Breaking News :

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਲੰਧਰ ਕੈਂਟ ਰੇਲਵੇ ਸਟੇਸ਼ਨ ਤੋਂ ਰਵਿਦਾਸ ਐਕਸਪ੍ਰੈਸ ਨੂੰ ਦਿਖਾਈ ਹਰੀ ਝੰਡੀ, 125 ਕਰੋੜ ਦੀ ਲਾਗਤ ਨਾਲ ਮੁੜ ਤਿਆਰ ਹੋਇਆ ਸਟੇਸ਼ਨ ਰਾਸ਼ਟਰ ਨੂੰ ਸਮਰਪਿਤ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

September 16, 2026

ਵਿਸ਼ਵ ਰਿਲੇਅ ਲਈ ਭਾਰਤੀ ਟੀਮ ਵਿੱਚ ਪੰਜਾਬ ਦੇ ਦੋ ਐਥਲੀਟ ਸ਼ਾਮਲ, ਸੂਬੇ ਵਿੱਚ ਖੁਸ਼ੀ ਦੀ ਲਹਿਰ

ਜਲੰਧਰ : ਕੰਵਲਜੀਤ ਸਿੰਘ ਮੱਕੜ – ਐਥਲੈਟਿਕਸ ਫੈਡਰੇਸ਼ਨ ਆਫ਼ ਇੰਡੀਆ (ਏਐਫਆਈ) ਵੱਲੋਂ 2 ਅਤੇ 3 ਮਈ ਨੂੰ ਗੈਬਰੋਨ (ਬੋਤਸਵਾਨਾ) ਵਿੱਚ ਹੋਣ ਵਾਲੀ ਵਿਸ਼ਵ ਰਿਲੇਅ ਚੈਂਪੀਅਨਸ਼ਿਪ ਲਈ ਛੇ ਕੁਆਲੀਫਾਈਡ ਟੀਮਾਂ ਵਿੱਚੋਂ ਪੰਜ ਟੀਮਾਂ ਨੂੰ ਮੈਦਾਨ ਵਿੱਚ ਉਤਾਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਮਹੱਤਵਪੂਰਨ ਮੁਕਾਬਲੇ ਲਈ ਭਾਰਤੀ ਟੀਮ ਦਾ ਐਲਾਨ ਹੋਣ ਨਾਲ ਖੇਡ ਜਗਤ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।

