Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

August 27, 2026

ਡੇਰਾ ਬਾਬਾ ਮੁਰਾਦ ਸ਼ਾਹ ਜੀ ਦੇ ਮੇਲੇ ਲਈ ਜਲੰਧਰ ਦਿਹਾਤੀ ਪੁਲਿਸ ਵੱਲੋਂ ਵਿਸ਼ੇਸ਼ ਟ੍ਰੈਫਿਕ ਯੋਜਨਾ ਜਾਰੀ, ਰੂਟ ਡਾਇਵਰਸ਼ਨ ਤੇ ਪਾਰਕਿੰਗ ਪ੍ਰਬੰਧ ਤੈਅ

ਨਕੋਦਰ : ਕੰਵਲਜੀਤ ਸਿੰਘ ਮੱਕੜ – ਮੁਰਾਦ ਸ਼ਾਹ ਜੀ, ਨਕੋਦਰ ਵਿਖੇ ਲੱਗਣ ਵਾਲੇ ਸਾਲਾਨਾ ਮੇਲੇ ਅਤੇ ਧਾਰਮਿਕ ਸਮਾਗਮਾਂ ਦੌਰਾਨ ਸੰਭਾਵਿਤ ਭਾਰੀ ਭੀੜ ਨੂੰ ਧਿਆਨ ਵਿੱਚ ਰੱਖਦਿਆਂ ਜਲੰਧਰ ਦਿਹਾਤੀ ਪੁਲਿਸ ਵੱਲੋਂ ਵਿਸ਼ੇਸ਼ ਟ੍ਰੈਫਿਕ ਪ੍ਰਬੰਧ ਅਤੇ ਰੂਟ ਡਾਇਵਰਸ਼ਨ ਯੋਜਨਾ ਜਾਰੀ ਕੀਤੀ ਗਈ ਹੈ। ਇਸ ਯੋਜਨਾ ਦਾ ਮੁੱਖ ਉਦੇਸ਼ ਟ੍ਰੈਫਿਕ ਨੂੰ ਸੁਚਾਰੂ ਬਣਾਈ ਰੱਖਣਾ, ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਸੰਗਤ ਨੂੰ ਬਿਨਾਂ ਕਿਸੇ ਰੁਕਾਵਟ ਦੇ ਡੇਰਾ ਸਾਹਿਬ ਤੱਕ ਪਹੁੰਚ ਮੁਹੱਈਆ ਕਰਵਾਉਣਾ ਹੈ।
ਪੁਲਿਸ ਵੱਲੋਂ ਮੇਲੇ ਦੌਰਾਨ ਵੱਖ-ਵੱਖ ਸਥਾਨਾਂ ’ਤੇ ਪੁਲਿਸ ਨਾਕੇ (N Points) ਅਤੇ ਮਜ਼ਬੂਤ ਨਾਕੇ (Strong Nakas) ਲਗਾਏ ਗਏ ਹਨ, ਜਿੱਥੇ ਟ੍ਰੈਫਿਕ ਦੀ ਨਿਗਰਾਨੀ ਕੀਤੀ ਜਾਵੇਗੀ ਅਤੇ ਲੋੜ ਅਨੁਸਾਰ ਵਾਹਨਾਂ ਨੂੰ ਵੱਖ-ਵੱਖ ਰਸਤੇ ਵੱਲ ਮੋੜਿਆ ਜਾਵੇਗਾ।
