Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 12, 2026

ਘਟੀਆ ਕਿਸਮ ਦਾ ਸੂਰਜਮੁਖੀ ਬੀਜ ਸਪਲਾਈ ਕਰਨ ਤੇ ਵੇਚਣ ਵਾਲੇ 3 ਡੀਲਰਾਂ ਖ਼ਿਲਾਫ਼ ਮਾਮਲਾ ਦਰਜ

ਰਾਜਪੁਰਾ : ਸੂਰਜਮੁਖੀ ਦੇ ਘਟੀਆ ਕਿਸਮ ਦੇ ਬੀਜ ਦੀ ਸਪਲਾਈ ਕਰਨ ਦੇ ਮਾਮਲੇ ‘ਚ ਖੇਤੀਬਾੜੀ ਵਿਕਾਸ ਅਫ਼ਸਰ ਪਟਿਆਲਾ ਵੱਲੋਂ ਕੀਤੀ ਗਈ ਪੜਤਾਲੀਆ ਰਿਪੋਰਟ ਤੇ ਪੀੜ੍ਹਤ ਕਿਸਾਨਾਂ ਦੀਆਂ ਸ਼ਿਕਾਇਤਾਂ ਦੇ ਆਧਾਰ `ਤੇ ਕਾਰਵਾਈ ਕਰਦਿਆਂ ਬੀਜ ਸਪਲਾਈ ਕਰਨ ਵਾਲੀ ਕੰਪਨੀ ਸਣੇ ਬੀਜ ਦੀ ਵਿਕਰੀ ਕਰਨ ਵਾਲੇ 3 ਡੀਲਰਾਂ ਖ਼ਿਲਾਫ਼ ਥਾਣਾ ਸਿਟੀ ਪੁਲਿਸ ਨੇ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕੀਤਾ ਹੈ।

