Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

September 1, 2026

ਕੇਸਰ ਦੀ ਖੇਤੀ ਦੇ ਨਾਂ ’ਤੇ ਠੱਗੇ ਜਾ ਰਹੇ ਪੰਜਾਬ ਦੇ ਕਿਸਾਨ, 50 ਰੁਪਏ ਕਿਲੋ ਵਾਲਾ ਬੀਜ ਵੇਚਿਆ ਜਾ ਰਿਹੈ 50 ਹਜ਼ਾਰ ਰੁਪਏ ਕਿਲੋ, ਜਾਣੋ ਵਜ੍ਹਾ

ਫਤਹਿਗਡ਼੍ਹ ਸਾਹਿਬ/ਰੂਪਨਗਰ : ਆਰਥਿਕ ਤੌਰ ਤੇ ਬੁਰੀ ਤਰਾਂ ਨਾਲ ਟੁੱਟ ਚੁੱਕੇ ਪੰਜਾਬ ਦੇ ਕਿਸਾਨ ਹੁਣ ਗੁਮਰਾਹਕੁੰਨ ਪ੍ਰਚਾਰ ਰਾਹੀਂ ਕੇਸਰ ਦੀ ਖੇਤੀ ਦੇ ਨਾਂ ‘ਤੇ ਠੱਗੇ ਜਾ ਰਹੇ ਹਨ। ਜਿਸ ਰਫਤਾਰ ਨਾਲ ਖੇਤੀ ਲਾਗਤ ਵਧ ਰਹੀ ਹੈ ਉਸ ਗਤੀ ਨਾਲ ਜਿਨਸਾਂ ਦੇ ਭਾਅ ’ਚ ਵਾਧਾ ਨਹੀਂ ਹੋ ਰਿਹਾ ਜਿਸ ਕਾਰਨ ਕਿਸਾਨਾਂ ਦੀ ਆਰਥਿਕਤਾ ਦਿਨੋਂ ਦਿਨ ਪਤਲੀ ਪੈ ਰਹੀ ਹੈ। ਇਸ ਨੂੰ ਸੁਧਾਰਨ ਲਈ ਕਈ ਕਿਸਾਨ ਰਵਾਇਤੀ ਖੇਤੀ ਤੋਂ ਵਪਾਰਿਕ ਖੇਤੀ ਵਲ ਮੁਡ਼ ਰਹੇ ਹਨ ਪਰ ਇਨ੍ਹਾਂ ‘ਚੋਂ ਬਹੁਤੇ, ਖੇਤੀ ਮਾਹਿਰਾਂ ਵਲੋ ਸਹੀ ਸਮੇਂ ਤੇ ਸਹੀ ਰਾਏ ਨਾ ਮਿਲਣ ਕਾਰਨ ਹੋਰ ਵੀ ਡੂੰਘੇ ਸੰਕਟ ਚ ਫਸ ਰਹੇ ਹਨ। ਇਸ ਦੀ ਤਾਜਾ ਮਿਸਾਲ ਸੂਬੇ ‘ਚ ਕੇਸਰ ਦੀ ਖੇਤੀ ਦੇ ਨਾਂ ‘ਤੇ ਕਿਸਾਨਾਂ ਨਾਲ ਹੋਰਹੀ ਵੱਡੀ ਠੱਗੀ ਹੈ ਕਿਉਂਕਿ ਕੇਸਰ ਦੀ ਥਾਂ ਤੇ ਅਮਰੀਕਨ ਕੇਸਰ ਦੇ ਨਾਮ ਹੇਠ ਤੇਲ ਬੀਜ ਫਸਲ ਕਸੁੰਭਾ( ਸੈਫਫਲਾਵਰ) ਦਾ ਬੀਜ ਜਿਸ ਦਾ ਭਾਅ ਰਾਸ਼ਟਰੀ ਮੰਡੀ ‘ਚ 50-55 ਰੁਪਏ ਕਿੱਲੋ ਹੈ ਕਿਸਾਨਾਂ ਨੂੰ 50 ਹਜਾਰ ਰੁਪਏ ਕਿੱਲੋ ਵੇਚਿਆ ਜਾ ਰਿਹਾ ਹੈ।

ਕੀ ਹੈ ਅਮਰੀਕਨ ਕੇਸਰ?