ਟ੍ਰੈਫਿਕ ਡਾਇਵਰਸ਼ਨ ਯੋਜਨਾ ਅਨੁਸਾਰ ਨੂਰਮਹਿਲ ਚੌਂਕ ਤੋਂ ਨਕੋਦਰ ਅਤੇ ਡੇਰਾ ਬਾਬਾ ਮੁਰਾਦ ਸ਼ਾਹ ਜੀ ਵੱਲ ਜਾਣ ਵਾਲੀ ਆਮ ਟ੍ਰੈਫਿਕ ਨੂੰ ਵਿਕਲਪਿਕ ਰੂਟਾਂ ਵੱਲ ਡਾਇਵਰਟ ਕੀਤਾ ਜਾਵੇਗਾ। ਇਸੇ ਤਰ੍ਹਾਂ ਸ਼ੰਕਰ ਚੌਂਕ ਵਿਖੇ ਹਾਈਟੈਕ ਮਜ਼ਬੂਤ ਨਾਕਾ ਸਥਾਪਿਤ ਕੀਤਾ ਗਿਆ ਹੈ, ਜਿੱਥੋਂ ਅੱਗੇ ਸਿਰਫ਼ ਅਨੁਮਤ ਵਾਹਨਾਂ ਨੂੰ ਹੀ ਜਾਣ ਦੀ ਆਗਿਆ ਹੋਵੇਗੀ।
ਜਲੰਧਰ ਪਾਸੋਂ ਆਉਣ ਵਾਲੀ ਟ੍ਰੈਫਿਕ ਨੂੰ ਜਲੰਧਰ ਪੁਲੀ ਤੋਂ ਬਾਈਪਾਸ ਅਤੇ ਹੋਰ ਬਦਲਵੇਂ ਰਸਤੇ ਰਾਹੀਂ ਮੋੜਿਆ ਜਾਵੇਗਾ, ਜਦਕਿ ਕਪੂਰਥਲਾ ਪਾਸੇ ਤੋਂ ਆਉਣ ਵਾਲੇ ਵਾਹਨਾਂ ਲਈ ਕਪੂਰਥਲਾ ਪੁਲ ਹੇਠਾਂ ਮਜ਼ਬੂਤ ਨਾਕਾ ਲਗਾ ਕੇ ਟ੍ਰੈਫਿਕ ਨੂੰ ਬਾਈਪਾਸ ਵੱਲ ਡਾਇਵਰਟ ਕੀਤਾ ਜਾਵੇਗਾ। ਮਲਰੀ ਗੇਟ ਅਤੇ ਹੁਸੈਨਪੁਰ ਰੋਡ ਰਾਹੀਂ ਆਉਣ ਵਾਲੀ ਟ੍ਰੈਫਿਕ ਨੂੰ ਵੀ ਬਾਈਪਾਸ ਰਾਹੀਂ ਹੀ ਮੋੜਨ ਦੀ ਯੋਜਨਾ ਬਣਾਈ ਗਈ ਹੈ।
ਸੰਗਤ ਦੀ ਸਹੂਲਤ ਲਈ ਪੁਲਿਸ ਵੱਲੋਂ ਖਾਸ “ਹਰਾ ਕੋਰੀਡੋਰ” ਤਿਆਰ ਕੀਤਾ ਗਿਆ ਹੈ, ਜਿਸ ਰਾਹੀਂ ਸੰਗਤ ਪੁਰਾਣੀ ਸਬਜ਼ੀ ਮੰਡੀ, ਸਿਵਲ ਹਸਪਤਾਲ ਅਤੇ ਅੰਬੇਦਕਰ ਚੌਂਕ ਤੋਂ ਹੁੰਦੇ ਹੋਏ ਸਿੱਧੇ ਡੇਰਾ ਬਾਬਾ ਮੁਰਾਦ ਸ਼ਾਹ ਜੀ ਤੱਕ ਪਹੁੰਚ ਸਕੇਗੀ। ਇਸ ਰਸਤੇ ’ਤੇ ਸਿਰਫ਼ ਸੰਗਤ ਨੂੰ ਹੀ ਜਾਣ ਦੀ ਆਗਿਆ ਹੋਵੇਗੀ ਤਾਂ ਜੋ ਭੀੜ ਦੇ ਦਬਾਅ ਨੂੰ ਸੰਭਾਲਿਆ ਜਾ ਸਕੇ।
