Breaking News :

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

May 3, 2026

ਵਰਕਸ਼ਾਪ ਤੋਂ ਨਕਦੀ ਤੇ ਐਕਟਿਵਾ ਲੈ ਕੇ ਚੋਰ ਫ਼ਰਾਰ

ਨੂਰਮਹਿਲ : ਬੀਤੀ ਰਾਤ ਫਿਲੌਰ ਰੋਡ ‘ਤੇ ਸਥਿਤ ਟਰਾਲੀ ਵਰਕਸ਼ਾਪ ਬਲਦੇਵ ਸਿੰਘ ਐਂਡ ਸੰਨਜ਼ ‘ਤੇ ਚੋਰਾਂ ਵੱਲੋਂ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਉਥੇ ਨੂਰਮਹਿਲ ਫਿਿਲੰਗ ਸਟੇਸ਼ਨ (ਪੈਟਰੋਲ ਪੰਪ) ‘ਤੇ ਲੱਗੇ ਸੀਸੀਟੀਵੀ ਕੈਮਰੇ ਤੋੜੇ ਪਰ ਜਿੰਦਰੇ ਤੋੜਨ ਵਿਚ ਅਸਫਲ ਰਹੇ। ਇਸ ਘਟਨਾ ਸਬੰਧੀ ਟਰਾਲੀ ਵਰਕਸ਼ਾਪ ਦੇ ਮਾਲਕ ਜਤਿੰਦਰ ਸਿੰਘ ਰੂਪਰਾ ਨੇ ਦੱਸਿਆ ਕਿ ਚੋਰ ਇਕ ਐਕਟਿਵਾ ਤੇ 35000 ਰੁਪਏ ਦੇ ਕਰੀਬ ਦੀ ਨਕਦੀ ਚੋਰੀ ਕਰ ਕੇ ਲੈ ਗਏ। ਪੈਟਰੋਲ ਪੰਪ ਦੇ ਮਾਲਕ ਬਲਵੀਰ ਚੰਦ ਬਾਲੂ ਸਾਬਕਾ ਪ੍ਰਧਾਨ ਨਗਰ ਕੌਂਸਲ ਨੂਰਮਹਿਲ ਅਤੇ ਜਤਿੰਦਰ ਸਿੰਘ ਨੇ ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ।

ਘਟਨਾ ਦਾ ਜਾਇਜ਼ਾ ਲੈਣ ਪਹੁੰਚੇ ਪੁਲਿਸ ਦੇ ਏਐੱਸਆਈ ਅਵਤਾਰ ਲਾਲ ਅਤੇ ਏਐੱਸਆਈ ਅਮਰੀਕ ਲਾਲ ਵੱਲੋਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਗਈ। ਜਦੋਂ ਪੱਤਰਕਾਰਾਂ ਨੇ ਨਾਈਟ ਡਿਊਟੀ ਅਫਸਰ ਕੁਲਵਿੰਦਰ ਸਿੰਘ ਕੋਲੋਂ ਚੋਰੀ ਦੀ ਘਟਨਾ ਸਬੰਧੀ ਜਾਣਕਾਰੀ ਲੈਣੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜਿਹੀ ਕੋਈ ਵੀ ਜਾਣਕਾਰੀ ਨਹੀਂ ਹੈ।

