ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ
ਬਟਾਲਾ : ਥਾਣਾ ਸਿਵਲ ਲਾਈਨ ਦੀ ਪੁਲਸ ਨੇ ਪੰਜਾਬ ਰਾਜ ਪਾਵਰਕਾਮ ਦੇ ਐਸਡੀਓ ਵਿਰੁੱਧ ਔਰਤ ਨਾਲ ਰਿਸ਼ਤਾ ਬਣਾ ਕੇ ਉਸ ਨੂੰ ਗਰਭਵਤੀ ਕਰਨ ਅਤੇ ਉਸ ਦੇ 29 ਲੱਖ ਰੁਪਏ ਖਾ ਜਾਣ ਦੇ ਸੰਬੰਧ ‘ਚ ਮਾਮਲਾ ਦਰਜ ਕੀਤਾ ਹੈ। ਹਾਲਾਂਕਿ ਐੱਸਡੀਓ ਨੇ ਲੱਗੇ ਦੋਸ਼ਾਂ ਤੇ ਦਰਜ ਹੋਏ ਮਾਮਲੇ ਨੂੰ ਗਲਤ ਦੱਸਿਆ ਹੈ ਅਤੇ ਕਿਹਾ ਹੈ ਕਿ ਉਕਤ ਔਰਤ ਪਿਛਲੇ ਸਮੇਂ ਤੋਂ ਬਲੈਕਮੇਲ ਕਰਦੀ ਆ ਰਹੀ ਹੈ।
ਥਾਣਾ ਸਿਵਲ ਲਾਈਨ ਬਟਾਲਾ ‘ਚ ਦਰਜ ਹੋਏ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਵੂਮੈਨ ਸੈੱਲ ਦੇ ਇੰਚਾਰਜ ਇੰਸਪੈਕਟਰ ਨਰਿੰਦਰ ਕੌਰ ਨੇ ਦੱਸਿਆ ਕਿ ਪਰਮਜੀਤ ਕੌਰ ਵਾਸੀ ਭਰਤ ਕਲੋਨੀ ਅਲੀਵਾਲ ਰੋਡ ਬਟਾਲਾ ਨੇ ਪੁਲਿਸ ਨੂੰ ਦਰਖਾਸਤ ਦਿੱਤੀ ਸੀ ਕਿ ਸੁਖਜਿੰਦਰ ਸਿੰਘ ਵਾਸੀ ਕਾਲਾ ਨੰਗਲ ਮੌੜ ਦਸਮੇਸ਼ ਨਗਰ ਬਟਾਲਾ ਜੋ ਪੰਜਾਬ ਰਾਜ ਪਾਵਰਕਾਮ ‘ਚ ਬਤੌਰ ਐੱਸਡੀਓ ਡਿਊਟੀ ਕਰ ਰਿਹਾ ਹੈ, ਨੇ ਉਸ ਨਾਲ ਵਿਆਹ ਦਾ ਲਾਰਾ ਲਾ ਕੇ ਰਿਸ਼ਤਾ ਬਣਾ ਲਿਆ ਸੀ ਅਤੇ ਉਸ ਨੂੰ ਗਰਭਵਤੀ ਕਰ ਦਿੱਤਾ ਸੀ। ਪੀੜਤਾ ਅਨੁਸਾਰ ਮੁਲਜ਼ਮ ਐੱਸਡੀਓ ਨੇ ਉਸ ਕੋਲੋਂ 29 ਲੱਖ ਰੁਪਏ ਲੈ ਕੇ ਖਾ ਲਏ ਹਨ।
ਵੂਮੈਨ ਸੈੱਲ ਦੇ ਇੰਚਾਰਜ ਨਰਿੰਦਰ ਕੌਰ ਨੇ ਦੱਸਿਆ ਕਿ ਮਾਮਲੇ ਦੀ ਤਫਤੀਸ਼ ਕਰ ਕੇ ਐੱਸਡੀਓ ਸੁਖਜਿੰਦਰ ਸਿੰਘ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਮੁਲਜ਼ਮ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹੈ।
22 ਅਪ੍ਰੈਲ ਨੂੰ ਪੀੜਤਾ ਨੇ ਥਾਣੇ ਅੱਗੇ ਜ਼ਹਿਰ ਨਿਗਲ ਕੇ ਆਤਮ-ਹੱਤਿਆ ਦੀ ਕੀਤੀ ਸੀ ਕੋਸ਼ਿਸ਼
ਦੱਸਣਯੋਗ ਹੈ ਕਿ ਪੀੜਤਾ ਪਰਮਜੀਤ ਕੌਰ ਨੇ ਅਪ੍ਰੈਲ ਨੂੰ ਥਾਣਾ ਸਿਵਲ ਲਾਈਨ ਅੱਗੇ ਜ਼ਹਿਰ ਨਿਗਲ ਕੇ ਆਤਮਹੱਤਿਆ ਦੀ ਕੋਸ਼ਿਸ਼ ਕੀਤੀ ਸੀ ਅਤੇ ਉਸ ਨੇ ਉਸ ਵਕਤ ਪੁਲਿਸ ‘ਤੇ ਵੀ ਸੁਣਵਾਈ ਨਾ ਕਰਨ ਦੇ ਕਥਿਤ ਤੌਰ ‘ਤੇ ਇਲਜ਼ਾਮ ਲਗਾਏ ਸਨ।
ਔਰਤ ਕਰਦੀ ਰਹੀ ਹੈ ਉਸ ਨੂੰ ਬਲੈਕਮੇਲ : ਐਸਡੀਓ
ਉਕਤ ਮਾਮਲੇ ਸਬੰਧੀ ਐੱਸਡੀਓ ਸੁਖਜਿੰਦਰ ਸਿੰਘ ਨੇ ਕਿਹਾ ਹੈ ਕਿ ਉਸ ਨੂੰ ਨਾਜਾਇਜ਼ ਤੌਰ ‘ਤੇ ਕੇਸ ‘ਚ ਫਸਾਇਆ ਜਾ ਰਿਹਾ ਹੈ।ਉਸ ਨੇ ਕਿਹਾ ਕਿ ਉਕਤ ਔਰਤ ਨਾਲ ਉਸ ਦਾ ਕੋਈ ਰਿਸ਼ਤਾ ਨਹੀਂ ਹੈ ਤੇ ਉਹ ਔਰਤ ਉਸ ਨੂੰ ਪਿਛਲੇ ਸਮੇਂ ‘ਚ ਬਲੈਕਮੇਲ ਕਰਦੀ ਆ ਰਹੀ ਹੈ।