ਅਮਰੀਕਨ ਕੇਸਰ ਅਸਲ ਵਿਚ ਤੇਲ ਬੀਜ ਫਸਲ ਕਸੁੰਭਾ ਹੈ ਜਿਸ ਨੂੰ ਅੰਗ੍ਰੇਜ਼ੀ ਚ ਸੈਫਫਲਾਵਰ ਕਹਿੰਦੇ ਹਨ। ਇਸ ਦੇ ਬੀਜ ਵਿੱਚ 24-36 ਪ੍ਰਤੀਸ਼ਤ ਤੇਲ ਹੁੰਦਾ ਹੈ। ਜਿਸ ਦੀ ਵਰਤੋਂ ਜਿਆਦਾਤਰ ਖਾਣਾ ਪਕਾਉਣ ਲਈ ਕੀਤੀ ਜਾਂਦੀ ਹੈ। ਮਾਹਿਰਾਂ ਅਨੁਸਾਰ ਇਸ ਦਾ ਤੇਲ ਸ਼ੂਗਰ, ਕੋਲੈਸਟਰੋਲ, ਵਜਨ ਘਟਾਉਣ ਤੇ ਇਮਿਊਨਟੀ ਵਧਾਉਣ ਲਈ ਸਹਾਇਕ ਹੈ। ਪ੍ਰਾਚੀਨ ਕਾਲ ਤੋਂ ਕਸੁੰਭਾ ਦੀ ਵਰਤੋਂ ਰੰਗਾਈ ਦੇ ਕੰਮ ਵਿੱਚ ਹੁੰਦੀ ਆਈ ਹੈ। ਇਸ ਦੇ ਫੁੱਲਾਂ ਦੀਆਂ ਗੂਡ਼੍ਹੀਆਂ ਲਾਲ ਤੁਰੀਆਂ ਦੇਖਣ ‘ਚ ਕੇਸਰ ਵਾਂਗ ਲਗਦੀਆਂ ਹਨ ਜਿਸ ਕਾਰਨ ਜਾਲ੍ਹਸਾਜਾਂ ਵੱਲੋਂ ਇਸ ਦੀ ਵਰਤੋ ਕੇਸਰ ਦੀ ਥਾਂ ਮਿਲਾਵਟ ਕਰਨ ‘ਚ ਕੀਤੀ ਜਾਂਦੀ ਹੈ। ਮੁੱਖ ਤੌਰ ‘ਤੇ ਭਾਰਤ ‘ਚ ਇਸ ਦੀ ਖੇਤੀ ਬਨਸਪਤੀ ਤੇਲ ਲਈ ਹੁੰਦੀ ਹੈ ਤੇ ਤੇਲ ਬੀਜਾਂ ਦੇ ਉਤਪਾਦਨ ਦੀ ਲਡ਼ੀ ਚ ਦੇਸ਼ ‘ਚ ਇਸ ਦਾ ਸੱਤਵਾਂ ਸਥਾਨ ਹੈ। 2019 ‘ਚ ਦੇਸ਼ ’ਚ ਇਸ ਦਾ 55 ਹਜਾਰ ਟਨ ਉਤਪਾਦਨ ਹੋਇਆ ਸੀ ਜਿਸ ਚ ਮਹਾਰਾਸ਼ਟਰ, ਕਰਨਾਟਕ, ਗੁਜਰਾਤ ਅਤੇ ਆਂਧਰਾ ਪ੍ਰਦੇਸ ਦਾ ਲਗਪਗ 99 ਪ੍ਰਤੀਸ਼ਤ ਹਿੱਸਾ ਸੀ।