ਜਾਣਕਾਰੀ ਅਨੁਸਾਰ, ਮੁੱਖ ਖੇਤੀਬਾੜੀ ਅਫਸਰ ਪਟਿਆਲਾ ਕੋਲ ਰਾਜਪੁਰਾ ਤੇ ਘਨੌਰ ਦੇ ਕਿਸਾਨਾਂ ਵੱਲੋਂ ਸਮੂਹਿਕ ਤੌਰ `ਤੇ ਲਿਖਤੀ ਸ਼ਿਕਾਇਤ ਦਿੱਤੀ ਕਿ ਉਨ੍ਹਾਂ ਨੂੰ ਸੂਰਜਮੁਖੀ ਦਾ ਘਟੀਆ ਕਿਸਮ ਦਾ ਬੀਜ ਵੇਚਿਆ ਗਿਆ ਹੈ। ਕਿਸਾਨਾਂ ਮੁਤਾਬਕ, ਰਾਜਪੁਰਾ ਤੋਂ ਜਨਵਰੀ ਤੇ ਫਰਵਰੀ ਮਹੀਨੇ ਦੌਰਾਨ ਕ੍ਰਿਸ਼ਨਾ ਮਾਰਕਿਟ ਸਥਿਤ ਐਸਾ ਰਾਜਪੁਰਾ ਪੈਸਟੀਸਾਈਡ, ਨਵੀਂ ਅਨਾਜ ਮੰਡੀ ਸਥਿਤ ਸ਼ਾਮ ਟਰੇਡਿੰਗ ਕੰਪਨੀ ਅਤੇ ਆਰਕੇ ਟਰੇਡਰਜ਼ ਤੋਂ ਸੂਰਜਮੁਖੀ ਦੇ ਬੀਜ ਦਾ ਬਿੱਲਾਂ ਸਮੇਤ ਖਰੀਦ ਕੀਤਾ ਗਿਆ ਸੀ। ਡੀਲਰਾਂ ਮੁਤਾਬਕ, ਬੀਜ ਸਾਈਨਰਜ਼ੀਨ ਕਰਾਪ ਇਨੋਵੇਸ਼ਨਜ਼ ਹੈਦਰਾਬਾਦ ਕੰਪਨੀ ਤੋਂ ਖਰੀਦ ਕੀਤਾ ਸੀ। ਜਿਸ ‘ਤੇ ਜਦੋਂ ਬੀਜ ਖੇਤਾਂ ਵਿੱਚ ਬੀਜਿਆ ਗਿਆ ਤਾਂ ਖੇਤਾਂ ਵਿੱਚ ਸੂਰਜਮੁਖੀ ਦੀ ਫਸਲ ਦੇ ਇਕ ਬੂਟੇ ਨੂੰ 10 ਤੋਂ 20 ਤਕ ਫੁੱਲ (ਮਲਟੀ ਫਲਾਵਰਿੰਗ) ਲੱਗੇ ਹੋਏ ਹਨ। ਆਮ ਤੌਰ ‘ਤੇ ਮਲਟੀ ਫਲਾਵਰਿੰਗ (ਜ਼ਿਆਦਾ ਫੁੱਲ) ਜੰਗਲੀ ਬੂਟੇ ਜਾਂ ਨਰ (ਮੇਲ ਪਲਾਂਟ) ਪੌਦੇ ਨੂੰ ਹੀ ਲੱਗਦੇ ਹਨ। ਇਨ੍ਹਾਂ ਫੁੱਲਾਂ ਦਾ ਸਾਈਜ਼ ਬਹੁਤ ਹੀ ਛੋਟਾ ਹੈ ਤੇ ਨਿੱਸਰਣ ‘ਤੇ ਇਨ੍ਹਾਂ ਵਿੱਚ ਬੀਜ ਬਣਨ ਦੀ ਆਸ ਬਹੁਤ ਘੱਟ ਹੈ। ਜੇਕਰ ਫੁੱਲ ਬਣੇਗਾ ਤਾਂ ਉਹ ਬਰੀਕ ਤੇ ਮਾੜੀ ਗੁਣਵੱਤਾ ਵਾਲਾ ਬੀਜ ਪੈਦਾ ਹੋਵੇਗਾ। ਉਪਰੋਕਤ ਪੜ੍ਹਤਾਲ ਦੌਰਾਨ ਇਹ ਪਾਇਆ ਗਿਆ ਕਿ ਇਹ ਬੀਜ ਘਟੀਆ ਕਿਸਮ ਦਾ ਹੈ ਅਤੇ ਕੰਪਨੀ ਨੇ ਕਿਸਾਨਾਂ ਨਾਲ ਧੋਖਾਧੜੀ ਕੀਤੀ ਹੈ। ਜਿਸ ਨਾਲ ਕਿਸਾਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਵੇਗਾ।

