Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

September 1, 2026

ਫਿਰੋਜ਼ਪੁਰ ‘ਚ ਫਾਇਰਿੰਗ ਕਰਨ ਤੋਂ ਬਾਅਦ ਲੁਧਿਆਣਾ ‘ਚ ਫਿਲਮ ਦੇਖ ਰਹੇ ਸ਼ਿਸ਼ੂ ਗੈਂਗ ਦੇ 5 ਬਦਮਾਸ਼ ਗ੍ਰਿਫ਼ਤਾਰ, ਹਥਿਆਰ ਬਰਾਮਦ ਹੋਣ ਨਾਲ ਮਚੀ ਤਰਥੱਲੀ

ਲੁਧਿਆਣਾ : ਫਿਰੋਜ਼ਪੁਰ ਪੁਲਿਸ ਨੇ ਸ਼ਨਿੱਚਰਵਾਰ ਰਾਤ ਲੁਧਿਆਣਾ ਤੋਂ ਬਦਨਾਮ ਸ਼ਿਸ਼ੂ ਗੈਂਗ ਦੇ ਪੰਜ ਗੈਂਗਸਟਰਾਂ ਨੂੰ ਕਾਬੂ ਕੀਤਾ ਹੈ। ਤਿੰਨ ਅਨਸਰਾਂ ਨੂੰ ਫੁਹਾਰਾ ਚੌਕ ਨੇਡ਼ੇ ਪੈਵੀਲੀਅਨ ਮਾਲ ਦੇ ਅੰਦਰੋਂ ਜਦਕਿ 2 ਜਣਿਆਂ ਨੂੰ ਮਾਲ ਦੇ ਬਾਹਰੋਂ ਕਾਬੂ ਕੀਤਾ ਗਿਆ। ਜਾਣਕਾਰੀ ਮੁਤਾਬਕ ਇਨ੍ਹਾਂ ਗੈਂਗਸਟਰਾਂ ਨੇ ਬੀਤੀ ਰਾਤ ਫਿਰੋਜ਼ਪੁਰ ‘ਚ ਗੋਲੀਆਂ ਚਲਾਈਆਂ ਸਨ ਤੇ ਫਿਰੋਜ਼ਪੁਰ ਪੁਲਿਸ ਬੀਤੀ ਰਾਤ ਤੋਂ ਇਨ੍ਹਾਂ ਦੇ ਪਿੱਛੇ ਲੱਗੀ ਹੋਈ ਸੀ। ਸ਼ਨਿੱਚਰਵਾਰ ਨੂੰ ਗੈਂਗਸਟਰ ਪੈਵੀਲੀਅਨ ਮਾਲ ਪੁੱਜੇ ਤਾਂ ਪੁਲਿਸ ਇਨ੍ਹਾਂ ਅਨਸਰਾਂ ਦਾ ਪਿੱਛਾ ਕਰਦੀ ਹੋਈ ਉਥੇ ਪੁੱਜ ਗਈ। ਐੱਸਐੱਸਪੀ ਫਿਰੋਜ਼ਪੁਰ ਚਰਨਜੀਤ ਸਿੰਘ ਨੇ ਪੁਸ਼ਟੀ ਕੀਤੀ ਹੈ ਕਿ ਪੁਲਿਸ ਬੀਤੀ ਰਾਤ ਤੋਂ ਗੈਂਗਸਟਰਾਂ ਦੇ ਟਿਕਾਣੇ ਦੀ ਜਾਂਚ ਕਰ ਰਹੀ ਸੀ। ਇਹ ਅਨਸਰ ਵਾਰ-ਵਾਰ ਟਿਕਾਣਾ ਬਦਲਦੇ ਰਹਿ ਰਹੇ ਸਨ। ਸ਼ਨਿੱਚਰਵਾਰ ਰਾਤ ਨੂੰ ਪਤਾ ਲੱਗਾ ਕਿ ਮੁਲਜ਼ਮਾਂ ਦੀ ਲੋਕੇਸ਼ਨ ਲੁਧਿਆਣਾ ਦੇ ਮਾਲ ਦੇ ਲਾਗੇ ਦੀ ਹੈ।

