Breaking News :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਮਹੀਨੇ ਕਰ ਸਕਦੇ ਹਨ ਜਲੰਧਰ ਕੈਂਟ ਰੇਲਵੇ ਸਟੇਸ਼ਨ ਦਾ ਉਦਘਾਟਨ, ਅੰਮ੍ਰਿਤ ਭਾਰਤ ਸਟੇਸ਼ਨ ਯੋਜਨਾ ਤਹਿਤ 98.89 ਕਰੋੜ ਰੁਪਏ ਨਾਲ ਤਿਆਰ ਹੋਇਆ ਪੰਜਾਬ ਦਾ ਪਹਿਲਾ ਆਧੁਨਿਕ ਰੇਲਵੇ ਸਟੇਸ਼ਨ

ਜਲੰਧਰ ਦੇ ਚਾਵਲਾ ਮੋਬਾਈਲ ਸ਼ੋਰੂਮ ‘ਤੇ ਦਿਨ-ਦਿਹਾੜੇ ਫਾਇਰਿੰਗ, ਇੱਕ ਨੌਜਵਾਨ ਲੋਕਾਂ ਨੇ ਹਥਿਆਰ ਸਮੇਤ ਕਾਬੂ ਕੀਤਾ

1 ਜੂਨ ਤੋਂ ਜਲੰਧਰ ਦੇ 9 ਮੁੱਖ ਚੌਰਾਹਿਆਂ ‘ਤੇ ਈ-ਚਲਾਨ ਪ੍ਰਣਾਲੀ ਸ਼ੁਰੂ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ‘ਤੇ ਕੈਮਰਿਆਂ ਰਾਹੀਂ ਹੋਵੇਗੀ ਸਖ਼ਤ ਨਿਗਰਾਨੀ

ਜਲੰਧਰ ਦਿਹਾਤੀ ਪੁਲਿਸ ਵੱਲੋਂ ਲਵਾਰਿਸ ਵਾਹਨਾਂ ਸਬੰਧੀ ਜਨਰਲ ਪਬਲਿਕ ਨੋਟਿਸ ਜਾਰੀ 10 ਜੂਨ 2026 ਤੱਕ ਮਾਲਕ ਪੇਸ਼ ਕਰਨ ਦਸਤਾਵੇਜ਼, ਨਹੀਂ ਤਾਂ ਕਾਨੂੰਨ ਅਨੁਸਾਰ ਹੋਵੇਗਾ ਨਿਪਟਾਰਾ

ਜਲੰਧਰ ਕਮਿਸ਼ਨਰੇਟ ਪੁਲਿਸ ਦੀ ਵੱਡੀ ਕਾਮਯਾਬੀ: 8 ਆਧੁਨਿਕ ਪਿਸਤੌਲਾਂ ਤੇ 45 ਜਿੰਦਾ ਕਾਰਤੂਸ ਸਮੇਤ 4 ਹਥਿਆਰ ਤਸਕਰ ਕਾਬੂ

ਜਲੰਧਰ ਦਿਹਾਤੀ ਪੁਲਿਸ ਦੀ ਵੱਡੀ ਕਾਮਯਾਬੀ: ਹੋਰ 120 ਗੁੰਮ ਮੋਬਾਇਲ ਬਰਾਮਦ, ਕੁੱਲ ਗਿਣਤੀ 419 ਤੱਕ ਪੁੱਜੀ

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

July 9, 2026

ਅਕਾਲ ਤਖਤ ਦੇ ਜਥੇਦਾਰ ਬੋਲੇ-ਦੇਸ਼ ਦੀ ਅਰਥ ਵਿਵਸਥਾ ’ਤੇ ਕਬਜ਼ਾ ਕਰਨ ਸਿੱਖ, ਪੰਜਾਬ ’ਚ ਹੋ ਰਿਹੈ ਈਸਾਈ ਧਰਮ ਦਾ ਪ੍ਰਚਾਰ

ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਆਜ਼ਾਦੀ ਨੇ ਸਿੱਖਾਂ ਨੂੰ ਧਾਰਮਿਕ ਅਤੇ ਸਿਆਸੀ ਤੌਰ ’ਤੇ ਕਮਜ਼ੋਰ ਕਰ ਦਿੱਤਾ ਹੈ। ਸਿੱਖਾਂ ਨੂੰ ਮਜ਼ਬੂਤ ​​ਬਣ ਕੇ ਦੇਸ਼ ਦੀ ਆਰਥਿਕਤਾ ’ਤੇ ਕਾਬਜ਼ ਹੋਣਾ ਪਵੇਗਾ। ਤਦ ਹੀ ਸਾਡੇ ਕੋਲ ਰਾਜ ਹੋਵੇਗਾ। ਸਿੱਖੀ ਦੇ ਪ੍ਰਚਾਰ-ਪ੍ਰਸਾਰ ਲਈ ਸਭ ਨੂੰ ਇੱਕਜੁੱਟ ਹੋ ਕੇ ਮੈਦਾਨ ਵਿੱਚ ਆਉਣਾ ਪਵੇਗਾ। ਜਥੇਦਾਰ ਨੇ ਕਿਹਾ ਕਿ 1947 ਤੋਂ ਸਿੱਖਾਂ ਨੂੰ ਦਬਾਉਣ ਦੀਆਂ ਨੀਤੀਆਂ ਬਣਾਈਆਂ ਜਾ ਰਹੀਆਂ ਹਨ।

