ਪਟਿਆਲਾ : ਭਗਵੰਤ ਮਾਨ (Bhagwant Mann) ਸਰਕਾਰ ਨੇ ਪੰਜਾਬ ਦੇ ਨੌਜਵਾਨਾਂ ਨੂੰ ਇਕ ਹੋਰ ਤੋਹਫ਼ਾ ਦਿੱਤਾ ਹੈ। ਬਿਜਲੀ ਮਹਿਕਮੇ ‘ਚ ਨੌਕਰੀ ਦੇ ਚਾਹਵਾਨਾਂ ਲਈ ਖੁਸ਼ਖਬਰੀ ਹੈ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (PSPCL) ਵੱਲੋਂ ਸਹਾਇਕ ਲਾਈਨਮੈਨ ਦੀਆਂ ਲਗਪਗ 1690 ਅਸਾਮੀਆਂ ਕੱਢੀਆਂ ਗਈਆਂ ਹਨ। ਇਨ੍ਹਾਂ ਅਸਾਮੀਆਂ ਦੇ ਲਈ ਯੋਗ ਉਮੀਦਵਾਰ 30 ਅਪ੍ਰੈਲ 2022 ਤੋਂ ਬਾਅਦ ਵਿਭਾਗ ਦੀ ਵੈੱਬਸਾਈਟ ‘ਤੇ ਅਪਲਾਈ ਕਰ ਸਕਣਗੇ। ਇਸ ਸਬੰਧੀ ਪੱਤਰ ਮਹਿਕਮੇ ਦੀ ਅਧਿਕਾਰਤ ਵੈੱਬਸਾਈਟ ‘ਤੇ ਜਾਰੀ ਕੀਤਾ ਗਿਆ ਹੈ। ਚੀਫ ਇੰਜੀਨੀਅਰ ਅਨੁਸਾਰ ਤਨਖ਼ਾਹ, ਯੋਗਤਾ ਤੇ ਹੋਰ ਵੇਰਵਿਆਂ ਲਈ ਪੀਐੱਸਪੀਸੀਐੱਲ ਦੀ ਵੈੱਬਸਾਈਟ ‘ਤੇ ਸਮੇਂ-ਸਮੇਂ ‘ਤੇ ਵਿਜ਼ਿਟ ਕਰਦੇ ਰਹੋ।
'ਆਪ' ਸਰਕਾਰ ਦਾ ਨੌਜਵਾਨਾਂ ਨੂੰ ਇੱਕ ਹੋਰ ਤੋਹਫ਼ਾ
ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟਡ (PSPCL) ਵੱਲੋਂ 1690 ਸਹਾਇਕ ਲਾਈਨਮੈਨ ਦੀਆਂ ਆਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ
ਬੇਰੁਜ਼ਗਾਰਾਂ ਦੇ ਦਰਵਾਜ਼ੇ ਪਹੁੰਚਣ ਲੱਗੀਆਂ ਨੌਕਰੀਆਂ,
ਨੌਜਵਾਨਾਂ ਦੇ ਚਿਹਰਿਆਂ 'ਤੇ ਪਰਤਣ ਲੱਗੀ ਮੁਸਕਾਨ pic.twitter.com/iDKy58c7NE— AAP Punjab (@AAPPunjab) April 23, 2022