ਇਵੇਂ ਵਿਛਾਇਆ ਜਾਲ

ਐੱਸਐੱਸਪੀ ਨੇ ਦੱਸਿਆ ਕਿ ਪੁਲਿਸ ਟੀਮ, ਮਾਲ ਅੰਦਰ ਦਾਖ਼ਲ ਹੋਈ ਤੇ ਸਭ ਤੋਂ ਪਹਿਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਸਕੈਨ ਕੀਤੀ। ਗੈਂਗਸਟਰਾਂ ਦੀ ਮੌਜੂਦਗੀ ਦੀ ਪੁਸ਼ਟੀ ਹੋਣ ਤੋਂ ਬਾਅਦ ਪੁਲਿਸ ਨੇ ਮਾਲ ਦੀ ਸੁਰੱਖਿਆ ਨੂੰ ਭਰੋਸੇ ਵਿਚ ਲੈ ਕੇ ਜਾਲ ਵਿਛਾਇਆ। ਐੱਸਐੱਸਪੀ ਨੇ ਅੱਗੇ ਦੱਸਿਆ ਕਿ ਪੁਲਿਸ ਨੇ ਪਹਿਲਾਂ ਤੋਂ ਮਾਲ ਦੇ ਵੱਖ-ਵੱਖ ਕੋਨਿਆਂ ਵਿਚ ਮੋਰਚੇ ਸੰਭਾਲੇ ਹੋਏ ਸਨ। ਜਦੋਂ ਗੈਂਗਸਟਰ ਮਾਲ ਤੋਂ ਬਾਹਰ ਆਏ ਤਾਂ ਪੁਲਿਸ ਤੇ ਮਾਲ ਦੀ ਨਿੱਜੀ ਸੁਰੱਖਿਆ ਨੇ ਗੈਂਗਸਟਰਾਂ ਨੂੰ ਘੇਰ ਲਿਆ। ਉਨ੍ਹਾਂ ਕੋਲ ਹਥਿਆਰ ਵੀ ਸਨ। ਪੁਲਿਸ ਮੁਤਾਬਕ ਇਹ ‘ਸ਼ਿਸ਼ੂ ਗਿਰੋਹ’ ਹੈ ਤੇ ਇਸ ਦੇ ਗੁਰਗੇ ਲੁੱਟਾਂ ਖੋਹਾਂ, ਫਾਇਰਿੰਗ ਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਵਰਗੇ ਜੁਰਮਾਂ ਵਿਚ ਸ਼ਾਮਲ ਹਨ। ਪੰਜ ਗੈਂਗਸਟਰਾਂ ਨੂੰ ਮੈਂਬਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਕੋਲੋਂ ਪੁੱਛਗਿੱਛ ਕਰਨੀ ਸ਼ੁਰੂ ਕਰ ਦਿੱਤੀ ਹੈ। ਫ਼ਿਰੋਜ਼ਪੁਰ ਪੁਲਿਸ ਦਾ ਕਹਿਣਾ ਹੈ ਕਿ ਹਾਲੇ ਇਸ ਗਿਰੋਹ ਦੇ ਕੁਝ ਹੋਰ ਅਨਸਰ ਫਡ਼ਨੇ ਬਾਕੀ ਹਨ।

ਗੈਂਗਸਟਰਾਂ ਨੇ ਦੇਖੀ ਫ਼ਿਲਮ

ਮਾਲ ਅਧਿਕਾਰੀਆਂ ਨੇ ਦੱਸਿਆ ਹੈ ਕਿ ਸੀਸੀਟੀਵੀ ਫੁਟੇਜ ਮੁਤਾਬਕ ਇਹ ਗੈਂਗਸਟਰ ਦੁਪਹਿਰ ਵੇਲੇ ਮਾਲ ‘ਚ ਦਾਖਲ ਹੋਏ ਸਨ। ਉਨ੍ਹਾਂ ਨੇ ਕੇਜੀਐਫ ਫਿਲਮ ਵੇਖੀ ਹੈ।

Vinkmag ad
Share Our Daily Posts

News Desk

Read Previous

ਮਹਿੰਗੀ ਪੜ੍ਹਾਈ ਨੇ ਵਧਾਇਆ ਬੱਚਿਆਂ ‘ਤੇ ਸਕੂਲੀ ਬੈਗ ਦਾ ਬੋਝ ਤੇ ਮਾਪਿਆਂ ‘ਤੇ ਖਰਚਾ, ਮਾਪਿਆਂ ਦਾ ਦਰਦ ਆਇਆ ਸਾਹਮਣੇ

Read Next

ਕੇਸਰ ਦੀ ਖੇਤੀ ਦੇ ਨਾਂ ’ਤੇ ਠੱਗੇ ਜਾ ਰਹੇ ਪੰਜਾਬ ਦੇ ਕਿਸਾਨ, 50 ਰੁਪਏ ਕਿਲੋ ਵਾਲਾ ਬੀਜ ਵੇਚਿਆ ਜਾ ਰਿਹੈ 50 ਹਜ਼ਾਰ ਰੁਪਏ ਕਿਲੋ, ਜਾਣੋ ਵਜ੍ਹਾ