Breaking News :

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

ਜਲੰਧਰ ਦੇ ਸਰਦਾਰ ਮਨਮੋਹਨ ਸਿੰਘ ਮਰਵਾਹਾ ਐਡਵੋਕੇਟ ਨੇ ਨੈਸ਼ਨਲ ਮਾਸਟਰਜ਼ ਐਥਲੈਟਿਕਸ ਵਿੱਚ ਲਹਿਰਾਇਆ ਪਰਚਮ, 2 ਮੈਡਲ ਜਿੱਤ ਕੇ ਬਣੇ ਮਾਣ

ਐਮਐਸਪੀ ਅਤੇ ਕਰਜ਼ਾ ਮੁਕਤੀ ਦੀ ਮੰਗ ਨੂੰ ਲੈ ਕੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕਿਸਾਨ ਜਾਗਰੂਕਤਾ ਯਾਤਰਾ, ਭੋਗਪੁਰ ਵਿੱਚ ਮਹਾਪੰਚਾਇਤ

April 22, 2026

ਰੋਡਵੇਜ਼ ਮੁਲਾਜਮਾਂ ਨੇ ਤਾਨਸ਼ਾਹੀ ਨੀਤੀਆਂ ਤੋਂ ਤੰਗ ਆ ਕੇ ਕੀਤਾ ਬੱਸਾਂ ਦਾ ਚੱਕਾ ਜਾਮ

ਕਪੂਰਥਲਾ – ਅੱਜ ਪੰਜਾਬ ਰੋਡਵੇਜ਼ ਪਨਬੱਸ/ਪੀਆਰਟੀਸੀ ਕੰਟਰੈਕਟ ਵਰਕਰਜ਼ ਯੂਨੀਅਨ ਦੇ ਸੱਦੇ ‘ਤੇ ਪੰਜਾਬ ਰੋਡਵੇਜ਼ ਪਨਬੱਸ ਤੇ ਪੀਆਰਟੀਸੀ ਦੇ 29 ਡਿਪੂ ਬੰਦ ਕਰਕੇ ਮਹਿਕਮੇ ਦੇ ਉੱਚ ਅਧਿਕਾਰੀਆਂ ਦੇ ਤਾਨਾਸ਼ਾਹੀ ਰਵੱਈਏ ਵਿਰੁੱਧ ਰੋਸ ਪ੍ਰਦਰਸ਼ਨ ਕੀਤਾ ਤੇ ਪਨਬੱਸ ਅਤੇ ਪੀਆਰਟੀਸੀ ਦੀਆਂ ਬੱਸਾ ਦਾ ਚੱਕਾ ਜਾਮ ਕੀਤਾ ਗਿਆ। ਕਪੂਰਥਲਾ ਡਿਪੂ ਦੇ ਗੇਟ ‘ਤੇ ਬੋਲਦਿਆਂ ਗੁਰਪ੍ਰਰੀਤ ਸਿੰਘ ਪੰਨੂੰ ਨੇ ਦੱਸਿਆ ਕਿ ਜਥੇਬੰਦੀ ਵੱਲੋਂ ਵਿਭਾਗ ਦੀਆਂ ਨਾਕਾਮੀਆਂ ਨੂੰ ਦੂਰ ਕਰਨ ਲਈ ਬੀਤੇ ਕੱਲ੍ਹ ਤੋਂ ਸੰਘਰਸ਼ ਆਰੰਭ ਕੀਤਾ ਗਿਆ ਹੈ ਤੇ ਸਾਰੇ ਪੰਜਾਬ ਦੇ ਪੰਜਾਬ ਰੋਡਵੇਜ਼ ਦੇ ਸਾਰੇ ਡਿੱਪੂ ਬੰਦ ਕੀਤੇ ਹੋਏ ਨੇ ਪਰ ਫਿਰ ਵੀ ਅਧਿਕਾਰੀਆਂ ਵੱਲੋ ਜਥੇਬੰਦੀ ਦੀਆਂ ਮੰਗਾਂ ਵੱਲ ਕੋਈ ਵੀ ਧਿਆਨ ਨਹੀ ਦਿੱਤਾ ਜਾ ਰਿਹਾ, ਜਿਸ ਕਾਰਨ ਅੱਜ ਪੀ ਆਰ ਟੀ ਸੀ ਦੇ ਸਮੂਹ 9 ਡਿਪੂ ਵੀ ਕਰਮਚਾਰੀਆਂ ਵੱਲੋ ਬੰਦ ਕਰ ਦਿੱਤੇ ਗਏ ਹਨ। ਉਨਾਂ੍ਹ ਕਿਹਾ ਕਿ ਮੰਗਾਂ ਕੋਈ ਬਹੁਤ ਵੱਡੀਆਂ ਨਹੀ ਹਨ ਪਰੰਤੂ ਅਫਸਰਸ਼ਾਹੀ ਅੜੀਅਲ ਰਵੱਈਆਂ ਅਪਣਾ ਰਹੀ ਹੈ। 