ਕਿਸਾਨ ਹੀ ਕਿਸਾਨਾਂ ਨੂੰ ਕਰ ਰਹੇ ਹਨ ਗੁਮਰਾਹ

ਸੋਸ਼ਲ ਮੀਡੀਆ ਅਤੇ ਵੱਖ ਵੱਖ ਸੰਚਾਰ ਸਾਧਨਾਂ ‘ਤੇ ਹੋ ਰਹੇ ਪ੍ਰਚਾਰ ਤੋਂ ਪ੍ਰੇਰਤ ਹੋ ਕੇ ਰੂਪਨਗਰ ਜ਼ਿਲ੍ਹੇ ਦੇ ਪਿੰਡ ਬਾਡ਼ਾ ਦੇ ਕਿਸਾਨ ਜਸਵੰਤ ਸਿੰਘ ਪੁੱਤਰ ਦਿਆ ਸਿੰਘ ਨੇ ਦੋ ਕਨਾਲ ‘ਚ ਇਸ ਅਮਰੀਕਨ ਕੇਸਰ (ਕਸੁੰਭਾ) ਦੀ ਫਸਲ ਬੀਜੀ ਹੈ। ਜਸਵੰਤ ਸਿੰਘ ਸਰਕਾਰੀ ਡਰਾਈਵਰ ਦੀ ਨੌਕਰੀ ਤੋਂ ਸੇਵਾਮੁਕਤ ਹੋ ਕੇ ਦਸ ਕੁ ਸਾਲ ਪਹਿਲਾਂ ਪੂਰਨ ਤੌਰ ਤੇ ਖੇਤੀ ਦੇ ਧੰਦੇ ਚ ਆਇਆ ਹੈ। ਜਸਵੰਤ ਨੇ ਦਸਿਆ ਕਿ ਉਸ ਨੇ ਯੂਟਿਊਬ ਤੇ ਜ਼ਿਲ੍ਹਾ ਮੋਗਾ ਦੇ ਪਿੰਡ ਰਸੂਲਪੁਰ ਦੇ ਕਿਸਾਨ ਗੁਰਚਰਨ ਸਿੰਘ ਦੀ ਵੀਡਿਓ ਦੇਖੀ ਅਤੇ ਪ੍ਰੇਰਤ ਹੋ ਕੇ ਉਸ ਨਾਲ ਸੰਪਰਕ ਕੀਤਾ ‘ਤੇ ਉਸ ਤੋਂ ਢਾਈ ਸੌ ਗ੍ਰਾਮ ਬੀਜ ਸਾਢੇ ਬਾਰਾਂ ਹਜ਼ਾਰ ਰੁਪਏ ਦਾ ਖਰੀਦ ਕੇ ਦੋ ਕਨਾਲ ‘ਚ ਬੀਜ ਦਿੱਤਾ। ਜਸਵੰਤ ਸਿੰਘ ਨੇ ਪੱਤਰਕਾਰਾਂ ਕੋਲ ਇਹ ਵੀ ਦਾਅਵਾ ਕੀਤਾ ਕਿ ਉਸ ਕੋਲ ਕੁਝ ਵਪਾਰੀਆਂ ਨੇ ਪਹੁੰਚ ਕਰਕੇ 80 ਹਜਾਰ ਰੁਪਏ ਕਿਲੋ ਉਸ ਵਲੋ ਤਿਆਰ ਕੀਤਾ ਜਾ ਰਿਹਾ ਕੇਸਰ ਖਰੀਦਣ ਦੀ ਪੇਸ਼ਕਸ਼ ਕੀਤੀ ਹੈ ਜਦੋ ਕਿ ਗੁਰਚਰਨ ਸਿੰਘ ਜਿਸ ਕੋਲੋ ਜਸਵੰਤ ਸਿੰਘ ਨੇ ਬੀਜ ਖਰੀਦਿਆ ਸੀ ਦਾ ਕਹਿਣਾ ਹੈ ਕਿ ਉਹ ਪਿਛਲੇ ਦੋ ਸਾਲ ਤੋਂ ਕੇਸਰ ਦੀ ਖੇਤੀ ਕਰ ਰਿਹਾ ਹੈ ਤੇ ਪਹਿਲੇ ਸਾਲ ਉਸਨੇ ਚੰਗੇ ਪੈਸੇ ਵੱਟੇ ਸਨ ਪ੍ਰੰਤੂ ਦੂਜੇ ਸਾਲ ਦੀ ਫਸਲ ਵਿਕੀ ਨਹੀਂ ਅਤੇ ਉਸਦੇ ਕੋਲ ਹੀ ਪਈ ਹੈ। ਗੁਰਚਰਨ ਸਿੰਘ ਨੇ ਆਪਣੇ ਤਜਰਬੇ ਤੋਂ ਕਿਸਾਨਾਂ ਨੂੰ ਸਲਾਹ ਦਿੱਤੀ ਹੈ ਕਿ ਇਸ ਕੇਸਰ ਦੇ ਮੰਡੀਕਰਨ ਦੀ ਵੱਡੀ ਸਮੱਸਿਆ ਹੈ ਇਸ ਲਈ ਲਈ ਉਹ ਇਹ ਫਸਲ ਬੀਜਣ ਤੋਂ ਪਹਿਲਾਂ ਮੰਡੀਕਰਨ ਦਾ ਪਬੰਧ ਕਰ ਲੈਣ।