ਪੁਰਸ਼ ਵਰਗ ਵਿੱਚ 4×400 ਮੀਟਰ ਅਤੇ ਮਿਕਸਡ ਰਿਲੇਅ ਲਈ ਰਾਜੇਸ਼ ਰਮੇਸ਼, ਮਨੂ ਟੀ.ਐਸ., ਅਮੋਜ ਜੈਕਬ, ਧਰਮਵੀਰ ਚੌਧਰੀ, ਤੀਰਥੇਸ਼ ਸ਼ੈੱਟੀ, ਨਿਹਾਲ ਜੋਏਲ ਵਿਲੀਅਮ ਅਤੇ ਵਿਸ਼ਾਲ ਟੀ.ਕੇ. ਨੂੰ ਚੁਣਿਆ ਗਿਆ ਹੈ। ਇਸੇ ਤਰ੍ਹਾਂ 4×100 ਮੀਟਰ ਅਤੇ ਮਿਕਸਡ ਰਿਲੇਅ ਲਈ ਪ੍ਰਣਵ ਗੌਰਵ, ਗੁਰਿੰਦਰਵੀਰ ਸਿੰਘ, ਅਨੀਮੇਸ਼ ਕੁਜੁਰ, ਰਾਗੁਲ ਕੁਮਾਰ ਗਣੇਸ਼ ਕੁਮਾਰ, ਹਰਸ਼ ਰਾਉਤ ਅਤੇ ਤਾਮਿਲਾਰਸੂ ਐਸ. ਸ਼ਾਮਲ ਹਨ।
ਮਹਿਲਾ ਵਰਗ ਵਿੱਚ 4×400 ਮੀਟਰ ਮਿਕਸਡ ਰਿਲੇਅ ਲਈ ਰਸ਼ਦੀਪ ਕੌਰ, ਕੁਮਾਰੀ ਸਲੋਨੀ ਨਾਗਰ ਅਤੇ ਅੰਸਾ ਬਾਬੂ ਦੀ ਚੋਣ ਹੋਈ ਹੈ। 4×100 ਮੀਟਰ ਮਹਿਲਾ ਅਤੇ ਮਿਕਸਡ ਰਿਲੇਅ ਵਿੱਚ ਤਮੰਨਾ, ਸੁਦੇਸ਼ਨਾ ਹਨੂਮੰਤ ਸ਼ਿਵਾਂਕਰ, ਨਿਤਿਆ ਗੰਧੇ, ਸਨੇਹਾ ਐਸ.ਐਸ. ਅਤੇ ਸ਼੍ਰਾਵਣੀ ਨੰਦਾ ਨੂੰ ਟੀਮ ਵਿੱਚ ਜਗ੍ਹਾ ਮਿਲੀ ਹੈ।
ਖ਼ਾਸ ਗੱਲ ਇਹ ਹੈ ਕਿ ਇਸ ਭਾਰਤੀ ਟੀਮ ਵਿੱਚ ਪੰਜਾਬ ਦੇ ਦੋ ਹੋਣਹਾਰ ਐਥਲੀਟਾਂ ਨੇ ਆਪਣੀ ਜਗ੍ਹਾ ਬਣਾਈ ਹੈ। ਰਸ਼ਦੀਪ ਕੌਰ 4×400 ਮੀਟਰ ਮਿਕਸਡ ਰਿਲੇਅ ਵਿੱਚ ਭਾਗ ਲਵੇਗੀ, ਜਦਕਿ ਗੁਰਿੰਦਰਵੀਰ ਸਿੰਘ 4×100 ਮੀਟਰ ਅਤੇ ਮਿਕਸਡ ਰਿਲੇਅ ਟੀਮ ਦਾ ਹਿੱਸਾ ਹੋਵੇਗਾ। ਦੋਵੇਂ ਐਥਲੀਟ 2014-15 ਦੌਰਾਨ ਪੀਆਈਐਸ ਸੈਂਟਰ ਜਲੰਧਰ ਵਿੱਚ ਕੋਚ ਸਰਵਜੀਤ ਹੈਪੀ ਦੀ ਅਗਵਾਈ ਹੇਠ ਤਿਆਰੀ ਕਰਦੇ ਰਹੇ ਹਨ ਅਤੇ ਇਸ ਵੇਲੇ ਇੰਡੀਆ ਕੈਂਪ ਵਿੱਚ ਸ਼ਾਮਲ ਹਨ।
ਇਸ ਉਪਲਬਧੀ ‘ਤੇ ਸਕੱਤਰ ਸਪੋਰਟਸ ਆਈਏਐਸ ਸਰਵਜੀਤ ਸਿੰਘ ਨੇ ਖੁਸ਼ੀ ਜਤਾਉਂਦੇ ਹੋਏ ਦੋਵੇਂ ਖਿਡਾਰੀਆਂ ਨੂੰ ਫੋਨ ਰਾਹੀਂ ਵਧਾਈ ਦਿੱਤੀ। ਸਾਬਕਾ ਡੀਜੀਪੀ ਪੰਜਾਬ ਰਾਜਦੀਪ ਗਿੱਲ ਨੇ ਵੀ ਵਟਸਐਪ ਸੁਨੇਹੇ ਰਾਹੀਂ ਆਪਣੀਆਂ ਸ਼ੁਭਕਾਮਨਾਵਾਂ ਭੇਜੀਆਂ।
ਡਿਪਟੀ ਡਾਇਰੈਕਟਰ ਰਣਬੀਰ ਭੰਗੂ, ਡਾਇਰੈਕਟਰ ਪੀਆਈਐਸ ਜੀਵਨ ਜੋਤ ਤੇਜਾ ਅਤੇ ਜ਼ਿਲ੍ਹਾ ਖੇਡ ਅਧਿਕਾਰੀ ਗੁਰਪ੍ਰੀਤ ਸਿੰਘ ਬਾਜਵਾ ਨੇ ਵੀ ਐਥਲੀਟਾਂ ਅਤੇ ਕੋਚਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਚੋਣਾਂ ਨਾਲ ਨਵੇਂ ਖਿਡਾਰੀਆਂ ਦਾ ਮਨੋਬਲ ਵਧਦਾ ਹੈ ਅਤੇ ਉਹਨਾਂ ਨੂੰ ਅੱਗੇ ਵੱਧਣ ਲਈ ਪ੍ਰੇਰਣਾ ਮਿਲਦੀ ਹੈ।
ਪੰਜਾਬ ਐਥਲੈਟਿਕਸ ਐਸੋਸੀਏਸ਼ਨ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸੂਬੇ ਦੇ ਦੋ ਨੌਜਵਾਨ ਖਿਡਾਰੀ ਵਿਸ਼ਵ ਪੱਧਰ ਦੇ ਇਸ ਵੱਡੇ ਮੁਕਾਬਲੇ ਲਈ ਚੁਣੇ ਗਏ ਹਨ। ਇਹ ਉਪਲਬਧੀ ਨਾ ਸਿਰਫ਼ ਖਿਡਾਰੀਆਂ ਲਈ, ਸਗੋਂ ਪੂਰੇ ਪੰਜਾਬ ਲਈ ਗੌਰਵ ਦਾ ਵਿਸ਼ਾ ਹੈ।

Vinkmag ad
Share Our Daily Posts

News Desk

Read Previous

ਜਲੰਧਰ ਦੇ ਵੈਸਟ ਹਲਕੇ ‘ਚ ਕਬਾੜ ਦੇ ਗੋਦਾਮ ਨੂੰ ਭਿਆਨਕ ਅੱਗ – 70-80 ਝੁੱਗੀਆਂ ਸੜ ਕੇ ਰਾਖ, ਵੱਡਾ ਮਾਲੀ ਨੁਕਸਾਨ

Read Next

ਫੋਕਲ ਪੁਆਇੰਟ ਨੇੜੇ ਸਬਜ਼ੀ ਮੰਡੀ ’ਚ ਚਲਿਆ ਪੀਲਾ ਪੰਜਾ, ਨਾਜਾਇਜ਼ ਕਬਜ਼ਿਆਂ ’ਤੇ ਨਿਗਮ ਦੀ ਵੱਡੀ ਕਾਰਵਾਈ