Breaking News :

ਸਕੀਆਂ ਭੈਣਾਂ ਸਮੇਤ 6 ਗ੍ਰਿਫ਼ਤਾਰ, ਲੁੱਟ-ਖੋਹ ਤੇ ਚੋਰੀ ਦਾ ਸਾਮਾਨ ਖਰੀਦਣ ਦੇ ਦੋਸ਼

ਘਨੌਰ ਦੇ ਯੂਕੋ ਬੈਂਕ ’ਚ 17 ਲੱਖ ਤੋਂ ਵੱਧ ਦੀ ਲੁੱਟ, ਦਿਨ-ਦਿਹਾੜੇ ਵਾਪਰੀ ਵਾਰਦਾਤ ਨਾਲ ਲੋਕਾਂ ‘ਚ ਦਹਿਸ਼ਤ

ਪੰਜਾਬ ਦੇ ਮਸ਼ਹੂਰ ਕਾਮੇਡੀਅਨ ‘ਤੇ ਜਲੰਧਰ ‘ਚ ਧੋਖਾਧੜੀ ਦਾ ਕੇਸ ਦਰਜ, UK ਭੇਜਣ ਦੇ ਨਾਂ ‘ਤੇ ਲੱਖਾਂ ਰੁਪਏ ਲੈਣ ਦਾ ਦੋਸ਼

ਮੇਰੀ ਬਿਮਾਰੀ ਦਾ ਇਲਾਜ ਕਰੋ, ਮੈਂ ਅੱਜ ਹੀ ਈਸਾਈ ਧਰਮ ਕਬੂਲ ਕਰ ਲਵਾਂਗਾ : ਇਕਬਾਲ ਸਿੰਘ ਲਾਲਪੁਰਾ

ਜੇਲ੍ਹ ‘ਚ ਪਿਓ ਦੀ ਮੌਤ ਤੋਂ ਬਾਅਦ ਸਸਕਾਰ ਕਰਨ ਆਏ ਹਵਾਲਾਤੀ ਨੇ ਲਾਏ ਜੇਲ੍ਹ ਪ੍ਰਸ਼ਾਸਨ ‘ਤੇ ਲਾਏ ਗੰਭੀਰ ਦੋਸ਼, ਕੀਤੇ ਸਨਸਨੀਖੇਜ਼ ਖ਼ੁਲਾਸੇ

ਰੂਪਨਗਰ ‘ਚ ਵੱਡਾ ਹਾਦਸਾ; ਕੀਰਤਪੁਰ ਸਾਹਿਬ ਨੇੜੇ ਟਰੇਨ ਦੀ ਲਪੇਟ ‘ਚ ਆਏ 4 ਬੱਚੇ, ਤਿੰਨ ਦੀ ਮੌਤ

ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਸਜਾਇਆ

29 ਨੂੰ ਹੀ ਮਨਾਇਆ ਜਾਵੇਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ, ਐੱਸਜੀਪੀਸੀ ਦੀ ਸਹਿਮਤੀ ਮਗਰੋਂ ਸਿੰਘ ਸਾਹਿਬਾਨ ਨੇ ਲਿਆ ਫ਼ੈਸਲਾ

ਪ੍ਰਵਾਸੀ ਸਿੱਖ ਥਮਿੰਦਰ ਸਿੰਘ ਆਨੰਦ ਸਿੱਖ ਪੰਥ ਵਿਚੋਂ ਖ਼ਾਰਜ, ਜਥੇਦਾਰ ਸੁੱਚਾ ਸਿੰਘ ਲੰਗਾਹ ਨੂੰ ਲਾਈ ਧਾਰਮਿਕ ਤਨਖਾਹ

ਹਥਿਆਰਾਂ ਦੇ ਪ੍ਰਦਰਸ਼ਨ ਤੋਂ ਗੁਰੇਜ਼ ਨਹੀਂ ਕਰ ਰਹੇ ਪੰਜਾਬ ਦੇ ਨੌਜਵਾਨ, ਲੁਧਿਆਣਾ ‘ਚ ਸ਼ਰੇਆਮ ਪਜੇਰੋ ‘ਚੋਂ ਹੱਥ ਕੱਢ ਕੇ ਕੀਤੀ ਫਾਇਰਿੰਗ

November 29, 2022

ਛੁੱਟੀਆਂ ’ਚ ਵੀ ਮਿਲੇਗਾ ਵਜ਼ੀਫ਼ਾ, ਸਿੱਖਿਆ ਵਿਭਾਗ ਪੰਜਾਬ ਨੇ ਸਕੂਲ ਮੁਖੀਆਂ ਨੂੰ ਜਾਰੀ ਕੀਤੇ ਇਹ ਹੁਕਮ…

