Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 9, 2026

ਜਾਅਲੀ ਵੀਜਾ ਲਗਾ ਕੇ ਕੈਨੇਡਾ ਭੇਜਣ ਵਾਲਾ ਟਰੈਵਲ ਏਜੰਟ ਪੁਲਿਸ ਅੜਿੱਕੇ

ਸ਼੍ਰੀ ਮਾਛੀਵਾਡ਼ਾ ਸਾਹਿਬ: ਅੱਜਕੱਲ੍ਹ ਜਿੱਥੇ ਬਹੁਤ ਸਾਰੇ ਲੋਕਾਂ ਵਲੋਂ ਆਪਣੇ ਭਵਿੱਖ ਨੂੰ ਰੁਸ਼ਨਾਉਣ ਲਈ ਬਾਹਰਲੇ ਦੇਸ਼ਾਂ ਵਿਚ ਜਾਣ ਦੀ ਹੋੜ ਬਣੀ ਹੋਈ ਹੈ ਉੱਥੇ ਟ੍ਰੈਵਲ ਏਜੰਟਾਂ ਵਲੋਂ ਵੀ ਅਜਿਹੇ ਬੰਦਿਆਂ ਦੀ ਲਾਲਸਾ ਨੂੰ ਦੇਖਦਿਆਂ 2 ਨੰਬਰ ਦਾ ਕੰਮ ਕਰਕੇ ਫਸਾਇਆ ਜਾ ਰਿਹਾ ਹੈ। ਜਿਸ ਦੀ ਤਾਜ਼ਾ ਮਿਸਾਲ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਇੱਥੋਂ ਨੇੜਲੇ ਪਿੰਡ ਮੰਡ ਉਧੋਵਾਲ ਦੇ ਜਸਪਾਲ ਸਿੰਘ ਤੋਂ ਟ੍ਰੈਵਲ ਏਜੰਟਾਂ ਨੇ ਕੈਨੇਡਾ ਭੇਜਣ ਦਾ ਝਾਂਸਾ ਦੇ ਕੇ ਜਾਅਲੀ ਵੀਜੇ ਦੇ ਕਾਗਜ਼ ਦਿਖਾ ਲੱਖਾਂ ਰੁਪਏ ਠੱਗ ਲਏ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਪੁਲਿਸ ਨੇ ਜਸਪਾਲ ਸਿੰਘ ਤੋਂ ਲੱਖਾਂ ਰੁਪਏ ਠੱਗਣ ਵਾਲੇ ਕਥਿਤ ਦੋਸ਼ੀਆਂ ’ਚੋਂ ਇੱਕ ਵਿਅਕਤੀ ਇੰਦਰਪਾਲ ਸਿੰਘ ਭੱਟੀ ਵਾਸੀ ਰਾਮਗਡ਼੍ਹ, ਜਲੰਧਰ ਦਿਹਾਤੀ ਨੂੰ ਗ੍ਰਿਫ਼ਤਾਰ ਕਰ ਲਿਆ ਜਦਕਿ ਦੂਜਾ ਡੀ.ਕੇ. ਪਾਂਡੇ ਵਾਸੀ ਗੁਡ਼ਗਾਉਂ ਦੀ ਭਾਲ ਕੀਤੀ ਜਾ ਰਹੀ ਹੈ। ਐੱਸਐੱਚਓ ਮਾਛੀਵਾਡ਼ਾ ਵਿਜੈ ਕੁਮਾਰ ਨੇ ਦੱਸਿਆ ਕਿ ਬੇਟ ਇਲਾਕੇ ਦੇ ਪਿੰਡ ਮੰਡ ਉਧੋਵਾਲ ਦੇ ਰਹਿਣ ਵਾਲੇ ਜਸਪਾਲ ਸਿੰਘ ਨੇ ਰਿਪੋਰਟ ਲਿਖਾਈ ਸੀ ਕਿ ਉਹ ਕੁਝ ਸਾਲ ਪਹਿਲਾਂ ਦੁਬਈ ਕੰਮਕਾਰ ਕਰਕੇ ਵਾਪਸ ਪਰਤਿਆ ਸੀ ਅਤੇ ਹੁਣ ਕੰਮ ਦੀ ਭਾਲ ਵਿਚ ਕੈਨੇਡਾ ਜਾਣ ਦਾ ਇਛੁੱਕ ਸੀ ਕਿ ਇਸ ਦੌਰਾਨ ਹੀ ਉਸ ਨੂੰ ਪਿੰਡ ਲੱਖਪੁਰ ਜ਼ਿਲ੍ਹਾ ਨਵਾਂਸ਼ਹਿਰ ਦਾ ਇੱਕ ਵਿਅਕਤੀ ਦਵਿੰਦਰ ਸਿੰਘ ਮਿਲਿਆ ਜਿਸ ਨੇ ਉਸਨੂੰ ਇੰਦਰਪਾਲ ਸਿੰਘ ਭੱਟੀ ਟ੍ਰੈਵਲ ਏਜੰਟ ਬਾਰੇ ਜਾਣਕਾਰੀ ਦਿੱਤੀ। ਉਸਨੇ ਦੱਸਿਆ ਕਿ ਕੈਨੇਡਾ ਜਾਣ ਦੀ ਗੱਲ ਤੈਅ ਹੋ ਜਾਣ ਤੋਂ ਬਾਅਦ ਉਸਨੇ ਇੰਦਰਪਾਲ ਭੱਟੀ ਨੂੰ ਕੁਝ ਗਵਾਹਾਂ ਦੀ ਮੌਜੂਦਗੀ ਵਿਚ 4 ਲੱਖ ਰੁਪਏ ਪਹਿਲਾਂ ਦੇ ਦਿੱਤੇ ਫਿਰ ਜੁਲਾਈ 2021 ਵਿਚ 2 ਲੱਖ ਰੁਪਏ ਦਿੱਤੇ ਗਏ ਅਤੇ ਕੁਝ ਪੈਸੇ ਇੰਦਰਪਾਲ ਦੇ ਬੈਂਕ ਖਾਤੇ ਵਿਚ ਪਾਏ ਗਏ। ਜਸਪਾਲ ਸਿੰਘ ਨੇ ਦੱਸਿਆ ਕਿ ਕੈਨੇਡਾ ਜਾਣ ਲਈ ਇੰਦਰਪਾਲ ਭੱਟੀ ਨਾਲ ਉਸਦਾ 20 ਲੱਖ ਰੁਪਏ ਵਿਚ ਗੱਲਬਾਤ ਹੋਈ ਸੀ ਜਿਸ ਤੋਂ ਬਾਅਦ ਉਸਨੇ ਮੇਰੇ ਮੋਬਾਇਲ ਦੇ ਵਟਸਐਪ ਨੰਬਰ ’ਤੇ ਕੈਨੇਡਾ ਦਾ ਲੱਗਿਆ ਵੀਜ਼ਾ ਭੇਜ ਦਿੱਤਾ ਅਤੇ ਕਿਹਾ ਕਿ ਉਹ ਵਿਦੇਸ਼ ਜਾਣ ਦੀ ਤਿਆਰੀ ਕਰ ਲਵੇ। ਮੇਰੇ ਵਲੋਂ ਜਦੋਂ ਇਹ ਵੀਜ਼ਾ ਚੈੱਕ ਕਰਵਾਇਆ ਗਿਆ ਤਾਂ ਉਹ ਜਾਅਲੀ ਨਿਕਲਿਆ। ਬਿਆਨਕਰਤਾ ਨੇ ਦੋਸ਼ ਲਗਾਇਆ ਕਿ ਇੰਦਰਪਾਲ ਸਿੰਘ ਭੱਟੀ ਅਤੇ ਉਸਦੇ ਸਾਥੀ ਡੀ.ਕੇ. ਪਾਂਡੇ ਨੇ ਮਿਲ ਕੇ ਸਾਡੇ ਨਾਲ 6 ਲੱਖ 27 ਹਜ਼ਾਰ ਰੁਪਏ ਦੀ ਠੱਗੀ ਮਾਰੀ। ਵਿਦੇਸ਼ ਜਾਣ ਵਾਲੇ ਜਸਪਾਲ ਸਿੰਘ ਨੇ ਕੈਨੇਡਾ ਦੇ ਜਾਅਲੀ ਵੀਜ਼ੇ ਬਾਰੇ ਕੋਈ ਜਾਣਕਾਰੀ ਨਾ ਦਿੱਤੀ ਅਤੇ ਕਿਹਾ ਕਿ ਉਹ ਬਕਾਇਆ 13 ਲੱਖ ਰੁਪਏ ਆ ਕੇ ਲੈ ਜਾਵੇ। ਕੱਲ ਇੰਦਰਪਾਲ ਭੱਟੀ ਜਦੋਂ ਮਾਛੀਵਾਡ਼ਾ ਵਿਖੇ ਜਸਪਾਲ ਸਿੰਘ ਤੋਂ 13 ਲੱਖ ਰੁਪਏ ਲੈਣ ਆਇਆ ਤਾਂ ਪੁਲਿਸ ਅਡ਼ਿੱਕੇ ਆ ਗਿਆ। ਪੁਲਿਸ ਵਲੋਂ ਇੰਦਰਪਾਲ ਸਿੰਘ ਭੱਟੀ ਅਤੇ ਡੀ.ਕੇ. ਪਾਂਡੇ ਖਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

Vinkmag ad
Share Our Daily Posts

News Desk

Read Previous

ਸ਼੍ਰੋਮਣੀ ਕਮੇਟੀ ਨੇ 11 ਮਈ ਨੂੰ ਸੱਦੀ ਸਿੱਖ ਜਥੇਬੰਦੀਆਂ ਦੀ ਇਕੱਤਰਤਾ, ਬੰਦੀ ਸਿੱਖਾਂ ਦੀ ਰਿਹਾਈ ਤੇ ਹੋਰ ਮਸਲਿਆਂ ਤੇ ਹੋਵੇਗੀ ਚਰਚਾ

Read Next

ਰਾਜਪਾਲ ਦਿੱਲੀ ਸਰਕਾਰ ਨਾਲ ਪੰਜਾਬ ਵੱਲੋਂ ਕੀਤਾ ਗੈਰ ਸੰਵਿਧਾਨਕ ਸਮਝੌਤਾ ਰੱਦ ਕਰਨ: ਅਕਾਲੀ ਦਲ