ਸਿੱਖਾਂ ਸਾਹਮਣੇ ਬਹੁਤ ਸਾਰੀਆਂ ਚੁਣੌਤੀਆਂ ਹਨ, ਜੋ ਸਾਨੂੰ ਧਾਰਮਿਕ, ਸਮਾਜਿਕ ਅਤੇ ਸਿਆਸੀ ਤੌਰ ‘ਤੇ ਕਮਜ਼ੋਰ ਕਰ ਰਹੀਆਂ ਹਨ। ਇਸ ਕੜੀ ਵਿੱਚ ਈਸਾਈ ਧਰਮ ਦਾ ਜ਼ੋਰਦਾਰ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਨੂੰ ਰੋਕਣ ਲਈ ਸਾਨੂੰ ਇਕਜੁੱਟ ਹੋ ਕੇ ਮੁੜ ਮੈਦਾਨ ਵਿਚ ਲੜਨਾ ਪਵੇਗਾ। ਸਿੱਖਾਂ ਨੂੰ ਪਿੰਡ-ਪਿੰਡ ਖੜ੍ਹਾ ਕਰਨਾ ਪਵੇਗਾ। ਹੁਣ ਏਸੀ ਕਮਰਿਆਂ ਤੋਂ ਬਾਹਰ ਨਿਕਲਣ ਦਾ ਸਮਾਂ ਹੈ। ਜੇਕਰ ਅਸੀਂ ਧਾਰਮਿਕ ਤੌਰ ‘ਤੇ ਮਜ਼ਬੂਤ ​​ਨਹੀਂ ਹਾਂ ਤਾਂ ਅਸੀਂ ਆਰਥਿਕ ਤੌਰ ‘ਤੇ ਮਜ਼ਬੂਤ ​​ਨਹੀਂ ਹੋਵਾਂਗੇ। ਇਸ ਨਾਲ ਸਿਆਸੀ ਕਮਜ਼ੋਰੀ ਹੀ ਪੈਦਾ ਹੋਵੇਗੀ।

ਰਾਜ ਕਰਨ ਦਾ ਸੰਕਲਪ ਖਾਲਸਾ ਦੁਹਰਾਉਂਦਾ ਰਹੇਗਾ। ਕੋਈ ਖੁੱਲ੍ਹੀ ਜ਼ੁਬਾਨ ਨਾਲ ਰਾਜ ਮੰਗਦਾ ਅਤੇ ਕੋਈ ਦੱਬੀ ਹੋਈ ਜ਼ਬਾਨ ਨਾਲ। ਉਨ੍ਹਾਂ ਸਿੱਖ ਸੰਸਥਾਵਾਂ ਨੂੰ ਗੁਰਦੁਆਰਿਆਂ ਵਿੱਚ ਗਤਕਾ ਅਕੈਡਮੀ ਸਥਾਪਤ ਕਰਨ ਦੀ ਅਪੀਲ ਕੀਤੀ। ਆਧੁਨਿਕ ਸ਼ੂਟਿੰਗ ਰੇਂਜ ਸਥਾਪਤ ਕਰਨ ਵਿੱਚ ਕੋਈ ਨੁਕਸਾਨ ਨਹੀਂ ਹੈ। ਸ਼ਰੇਆਮ ਹਥਿਆਰਾਂ ਦੀ ਟਰੇਨਿੰਗ ਦੇਵਾਂਗੇ, ਲੁੱਕ ਛਿਪ ਕੇ ਨਹੀਂ ਦਿਆਂਗੇ। ਉਨ੍ਹਾਂ ਸਿੱਖ ਧਿਰਾਂ ਨੂੰ ਅਪੀਲ ਕੀਤੀ ਕਿ ਅਸੀਂ ਇਕੱਠੇ ਚੱਲੀਏ। ਸਫ਼ਰ ਬਹੁਤ ਲੰਬਾ ਹੈ, ਇਸ ਲਈ ਸਾਨੂੰ ਆਪਣੇ ਮਤਭੇਦ ਭੁਲਾ ਕੇ ਤੁਰਨਾ ਪਵੇਗਾ। ਗੁਰੂ ਸਾਡੇ ਅੰਗ-ਸੰਗ ਹੈ, ਉਸ ਦੀ ਬਖਸ਼ਿਸ਼ ਸਾਡੇ ਨਾਲ ਹੈ। ਜਥੇਦਾਰ ਨੇ ਕਿਹਾ ਕਿ ਅਸੀਂ ਸਾਰੇ ਮਤਭੇਦ ਭੁਲਾ ਕੇ ਇਕੱਠੇ ਹੋਏ ਹਾਂ। ਸਾਰੇ ਗੁਰੂ ਦੇ ਬਣ ਜਾਣ, ਗੁਰੂ ਸਾਡੇ ਅੰਗ-ਸੰਗ ਹੈ, ਉਸ ਦੀ ਬਖਸ਼ਿਸ਼ ਸਾਡੇ ਨਾਲ ਹੈ।

Vinkmag ad
Share Our Daily Posts

News Desk

Read Previous

ਫੈਨ ਬਣ ਕੇ ਰੇਕੀ ਕਰਨ ਵਾਲਾ ‘ਕੇਕੜਾ’ ਗ੍ਰਿਫ਼ਤਾਰ, ਸਿੱਧੂ ਮੂਸੇਵਾਲਾ ਨਾਲ ਲਈਆਂ ਸੀ ਸੈਲਫ਼ੀਆਂ, ਪੁੱਛਗਿੱਛ ਜਾਰੀ

Read Next

ਗੁ: ਪੰਜਾ ਸਾਹਿਬ ਪਾਕਿਸਤਾਨ ਦੇ ਨਜ਼ਦੀਕ ਗੁਰਮੁਖੀ ਸਕੂਲ ਦਾ ਨੀਂਹ ਪੱਥਰ ਰੱਖਿਆ ਗਿਆ, ਡੇਢ ਕਰੋੜ ਰੁਪਏ ਦੀ ਲਾਗਤ ਨਾਲ ਬਣੇਗਾ ਇਹ ਸਕੂਲ