————–

ਦਿਨ ਰਾਤ ਦੇ ਨਾਕੇ ਅਤੇ ਰਾਤ ਭਰ ਦੀ ਗਸ਼ਤ ਖਬਰਾਂ ਤਕ ਹੀ ਸੀਮਤ

ਜ਼ਿਕਰਯੋਗ ਹੈ ਕਿ ਬੀਤੇ ਇਕ ਦੋ ਸਾਲਾਂ ਦਾ ਰਿਕਾਰਡ ਖੰਗਾਲਿਆ ਜਾਵੇ ਤਾਂ ਚਾਹੇ ਮੋਟਰਸਾਈਕਲ ਚੋਰੀ ਹੋਵੇ ਜਾਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਗਿਆ ਹੋਵੇ, ਜ਼ਿਆਦਾਤਰ ਕੇਸਾਂ ਨੂੰ ਪੁਲਿਸ ਟਰੇਸ ਕਰਨ ਵਿਚ ਅਸਫਲ ਰਹੀ ਹੈ। ਪੁਲਿਸ ਘਟਨਾ ਸਥਾਨ ‘ਤੇ ਪਹੁੰਚ ਕੇ ਆਪਣੀ ਜ਼ਿੰਮੇਵਾਰੀ ਪੂਰੀ ਕਰ ਲੈਂਦੀ ਹੈ। ਬੀਤੇ ਦਿਨੀਂ ਤਲਵਣ ਚੌਕ ਵਿਖੇ ਲੁੱਟ ਦੀ ਹੋਈ ਨਾਕਾਮ ਕੋਸ਼ਿਸ਼ ਨੂੰ ਵੀ ਪੁਲਿਸ ਹਾਲੇ ਤਕ ਹੱਲ ਕਰਨ ਵਿਚ ਅਸਫਲ ਰਹੀ ਹੈ। ਪੁਲਿਸ ਵਲੋਂ ਦਿੱਤੇ ਬਿਆਨ ਪ੍ਰਮੁੱਖ ਚੌਰਾਹਿਆਂ ‘ਤੇ ਦਿਨ ਰਾਤ ਦੇ ਨਾਕੇ ਅਤੇ ਰਾਤ ਭਰ ਦੀ ਗਸ਼ਤ ਖਬਰਾਂ ਤਕ ਹੀ ਸੀਮਤ ਹਨ। ਜਦੋਂ ਨਾਕੇ ਨਾ ਲੱਗਣ ਸਬੰਧੀ ਪੁੱਛੋ ਤਾਂ ਕਹਿ ਦਿੰਦੇ ਹਨ ਨਫਰੀ ਘੱਟ ਹੈ, ਜਲਦ ਹੀ ਉੱਚ ਅਧਿਕਾਰੀਆਂ ਨੂੰ ਲਿਖ ਕੇ ਮਸਲਾ ਹੱਲ ਕਰਦੇ ਹਾਂ।

ਨੂਰਮਹਿਲ ਵਾਸੀਆਂ ਦੀ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ

ਨੂਰਮਹਿਲ ਦੇ ਲੋਕਾਂ ਨੇ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਅਜਿਹੀਆਂ ਘਟਨਾਵਾਂ ਨੂੰ ਪੂਰੀ ਤਰ੍ਹਾਂ ਨਾਲ ਠੱਲ੍ਹ ਪਾਉਣ ਲਈ ਜ਼ਿੰਮੇਵਾਰ ਅਫਸਰਾਂ ਦੀਆਂ ਡਿਊਟੀਆਂ ਲਾਈਆਂ ਜਾਣ ਤਾਂ ਜੋ ਲੋਕ ਸੁੱਖ ਦਾ ਸਾਹ ਲੈ ਸਕਣ।

Vinkmag ad
Share Our Daily Posts

News Desk

Read Previous

ਏਅਰਲਾਈਨਜ਼ ਦੀਆਂ ਫਰਜ਼ੀ ਟਿਕਟਾਂ ਵੇਚ ਕੇ ਕੀਤੀ ਢਾਈ ਕਰੋੜ ਦੀ ਧੋਖਾਧੜੀ, ਪਤੀ-ਪਤਨੀ ਸਮੇਤ ਤਿੰਨ ਖ਼ਿਲਾਫ ਮੁਕੱਦਮਾ ਦਰਜ

Read Next

30,000 ਮਿਲੀਲੀਟਰ ਨਾਜਾਇਜ਼ ਸ਼ਰਾਬ ਬਰਾਮਦ, ਦੋ ਨਾਮਜ਼ਦ