18 ਤਰੀਕ ਤਕ ਮੁਲਾਜ਼ਮ ਤਨਖਾਹਾਂ ਲਈ ਰੋਸ ਮੁਜ਼ਾਹਰੇ ਕਰ ਰਹੇ ਹਨ, ਕੱਚੇ ਮੁਲਾਜ਼ਮਾਂ ਦੀ ਨਾਜਾਇਜ਼ ਸ਼ਿਕਾਇਤ ਲਈ ਬਿਨਾਂ ਇਨਕੁਆਰੀ ਡਿਊਟੀ ਤੋਂ ਫਾਰਗ ਕਰਨ ‘ਤੇ ਰੋਕ ਲਾ ਕੇ ਇਨਕੁਆਰੀ ਕਰ ਕੇ ਰੂਟ ਆਫ ਕਰਨ ਦੀ ਮੰਗ ਹੈ ਕਿਉਂਕਿ ਹਾਲਾਤ ਵਿਭਾਗ ਦੇ ਇਹ ਹਨ ਕਿ ਸਿਰਫ ਸਵਾਰੀ ਕੋਲ ਖੜ੍ਹੇ ਕੰਡਕਟਰ ਦੀ ਫੋਟੋ ਦੇ ਆਧਾਰ ‘ਤੇ ਫਾਰਗ ਕਰਨ ਤਕ ਦੀ ਨੌਬਤ ਆ ਗਈ ਹੈ। ਮੁਫਤ ਸਫਰ ਸਹੂਲਤ ਕਾਰਨ ਬੱਸਾਂ ਵਿੱਚ ਸੌ ਤੋਂ ਉਪਰ ਸਵਾਰੀ ਸਫਰ ਕਰ ਰਹੀ ਹੈ ਜਿਸ ਕਾਰਨ ਡਰਾਇਵਰ ਕੰਡਕਟਰ ਦੀ ਨਜਾਇਜ ਰਿਪੋਰਟਾਂ ਹੋ ਰਹੀਆਂ ਹਨ ਜਿਸ ਕਾਰਨ ਜਥੇਬੰਦੀ ਦਸ ਹਜਾਰ ਨਵੀਆਂ ਬੱਸਾਂ ਦੀ ਮੰਗ ਕਰ ਰਹੀ ਹੈ ਅਤੇ ਬੱਸਾਂ ਵਿੱਚ ਸਵਾਰੀ ਦੀ ਲਿਮਟ ਨਿਸਚਿਤ ਕਰਨ ਦੀ ਮੰਗ ਹੈ ਤਾਂ ਜੋ ਪੰਜਾਬ ਦੀ ਜਨਤਾਂ ਨੂੰ ਵਧੀਆਂ ਸਫਰ ਸਹੂਲਤ ਦਿੱਤੀ ਜਾ ਸਕੇ । ਇਸਦੇ ਨਾਲ ਹੀ ਮੋਗੇ ਡਿੱਪੂ ਦਾ ਰੂਟ ਮੁੱਖ ਦਫਤਰ ਤੋਂ ਮੋਗੇ ਡਿੱਪੂ ਵਿੱਚ ਤਬਦੀਲ ਕੀਤਾ ਜਾਵੇ ਅਤੇ ਢਾਬਿਆਂ ‘ਤੇ ਰੁਕਣ ਸੰਬੰਧੀ ਹੁਕਮ ਵਾਪਸ ਲਏ ਜਾਣ । ਜਥੇਬੰਦੀ ਨੇ ਸਪੱਸ਼ਟ ਕੀਤਾ ਕਿ ਜੇਕਰ ਸ਼ਾਮ ਤੱਕ ਮੰਗਾਂ ਦਾ ਹੱਲ ਨਾ ਕੀਤਾ ਗਿਆ ਅਤੇ ਪੰਜਾਬ ਰੋਡਵੇਜ਼ ਦੇ ਮੁਲਾਜ਼ਮਾਂ ਵਲੋਂ ਪੰਜਾਬ ਰੋਡਵੇਜ਼ ਖੜੀਆਂ ਕਰਕੇ ਸੰਘਰਸ਼ਾਂ ਨੂੰ ਢਾਅ ਲਾਉਣ ਲਈ ਪਨਬੱਸਾ ਚਲਾਉਣ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਜੇਕਰ ਮੈਨੇਜਮੈਂਟ ਵੱਲੋ ਪੰਜਾਬ ਰੋਡਵੇਜ਼ ਦੇ ਮੁਲਾਜਮਾਂ ਵੱਲੋ ਪਨਬੱਸਾਂ ਚਲਵਾਈਆਂ ਗਈਆਂ ਤਾਂ ਭਲਕੇ ਪੀਆਰਟੀਸੀ ਤੇ ਪਨਬੱਸ ਦੇ ਕੱਚੇ ਮੁਲਾਜਮ ਸੜਕਾਂ ਤੇ ਉਤਰਨਗੇ ਅਤੇ ਨੈਸ਼ਨਲ ਹਾਈਵੇ ਬੰਦ ਕਰਨ ਦੇ ਨਾਲ ਨਾਲ ਟਰਾਸਪੋਰਟ ਵਿਭਾਗ ਦੇ ਉੱਚ ਅਧਿਕਾਰੀਆਂ ਦਾ ਿਘਰਾਓ ਕੀਤਾ ਜਾਵੇਗਾ।

Vinkmag ad
Share Our Daily Posts

News Desk

Read Previous

ਦਿਨ-ਦਿਹਾੜੇ ਡਾਕਟਰ ਦਾ ਪਰਸ ਝਪਟਿਆ

Read Next

ਰਾਮਬਨ ਨੈਸ਼ਨਲ ਹਾਈਵੇ ‘ਤੇ ਉਸਾਰੀ ਅਧੀਨ ਸੁਰੰਗ ਦਾ ਕੁਝ ਹਿੱਸਾ ਡਿੱਗਿਆ, ਕਈ ਲੋਕ ਫਸੇ