Breaking News :

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

ਜਲੰਧਰ ਦੇ ਸਰਦਾਰ ਮਨਮੋਹਨ ਸਿੰਘ ਮਰਵਾਹਾ ਐਡਵੋਕੇਟ ਨੇ ਨੈਸ਼ਨਲ ਮਾਸਟਰਜ਼ ਐਥਲੈਟਿਕਸ ਵਿੱਚ ਲਹਿਰਾਇਆ ਪਰਚਮ, 2 ਮੈਡਲ ਜਿੱਤ ਕੇ ਬਣੇ ਮਾਣ

ਐਮਐਸਪੀ ਅਤੇ ਕਰਜ਼ਾ ਮੁਕਤੀ ਦੀ ਮੰਗ ਨੂੰ ਲੈ ਕੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕਿਸਾਨ ਜਾਗਰੂਕਤਾ ਯਾਤਰਾ, ਭੋਗਪੁਰ ਵਿੱਚ ਮਹਾਪੰਚਾਇਤ

May 2, 2026

ਨੂੰਹ ਦੇ ਭਰਾ ਨੇ ਹੀ ਬਜ਼ੁਰਗ ਜੋੜੇ ਨੂੰ ਉਤਾਰਿਆ ਸੀ ਮੌਤ ਦੇ ਘਾਟ, ਕਤਲ ਕਰਨ ਲਈ ਹੀ ਲੰਡਨ ਤੋਂ ਆਇਆ ਸੀ ਬ੍ਰਿਟਿਸ਼ ਦਾ ਜੰਮਪਲ

