Breaking News :

ਸਕੀਆਂ ਭੈਣਾਂ ਸਮੇਤ 6 ਗ੍ਰਿਫ਼ਤਾਰ, ਲੁੱਟ-ਖੋਹ ਤੇ ਚੋਰੀ ਦਾ ਸਾਮਾਨ ਖਰੀਦਣ ਦੇ ਦੋਸ਼

ਘਨੌਰ ਦੇ ਯੂਕੋ ਬੈਂਕ ’ਚ 17 ਲੱਖ ਤੋਂ ਵੱਧ ਦੀ ਲੁੱਟ, ਦਿਨ-ਦਿਹਾੜੇ ਵਾਪਰੀ ਵਾਰਦਾਤ ਨਾਲ ਲੋਕਾਂ ‘ਚ ਦਹਿਸ਼ਤ

ਪੰਜਾਬ ਦੇ ਮਸ਼ਹੂਰ ਕਾਮੇਡੀਅਨ ‘ਤੇ ਜਲੰਧਰ ‘ਚ ਧੋਖਾਧੜੀ ਦਾ ਕੇਸ ਦਰਜ, UK ਭੇਜਣ ਦੇ ਨਾਂ ‘ਤੇ ਲੱਖਾਂ ਰੁਪਏ ਲੈਣ ਦਾ ਦੋਸ਼

ਮੇਰੀ ਬਿਮਾਰੀ ਦਾ ਇਲਾਜ ਕਰੋ, ਮੈਂ ਅੱਜ ਹੀ ਈਸਾਈ ਧਰਮ ਕਬੂਲ ਕਰ ਲਵਾਂਗਾ : ਇਕਬਾਲ ਸਿੰਘ ਲਾਲਪੁਰਾ

ਜੇਲ੍ਹ ‘ਚ ਪਿਓ ਦੀ ਮੌਤ ਤੋਂ ਬਾਅਦ ਸਸਕਾਰ ਕਰਨ ਆਏ ਹਵਾਲਾਤੀ ਨੇ ਲਾਏ ਜੇਲ੍ਹ ਪ੍ਰਸ਼ਾਸਨ ‘ਤੇ ਲਾਏ ਗੰਭੀਰ ਦੋਸ਼, ਕੀਤੇ ਸਨਸਨੀਖੇਜ਼ ਖ਼ੁਲਾਸੇ

ਰੂਪਨਗਰ ‘ਚ ਵੱਡਾ ਹਾਦਸਾ; ਕੀਰਤਪੁਰ ਸਾਹਿਬ ਨੇੜੇ ਟਰੇਨ ਦੀ ਲਪੇਟ ‘ਚ ਆਏ 4 ਬੱਚੇ, ਤਿੰਨ ਦੀ ਮੌਤ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

29 ਨੂੰ ਹੀ ਮਨਾਇਆ ਜਾਵੇਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ, ਐੱਸਜੀਪੀਸੀ ਦੀ ਸਹਿਮਤੀ ਮਗਰੋਂ ਸਿੰਘ ਸਾਹਿਬਾਨ ਨੇ ਲਿਆ ਫ਼ੈਸਲਾ

ਪ੍ਰਵਾਸੀ ਸਿੱਖ ਥਮਿੰਦਰ ਸਿੰਘ ਆਨੰਦ ਸਿੱਖ ਪੰਥ ਵਿਚੋਂ ਖ਼ਾਰਜ, ਜਥੇਦਾਰ ਸੁੱਚਾ ਸਿੰਘ ਲੰਗਾਹ ਨੂੰ ਲਾਈ ਧਾਰਮਿਕ ਤਨਖਾਹ

ਹਥਿਆਰਾਂ ਦੇ ਪ੍ਰਦਰਸ਼ਨ ਤੋਂ ਗੁਰੇਜ਼ ਨਹੀਂ ਕਰ ਰਹੇ ਪੰਜਾਬ ਦੇ ਨੌਜਵਾਨ, ਲੁਧਿਆਣਾ ‘ਚ ਸ਼ਰੇਆਮ ਪਜੇਰੋ ‘ਚੋਂ ਹੱਥ ਕੱਢ ਕੇ ਕੀਤੀ ਫਾਇਰਿੰਗ

November 29, 2022

ਸੁਪਰੀਮ ਕੋਰਟ ‘ਚ ਪੰਜਾਬੀ ਸਮੇਤ ਕਈ ਭਾਸ਼ਾਵਾਂ ‘ਚ ਜੂਨੀਅਰ ਟ੍ਰਾਂਸਲੇਟਰ ਦੀਆਂ ਪੋਸਟਾਂ ਨਿਕਲੀਆਂ, ਇਸ ਡਾਇਰੈਕਟ ਲਿੰਕ ਤੋਂ ਕਰੋ ਅਪਲਾਈ

