BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ
ਗੜ੍ਹਦੀਵਾਲਾ : ਗੜ੍ਹਦੀਵਾਲਾ ਦੇ ਪਿੰਡ ਖਿਆਲਾ ਦੇ ਕੱਚੇ ਰਸਤੇ ‘ਚ ਇਕ ਬੱਚਾ ਬੋਰਵੈੱਲ ‘ਚ ਡਿੱਗਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪਰਵਾਸੀ ਮਜ਼ਦੂਰ ਰਜਿੰਦਰ ਸਿੰਘ ਦਾ 6 ਸਾਲਾ ਬੇਟਾ ਰਿਤਿਕ ਰੋਸ਼ਨ ਥੋੜ੍ਹਾ ਮੰਦਬੁੱਧੀ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਬੱਚੇ ਦੇ ਪਿੱਛੇ ਕੁੱਤੇ ਪਏ ਸਨ। ਕੁੱਤਿਆਂ ਤੋਂ ਡਰਦਾ ਹੋਇਆ ਇਹ ਬੋਰਵੈੱਲ ਦੇ ਉੱਪਰ ਜਾ ਚੜ੍ਹਿਆ ਤੇ ਅਚਾਨਕ ਉਸ ਅੰਦਰ ਡਿੱਗ ਗਿਆ। ਇਸ ਮੌਕੇ ‘ਤੇ ਪਿੰਡ ਵਾਸੀਆਂ ਵੱਲੋਂ ਬੱਚੇ ਨੂੰ ਕੱਢਣ ਦੀ ਕੋਸ਼ਿਸ਼ ਕੀਤੀ ਹੈ। ਬਾਬਾ ਦੀਪ ਸਿੰਘ ਸੇਵਾ ਦਲ ਸੁਸਾਇਟੀ, ਹਲਕਾ ਵਿਧਾਇਕ ਜਸਵੀਰ ਸਿੰਘ ਰਾਜਾ ਤੇ ਵੱਡੀ ਗਿਣਤੀ ‘ਚ ਪੁਲਿਸ ਪ੍ਰਸ਼ਾਸਨ ਮੌਕੇ ‘ਤੇ ਪਹੁੰਚ ਗਿਆ ਹੈ। ਬੱਚੇ ਨੂੰ ਕੱਢਣ ਲਈ ਜੱਦੋਜਹਿਦ ਚੱਲ ਰਹੀ ਹੈ। ਬਾਬਾ ਦੀਪ ਸਿੰਘ ਸੇਵਾ ਦਲ ਦੇ ਮੁਖੀ ਮਨਜੋਤ ਸਿੰਘ ਤਲਵੰਡੀ ਵੱਲੋਂ ਆਕਸੀਜਨ ਦਾ ਸਿਲੰਡਰ ਅਤੇ ਕੈਮਰਾ ਬੋਰਵੈੱਲ ‘ਚ ਪਾਇਆ ਗਿਆ। ਕੈਮਰੇ ਰਾਹੀਂ ਬੱਚੇ ਦੀ ਹਰ ਹਰਕਤ ‘ਤੇ ਨਜ਼ਰ ਰੱਖੀ ਜਾ ਰਹੀ ਹੈ।
ਜਦੋਂ ਹਲਕਾ ਵਿਧਾਇਕ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਾਢੇ ਵੱਲੋਂ ਆਰਮੀ ਅਤੇ ਐੱਨਡੀਆਰਐੱਫ ਦੀਆਂ ਟੀਮਾਂ ਬੁਲਾ ਲਈਆਂ ਗਈਆਂ ਹਨ। ਕੈਮਰੇ ਰਾਹੀਂ ਬੱਚੇ ਨੂੰ ਦੇਖਣ ‘ਤੇ੍ ਪਤਾ ਲੱਗਦਾ ਹੈ ਕਿ ਬੱਚਾ ਲਗਪਗ 100 ਫੁੱਟ ਹੇਠਾਂ ਫਸਿਆ ਹੈ। ਡਾਕਟਰਾਂ ਦੀਆਂ ਟੀਮਾਂ ਵੀ ਬੁਲਾ ਲਈਆਂ ਗਈਆਂ ਹਨ।
ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਟਵੀਟ
ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰ ਕੇ ਕਿਹਾ ਹੈ ਕਿ ਹੁਸ਼ਿਆਰਪੁਰ ‘ਚ 6 ਸਾਲਾ ਬੱਚਾ ਬੋਰਵੈੱਲ ‘ਚ ਡਿੱਗ ਗਿਆ ਹੈ। ਜ਼ਿਲ੍ਹਾ ਪ੍ਰਸ਼ਾਸਨ ਤੇ ਸਥਾਨਕ ਵਿਧਾਇਕ ਮੌਕੇ ‘ਤੇ ਮੌਜੂਦ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਮੇਰਾ ਲਗਾਤਾਰ ਰਾਬਤਾ ਹੈ। ਬਚਾਅ ਕਾਰਜ ਜਾਰੀ ਹਨ।
ਹੁਸ਼ਿਆਰਪੁਰ ਵਿਖੇ 6 ਸਾਲਾ ਇੱਕ ਛੋਟਾ ਬੱਚਾ ਰਿਤਿਕ ਬੋਰਵੈਲ 'ਚ ਡਿੱਗਿਆ ਹੈ.. ਪ੍ਰਸ਼ਾਸਨ ਅਤੇ ਸਥਾਨਕ ਵਿਧਾਇਕ ਮੌਕੇ 'ਤੇ ਹਾਜ਼ਰ ਨੇ ਅਤੇ ਬਚਾਅ ਕਾਰਜ ਜਾਰੀ ਨੇ…
ਮੈਂ ਲਗਾਤਾਰ ਪ੍ਰਸ਼ਾਸਨ ਨਾਲ ਰਾਬਤੇ 'ਚ ਹਾਂ…
— Bhagwant Mann (@BhagwantMann) May 22, 2022
ਜਿੰਨੀ ਜਲਦੀ ਹੋ ਸਕੇਗਾ, ਬੱਚੇ ਨੂੰ ਬਾਹਰ ਕੱਢਾਂਗੇ : ਡੀਐੱਸਪੀ

