Breaking News :

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

ਜਲੰਧਰ ਦੇ ਸਰਦਾਰ ਮਨਮੋਹਨ ਸਿੰਘ ਮਰਵਾਹਾ ਐਡਵੋਕੇਟ ਨੇ ਨੈਸ਼ਨਲ ਮਾਸਟਰਜ਼ ਐਥਲੈਟਿਕਸ ਵਿੱਚ ਲਹਿਰਾਇਆ ਪਰਚਮ, 2 ਮੈਡਲ ਜਿੱਤ ਕੇ ਬਣੇ ਮਾਣ

ਐਮਐਸਪੀ ਅਤੇ ਕਰਜ਼ਾ ਮੁਕਤੀ ਦੀ ਮੰਗ ਨੂੰ ਲੈ ਕੇ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ ਕਿਸਾਨ ਜਾਗਰੂਕਤਾ ਯਾਤਰਾ, ਭੋਗਪੁਰ ਵਿੱਚ ਮਹਾਪੰਚਾਇਤ

April 22, 2026

ਨਵਜੋਤ ਸਿੰਘ ਸਿੱਧੂ ਨੇ ਆਤਮ ਸਮਰਪਣ ਲਈ SC ਤੋਂ ਮੰਗਿਆ ਸਮਾਂ, ਸਿਹਤ ਕਾਰਨਾਂ ਦਾ ਦਿੱਤਾ ਹਵਾਲਾ,ਸਮਰਥਕਾਂ ਦਾ ਘਰ ਆਉਣ ਦਾ ਸਿਲਸਿਲਾ ਜਾਰੀ

ਪਟਿਆਲਾ : ਨਵਜੋਤ ਸਿੰਘ ਸਿੱਧੂ ਦੁਪਹਿਰ ਸਮੇਂ ਤੱਕ ਅਦਾਲਤ ਵਿਚ ਆਤਮ ਸਮਰਪਣ ਕਰ ਸਕਦੇ ਹਨ। ਇਸ ਦੌਰਾਨ ਉਨ੍ਹਾਂ ਦੇ ਘਰ ਸਮਰਥਕਾਂ ਦੇ ਆਉਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਭਾਵੇਂ ਕਿ ਸਵੇਰ ਤੋਂ ਹੀ ਨਵਜੋਤ ਸਿੰਘ ਸਿੱਧੂ ਆਪਣੇ ਘਰ ਤੋਂ ਬਾਹਰ ਨਹੀਂ ਨਿਕਲੇ ਪਰ ਹੁਣ ਤੱਕ ਸਾਬਕਾ ਵਿਧਾਇਕ ਰਜਿੰਦਰ ਸਿੰਘ, ਪਿਰਮਲ ਸਿੰਘ ਖਾਲਸਾ, ਅਸ਼ਵਨੀ ਸੇਖੜੀ, ਹਰਦਿਆਲ ਸਿੰਘ ਕੰਬੋਜ ਸਮੇਤ ਹੋਰ ਆਗੂ ਉਨ੍ਹਾਂ ਦੇ ਘਰ ਪੁੱਜ ਚੁੱਕੇ ਹਨ। ਸਵੇਰੇ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਵਕੀਲ ਐਚ ਪੀ ਐਸ ਵਰਮਾ ਨਾਲ ਮੁਲਾਕਾਤ ਕੀਤੀ ਗਈ। ਸਿੱਧੂ ਵੱਲੋਂ ਜਿਥੇ ਕੱਲ ਤੋਂ ਹੀ ਸ਼ੁੱਕਰਵਾਰ ਸਵੇਰੇ 10 ਵਜੇ ਅਦਾਲਤ ਵਿੱਚ ਆਤਮ ਸਮਰਪਣ ਕਰਨ ਦੀ ਚਰਚਾ ਸੀ, ਪਰ ਸਿੱਧੂ ਨਾਲ ਮੁਲਾਕਾਤ ਕਰਨ ਤੋਂ ਬਾਅਦ ਵਕੀਲ ਐਚ ਪੀ ਐਸ ਵਰਮਾ ਨੇ ਇਸ ਸਵਾਲ ਦੇ ਜਵਾਬ ਵਿੱਚ ਕਿਹਾ ਕਿ ਹਾਲੇ ਅਜਿਹਾ ਕੁਝ ਨਹੀਂ ਹੈ।