ਸੁਪਰੀਮ ਕੋਰਟ ‘ਚ ਨੌਕਰੀ ਕਰਨ ਦੀ ਇੱਛਾ ਰੱਖਣ ਵਾਲਿਆਂ ਲਈ ਚੰਗੀ ਖ਼ਬਰ ਹੈ। ਸੁਪਰੀਮ ਕੋਰਟ ਨੇ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਕਰਕੇ ਕੁੱਲ 25 ਪੋਸਟਾਂ ‘ਤੇ ਭਰਤੀ ਕੱਢੀ ਹੈ। ਇਹ ਭਰਤੀਆਂ ਐਕਸ-ਕੈਡ ਕੋਰਟ ਅਸਿਸਟੈਂਟ (ਜੂਨੀਅਰ ਟ੍ਰਾਂਸਲੇਟਰ) ਪੋਸਟ ਲਈ ਕੱਢੀ ਗਈ ਹੈ। ਇਨ੍ਹਾਂ ਪੋਸਟਾਂ ‘ਤੇ ਅਪਲਾਈ ਕਰਨ ਲਈ ਯੋਗ ਉਮੀਦਵਾਰ ਸੁਪਰੀਮ ਕੋਰਟ ਦੀ ਅਧਿਕਾਰਤ ਵੈੱਬਸਾਈਟ main.sci.gov.in ‘ਤੇ ਅਪਲਾਈ ਕਰ ਸਕਦੇ ਹਨ। ਦੱਸ ਦੇਈਏ ਕਿ ਅਪਲਾਈ ਕਰਨ ਦੀ ਆਖਰੀ ਤਰੀਕ 14 ਮਈ ਹੈ।

SC Recruitment 2022 : ਪੋਸਟਾਂ ਦਾ ਵੇਰਵਾ

ਸੁਪਰੀਮ ਕੋਰਟ ‘ਚ ਕੁੱਲ 25 ਪੋਸਟਾਂ ‘ਤੇ ਭਰਤੀ ਹੋਣੀ ਹੈ ਜਿਸ ਵਿਚ ਅੰਗੇਰਜ਼ੀ ਤੋਂ ਅਸਾਮੀ, ਬੰਗਾਲੀ, ਤੇਲਗੂ, ਗੁਜਰਾਤੀ, ਉਰਦੂ, ਮਰਾਠੀ, ਕੰਨੜ, ਮਲਿਆਲਮ, ਮਣੀਪੁਰੀ, ਪੰਜਾਬੀ ਲਈ ਦੋ-ਦੋ ਪੋਸਟਾਂ ਖਾਲੀ ਹਨ। ਇਸ ਤੋਂ ਇਲਾਵਾ ਅੰਗਰੇਜ਼ੀ ‘ਚ ਨੇਪਾਲੀ ਭਾਸ਼ਾ ‘ਚ ਟ੍ਰਾਂਸਲੇਟਰ ਲਈ ਵੀ ਇਕ ਪੋਸਟ ‘ਤੇ ਵਕੈਂਸੀ ਹੈ।

SC Recruitment 2022, Job Eligibility : ਜ਼ਰੂਰੀ ਯੋਗਤਾ

ਇਨ੍ਹਾਂ ਪੋਸਟਾਂ ‘ਤੇ ਅਪਲਾਈ ਕਰਨ ਲਈ ਤੁਹਾਡੇ ਕੋਲ ਅੰਗਰੇਜ਼ੀ ਸਮੇਤ ਸੰਬੰਧਤ ਭਾਸ਼ਾ ‘ਚ ਕਿਸੇ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਨਾਲ ਹੀ ਤੁਹਾਡੇ ਕੋਲ ਸੰਬੰਧਤ ਭਾਸ਼ਾ ‘ਚ ਟ੍ਰਾਂਸਲੇਸ਼ਨ ਦੇ ਕੰਮ ‘ਚ 2 ਸਾਲ ਦਾ ਅਨੁਭਵ ਹੋਣਾ ਚਾਹੀਦਾ ਹੈ। ਤੁਹਾਡੇ ਕੋਲ ਕੰਪਿਊਟਰ ਆਪ੍ਰੇਸ਼ਨ ਦੀ ਸਮਝ ਹੋਣੀ ਚਾਹੀਦੀ ਹੈ।