ਪੰਜਾਬ ’ਚ ਕੇਸਰ ਦੀ ਖੇਤੀ ਸੰਭਵ ਨਹੀਂ

ਮਾਹਿਰਾਂ ਅਨੁਸਾਰ ਕੇਸਰ ਧਰਤੀ ਦਾ ਸਭ ਤੋਂ ਕੀਮਤੀ ਪੌਦਾ ਹੈ ਜਿਸ ਕਾਰਨ ਇਸ ਨੂੰ ਲਾਲ ਸੋਨੇ ਵਜੋਂ ਵੀ ਜਾਣਿਆ ਜਾਂਦਾ ਹੈ। ਇਸ ਦੀ ਬਿਜਾਈ ਲਈ ਬੀਜ ਦੀ ਥਾਂ ਗੰਢਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦਾ ਫਸਲੀ ਚੱਕਰ 3-4 ਮਹੀਨੇ ਹੁੰਦਾ ਹੈ। ਇਸ ਦਾ ਬੂਟਾ 15-20 ਸੈਂਟੀਮੀਟਰ ਦੀ ਉਚਾਈ ਤੱਕ ਹੁੰਦਾ ਹੈ ਜਦਕਿ ਕਸੁੰਭਾ ਦਾ ਬੂਟਾ 30 ਤੋਂ 150 ਸੈਂਟੀਮੀਟਰ ਤਕ ਉੱਚਾ ਹੁੰਦਾ ਹੈ। ਮੁੰਦਰੀ ਤਲ ਤੋਂ 1500-2800 ਮੀਟਰ ਦੀ ਉਚਾਈ ਤੇ ਜਿੱਥੇ ਤਾਪਮਾਨ 6-18.5 ਸੈਲਸੀਅਸ ਹੋਵੇ ਤੇ ਦਿਨ ਦੀ ਲੰਬਾਈ 12 ਘੰਟੇ ਹੋਵੇ ਕੇਸਰ ਦੀ ਖੇਤੀ ਲਈ ਅਨੁਕੂਲ ਮੰਨਿਆ ਜਾਂਦਾ ਹੈ, ਜਿਸ ਕਾਰਨ ਪੰਜਾਬ ਚ ਇਸ ਦੀ ਖੇਤੀ ਦੀ ਕੋਈ ਗੁੰਜਾਇਸ਼ ਨਹੀ।