ਪੜਤਾਲ ਉਪਰੰਤ ਪਤਾ ਲੱਗਿਆ ਕਿ ਉਪਰੋਕਤ ਕੰਪਨੀ ਮੈਸ: ਸਾਈਨਰਜ਼ੀਨ ਕਰਾਪ ਇਨੋਵੇਸ਼ਨਜ਼ ਹੈਦਰਾਬਾਦ ਦਾ ਪੰਜਾਬ ਦਾ ਲਾਇਸੰਸ ਨੰ: 1266 ਜਾਰੀ ਹੋਣ ਦੀ ਮਿਤੀ 22/12/2016 ਅਤੇ ਖਤਮ ਹੋਣ ਦੀ ਮਿਆਦ ਮਿਤੀ 21/12/2019 ਸੀ। ਇਸ ਤੋ ਬਾਅਦ ਕੰਪਨੀ ਨੇ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਐਸ.ਏ.ਐਸ ਨਗਰ ਪਾਸੋਂ ਆਪਣਾ ਬੀਜਾਂ ਦਾ ਲਾਇਸੰਸ ਪੰਜਾਬ ਵਿੱਚ ਬੀਜ ਵੇਚਣ ਦੀ ਅਗਲੀ ਮਿਆਦ ਲਈ ਰੀਨਿਊ ਕਰਵਾਉਣਾ ਸੀ, ਪ੍ਰੰਤੂ ਕੰਪਨੀ ਵਲੋਂ ਲਾਇਸੰਸ ਰੀਨਿਊ ਨਹੀਂ ਕਰਵਾਇਆ ਗਿਆ। ਅਜਿਹਾ ਕਰਕੇ ਕੰਪਨੀ ਨੇ ਪੰਜਾਬ ਵਿੱਚ ਬਿਨ੍ਹਾਂ ਲਾਇਸੰਸ ਘਟੀਆ ਬੀਜ ਵੇਚ ਕੇ ਸੀਡ ਕੰਟਰੋਲ ਆਰਡਰ 1983 ਦੀ ਧਾਰਾ 3 ਦੀ ਉਲੰਘਣਾ ਕੀਤੀ ਹੈ, ਜੋ ਕਿ ਜ਼ਰੂਰੀ ਵਸਤਾਂ ਐਕਟ 1955 (ਐਕਟ ਨੰ : 10 ਆਫ 1955 ) ਦੀ ਉਲੰਘਣਾ ਹੈ ਅਤੇ ਇਸ ਦੀ ਧਾਰਾ 7 ਦੇ ਤਹਿਤ ਸਜਾਯੋਗ ਅਪਰਾਧ ਹੈ। ਇਸ ਤੋਂ ਇਲਾਵਾ ਇਸ ਕੰਪਨੀ ਨੇ ਸੀਡ ਰੂਲਜ਼ 1968 ਦੀ ਧਾਰਾ 23 ਏ (2) ਅਤੇ ਸਬੰਧਤ ਫਰਮਾਂ ਨੇ ਸੀਡ ਕੰਟਰੋਲ ਆਰਡਰ 1983 ਦੀਆਂ ਧਰਾਵਾਂ 3, 8(ਏ-ਬੀ) ਅਤੇ 18 (2) ਅਤੇ 327) ਰੂਲਜ਼ 1968 ਦੀ ਧਾਰਾ 23 ਏ (2) ਦੀ ਉਲੰਘਣਾ ਕੀਤੀ ਹੈ। ਥਾਣਾ ਸਿਟੀ ਪੁਲਿਸ ਨੇ ਖੇਤੀਬਾੜੀ ਵਿਕਾਸ ਅਫਸਰ ਪਟਿਆਲਾ ਗੁਰਮੇਲ ਸਿੰਘ ਦੀ ਸ਼ਿਕਾਇਤ `ਤੇ ਉਕਤ ਕੰਪਨੀ ਅਤੇ ਬੀਜ ਵੇਚਣ ਵਾਲੇ 3 ਡੀਲਰਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਜਦੋਂ ਉਕਤ ਕੇਸ ਸਬੰਧੀ ਥਾਣਾ ਸਿਟੀ ਐੱਸਐੱਚਓ ਇੰਸਪੈਕਟਰ ਹਰਮਨਪ੍ਰੀਤ ਸਿੰਘ ਚੀਮਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਕੇਸ ਦੀ ਪੁਸ਼ਟੀ ਕੀਤੀ।

Vinkmag ad
Share Our Daily Posts

News Desk

Read Previous

ਸੁਲਤਾਨਪੁਰ ਲੋਧੀ ਦੇ ਜੈਨਪੁਰ ਦੇ ਜੰਗਲਾਂ ਚੋਂ ਇਕ ਨੌਜਵਾਨ ਦੀ ਸ਼ੱਕੀ ਹਾਲਾਤ ‘ਚ ਮਿਲੀ ਲਾਸ਼

Read Next

ਹਵਾਈ ਸਫਰ ਹੋਇਆ ਮਹਿੰਗਾ, ਚੰਡੀਗੜ੍ਹ ਤੋਂ ਘਰੇਲੂ ਉਡਾਣਾਂ ਦੇ ਰੇਟ 20 ਤੋਂ 25 ਫੀਸਦੀ ਵਧੇ, ਹੈਲੀ ਟੈਕਸੀ ਦਾ ਕਿਰਾਇਆ ਵੀ ਵਧਿਆ