Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 27, 2026

ਟ੍ਰੈਫਿਕ ਨਿਯਮਾਂ ਦੀ ਪਾਲਣਾ ਲਈ ਬਣ ਰਹੀ ਪੰਜਾਬੀ ਫਿਲਮ ‘ਨੋ ਚਲਾਨ ਕਰੋ ਧਿਆਨ’ ਦੀ ਸ਼ੂਟਿੰਗ ਦਾ ਮਹੂਰਤ, ਸਾਬਕਾ ਐਮ.ਪੀ. ਅਵੀਨਾਸ਼ ਰਾਏ ਖੰਨਾ ਨੇ ਨਾਰੀਅਲ ਤੋੜ ਕੇ ਕੀਤੀ ਸ਼ੂਟਿੰਗ ਦੀ ਸ਼ੁਰੂਆਤ

ਜਲੰਧਰ : ਕੰਵਲਜੀਤ ਸਿੰਘ ਮੱਕੜ – ਸਮਾਜ ਵਿੱਚ ਟ੍ਰੈਫਿਕ ਨਿਯਮਾਂ ਦੀ ਪਾਲਣਾ ਅਤੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕ ਕਰਨ ਦੇ ਉਦੇਸ਼ ਨਾਲ ਸ਼੍ਰੀ ਗ੍ਰੇਸਾ ਫਿਲਮਜ਼ ਦੀ ਪੇਸ਼ਕਸ਼ ਪੰਜਾਬੀ ਸ਼ਾਰਟ ਫਿਲਮ ‘ਨੋ ਚਲਾਨ ਕਰੋ ਧਿਆਨ’ ਦੀ ਸ਼ੂਟਿੰਗ ਦਾ ਮਹੂਰਤ ਕੀਤਾ ਗਿਆ। ਇਹ ਫਿਲਮ ਸੋਨਾਲੀਕਾ ਸੋਸ਼ਲ ਡਿਵੈਲਪਮੈਂਟ ਸੋਸਾਇਟੀ ਦੇ ਸਹਿਯੋਗ ਨਾਲ ਤਿਆਰ ਕੀਤੀ ਜਾ ਰਹੀ ਹੈ।

ਫਿਲਮ ਦੀ ਕਹਾਣੀ ਸਾਬਕਾ ਐਮ.ਪੀ. ਸ਼੍ਰੀ ਅਵੀਨਾਸ਼ ਰਾਏ ਖੰਨਾ ਵੱਲੋਂ ਲਿਖੀ ਗਈ ਹੈ, ਜਦਕਿ ਫਿਲਮ ਦੇ ਡਾਇਲਾਗ, ਥੀਮ ਸੌਂਗ ਅਤੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਡਾਇਰੈਕਟਰ ਅਸ਼ੋਕ ਪੁਰੀ ਵੱਲੋਂ ਨਿਭਾਈ ਜਾ ਰਹੀ ਹੈ। ਫਿਲਮ ਦਾ ਮੁੱਖ ਉਦੇਸ਼ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਸੜਕਾਂ ’ਤੇ ਜ਼ਿੰਮੇਵਾਰੀ ਨਾਲ ਵਾਹਨ ਚਲਾਉਣ ਲਈ ਪ੍ਰੇਰਿਤ ਕਰਨਾ ਹੈ।

ਮਹੂਰਤ ਮੌਕੇ ਸਾਬਕਾ ਐਮ.ਪੀ. ਅਵੀਨਾਸ਼ ਰਾਏ ਖੰਨਾ ਅਤੇ ਟੈਕਸੇਸ਼ਨ ਬਾਰ ਕੌਂਸਲ ਦੇ ਐਡਵੋਕੇਟ ਐਸ.ਪੀ. ਰਾਣਾ ਵਿਸ਼ੇਸ਼ ਤੌਰ ’ਤੇ ਪਹੁੰਚੇ। ਇਸ ਮੌਕੇ ਅਵੀਨਾਸ਼ ਰਾਏ ਖੰਨਾ ਨੇ ਐਡਵੋਕੇਟ ਐਸ.ਪੀ. ਰਾਣਾ, ਡਾਇਰੈਕਟਰ ਅਸ਼ੋਕ ਪੁਰੀ, ਗੁਰਮੇਲ ਧਾਲੀਵਾਲ ਅਤੇ ਅਜੇ ਸਹਿਦੇਵ ਦੀ ਹਾਜ਼ਰੀ ਵਿੱਚ ਨਾਰੀਅਲ ਤੋੜਨ ਦੀ ਰਸਮ ਅਦਾ ਕਰਕੇ ਸ਼ੂਟਿੰਗ ਦੀ ਸ਼ੁਰੂਆਤ ਕੀਤੀ।

ਫਿਲਮ ਦੇ ਪਹਿਲੇ ਦਿਨ ਪੁਲਿਸ ਨਾਕੇ ਨਾਲ ਸਬੰਧਤ ਦ੍ਰਿਸ਼ ਫਿਲਮਾਏ ਗਏ। ਇਸ ਦੌਰਾਨ ਪਲਵਿੰਦਰ ਸਿੰਘ ਸੈਣੀ ਨੇ ਪੁਲਿਸ ਇੰਸਪੈਕਟਰ, ਹੈਡ ਕਾਂਸਟੇਬਲ ਅੰਮ੍ਰਿਤ ਲਾਲ, ਲੇਡੀ ਹੈਡ ਕਾਂਸਟੇਬਲ ਕਮਲਜੀਤ ਕੌਰ ਅਤੇ ਡਰਾਈਵਰ ਮੋਨੂੰ ਕੁਮਾਰ ਦੀ ਭੂਮਿਕਾ ਨਿਭਾਈ। ਚੈਕਿੰਗ ਲਈ ਵਰਤੇ ਗਏ ਵਾਹਨ ਅਤੇ ਨਾਕੇ ਦੇ ਦ੍ਰਿਸ਼ ਨੂੰ ਬੇਹੱਦ ਪ੍ਰਭਾਵਸ਼ਾਲੀ ਢੰਗ ਨਾਲ ਫਿਲਮਾਇਆ ਗਿਆ।