ਡੀਐੱਸਪੀ ਗੋਪਾਲ ਸਿੰਘ ਨੇ ਦੱਸਿਆ ਕਿ ਸਾਰੀਆਂ ਬਚਾਅ ਟੀਮਾਂ ਨੂੰ ਬੁਲਾ ਲਿਆ ਗਿਆ ਹੈ। ਜਿੰਨੀ ਜਲਦੀ ਹੋ ਸਕੇਗਾ, ਅਸੀਂ ਇਸ ਬੱਚੇ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰਾਂਗੇ।
ਡਾਕਟਰਾਂ ਨੇ ਦੱਸੀ ਇਹ ਵਜ੍ਹਾ

ਇਸ ਮੌਕੇ ਡਾਕਟਰਾਂ ਦੀ ਟੀਮ ਵੀ ਪਹੁੰਚ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਬੋਰਵੈੱਲ 100 ਫੁੱਟ ਦੇ ਕਰੀਬ ਡੂੰਘਾ ਹੈ। ਇਸ ਬੋਰਵੈੱਲ ਉੱਪਰ ਬੋਰੀ ਬੱਝੀ ਹੋਈ ਸੀ। ਬੱਚਾ ਭੱਜ ਕੇ ਆ ਕੇ ਉਸ ਬੋਰੀ ‘ਤੇ ਬੈਠ ਗਿਆ। ਬੋਰੀ ਪੁਰਾਣੀ ਹੋਣ ਕਾਰਨ ਫੱਟ ਗਈ ਜਿਸ ਕਾਰਨ ਬੱਚਾ ਵਿਚ ਜਾ ਡਿੱਗਿਆ।
LIVE Updates :
02:42 : ਘਟਨਾ ਸਥਾਨ ‘ਤੇ 3-4 ਜੇਸੀਬੀ ਮਸ਼ੀਨਾਂ ਖੜ੍ਹੀਆਂ ਹਨ। ਪ੍ਰਸ਼ਾਸਨਿਕ ਅਧਿਕਾਰੀਆਂ ਅਨੁਸਾਰ ਲੋੜ ਪੈਣ ‘ਤੇ ਬਰਾਬਰ ‘ਤੇ ਟੋਇਆ ਪੁੱਟਿਆ ਜਾਵੇਗਾ।
02:40 : ਫ਼ਤਹਿਵੀਰ ਸਿੰਘ ਨੂੰ ਬੋਰਵੈੱਲ ‘ਚੋਂ ਕੱਢਣ ਵਾਲੀ ਰੈਸਕਿਊ ਟੀਮ ਨੂੰ ਵੀ ਬੁਲਾਇਆ ਹੈ। ਇਹ ਵੀ ਪਤਾ ਲੱਗਿਆ ਹੈ ਕਿ ਬੱਚਾ ਪੁੱਠਾ ਡਿੱਗਿਆ ਹੈ। ਪੈਰ ਉੱਪਰ ਹੋਣ ਕਾਰਨ ਪੰਜਾਬ ਪੁਲਿਸ ਵੱਲੋਂ ਇਕ ਰੱਸੀ ਦੇ ਨਾਲ ਕੁੰਡੀ ਬਣ ਕੇ ਉਸ ਨੂੰ ਪੈਰਾਂ ਰਾਹੀਂ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