ਦੱਸ ਦੇਈਏ ਕਿ ਸੁਪਰੀਮ ਕੋਰਟ ਨੇ ਨਵਜੋਤ ਸਿੰਘ ਸਿੱਧੂ ਨੂੰ 34 ਸਾਲ ਪਹਿਲਾਂ ਸੜਕ ‘ਤੇ ਝਗੜੇ ਦੌਰਾਨ ਗੁਰਨਾਮ ਸਿੰਘ ਨਾਂ ਦੇ ਬਜ਼ੁਰਗ ਦੀ ਮੌਤ ਦੇ ਮਾਮਲੇ ਵਿੱਚ ਕੈਦ ਦੀ ਸਜ਼ਾ ਸੁਣਾਈ ਹੈ। ਇਸ ਤੋਂ ਪਹਿਲਾਂ ਇਸ ਮਾਮਲੇ ਵਿੱਚ ਸੁਪਰੀਮ ਕੋਰਟ ਨੇ ਸਿੱਧੂ ਨੂੰ ਇੱਕ ਹਜ਼ਾਰ ਰੁਪਏ ਦਾ ਜੁਰਮਾਨਾ ਲਗਾ ਕੇ ਛੱਡ ਦਿੱਤਾ ਸੀ। ਦੱਸਿਆ ਜਾਂਦਾ ਹੈ ਕਿ ਉਹ ਸਵੇਰ ਤੋਂ ਹੀ ਆਪਣੇ ਵਕੀਲਾਂ ਨਾਲ ਸਲਾਹ ਮਸ਼ਵਰਾ ਕਰ ਰਿਹਾ ਹੈ।

ਉਨ੍ਹਾਂ ਨੇ ਇਕ ਸਾਲ ਲਈ ਜੇਲ੍ਹ ਵਿਚ ਰਹਿਣਾ ਹੈ ਇਸ ਲਈ ਉਨ੍ਹਾਂ ਨੂੰ 4 ਕੁਡ਼ਤੇ ਪਜਾਮੇ, 2 ਪੱਗਾਂ, 3 ਕੱਛੇ ਬਨੈਣਾਂ , ਇਕ ਬੂਟਾਂ ਦਾ ਜੋਡ਼ਾ, 2 ਤੋਲੀਏ, 2 ਵਿਛਾਉਣ ਵਾਲੀਆਂ ਚਾਦਰਾਂ, 2 ਉਪਰ ਲੈਣ ਵਾਲੀਆਂ ਚਾਦਰਾਂ, ਇਕ ਕੰਬਲ, ਇਕ ਸਰਹਾਣਾ 2 ਕਵਰਾਂ ਨਾਲ, ਇਕ ਮੱਛਰਦਾਨੀ, ਇਕ ਮੰਜਾ, ਮੇਜ਼ ਕੁਰਸੀ, ਇਕ ਲਿਖਣ ਲਈ ਮੇਜ਼ ਲੱਕੜੀ ਦਾ ਮੇਜ਼, ਇਕ ਸਵੈਟਰ, 2 ਜੁਰਾਬਾਂ ਦੀ ਜੋੜੀ, ਇਕ ਉੱਨ ਦਾ ਸਵੈਟਰ ਆਦਿ ਸਮਾਨ ਮਿਲੇਗਾ। ਹਾਲਾਂਕਿ ਜੇਲ੍ਹ ਸੁਪਰਡੈਂਟ ਚਾਹੁਣ ਤਾਂ ਉਹ ਆਪਣੀ ਮਰਜ਼ੀ ਦੇ ਕੱਪੜੇ ਪਹਿਨ ਸਕਦੇ ਹਨ।

ਦੁਪਹਿਰ ਨੂੰ ਹਾਥੀ ਦੀ ਸਵਾਰੀ, ਸ਼ਾਮ ਨੂੰ ਸਿੱਧੂ ਕੈਦ

ਇਸ ਤੋਂ ਪਹਿਲਾਂ ਵੀਰਵਾਰ ਨੂੰ ਹਾਥੀ ‘ਤੇ ਸਵਾਰ ਹੋ ਕੇ ਕੇਂਦਰ ਸਰਕਾਰ ਦੀਆਂ ਨੀਤੀਆਂ ਦਾ ਵਿਰੋਧ ਕਰਨ ਵਾਲੇ ਨਵਜੋਤ ਸਿੰਘ ਸਿੱਧੂ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਆਪਣੇ ਘਰ ‘ਚ ਨਜ਼ਰਬੰਦ ਹੋ ਗਏ। ਸਿੱਧੂ ਨੇ ਅਦਾਲਤ ਦੇ ਫੈਸਲੇ ‘ਤੇ ਇਕ ਲਾਈਨ ਟਵੀਟ ਕਰਦੇ ਹੋਏ ਲਿਖਿਆ, ਕਾਨੂੰਨ ਦਾ ਫੈਸਲਾ ਸਵੀਕਾਰ ਹੈ…

ਵੀਰਵਾਰ ਨੂੰ ਸਿੱਧੂ ਵਿਰੋਧ ਤੋਂ ਬਾਅਦ ਘਰ ਪਹੁੰਚੇ ਅਤੇ ਅਦਾਲਤ ਦੇ ਫੈਸਲੇ ਨੂੰ ਲੈ ਕੇ ਆਪਣੇ ਕਰੀਬੀ ਵਕੀਲਾਂ ਨਾਲ ਮੁਲਾਕਾਤ ਵੀ ਕੀਤੀ। ਇਸ ਤੋਂ ਬਾਅਦ ਉਹ ਕਾਰ ‘ਚ ਬੈਠ ਕੇ ਘਰੋਂ ਨਿਕਲ ਗਏ ਪਰ ਕਰੀਬ 45 ਮਿੰਟ ਬਾਅਦ ਵਾਪਸ ਆਏ ਅਤੇ ਮੁੜ ਘਰ ਤੋਂ ਬਾਹਰ ਨਹੀਂ ਨਿਕਲੇ। ਉਨ੍ਹਾਂ ਨੇ ਮੀਡੀਆ ਤੋਂ ਵੀ ਦੂਰੀ ਬਣਾਈ ਰੱਖੀ। ਪ੍ਰਦਰਸ਼ਨ ਸਮੇਂ ਉਨ੍ਹਾਂ ਦੇ ਨਾਲ ਮੌਜੂਦ ਸਮਰਥਕ ਅਦਾਲਤ ਦੇ ਹੁਕਮਾਂ ਤੋਂ ਬਾਅਦ ਸਿੱਧੂ ਦੇ ਘਰ ਦੇ ਆਲੇ-ਦੁਆਲੇ ਵੀ ਨਜ਼ਰ ਨਹੀਂ ਆ ਰਹੇ ਸਨ।

Vinkmag ad
Share Our Daily Posts

News Desk

Read Previous

ਰਾਮਬਨ ਨੈਸ਼ਨਲ ਹਾਈਵੇ ‘ਤੇ ਉਸਾਰੀ ਅਧੀਨ ਸੁਰੰਗ ਦਾ ਕੁਝ ਹਿੱਸਾ ਡਿੱਗਿਆ, ਕਈ ਲੋਕ ਫਸੇ

Read Next

ਹਥਿਆਰਬੰਦ ਨੌਜਵਾਨਾਂ ਵਲੋਂ ਦਿਨ ਦਿਹਾੜੇ ਮਹਿਲਾ ਪੁਲਿਸ ਇੰਸਪੈਕਟਰ ਦੇ ਘਰ ਚ ਦਾਖ਼ਲ ਹੋ ਕੇ ਕੀਤੀ ਗਈ ਤੋੜਭੰਨ