ਕਹਾਣੀ ਦੇ ਮੁੱਖ ਪਾਤਰ ਜਰਨੈਲ ਦਾ ਕਿਰਦਾਰ ਮਹੇਸ਼ ਕੁਮਾਰ ਵੱਲੋਂ ਨਿਭਾਇਆ ਗਿਆ। ਸ਼ੂਟਿੰਗ ਦੌਰਾਨ ਦਲਜਿੰਦਰ ਸਿੰਘ ਧਾਮੀ ਦੀ ਕਾਰ ਨਾਲ ਸਬੰਧਤ ਦ੍ਰਿਸ਼ ਵੀ ਫਿਲਮਾਏ ਗਏ। ਇਨ੍ਹਾਂ ਦ੍ਰਿਸ਼ਾਂ ਰਾਹੀਂ ਫਿਲਮ ਦੇ ਮੁੱਖ ਸੰਦੇਸ਼ ਅਤੇ ਟ੍ਰੈਫਿਕ ਨਿਯਮਾਂ ਪ੍ਰਤੀ ਜਾਗਰੂਕਤਾ ਦੇ ਭਾਵ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ।

ਨਾਕੇ ਦੇ ਸੀਨ ਤੋਂ ਬਾਅਦ ਮੁੱਖ ਪਾਤਰ ਜਰਨੈਲ ਦੇ ਘਰ ਦੇ ਦ੍ਰਿਸ਼ ਫਿਲਮਾਏ ਗਏ, ਜਿੱਥੇ ਉਸ ਦੀ ਮਾਤਾ ਨਸੀਬ ਕੌਰ ਦਾ ਕਿਰਦਾਰ ਸੁਖਵੀਰ ਚੱਠਾ ਅਤੇ ਪਿਤਾ ਕਿਸ਼ਨ ਸਿੰਘ ਦਾ ਕਿਰਦਾਰ ਐਮ.ਐਸ. ਹੀਰਾ ਵੱਲੋਂ ਨਿਭਾਇਆ ਗਿਆ।

ਫਿਲਮ ਦੀ ਟੀਮ ਵਿੱਚ ਕੈਮਰਾਮੈਨ ਰੋਹਿਤ ਕੁਮਾਰ, ਮੇਕਅਪ ਮੈਨ ਅਜੇ ਗੋਰੀ ਅਤੇ ਕਰੀਏਟਿਵ ਡਾਇਰੈਕਟਰ ਸ਼ਰਨਜੀਤ ਸ਼ਾਮਲ ਹਨ। ਟੀਮ ਵੱਲੋਂ ਤਪਦੀ ਗਰਮੀ ਦੇ ਬਾਵਜੂਦ ਪਹਿਲੇ ਦਿਨ ਦੀ ਸ਼ੂਟਿੰਗ ਪੂਰੇ ਉਤਸ਼ਾਹ ਨਾਲ ਮੁਕੰਮਲ ਕੀਤੀ ਗਈ।

ਫੋਟੋ ਕੈਪਸ਼ਨ: ਸੋਨਾਲੀਕਾ ਸੋਸ਼ਲ ਡਿਵੈਲਪਮੈਂਟ ਸੋਸਾਇਟੀ ਦੇ ਸਹਿਯੋਗ ਨਾਲ ਟ੍ਰੈਫਿਕ ਜਾਗਰੂਕਤਾ ਲਈ ਬਣਾਈ ਜਾ ਰਹੀ ਪੰਜਾਬੀ ਸ਼ਾਰਟ ਫਿਲਮ ‘ਨੋ ਚਲਾਨ ਕਰੋ ਧਿਆਨ’ ਦੇ ਮਹੂਰਤ ਮੌਕੇ ਸਾਬਕਾ ਐਮ.ਪੀ. ਅਵੀਨਾਸ਼ ਰਾਏ ਖੰਨਾ, ਡਾਇਰੈਕਟਰ ਅਸ਼ੋਕ ਪੁਰੀ, ਐਡਵੋਕੇਟ ਐਸ.ਪੀ. ਰਾਣਾ, ਗੁਰਮੇਲ ਧਾਲੀਵਾਲ, ਕੈਮਰਾਮੈਨ ਰੋਹਿਤ ਕੁਮਾਰ ਅਤੇ ਹੋਰ ਟੀਮ ਮੈਂਬਰ।

Vinkmag ad
Share Our Daily Posts

News Desk

Read Previous

ਨੂਰਪੁਰ ਦੀ ਨਟ-ਬੋਲਟ ਫੈਕਟਰੀ ’ਚ ਦਿਲ ਦਹਿਲਾਉਣ ਵਾਲਾ ਹਾਦਸਾ, ਮਸ਼ੀਨ ’ਚ ਦੂਪੱਟਾ ਫਸਣ ਕਾਰਨ ਮਹਿਲਾ ਦੀ ਮੌਤ