ਮੋਹਾਲੀ : ਪੰਜਾਬ ਦੇ ਸਰਕਾਰੀ ਤੇ ਨਿੱਜੀ ਸਕੂਲਾਂ ’ਚ 1 ਜੂਨ ਤੋਂ ਛੁੱਟੀਆਂ ਹੋਣ ਕਰਕੇ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਤੇ ਹੈੱਡਮਾਸਟਰਜ਼ ਨੂੰ ਯੋਗ ਵਿਦਿਆਰਥੀਆਂ ਦੇ ਵਜ਼ੀਫ਼ੇ ਸਬੰਧੀ ਸਾਰੇ ਦਸਤਾਵੇਜ਼ ਮੁਕੰਮਲ ਕਰਨ ਦੇ ਹੁਕਮ ਦਿੱਤੇ ਹਨ। ਹਦਾਇਤ ਦਿੱਤੀ ਗਈ ਹੈ ਕਿ ਛੁੱਟੀਆਂ ਦੌਰਾਨ ਵਿਦਿਆਰਥੀਆਂ ਨੇ ਵਜ਼ੀਫ਼ਾ ਅਪਲਾਈ ਕਰਨਾ ਹੁੰਦਾ ਹੈ ਇਸ ਲਈ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਾ ਆਵੇ। ਤਿੰਨ-ਨੁਕਾਤੀ ਪੱਤਰ ’ਚ ਕਿਹਾ ਗਿਆ ਹੈ ਕਿ ਵਜ਼ੀਫ਼ੇ ਲਏ ਯੋਗ ਵਿਦਿਆਰਥੀਆਂ ਦੇ ਬੈਂਕ ਖ਼ਾਤਿਆਂ ਦਾ ਚਾਲੂ ਹਾਲਾਤ ਤੇ ਆਧਾਰ ਕਾਰਡ ਨਾਲ ਲਿੰਕ ਹੋਣਾ ਜ਼ਰੂਰੀ ਹੈ।

ਹੁਕਮ ਹਨ ਕਿ ਜਿਹੜੇ ਬੈਂਕਾਂ ਦੇ ਰਲ਼ੇਵੇਂ ਹੋ ਗਏ ਹਨ, ਉਨ੍ਹਾਂ ਦੇ ਬਦਲੇ ਹੋਏ ਆਈਐੱਫ਼ਸੀ ਕੋਡ ਵੀ ਅਪਡੇਟ ਕੀਤੇ ਜਾਣੇ ਜ਼ਰੂਰੀ ਹੈ ਤਾਂ ਜੋ ਵਜ਼ੀਫ਼ਿਆਂ ਦਾ ਭੁਗਤਾਨ ਵਿਦਿਆਰਥੀਆਂ ਦੇ ਖ਼ਾਤਿਆਂ ’ਚ ਹੋ ਸਕੇ। ਡਾਇਰੈਕਟਰ ਜਨਰਲ ਸਿੱਖਿਆ ਵਿਭਾਗ ਨੇ ਕਿਹਾ ਹੈ ਕਿ ਆਮਦਨ ਆਧਾਰਤ ਸਕੀਮਾਂ ਅਧੀਨ ਵਾਸਤੇ ਆਮਦਨ ਸਰਟੀਫ਼ੀਕੇਟ ਤੇ ਕਿੱਤਾ ਆਧਾਰਤ ਸਕੀਮਾਂ ਵਾਲਿਆਂ ਨੂੰ ਕਿੱਤੇ ਸਬੰਧੀ ਸਰਟੀਫਿਕੇਟ ਪੇਸ਼ ਕਰਨਾ ਜ਼ਰੂਰੀ ਹੋਵੇਗਾ। ਡੀਜੀਐੱਸਈ ਨੇ ਪ੍ਰਿੰਸੀਪਲਾਂ ਤੇ ਹੈੱਡਮਾਸਟਰਾਂ ਨੂੰ ਹਦਾਇਤਾਂ ਕੀਤੀਆਂ ਹਨ ਕਿ ਉਪਰੋਕਤ ਸਰਟੀਫ਼ਿਕੇਟਾਂ ਤੋਂ ਇਲਾਵਾ ਪੰਜਾਬ ਦੇ ਡੌਮੀਸਾਈਲ ਸਰਟੀਫ਼ੀਕੇਟ ਤੋਂ ਇਲਾਵਾ ਜਾਤੀ ਸਰਟੀਫਿਕਟ ਬਣਾਉਣ ਲਈ ਵਿਦਿਆਰਥੀਆਂ ਨੂੰ ਦੱਸਿਆ ਜਾਵੇ।

Vinkmag ad
Share Our Daily Posts

News Desk

Read Previous

ਦੋ ਤਹਿਸੀਲਦਾਰਾਂ ਨੂੰ ਬਰਖ਼ਾਸਤ ਕਰਨ ਤੋਂ ਬਾਅਦ ਪੂਰੇ ਪੰਜਾਬ ਦੇ ਤਹਿਸੀਲਦਾਰ ਹੜਤਾਲ ‘ਤੇ

Read Next

ਤੰਬਾਕੂ ਵਿਅਕਤੀ ਨੂੰ ਹੀ ਨਹੀਂ ਪੂਰੇ ਪਰਿਵਾਰ ਨੂੰ ਬਰਬਾਦ ਕਰ ਦਿੰਦੈ’