ਲੁਧਿਆਣਾ : ਦੋਹਰੇ ਕਤਲ ਦੇ ਮਾਮਲੇ ਨੂੰ ਲੁਧਿਆਣਾ ਪੁਲਿਸ ਨੇ ਸੁਲਝਾ ਲਿਆ ਹੈ । ਦਰਅਸਲ ਬਜ਼ੁਰਗ ਜੋੜੇ ਨੂੰ ਮੌਤ ਦੇ ਘਾਟ ਉਤਾਰਨ ਵਾਲਾ ਕੋਈ ਹੋਰ ਨਹੀਂ ਬਲਕਿ ਉਨ੍ਹਾਂ ਦੀ ਨੂੰਹ ਦਾ ਸਕਾ ਭਰਾ ਸੀ । ਇਸ ਮਾਮਲੇ ਵਿਚ ਥਾਣਾ ਸਰਾਭਾ ਨਗਰ ਅਤੇ ਕਰਾਈਮ ਬ੍ਰਾਂਚ ਦੀ ਟੀਮ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰਕੇ ਉਸ ਕੋਲੋਂ ਵਧੇਰੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ।ਜਾਣਕਾਰੀ ਦਿੰਦਿਆਂ ਪੁਲਿਸ ਕਮਿਸ਼ਨਰ ਕੌਸਤੁਭ ਸ਼ਰਮਾ ਨੇ ਦੱਸਿਆ ਕਿ ਕਾਬੂ ਕੀਤੇ ਮੁਲਜ਼ਮ ਦੀ ਪਛਾਣ ਲੰਡਨ ਦੇ ਰਹਿਣ ਵਾਲੇ ਚਰਨਜੀਤ ਸਿੰਘ (37) ਵਜੋਂ ਹੋਈ ਹੈ। ਸ਼ਰਮਾ ਨੇ ਦੱਸਿਆ ਕਿ ਮੰਗਲਵਾਰ ਦੇਰ ਰਾਤ ਨੂੰ ਆਮਦਨ ਕਰ ਵਿਭਾਗ ਤੋਂ ਰਿਟਾਇਰਡ ਅਧਿਕਾਰੀ ਸੁਖਦੇਵ ਸਿੰਘ ਅਤੇ ਉਨ੍ਹਾਂ ਦੀ ਪਤਨੀ ਦੀ ਬੇਰਹਿਮੀ ਨਾਲ ਹੱਤਿਆ ਕਰਨ ਵਾਲਾ ਮੁਲਜ਼ਮ ਉਨ੍ਹਾਂ ਦੀ ਨੂੰਹ ਦਾ ਸਕਾ ਭਰਾ ਹੈ । ਪੁਲਿਸ ਕਮਿਸ਼ਨਰ ਦੇ ਮੁਤਾਬਕ ਚਰਣਜੀਤ ਨੂੰ ਇੰਜ ਜਾਪਦਾ ਸੀ ਕਿ ਉਸ ਦੀ ਭੈਣ ਨਾਲ ਪੂਰਾ ਪਰਿਵਾਰ ਮਾੜਾ ਵਰਤਾਅ ਕਰਦਾ ਹੈ । ਬਸ ਇਸੇ ਗੱਲ ਦੀ ਰੰਜਿਸ਼ ਮਨ ਵਿੱਚ ਰੱਖੀ ਬੈਠੇ ਚਰਨਜੀਤ ਸਿੰਘ ਗੁਪਤ ਢੰਗ ਨਾਲ ਲੁਧਿਆਣਾ ਆਇਆ ਅਤੇ ਗਿੱਲ ਪਿੰਡ ਦੇ ਲਾਗੇ ਕਿਰਾਏ ਦਾ ਮਕਾਨ ਲੈ ਕੇ ਰਹਿਣ ਲੱਗ ਪਿਆ। ਮਨ ਹੀ ਮਨ ਕਤਲ ਦੀ ਯੋਜਨਾ ਘੜੀ ਬੈਠੇ ਮੁਲਜ਼ਮ ਨੇ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵਾਪਸ ਲੰਡਨ ਪਰਤ ਜਾਣਾ ਸੀ । ਬਣਾਈ ਗਈ ਵਿਉਂਤ ਦੇ ਤਹਿਤ ਮੰਗਲਵਾਰ ਸੁਖਦੇਵ ਦੇ ਘਰ ਦੀ ਰੇਕੀ ਕੀਤੀ ਪਰ ਘਰ ਵਿੱਚ ਗੱਡੀ ਨਾ ਖਡ਼੍ਹੀ ਹੋਣ ਕਰਕੇ ਉਹ ਵਾਪਸ ਚਲਾ ਗਿਆ ਰਾਤ ਨੂੰ ਸਰਾਭਾ ਨਗਰ ਸਥਿਤ ਸੁਖਦੇਵ ਦੇ ਘਰ ਆਇਆ । ਕੁਝ ਸਮੇਂ ਸੁਖਦੇਵ ਕੋਲ ਬੈਠਣ ਤੋਂ ਬਾਅਦ ਦੋਵਾਂ ਵਿਚਕਾਰ ਪੁਰਾਣੀਆਂ ਗੱਲਾਂ ਨੂੰ ਲੈ ਕੇ ਤਕਰਾਰ ਹੋ ਗਈ । ਦੋਵੇਂ ਆਪਸ ਵਿਚ ਝਗੜਣ ਲੱਗ ਪਏ । ਇਸੇ ਦੌਰਾਨ ਲਾਗੇ ਹੀ ਰਹਿਣ ਵਾਲੀ ਸੁਖਦੇਵ ਸਿੰਘ ਦੀ ਬੇਟੀ ਰਿੰਪੀ ਦਾ ਫੋਨ ਆਇਆ ,ਪਰ ਫੋਨ ਕੱਟਿਆ ਗਿਆ । ਸੁਖਦੇਵ ਸਿੰਘ ਅਤੇ ਚਰਨਜੀਤ ਸਿੰਘ ਆਪਸ ਵਿੱਚ ਗੁੱਥਮ ਗੁੱਥਾ ਹੋ ਗਏ ਅਤੇ ਸੁਖਦੇਵ ਨੇ ਆਪਣੇ ਬਚਾਅ ਲਈ ਚਰਨਜੀਤ ਦੇ ਸਿਰ ਉਪਰ ਵਾਰ ਕੀਤਾ । ਇਸੇ ਦੌਰਾਨ ਚਰਨਜੀਤ ਸਿੰਘ ਨੇ ਤੇਜ਼ਧਾਰ ਹਥਿਆਰਾਂ ਨਾਲ ਸੱਟਾਂ ਮਾਰ ਕੇ ਸੁਖਦੇਵ ਅਤੇ ਉਨ੍ਹਾਂ ਦੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ । ਕਤਲ ਕਰਨ ਤੋਂ ਬਾਅਦ ਮੁਲਜ਼ਮ ਚਰਨਜੀਤ ਸਿੰਘ ਮੌਕੇ ਤੋਂ ਫ਼ਰਾਰ ਹੋਣ ਲੱਗਾ ਪਰ ਹਾਈਟੈੱਕ ਦਰਵਾਜ਼ਾ ਉਸ ਕੋਲੋਂ ਨਹੀਂ ਖੁੱਲ੍ਹਿਆ । ਚਰਨਜੀਤ ਸਿੰਘ ਨੇ ਘਰ ਦੀ ਪਿਛਲੀ ਕੰਧ ਟੱਪਣ ਦੀ ਕੋਸ਼ਿਸ਼ ਕੀਤੀ ਪਰ ਉਹ ਅਸਫਲ ਰਿਹਾ ।ਇਸੇ ਦੌਰਾਨ ਪਿਛਲੀ ਕੰਧ ਤੇ ਖੂਨ ਦੇ ਨਿਸ਼ਾਨ ਲੱਗੇ । ਕੰਧ ਟੱਪਣ ਵਿੱਚ ਨਾਕਾਮ ਰਹੇ ਚਰਨਜੀਤ ਸਿੰਘ ਨੇ ਛਲਾਂਗ ਮਾਰ ਕੇ ਘਰ ਦੇ ਗੇਟ ਦੇ ਨਾਲ ਲੱਗਦੀ ਕੰਧ ਟੱਪ ਲਈ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ । ਪਿਤਾ ਦਾ ਫੋਨ ਕੱਟੇ ਜਾਣ ਦੇ ਕੁਝ ਹੀ ਮਿੰਟਾਂ ਬਾਅਦ ਰਿੰਪੀ ਘਰ ਪਹੁੰਚੀ ਅਤੇ ਦੋਵਾਂ ਨੂੰ ਖੂਨ ਨਾਲ ਲੱਥਪੱਥ ਦੇਖ ਕੇ ਰੌਲਾ ਪਾ ਦਿੱਤਾ ।ਮੌਕੇ ਤੇ ਪਹੁੰਚੀ ਥਾਣਾ ਸਰਾਭਾ ਨਗਰ ਦੀ ਪੁਲਿਸ ਨੇ ਆਲੇ ਦੁਆਲੇ ਦੇ ਲੋਕਾਂ ਕੋਲੋਂ ਪੁੱਛਗਿੱਛ ਕੀਤੀ । ਇਸੇ ਦੌਰਾਨ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਅਤੇ ਆਂਢੀਆਂ ਗੁਆਂਢੀਆਂ ਦੀ ਪੁੱਛਗਿੱਛ ਦੇ ਦੌਰਾਨ ਪੁਲਿਸ ਨੂੰ ਕਈ ਸਬੂਤ ਮਿਲੇ। ਕੜੀਆਂ ਜੋੜ ਕੇ ਆਖਰ ਕਰ ਪੁਲਿਸ ਮੁਲਜ਼ਮ ਚਰਨਜੀਤ ਸਿੰਘ ਤੱਕ ਪਹੁੰਚ ਗਈ । ਇਸ ਮਾਮਲੇ ਵਿਚ ਪੁਲਿਸ ਵਾਰਦਾਤ ਵਿਚ ਵਰਤੀ ਗਈ ਕਾਰ ਅਤੇ ਹਥਿਆਰ ਨੂੰ ਬਰਾਮਦ ਕਰਨ ਦਾ ਯਤਨ ਕਰ ਰਹੀ ਹੈ

Vinkmag ad
Share Our Daily Posts

News Desk

Read Previous

ਭਿਆਨਕ ਸੜਕ ਹਾਦਸੇ ’ਚ ਪੰਜਾਬ ਪੁਲਿਸ ਦੇ ASI ਦੀ ਮੌਤ, ਖੜ੍ਹੇ ਕੰਟੇਨਰ ‘ਚ ਵੱਜੀ ਸੀ ਕਾਰ

Read Next

ਨਕਲੀ ਆਧਾਰ ਨੰਬਰ ਦੀ ਜਾਂਚ ਕਰ ਸਕਦੇ ਹਨ ਯੂਜ਼ਰਜ਼, ਇੱਥੇ ਜਾਣੋ ਪਛਾਣ ਕਰਨ ਦਾ ਆਸਾਨ ਤਰੀਕਾ