Breaking News :

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

May 6, 2026

ਪੰਜਾਬ ਦੇ ਕਿਸਾਨਾਂ ‘ਤੇ ਕੁਦਰਤ ਦੀ ਮਾਰ ! ਪੱਕਣ ਕੰਢੇ ਆਈ ਸੂਰਜਮੁਖੀ ‘ਤੇ ਕੀਟਾਂ ਦਾ ਗੰਭੀਰ ਹਮਲਾ, ਝਾੜ ਵੀ ਘਟਿਆ

ਫਤਹਿਗੜ੍ਹ ਸਾਹਿਬ : ਇਸ ਸਾਲ ਸੂਰਜਮੁਖੀ ਦੀ ਫਸਲ ਤੇ ਲਗਾਤਾਰ ਕਰੋਪੀ ਚੱਲ ਰਹੀ ਹੈ। ਫਸਲ ਦੇ ਐਨ ਪੱਕਣ ਸਮੇਂ ਇਸ ਉੱਪਰ ਕਈ ਤਰਾਂ ਦੀਆਂ ਸੁੰਡੀਆਂ ਤੇ ਰਸਚੂਸਕ ਕੀਟਾਂ ਨੇ ਹਮਲਾ ਕਰ ਦਿੱਤਾ ਹੈ ਜੋ ਕਿਸਾਨਾਂ ਵੱਲੋਂ ਮਹਿੰਗੇ ਰਸਾਇਣ ਵਰਤਣ ਨਾਲ ਵੀ ਕਾਬੂ ਨਹੀਂ ਆ ਰਹੇ ਜਿਸ ਕਾਰਨ ਸੂਰਜਮੁਖੀ ਉਤਪਾਦਕ ਮੰਡੀ ’ਚ ਭਾਅ ਵੱਧ ਮਿਲਣ ਦੇ ਬਾਵਜੂਦ ਭਾਰੀ ਆਰਥਿਕ ਨੁਕਸਾਨ ‘ਚ ਹਨ।

ਵਰਨਣਯੋਗ ਹੈ ਕਿ ਇਸ ਸਾਲ ਮਿਆਰੀ ਬੀਜ ਨਾ ਮਿਲਣ ਕਾਰਨ ਤੇ ਫਿਰ ਬਿਜਾਈ ਸਮੇ ਹੀ ਮੀਂਹ ਪੈਣ ਕਾਰਨ ਤੇ ਫੁੱਲ ਨਿਕਲਣ ਸਮੇ ਇਸ ‘ਤੇ ਹੋਏ ਤੋਤਿਆਂ ਦੇ ਹਮਲੇ ਨੇ ਕਿਸਾਨਾਂ ਦੇ ਨੱਕ ‘ਚ ਦਮ ਕਰੀ ਰੱਖਿਆ ਤੇ ਹੁਣ ਪੱਕਣ ਦੇ ਅੰਤਿਮ ਦਿਨਾਂ ਚ ਕੀਟਾਂ ਦੇ ਹੋਏ ਤਾਜ਼ਾ ਹਮਲੇ ਨੇ ਜਿੱਥੇ ਕਿਸਾਨਾਂ ’ਤੇ ਆਰਥਿਕ ਬੋਝ ਪਾ ਦਿੱਤਾ ਹੈ ਉੱਥੇ ਇਸ ਦੇ ਝਾੜ ’ਚ ਭਾਰੀ ਕਮੀ ਹੋਣ ਦੇ ਆਸਾਰ ਬਣ ਗਏ ਹਨ। ਇਸ ਮਾਰੂ ਹਮਲੇ ਕਾਰਨ ਫੁੱਲ ਸਮੇਂ ਤੋਂ ਪਹਿਲਾਂ ਹੀ ਸੁੱਕ ਰਹੇ ਹਨ ਜਿਸ ਕਾਰਨ ਝਾੜ ’ਚ ਗੰਭੀਰ ਰੂਪ ਨਾਲ ਕਮੀ ਆਉਣ ਦਾ ਡਰ ਹੈ।