02:32 : ਬਸਪਾ ਆਗੂ ਲਖਵਿੰਦਰ ਸਿੰਘ ਲੱਖੀ ਗਿਲਜੀਆਂ, ਵਿਵੇਕ ਗੁਪਤਾ ਤੇ ਸ਼ਿਵਮ ਸਹੋਤਾ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਬੱਚੇ ਦੀ ਸਲਾਮਤੀ ਲਈ ਅਰਦਾਸ ਕੀਤੀ।
02:30 : ਬੱਚੇ ਨੂੰ ਖਾਣ ਲਈ ਬਿਸਕੁਟ ਤੇ ਹੋਰ ਸੁੱਕਾ ਖਾਣਾ ਭੇਜਿਆ।
02:05 PM : ਡੀਸੀ ਸੰਦੀਪ ਹੰਸ ਨੇ ਦੱਸਿਆ ਕਿ ਕੈਮਰੇ ਰਾਹੀਂ ਬੱਚੇ ਨੂੰ ਦੇਖਿਆ ਗਿਆ ਤਾਂ ਉਹ ਬੇਹੋਸ਼ੀ ਦੀ ਹਾਲਤ ‘ਚ ਨਜ਼ਰ ਆਇਆ। ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੀ ਟੀਮ ਨੂੰ ਇੱਥੇ ਬੁਲਾ ਲਿਆ ਗਿਆ ਹੈ ਤਾਂ ਜੋ ਬਾਹਰ ਆਉਂਦੇ ਸਾਰ ਹੀ ਮਾਸੂਮ ਬੱਚੇ ਨੂੰ ਫਸਟ ਏਡ ਦੇ ਕੇ ਅਗਲੇਰੀ ਜਾਂਚ ਲਈ ਹਸਪਤਾਲ ਪਹੁੰਚਾਇਆ ਜਾ ਸਕੇ। ਉਨ੍ਹਾਂ ਦੱਸਿਆ ਕਿ ਐੱਨਡੀਆਰਐੱਫ ਤੋਂ ਇਲਾਵਾ ਵੀ ਇਕ ਰੈਸਕਿਊ ਟੀਮ ਸੱਦੀ ਗਈ ਹੈ ਜਿਸ ਦੇ ਜਲਦ ਪਹੁੰਚਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਬੱਚੇ ਨੂੰ ਜਲਦ ਤੋਂ ਜਲਦ ਬਾਹਰ ਕੱਢ ਲਿਆ ਜਾਵੇਗਾ।
01:50 PM : ਐੱਡੀਆਰਐੱਫ ਦੀ ਟੀਮ ਮੌਕੇ ‘ਤੇ ਪਹੁੰਚ ਗਈ ਹੈ। ਬੱਚਾ ਤਿੰਨ ਘੰਟੇ ਤੋਂ ਬੋਰਵੈੱਲ ਦੇ ਅੰਦਰ ਹੈ। ਉਸ ਨੇ ਕੁਝ ਖਾਧਾ ਨਹੀਂ ਹੈ। ਸਿਰਫ਼ ਆਕਸੀਜਨ ਦਿੱਤੀ ਜਾ ਰਹੀ ਹੈ।
01:30 PM : ਮੌਕੇ ‘ਤੇ ਪਹੁੰਚੇ ਐਸਐਸਪੀ ਹੁਸ਼ਿਆਰਪੁਰ, ਡਿਪਟੀ ਕਮਿਸ਼ਨਰ ਸੰਦੀਪ ਹੰਸ ਤੇ ਆਰਮੀ ਅਫਸਰ।