ਇਸ ਡਾਇਰੈਕਟ ਲਿੰਕ ਰਾਹੀਂ ਕਰੋ ਅਪਲਾਈ

SC Recruitment 2022, Job Eligibility : ਉਮਰ ਹੱਦ ਤੇ ਅਪਲਾਈ ਫੀਸ

ਜੂਨੀਅਰ ਟ੍ਰਾਂਸਲੇਟਰ ਦੀ ਪੋਸਟ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 18 ਸਾਲ ਤੋਂ ਜ਼ਿਆਦਾ ਅਤੇ 32 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ। ਅਨੁਸੂਚਿਤ ਜਾਤੀ/ਅਨੁਸੂਚਿਤ ਜਨਜਾਤੀ/ਹੋਰ ਪੱਛੜਾ ਵਰਗ/ਸਾਬਕਾ ਫ਼ੌਜੀਆਂ ਤੇ ਆਜ਼ਾਦੀ ਘੁਲਾਟੀਆ ਸ਼੍ਰੇਣੀ ਦੇ ਆਸ਼ਰਿਤਾਂ ਦੇ ਉਮੀਦਵਾਰਾਂ ਲਈ ਸਰਕਾਰੀ ਨਿਯਮਾਂ ਅਨੁਸਾਰ ਉਮਰ ‘ਚ ਆਮ ਛੋਟ ਮਨਜ਼ੂਰ ਹੋਵੇਗੀ। ਜੇਕਰ ਗੱਲ ਅਪਲਾਈ ਫੀਸ ਦੀ ਕਰੀਏ ਤਾਂ ਜਨਰਲ ਅਤੇ ਓਬੀਸੀ ਉਮੀਦਵਾਰਾਂ ਨੂੰ 500 ਰੁਪਏ ਫੀਸ ਦੇਣੀ ਪਵੇਗੀ। ਉੱਥੇ ਹੀ ਐੱਸਸੀ, ਐੱਸਟੀ, ਸਾਬਕਾ ਫ਼ੌਜੀਆਂ ਤੇ ਆਜ਼ਾਦੀ ਘੁਲਾਟੀਆ ਦੇ ਪਰਿਵਾਰਕ ਮੈਂਬਰਾਂ ਨੂੰ 250 ਰੁਪਏ ਫੀਸ ਦੇਣੀ ਪਵੇਗੀ।

SC Recruitment 2022 : ਕਿਵੇਂ ਕਰੀਏ ਅਪਲਾਈ?

  • ਸਭ ਤੋਂ ਪਹਿਲਾਂ ਅਧਿਕਾਰਤ ਵੈੱਬਸਾਈਟ main.sci.gov.in ‘ਤੇ ਲੌਗਇਨ ਕਰੋ।
  • ਹੁਣ ਹੋਮ ਪੇਜ ‘ਤੇ ‘ਭਰਤੀ’ ‘ਤੇ ਕਲਿੱਕ ਕਰੋ।
  • ਭਰਤੀ ਪੇਜ ‘ਤੇ ਕੋਰਟ ਸਹਾਇਕ ਲਈ ਅਪਲਾਈ ਕਰੋ।
  • ਟਰਾਂਸਲੇਟਰ ‘ਤੇ ਕਲਿੱਕ ਕਰੋ।
  • ਨਿਰਧਾਰਤ ਫਾਰਮੈਟ ‘ਚ ਆਨਲਾਈਨ ਅਪਲਾਈ ਫਾਰਮ ਭਰੋ।
  • ਸਾਰੇ ਲੋੜੀਂਦੇ ਦਸਤਾਵੇਜ਼ ਅਪਲੋਡ ਕਰੋ ਤੇ ਸਬਮਿਟ ‘ਤੇ ਕਲਿੱਕ ਕਰੋ।
Vinkmag ad
Share Our Daily Posts

News Desk

Read Previous

ਦਿਨ ਦਿਹਾੜੇ ਪਿਸਤੌਲ ਦੇ ਜ਼ੋਰ ‘ਤੇ ਅੋਰਤ ਤੋਂ ਲੁਟੇਰਿਆਂ ਨੇ ਖੋਹੀ ਐਕਟਿਵਾ ਸਕੂਟਰ

Read Next

ਰੂਪਨਗਰ ’ਚ ਕਾਂਗਰਸੀ ਵਰਕਰਾਂ ਤੇ ਪੁਲਿਸ ਵਿਚਾਲੇ ਝੜਪ, ਯੂਥ ਕਾਂਗਰਸ ਪ੍ਰਧਾਨ ਢਿੱਲੋਂ ਨਾਲ ਧੱਕਾਮੁੱਕੀ