ਤੇਲ ਬੀਜ ਦੀ ਇਸ ਫਸਲ ਉੱਪਰ ਹੋਏ ਇਸ ਹਮਲੇ ਸਬੰਧੀ ਅਮਲੋਹ ਬਲਾਕ ਦੇ ਪਿੰਡ ਹਰੀਪੁਰ ਦੇ ਕਿਸਾਨ ਗੁਰਦੀਪ ਸਿੰਘ ਨੇ ਦੱਸਿਆ ਕਿ ਉਸ ਦੇ ਖੇਤਾਂ ‘ਚ ਵੀ ਇਨ੍ਹਾਂ ਕੀਟਾਂ ਨੇ ਗੰਭੀਰ ਹਮਲਾ ਕੀਤਾ ਹੈ ਜਿਸ ਕਾਰਨ ਬਹੁਤ ਸਾਰੇ ਫੁੱਲਾਂ ਵਿਚ ਦਾਣਾ ਹੀ ਨਹੀਂ ਪਿਆ ਤੇ ਇਹ ਖੇਤ ‘ਚ ਸਿੱਧੇ ਹੀ ਖੜ੍ਹੇ ਰਹੇ। ਖੇਤੀ ਮਾਹਿਰਾਂ ਨਾਲ ਸੰਪਰਕ ਕਰਕੇ ਉਨ੍ਹਾਂ ਆਪਣੇ ਖੇਤਾਂ ਵਿਚ ਕੀਟਨਾਸ਼ਕਾਂ ਦਾ ਛਿੜਕਾਅ ਵੀ ਕੀਤਾ ਪਰ ਕੀਟ ਖ਼ਤਮ ਨਹੀ ਹੋਏ।

12 ਤੋਂ ਘੱਟ ਕੇ 5 ਕੁਇੰਟਲ ਹੋਇਆ ਝਾੜ

ਹਰੀਪੁਰ ਪਿੰਡ ਦੇ ਇਕ ਹੋਰ ਕਿਸਾਨ ਗੁਰਚਰਨ ਸਿੰਘ ਨੇ ਦੱਸਿਆ ਕਿ ਇਸ ਫਸਲ ਤੇ ਇਸ ਸਾਲ ਕਈ ਤਰਾਂ ਦੀਆਂ ਆਈਆਂ ਮਹਾਂਮਾਰੀਆਂ ਕਾਰਨ ਉਸ ਵਲੋ ਦੋ ਦਿਨ ਪਹਿਲਾਂ ਕੱਟੀ ਫਸਲ ਦਾ ਝਾੜ ਪੰਜ ਕੁਇੰਟਲ ਪ੍ਰਤੀ ਏਕੜ ਆਇਆ ਹੈ ਜਦੋਂਕਿ ਪਿਛਲੇ ਸਾਲਾਂ ਵਿਚ ਹਰ ਸਾਲ ਝਾੜ 10-12 ਕੁਇੰਟਲ ਪ੍ਰਤੀ ਏਕੜ ਆਉਂਦਾ ਰਿਹਾ ਹੈ। ਇਸੇ ਪਿੰਡ ਦੇ ਇਕ ਹੋਰ ਕਿਸਾਨ ਹਜਾਰਾ ਸਿੰਘ ਨੇ ਪਿਛਲੇ ਸਾਲਾਂ ਦੇ ਮੁਕਾਬਲੇ ਝਾੜ ਅੱਧਾ ਰਹਿਣ ਦੀ ਪੁਸ਼ਟੀ ਕੀਤੀ ਹੈ।

ਖੁਰਾਕੀ ਤੇਲ ਦੇ ਭਾਅ ਵਿਚ ਤੇਜ਼ੀ ਨੂੰ ਦੇਖਦੇ ਹੋਏ ਜਿਨ੍ਹਾਂ ਕਿਸਾਨਾਂ ਨੇ ਇਹ ਸੋਚ ਕੇ ਸੂਰਜਮੁਖੀ ਦੀ ਕਾਸ਼ਤ ਕੀਤੀ ਸੀ ਕਿ ਉਨ੍ਹਾਂ ਨੂੰ ਇਸ ਤੇਜ਼ੀ ਨਾਲ ਚੰਗਾ ਮੁਨਾਫਾ ਹੋਵੇਗਾ ਉਨ੍ਹਾਂ ਦੀਆਂ ਆਸਾਂ ਤੇ ਬਾਜ਼ਾਰ ‘ਚ ਤੇਜ਼ੀ ਹੋਣ ਦੇ ਬਾਵਜੂਦ ਹੁਣ ਘਟੇ ਝਾੜ ਨੇ ਪਾਣੀ ਫੇਰ ਦਿੱਤਾ ਹੈ।