01:25 PM : ਛੇ ਸਾਲਾ ਮਾਸੂਮ ਬੱਚੇ ਨੂੰ ਬਾਹਰ ਕੱਢਣ ਲਈ ਮਿਲ ਕੇ ਯਤਨ ਕਰਦੇ ਪੁਲਿਸ ਮੁਲਾਜ਼ਮ, ਪਿੰਡ ਵਾਸੀ ਤੇ ਹੋਰ ਮੌਕੇ ‘ਤੇ ਮੌਜੂਦ ਬਚਾਅ ਟੀਮਾਂ।

01:10 PM : ਹੁਸ਼ਿਆਰਪੁਰ ਦੇ ਡੀਸੀ ਸੰਦੀਪ ਹੰਸ ਤੇ ਐੱਸਐੱਸਪਘਟਨਾ ਸਥਾਨ ‘ਤੇ ਪਹੁੰਚੇ।

12.55 PM : SDM ਦਸੂਆ ਰਣਧੀਰ ਸਿੰਘ ਨੇ ਘਟਨਾ ਸਥਾਨ ‘ਤੇ ਪਹੁੰਚ ਕੇ ਮੌਕੇ ਦਾ ਜਾਇਜ਼ਾ ਲਿਆ।
12.35 PM : ਰੋਂਦੀ-ਵਿਲਕਦੀ ਬੱਚੇ ਦੀ ਮਾਂ।

12.30 PM : ਬੱਚੇ ਦੀ ਸਥਿਤੀ ਨੂੰ ਦੇਖਣ ਲਈ ਬੋਰਵੈੱਲ ‘ਚ ਸੁੱਟਿਆ ਕੈਮਰਾ।

12.27 PM : ਮੌਕੇ ‘ਤੇ ਮੌਜੂਦ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਜੇਸੀਬੀ ਮੰਗਵਾਈ ਗਈ। ਜੇਸੀਬੀ ਨੇ ਬੋਰ ਦੇ ਬਰਾਬਰ ਟੋਇਆ ਪੁੱਟਣਾ ਸ਼ੁਰੂ ਕਰ ਦਿੱਤਾ ਹੈ। ਮੋਗੇ ਤੋਂ NDRF ਦੀ ਟੀਮ ਜਲਦੀ ਹੀ ਘਟਨਾ ਵਾਲੀ ਜਗ੍ਹਾ ਪਹੁੰਚ ਰਹੀ ਹੈ ਜੋ ਬੱਚੇ ਨੂੰ ਬੋਰਵੈੱਲ ‘ਚ ਖਾਣਾ ਮੁਹੱਈਆ ਕਰਵਾਏਗੀ।
