ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ
ਫਿਰੋਜ਼ਪੁਰ : ਫਿਰੋਜ਼ਪੁਰ ਦੇ ਥਾਣਾ ਸਦਰ ਥਾਣੇ ਦੇ ਵੱਡੇ ਥਾਣੇਦਾਰ ’ਤੇ ਅੰਗਹੀਣ ਨੂੰ ਕੁੱਟਣ ਦੇ ਦੋਸ਼ ਲੱਗੇ ਹਨ। ਪਿੰਡ ਆਸਲ ਵਾਸੀ ਵਿਅਕਤੀ ਮੁਤਾਬਕ ਪਿੰਡ ਵਿਚ ਵਿਕਦੇ ਨਸ਼ਿਆਂ ਬਾਰੇ ਪੁਲਿਸ ਨੂੰ ਇਤਲਾਹ ਕੀਤੀ ਸੀ। ਹੋਰ ਨੌਜਵਾਨਾਂ ਵਾਂਗ ਉਸ ਦੇ ਆਪਣੇ ਦੋ ਨੌਜਵਾਨ ਭਤੀਜੇ ਬੀਤੇ ਛੇ ਮਹੀਨਿਆਂ ਵਿਚ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ।
ਉਸ ਮੁਤਾਬਕ ਬੀਤੀ ਸ਼ਾਮ ਕਰੀਬ 7 ਵਜੇ ਪੁਲਿਸ ਉਸ ਨੂੰ ਪਿੰਡ ਤੋਂ ਇਹ ਆਖ ਕੇ ਲਿਆਈ ਸੀ ਕਿ ਥਾਣੇਦਾਰ ਕੋਈ ਗੱਲ ਕਰਨੀ ਚਾਹੁੰਦਾ ਹੈ। ਜਦੋਂ ਥਾਣੇ ਆ ਕੇ ਵੇਖਿਆ ਤਾਂ ਨਸ਼ਾ ਵੇਚਣ ਵਾਲੀ ਔਰਤ ਥਾਣੇਦਾਰ ਦੇ ਨਾਲ ਦੀ ਕੁਰਸੀ ’ਤੇ ਬੈਠੀ ਸੀ। ਉਸ ਔਰਤ ਦੇ ਆਖਣ ’ਤੇ ਵੱਡਾ ਥਾਣੇਦਾਰ ਨੇ ਕਥਿਤ ਤੌਰ ’ਤੇ ਉਸ ਨੂੰ ਰਾਤ ਢਾਈ ਵਜੇ ਤਕ ਕੁੱਟਿਆ। ਜਸਪਾਲ ਸਿੰਘ ਮੁਤਾਬਕ ਪੋਲੀਓ ਕਾਰਨ ਉਸ ਦੀ ਇਕ ਲਤ ਕਾਫ਼ੀ ਪਤਲੀ ਹੈ। ਥਾਣੇਦਾਰ ਉਸ ਦੀ ਪੋਲੀਓਗ੍ਰਸਤ ਲੱਤ ਉੱਤੇ ਖਡ਼੍ਹਾ ਹੋ ਕੇ ਉਸ ਨੂੰ ਕੁਟਵਾਉਂਦਾ ਵੀ ਰਿਹਾ। ਓਧਰ, ਗੁਰਮੀਤ ਸਿੰਘ ਥਾਣਾ ਮੁਖੀ ਸਦਰ ਫਿਰੋਜ਼ਪੁਰ ਦਾ ਕਹਿਣਾ ਹੈ ਕਿ ਥਾਣਾ ਸਦਰ ਪੁਲਿਸ ਨੇ ਉਸ ਔਰਤ ਤੇ ਉਹਦੇ ਸਾਥੀਆਂ ਵਿਰੁੱਧ ਇਰਾਦਾ ਕਤਲ ਸਮੇਤ ਕਈ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਔਰਤ ਦੇ ਖਿਲਾਫ 307 ਦਾ ਪਰਚਾ ਪਾਇਆ ਹੈ। ਤੀਵੀਂ ’ਤੇ ਨਸ਼ਾ ਵੇਚਣ ਦੇ ਦੋਸ਼ਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜਸਪਾਲ ਆਸਲ ਦੇ ਦੋਸ਼ ਬੇਬੁਨਿਆਦ ਹਨ।
ਪੀੜਤ ਮੁਤਾਬਕ ਬੀਤੀ ਸ਼ਾਮ ਕਰੀਬ 7 ਵਜੇ ਪੁਲਿਸ ਉਸ ਨੂੰ ਪਿੰਡ ਤੋਂ ਇਹ ਆਖ ਕੇ ਲਿਆਈ ਸੀ ਕਿ ਥਾਣੇਦਾਰ ਕੋਈ ਗੱਲ ਕਰਨੀ ਚਾਹੁੰਦਾ ਹੈ। ਜਦੋਂ ਥਾਣੇ ਆ ਕੇ ਵੇਖਿਆ ਤਾਂ ਨਸ਼ਾ ਵੇਚਣ ਵਾਲੀ ਔਰਤ ਥਾਣੇਦਾਰ ਦੇ ਨਾਲ ਦੀ ਕੁਰਸੀ ’ਤੇ ਬੈਠੀ ਸੀ। ਉਸ ਔਰਤ ਦੇ ਆਖਣ ’ਤੇ ਵੱਡਾ ਥਾਣੇਦਾਰ ਨੇ ਕਥਿਤ ਤੌਰ ’ਤੇ ਉਸ ਨੂੰ ਰਾਤ ਢਾਈ ਵਜੇ ਤਕ ਕੁੱਟਿਆ।