6200 ਹੈ ਮੌਜੂਦਾ ਭਾਅ, 7000 ਤਕ ਜਾਣ ਦੀ ਸੰਭਾਵਨਾ

ਏਸ਼ੀਆ ਦੀ ਸਭ ਤੋ ਵੱਡੀ ਅਨਾਜ ਮੰਡੀ ਖੰਨਾ ਦੇ ਸਾਬਕਾ ਪ੍ਰਧਾਨ ਸੁਖਵਿੰਦਰ ਸਿੰਘ ਸੁੱਖੀ ਨੇ ਪੁਸ਼ਟੀ ਕੀਤੀ ਕਿ ਇਸ ਵਾਰ ਸ਼ੁਰੂ ਚ ਹੀ ਸੂਰਜਮੁਖੀ ਦਾ ਭਾਅ 6100-6200 ਰੁਪਏ ਪ੍ਰਤੀ ਕੁਇੰਟਲ ਚੱਲ ਰਿਹਾ ਹੈ ਪਰ ਆ ਰਹੀ ਫਸਲ ਦੀ ਕੁਆਲਟੀ ਪਿਛਲੇ ਸਾਲਾਂ ਜਿਹੀ ਨਹੀਂ ਹੈ ਅਤੇ ਇਸ ਵਿਚ ਤੇਲ ਦੀ ਮਾਤਰਾ ਵੀ ਘਟਣ ਦਾ ਖਦਸ਼ਾ ਹੈ। ਰਾਜਪੁਰਾ ਮੰਡੀ ਦੇ ਇਕ ਹੋਰ ਆੜ੍ਹਤੀ ਨਰਿੰਦਰ ਕੁਮਾਰ ਨੇ ਦੱਸਿਆਂ ਕਿ ਇਸ ਸਮੇਂ ਭਾਅ 6300 ਰੁਪਏ ਤਕ ਲੱਗ ਰਿਹਾ ਹੈ ਪਰ ਜੇ ਅਗਲੇ ਦਿਨਾਂ ਵਿਚ ਕੁਆਲਿਟੀ ‘ਚ ਸੁਧਾਰ ਹੋ ਗਿਆ ਤਾਂ ਤੇਲ ਦੇ ਹਿਸਾਬ ਨਾਲ ਭਾਅ 7000 ਨੂੰ ਵੀ ਪਾਰ ਕਰ ਸਕਦਾ। ਇਨ੍ਹਾਂ ਦੋਵਾਂ ਵਪਾਰੀਆਂ ਨੇ ਦੱਸਿਆ ਕਿ ਜੋ ਵੀ ਕਿਸਾਨ ਹੁਣ ਤਕ ਮੰਡੀ ‘ਚ ਫਸਲ ਲੈ ਕੇ ਆਏ ਹਨ, ਉਨ੍ਹਾਂ ਵਿਚੋਂ ਕੋਈ ਝਾੜ ਨੂੰ ਲੈ ਕੇ ਸੰਤੁਸ਼ਟ ਨਹੀ ਸਗੋ ਸਾਰੇ ਹੀ ਝਾੜ ਅੱਧਾ ਰਹਿ ਜਾਣ ਦੀ ਗੱਲ ਕਰ ਰਹੇ ਹਨ।

Vinkmag ad
Share Our Daily Posts

News Desk

Read Previous

ਕੇਂਦਰ ਨੇ ਤੇਲ ‘ਤੇ ਐਕਸਾਈਜ਼ ਡਿਊਟੀ ਘਟਾਈ, ਪੈਟਰੋਲ 9.50, ਡੀਜ਼ਲ 7 ਰੁਪਏ ਸਸਤਾ, ਉੱਜਵਲਾ ਯੋਜਨਾ ਦੇ 9 ਕਰੋੜ ਲਾਭਪਾਤਰੀਆਂ ਨੂੰ ਮਿਲੇਗੀ 200 ਰੁਪਏ ਦੀ ਸਬਸਿਡੀ

Read Next

ਨਸ਼ਾ ਬਣਿਆ ਨਾਸੂਰ : ਹੁਣ ਗੁਪਤ ਅੰਗ ‘ਤੇ ਟੀਕੇ ਲਾਉਣ ਲੱਗੇ ਨਸ਼ੇੜੀ, ਵਾਇਰਲ ਵੀਡੀਓ ਨੇ ਉਡਾਏ ਹੋਸ਼