ਪਾਰਕਿੰਗ ਦੇ ਪ੍ਰਬੰਧਾਂ ਅਧੀਨ ਹਲਕੇ ਵਾਹਨਾਂ ਲਈ ਡੇਰਾ ਸਾਹਿਬ ਦੇ ਨੇੜੇ ਵੱਖ-ਵੱਖ ਸਥਾਨ ਨਿਰਧਾਰਤ ਕੀਤੇ ਗਏ ਹਨ, ਜਦਕਿ ਭਾਰੀ ਵਾਹਨਾਂ ਲਈ ਨੂਰਮਹਿਲ ਪਾਸੇ ਅਲੱਗ ਪਾਰਕਿੰਗ ਦਾ ਇੰਤਜ਼ਾਮ ਕੀਤਾ ਗਿਆ ਹੈ। VIP ਵਾਹਨਾਂ ਲਈ ਵੀ ਡੇਰਾ ਸਾਹਿਬ ਦੇ ਨੇੜੇ ਵਿਸ਼ੇਸ਼ ਪਾਰਕਿੰਗ ਰਾਖਵਾਈ ਗਈ ਹੈ। ਇਸ ਤੋਂ ਇਲਾਵਾ ਬਾਹਰ ਨਿਕਲਣ ਵਾਲੇ ਗੇਟ ਅਤੇ ਦਰਬਾਰ ਦੇ ਸਾਹਮਣੇ ਵਾਲੇ ਖੇਤਰ ਵਿੱਚ ਵੀ ਪਾਰਕਿੰਗ ਦੀ ਵਿਵਸਥਾ ਕੀਤੀ ਗਈ ਹੈ।
ਜਲੰਧਰ ਦਿਹਾਤੀ ਪੁਲਿਸ ਨੇ ਸਮੂਹ ਸੰਗਤ ਅਤੇ ਆਮ ਜਨਤਾ ਨੂੰ ਅਪੀਲ ਕੀਤੀ ਹੈ ਕਿ ਉਹ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ, ਨਿਰਧਾਰਤ ਰੂਟਾਂ ਦੀ ਵਰਤੋਂ ਕਰਨ ਅਤੇ ਮੌਕੇ ’ਤੇ ਤਾਇਨਾਤ ਪੁਲਿਸ ਕਰਮਚਾਰੀਆਂ ਨਾਲ ਪੂਰਾ ਸਹਿਯੋਗ ਦੇਣ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਜਨਤਾ ਵੱਲੋਂ ਸਹਿਯੋਗ ਦਿੱਤਾ ਗਿਆ ਤਾਂ ਮੇਲੇ ਦੌਰਾਨ ਟ੍ਰੈਫਿਕ ਪ੍ਰਬੰਧ ਬਿਨਾਂ ਕਿਸੇ ਰੁਕਾਵਟ ਦੇ ਸੁਚਾਰੂ ਤਰੀਕੇ ਨਾਲ ਚੱਲ ਸਕਣਗੇ।

Vinkmag ad
Share Our Daily Posts

News Desk

Read Previous

ਕਾਲਜ ਬੱਸ ‘ਤੇ ਹਮਲਾ: 6 ਦੋਸ਼ੀ ਗ੍ਰਿਫ਼ਤਾਰ, ਹਥਿਆਰ ਤੇ ਵਾਹਨ ਬਰਾਮਦ — ਜਲੰਧਰ ਦਿਹਾਤੀ ਪੁਲਿਸ ਦੀ ਤੁਰੰਤ ਕਾਰਵਾਈ

Read Next

ਜਲੰਧਰ ਵਿੱਚ ਵਕੀਲਾਂ ਦਾ ਮੋਚਾ ਤੇਜ਼ – ਐਡਵੋਕੇਟ ਮਨੀ ਮਹਾਜਨ ਮਾਮਲੇ ‘ਚ ਹੜਤਾਲ, ਕੰਮਕਾਜ ਮੁਕੰਮਲ ਬੰਦ