ਕਪੂਰਥਲਾ : ਵੱਖ-ਵੱਖ ਮਾਮਲਿਆ ‘ਚ ਕਪੂਰਥਲਾ ਪੁਲਿਸ ਨੇ ਐਕਸਾਈਜ਼ ਐਕਟ ਤਹਿਤ 2 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਸਦਰ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਵੇਚਣ ਦਾ ਧੰਦਾ ਕਰਨ ਵਾਲੇ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਰੀ ਅਨੁਸਾਰ ਪੁਲਿਸ ਪਾਰਟੀ ਨੇੜੇ ਸੁਨੜਵਾਲ ਨਾਕਾਬੰਦੀ ‘ਤੇ ਮੌਜੂਦ ਸੀ ਤਾਂ ਸੁਨੜਵਾਲ ਤਰਫੋ ਇਕ ਮੋਨਾ ਨੌਜਵਾਨ ਆਉਦਾ ਦਿਖਾਈ ਦਿੱਤਾ, ਜਿਸ ਦੇ ਸੱਜੇ ਮੋਢੇ ‘ਤੇ ਕੈਨੀ ਪਲਾਟਿਕ ਰੱਖੀ ਹੋਈ ਸੀ ਜੋ ਪੁਲਿਸ ਪਾਰਟੀ ਨੂੰ ਦੇਖ ਕੇ ਸੁਨੜਵਾਲ ਵੱਲ ਨੂੰ ਮੁੜਨ ਲੱਗਾ, ਜਿਸ ਨੂੰ ਸ਼ੱਕ ਦੇ ਆਧਾਰ ‘ਤੇ ਕਾਬੂ ਕਰ ਕੇ ਕੈਨ ਦੀ ਤਲਾਸ਼ੀ ਲੈਣ ‘ਤੇ 15,000 ਮਿਲੀਲੀਟਰ ਨਾਜਾਇਜ਼ ਸ਼ਰਾਬ ਬਰਾਮਦ ਹੋਈ, ਜਿਸ ‘ਤੇ ਥਾਣਾ ਸਦਰ ਦੀ ਪੁਲਿਸ ਨੇ ਕਰਵਾਈ ਕਰਦੇ ਹੋਏ ਦੋਸ਼ੀ ਖ਼ਿਲਾਫ਼ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕੀਤਾ ਹੈ। ਪੁੱਛਗਿੱਛ ਦੌਰਾਨ ਦੋਸ਼ੀ ਨੇ ਆਪਣਾ ਨਾਮ ਟੋਨੀ ਪੁੱਤਰ ਕਸ਼ਮੀਰੀ ਰਾਮ ਵਾਸੀ ਝੁੱਗੀਆ ਕਾਲੋਨੀ ਕਾਲਾ ਸੰਿਘਆਂ ਦੱਸਿਆ ਹੈ।
ਇਕ ਹੋਰ ਮਾਮਲਾ ਥਾਣਾ ਕੋਤਵਾਲੀ ਦੀ ਪੁਲਿਸ ਨੇ ਨਾਜਾਇਜ਼ ਸ਼ਰਾਬ ਬਰਾਮਦ ਕਰ ਕੇ ਮੁਲਜ਼ਮ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਅਨੁਸਾਰ ਪੁਲਿਸ ਪਾਰਟੀ ਅੱਡਾ ਨਿਜਾਮਪੁਰ ਮੋੜ ‘ਤੇ ਮੌਜੂਦ ਸੀ ਤਾਂ ਮੁਖ਼ਬਰ ਖ਼ਾਸ ਨੇ ਇਤਲਾਹ ਦਿੱਤੀ ਕਿ ਤਿਲਕ ਸਿੰਘ ਪੁੱਤਰ ਬੰਤਾ ਸਿਘ ਵਾਸੀ ਪਿੰਡ ਬੂਟ ਥਾਣਾ ਕੋਤਵਾਲੀ ਕਪੂਰਥਲਾ ਸ਼ਰਾਬ ਨਾਜਾਇਜ਼ ਵੇਚਣ ਦਾ ਧੰਦਾ ਕਰਦਾ ਹੈ ਜੋ ਅੱਜ ਵੀ ਬੱਸ ਅੱਡਾ ਪਿੰਡ ਬੂਟ ਨੇੜੇ ਸ਼ਰਾਬ ਨਾਜਾਇਜ਼ ਵੇਚ ਰਿਹਾ ਹੈ ਤੇ ਸ਼ਰਾਬ ਨਾਜਾਇਜ਼ ਸਮੇਤ ਕਾਬੂ ਆ ਸਕਦਾ ਹੈ। ਜਦੋਂ ਮੌਕੇ ‘ਤੇ ਰੇਡ ਕੀਤੀ ਤਾਂ ਮੁਲਜ਼ਮ ਨੂੰ ਰੰਗੇ ਹੱਥੀਂ 15,000 ਮਿਲੀਲੀਟਰ ਨਾਜਾਇਜ਼ ਸ਼ਰਾਬ ਸਮੇਤ ਕਾਬੂ ਕੀਤਾ ਗਿਆ। ਮੁਲਜ਼ਮ ਖ਼ਿਲਾਫ਼ ਕਾਰਵਾਈ ਕਰਦੇ ਹੋਏ ਥਾਣਾ ਕੋਤਵਾਲੀ ਦੀ ਪੁਲਿਸ ਨੇ ਐਕਸਾਈਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
