਾਮ ਦੇ ਨਵੀਨੀਕਰਨ, ਸੁੰਦਰੀਕਰਨ ਤੇ ਲੈਂਡਸਕੇਪਿੰਗ ਦੇ ਕੰਮ ਲਈ ਸੂਬਾ ਸਰਕਾਰ ਕੋਲੋਂ 2 ਕਰੋਡ਼ ਰੁਪਏ ਦੀ ਗ੍ਰਾਂਟ ਲਿਆਦੀ ਸੀ ਪਰ ਰੇਲਵੇ ਵੱਲੋਂ ਐੱਨਓਸੀ ਨਾ ਦਿੱਤੇ ਜਾਣ ਕਾਰਨ ਇਹ ਪ੍ਰੋਜੈਕਟ ਲਟਕਿਆ ਪਿਆ ਹੈ। ਰੇਲਵੇ ਵਿਭਾਗ ਕੋਲੋਂ ਐੱਨਓਸੀ ਲੈਣ ਲਈ ਉਹ ਦੋ ਵਾਰ ਕੇਂਦਰੀ ਰੇਲ ਮੰਤਰੀ ਨੂੰ ਮਿਲ ਕੇ ਇਸ ਵਿਰਾਸਤੀ ਸਥਾਨ ਨੂੰ ਵਿਕਸਤ ਕਰਨ ਲਈ ਕਹਿ ਚੁੱਕੇ ਹਨ। ਇਸ ਤੋਂ ਇਲਾਵਾ ਸੰਸਦ ਵਿਚ ਇਹ ਮਾਮਲਾ ਜੋਰ-ਸ਼ੋਰ ਨਾਲ ਰੱਖ ਚੁੱਕੇ ਹਨ ਪਰ ਰੇਲ ਮੰਤਰਾਲਾ ਤੇ ਰੇਲ ਵਿਭਾਗ ਐੱਨਓਸੀ ਦੇਣ ’ਚ ਟਾਲਾ ਵੱਟ ਰਹੇ ਹਨ। ਐੱਮਪੀ ਚੌਧਰੀ ਨੇ ਕਿਹਾ ਕਿ ਰਾਸ਼ਟਰਪਿਤਾ ਦੀ ਵਿਰਾਸਤ ਨੂੰ ਸੰਭਾਲਣ ਲਈ ਉਹ ਯਤਨਸ਼ੀਲ ਹਨ ਪਰ ਮੌਜੂਦਾ ਕੇਂਦਰ ਸਰਕਾਰ ਅਡ਼ਿੱਕਾ ਡਾਹ ਰਹੀ ਹੈ। ਰੇਲਵੇ ਇਸ ਦੀ ਥਾਂ ’ਤੇ ਨਾਜਾਇਜ਼ ਕਬਜ਼ੇ ਹੋਏ ਪਏ ਹਨ ਪਰ ਉਨ੍ਹਾਂ ਨੂੰ ਛੁਡਾਉਣ ਦੀ ਬਜਾਏ ਧਾਮ ਵਾਲੀ ਜਗ੍ਹਾ ਨੂੰ ਸੁੰਦਰ ਬਣਾਉਣ ਦੇ ਕੰਮ ’ਚ ਰੁਕਾਵਟ ਪਾਈ ਜਾ ਰਹੀ ਹੈ। ਇਸ ਵਿਰਾਸਤ ਨੂੰ ਸੰਭਾਲਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਰੇਲ ਮੰਤਰੀ ਨੂੰ ਗਾਂਧੀ ਧਾਮ ਦੇ ਨਵੀਨੀਕਰਨ, ਸੁੰਦਰੀਕਰਨ ਤੇ ਲੈਂਡਸਕੇਪਿੰਗ ਲਈ ਮਨਜ਼ੂਰੀ ਦੇਣੀ ਚਾਹੀਦੀ ਹੈ।

Vinkmag ad
Share Our Daily Posts

News Desk

Read Previous

ਬੀਤੀ ਦੇਰ ਰਾਤ ਪੈਟਰੋਲ ਪੰਪ ਦੇ ਕਰਿੰਦੇ ਦਾ ਬੇਸਬੈਟ ਮਾਰ ਕੇ ਕਤਲ, ਪੁਲਿਸ ਜਾਂਚ ‘ਚ ਜੁਟੀ

Read Next

ਪੰਜਾਬ ‘ਚ ਅਕਾਲੀ ਦਲ ਦੀ ਵੱਡੀ ਕਾਰਵਾਈ, SGPC ਮੈਂਬਰ ਬਲਦੇਵ ਸਿੰਘ ਚੂੰਘਾ ਨੂੰ 6 ਸਾਲ ਲਈ ਪਾਰਟੀ ‘ਚੋਂ ਕੱਢਿਆ