Breaking News :

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

May 4, 2026

ਬਾਰ੍ਹਵੀਂ ਜਮਾਤ ਦੇ ਦੋ ਵਿਦਿਆਰਥੀ ਨਹਾਉਣ ਗਏ ਭਾਖੜਾ ਨਹਿਰ ‘ਚ ਰੁੜ੍ਹੇ, ਭਾਲ ਜਾਰੀ

ਭੁਨਰਹੇੜੀ : ਭੁਨਰਹੇੜੀ ਤੋਂ 8-10 ਦੇ ਕਰੀਬ ਨੌਜਵਾਨਾਂ ਦਾ ਸਮੂਹ ਪਸਿਆਣਾ ਨਹਿਰ ‘ਚ ਨਹਾਉਣ ਲਈ ਗਿਆ ਪਰ ਇਸ ਦੌਰਾਨ ਸਾਹਿਲ ਨਾਮ ਦੇ ਦੋ ਬਾਰ੍ਹਵੀਂ ਜਮਾਤ ਦੇ ਵਿਦਿਆਰਥੀ ਪਾਣੀ ਦਾ ਤੇਜ਼ ਵਹਾਅ ਹੋਣ ਕਾਰਨ ਨਹਿਰ ‘ਚ ਰੁੜ੍ਹ ਗਏ। ਥਾਣਾ ਪਸਿਆਣਾ ਦੀ ਪੁਲਿਸ ਤੇ ਗੋਤਾਖੋਰਾਂ ਦੀ ਟੀਮ ਵੱਲੋਂ ਨਹਿਰ ‘ਚ ਡੁੱਬੇ ਨੌਜਵਾਨਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ।

ਇਸ ਮੌਕੇ ਨਹਿਰ ‘ਚ ਰੁੜ੍ਹੇ ਦੋਵਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਬਹਾਨੇਬਾਜ਼ੀ ਕਰਕੇ 8-10 ਨੌਜਵਾਨ ਨਹਿਰ ‘ਚ ਨਹਾਉਣ ਗਏ ਸਨ ਜਿੱਥੇ ਕਿ ਸਾਹਿਲ ਕੁਮਾਰ (19) ਪੁੱਤਰ ਕੁਲਵਿੰਦਰ ਕੁਮਾਰ ਵਾਸੀ ਪਿੰਡ ਭੁਨਰਹੇੜੀ ਪਾਣੀ ‘ਚ ਰੁੜ੍ਹ ਗਿਆ। ਮਿ੍ਤਕ ਦੇ ਪਿਤਾ ਕੁਲਵਿੰਦਰ ਸਿੰਘ ਨੇ ਸਾਹਿਲ ਨੂੰ ਪਸਿਆਣਾ ਜਾਣ ਲਈ ਮੋਟਰਸਾਈਕਲ ਨਹੀਂ ਦਿੱਤਾ ਪਰ ਸਾਹਿਲ ਡੁਪਲੀਕੇਟ ਚਾਬੀ ਲਗਾ ਕੇ ਪਿਤਾ ਤੋਂ ਚੋਰੀ ਮੋਟਰਸਾਈਕਲ ਲੈ ਗਿਆ ਜਿੱਥੇ ਕਿ ਦੂਜੇ ਵਿਦਿਆਰਥੀ ਸਾਹਿਲ (18) ਪੁੱਤਰ ਕੁਲਦੀਪ ਸਿੰਘ ਵਾਸੀ ਪਿੰਡ ਭੁਨਰਹੇੜੀ ਨੇ ਆਪਣੇ ਘਰਦਿਆਂ ਨੂੰ ਕਿਹਾ ਕਿ ਉਹ ਆਪਣਾ ਡਰਾਈਵਿੰਗ ਲਾਇਸੈਂਸ ਲੈਣ ਲਈ ਪਟਿਆਲਾ ਜਾ ਰਿਹਾ ਹੈ ਪਰ ਉਸ ਤੋਂ ਬਾਅਦ ਉਹ ਦੁਪਹਿਰ ਦੋ ਕੁ ਵਜੇ ਪਸਿਆਣਾ ਦੀ ਨਹਿਰ ‘ਚ ਨਹਾਉਣ ਲੱਗ ਪਏ। ਉਸ ਤੋਂ ਬਾਅਦ ਦੋਨਾਂ ਵਿੱਚੋਂ ਇਕ ਨੂੰ ਤੈਰਨਾ ਨਹੀਂ ਆਉਂਦਾ ਸੀ ਅਤੇ ਦੂਜਾ ਦੋਸਤ ਦੀ ਜਾਨ ਬਚਾਉਣ ਲਈ ਹੀ ਉਸ ਦੇ ਨਾਲ ਹੀ ਰੁੜ੍ਹ ਗਿਆ ਜਿਨ੍ਹਾਂ ਦੇ ਨਹਿਰ ‘ਚ ਰੁੜ੍ਹਨ ਦੀ ਸੂਚਨਾ ਬਾਕੀ ਦੇ ਨੌਜਵਾਨਾਂ ਨੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ।

ਪਰਿਵਾਰਕ ਮੈਂਬਰਾਂ ਵੱਲੋਂ ਲਗਾਤਾਰ ਦੋਨਾਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰੰਤੂ ਹਾਲੇ ਤਕ ਨੌਜਵਾਨਾਂ ਸਬੰਧੀ ਕੁਝ ਪਤਾ ਨਹੀ ਲੱਗ ਸਕਿਆ।

Vinkmag ad
Share Our Daily Posts

News Desk

Read Previous

ਜੇਪੀ ਨੱਡਾ ਦੀ ਲੁਧਿਆਣਾ ਫੇਰੀ ਦਾ ਵਿਰੋਧ, ਪੁਲਿਸ ਤੇ ਯੂਥ ਕਾਂਗਰਸ ਵਰਕਰਾਂ ਵਿਚਾਲੇ ਝੜਪ

Read Next

ਸਰਕਾਰੀ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ 3.35 ਲੱਖ ਦੀ ਮਾਰੀ ਠੱਗੀ, ਮਾਮਲਾ ਦਰਜ