‘ਪੰਜਾਬ ਦਾ ਮੌਸਮ ਕੇਸਰ ਦੀ ਖੇਤੀ ਲਈ ਬਿਲਕੁਲ ਵੀ ਅਨਕੂਲ ਨਹੀਂ ਅਤੇ ਨਾ ਹੀ ਪੰਜਾਬ ਖੇਤੀਬਾਡ਼ੀ ਯੂਨੀਵਰਸਿਟੀ ਵਲੋ ਪੰਜਾਬ ਚ ਇਸ ਦੀ ਖੇਤੀ ਲਈ ਕੋਈ ਸਿਫਾਰਿਸ਼ ਕੀਤੀ ਗਈ ਹੈ ਜਿਸ ਕਾਰਨ ਕਿਸਾਨਾ ਨੂੰ ਹੋ ਰਹੇ ਪ੍ਰਚਾਰ ਤੋ ਗੁੰਮਰਾਹ ਨਹੀ ਹੋਣਾ ਚਾਹੀਦਾ।’

-ਸਲਿੰਦਰ ਕੌਰ ਨਿਰਦੇਸ਼ਕ ਬਾਗਬਾਨੀ ਵਿਭਾਗ

‘ਕਿਸਾਨਾਂ ਨੂੰ ਅਮਰੀਕਨ ਕੇਸਰ ਕਹਿ ਕੇ ਵੇਚਿਆ ਜਾ ਰਿਹਾ ਦਰਅਸਲ ਕਸੁੰਭੇ ਦਾ ਬੀਜ ਹੈ ਜੋ ਤੇਲ ਬੀਜ ਫਸਲ ਹੈ। ਪੁਰਾਣੇ ਸਮੇ ਚ ਸਾਡੇ ਬਜ਼ੁਰਗ ਇਸਦੀ ਖੇਤੀ ਕਰਦੇ ਰਹੇ ਹਨ ਤੇ ਇਸਦੀ ਵਰਤੋਂ ਤੇਲ ਤੋ ਬਿਨਾਂ ਉਸ ਸਮੇ ਰੰਗਾਈ ਲਈ ਵੀ ਕੀਤੀ ਜਾਂਦੀ ਸੀ। ਹੁਣ ਵੀ ਇਸਦੀ ਖੇਤੀ ਬਰਾਨੀ ਇਲਾਕਿਆਂ ਚ ਕੀਤੀ ਜਾ ਰਹੀ ਹੈ। ਕਿਸਾਨ ਕੇਸਰ ਦੀ ਖੇਤੀ ਦੇ ਹੋ ਰਹੇ ਇਸ ਗੁਮਰਾਹਕੁੰਨ ਪ੍ਰਚਾਰ ਤੋਂ ਸੁਚੇਤ ਰਹਿਣ।’

-ਡਾ ਜੇ ਐਸ ਮਾਹਲ (ਨਿਰਦੇਸਕ ਪਸਾਰ ਸਿੱਖਿਆ ਪੀਏਯੂ)

Vinkmag ad
Share Our Daily Posts

News Desk

Read Previous

ਫਿਰੋਜ਼ਪੁਰ ‘ਚ ਫਾਇਰਿੰਗ ਕਰਨ ਤੋਂ ਬਾਅਦ ਲੁਧਿਆਣਾ ‘ਚ ਫਿਲਮ ਦੇਖ ਰਹੇ ਸ਼ਿਸ਼ੂ ਗੈਂਗ ਦੇ 5 ਬਦਮਾਸ਼ ਗ੍ਰਿਫ਼ਤਾਰ, ਹਥਿਆਰ ਬਰਾਮਦ ਹੋਣ ਨਾਲ ਮਚੀ ਤਰਥੱਲੀ

Read Next

ਸਾਈਬਰ ਅਪਰਾਧ ਤੇ ਧੋਖਾਧੜੀ ਰੋਕਣ ਲਈ ਪੰਜਾਬ ਪੁਲਿਸ ਦਾ ਵੱਡਾ ਕਦਮ, DGP ਨੇ ਸ਼ਿਕਾਇਤ ਲਈ ਲਾਂਚ ਕੀਤਾ ਵੈੱਬ-ਪੋਰਟਲ