120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ
ਟਾਂਡਾ ਉੜਮੁੜ : ਹੁਸ਼ਿਆਰਪੁਰ ਜ਼ਿਲ੍ਹੇ ਦੇ ਅਹਿਆਪੁਰ ਨਾਲ ਸਬੰਧਿਤ ਪੁਰੀ ਪਰਿਵਾਰ ਦੀ ਧੀ ਸੇਜਲ ਪੁਰੀ ਅਮਰੀਕਾ ’ਚ ਮਿਸ ਇੰਡੀਆ ਕੈਲੀਫੋਰਨੀਆ 2022 ਬਣੀ ਹੈ। ਲੰਘੇ ਦਿਨ ਕੈਲੀਫੋਰਨੀਆ ਦੇ ਮਿਲਪਿਟਸ ਸ਼ਹਿਰ ’ਚ ਹੋਏ ਮੁਕਾਬਲੇ ’ਚ ਸੇਜਲ ਨੂੰ ਇਸ ਖ਼ਿਤਾਬ ਦਿੱਤਾ ਗਿਆ। ਸੱਤ ਸਾਲ ਪਹਿਲਾਂ ਅਮਰੀਕਾ ’ਚ ਜਾ ਵੱਸੇ ਨੀਰਜ ਪੁਰੀ ਤੇ ਬਿੰਦੂ ਪੁਰੀ ਨੇ ਬੇਟੀ ਦੀ ਇਸ ਸਫਲਤਾ ਬਾਰੇ ਦੱਸਿਆ ਕਿ ਮੁਕਾਬਲਾ ਮਾਇ ਡ੍ਰੀਮ ਟੀਵੀ ਤੇ ਮਾਇ ਡ੍ਰੀਮ ਗਲੋਬਲ ਫਾਊਂਡੇਸ਼ਨ ਵੱਲੋਂ ਫਾਊਂਡਰ ਰਸ਼ਿਮ ਬੇਦੀ ਤੇ ਸਟੇਟ ਡਾਇਰੈਕਟਰ ਕੈਲੀਫੋਰਨੀਆ ਦਿਵਿਆ ਮੋਵਾਰ ਦੀ ਅਗਵਾਈ ’ਚ ਕਰਵਾਇਆ ਗਿਆ। ਇਸ ਵਿਚ 22 ਮੁਕਾਬਲੇਬਾਜ਼ਾਂ ਨੂੰ ਪਛਾੜਦਿਆਂ ਸੇਜਲ ਨੇ ਤਾਜ ਆਪਣੇ ਨਾਂ ਕੀਤਾ।
