Breaking News :

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

May 5, 2026

ਇਸ਼ਕ ‘ਚ ਅੰਨ੍ਹੀ ਨੇ ਬੇਰਹਿਮੀ ਨਾਲ ਮਾਰਿਆ ਪਤੀ, ਪਹਿਲਾਂ ਪਿਆਈ ਸ਼ਰਾਬ ਤੇ ਫਿਰ ਬੇਹੋਸ਼ੀ ਦਾ ਟੀਕਾ ਲਾ ਕੇ ਸੂਏ ਨਾਲ ਕੀਤੇ ਕਈ ਵਾਰ

ਪਟਿਆਲਾ : ਪਤਨੀ ਵੱਲੋਂ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਬੇਰਹਿਮੀ ਨਾਲ ਕਤਲ ਕਤਲ ਕਰ ਦਿੱਤਾ ਗਿਆ। ਥਾਣਾ ਅਰਬਨ ਅਸਟੇਟ ਪੁਲਿਸ ਨੇ ਅੱਠ ਘੰਟਿਆਂ ’ਚ ਕਤਲ ਦੀ ਗੁੱਥੀ ਸੁਲਝਾਉਂਦਿਆਂ ਮ੍ਰਿਤਕ ਕਾਸਿਮ ਮੁਹੰਮਦ ਦੀ ਪਤਨੀ ਰਜ਼ੀਆ ਬੇਗਮ ਤੇ ਉਸਦੇ ਪ੍ਰੇਮੀ ਸੁਖਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਪਾਰਟੀ ਦੇ ਬਹਾਨੇ ਪਹਿਲਾਂ ਸੁਖਦੀਪ ਨੇ ਕਾਸਿਮ ਨੂੰ ਸ਼ਰਾਬ ਪਿਲਾਈ, ਬਹੁਤਾ ਨਸ਼ਾ ਨਾ ਹੋਇਆ ਤਾਂ ਰਜ਼ੀਆ ਬੇਗਮ ਟੀਕਾ ਲੈ ਕੇ ਆਈ। ਟੀਕਾ ਲਾਉਣ ’ਤੇ ਕਾਸਿਮ ਬੇਸੁੱਧ ਹੋਇਆ ਤਾਂ ਉਸਦੇ ਗਲ ਤੇ ਢਿੱਡ ’ਚ ਸੂਏ ਨਾਲ ਕਈ ਵਾਰ ਕਰ ਕੇ ਮਾਰ ਦਿੱਤਾ ਗਿਆ। ਲਾਸ਼ ਨੂੰ ਖੁਰਦ ਬੁਰਦ ਕਰਨ ਲਈ ਕੂਡ਼ੇ ਦੇ ਢੇਰ ’ਚ ਦੱਬ ਦਿੱਤਾ।

ਐੱਸਪੀ ਡਾ. ਮਹਿਮਾਬ ਸਿੰਘ ਨੇ ਦੱਸਿਆ ਕਿ ਚੋਰਾ ਵਾਸੀ ਬਲਦੇਵ ਸਿੰਘ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਦੱਸਿਆ ਕਿ ਉਸਦਾ ਲਡ਼ਕਾ ਕਾਸਿਮ ਮੁਹੰਮਦ ਉਰਫ਼ ਲਵਲੀ 11 ਜੂਨ ਰਾਤ ਕਰੀਬ ਸਾਢੇ ਸੱਤ ਵਜੇ ਦੋਸਤ ਦੀ ਪਾਰਟੀ ’ਚ ਸ਼ਾਮਲ ਹੋਣ ਦਾ ਕਹਿ ਕੇ ਆਪਣੀ ਕਾਰ ’ਚ ਗਿਆ ਸੀ। ਪਰ ਉਹ ਹੁਣ ਤਕ ਘਰ ਵਾਪਸ ਨਹੀਂ ਆਇਆ ਤੇ ਉਸਦਾ ਫੋਨ ਵੀ ਬੰਦ ਆਉਂਦਾ ਰਿਹਾ। ਭਾਲ ਕਰਨ ’ਤੇ ਉਸਦੀ ਖ਼ੂਨ ਨਾਲ ਲਿੱਬਡ਼ੀ ਹੋਈ ਕਾਰ ਸਰਹੰਦ ਬਾਈਪਾਸ ਰੋਡ ’ਤੇ ਅਰਬਨ ਅਸਟੇਟ ਫੇਜ਼ ਦੋ ਸਾਹਮਣੇ ਤਿਕੋਣੀ ਮਾਰਕੀਟ ਕੋਲ ਖਡ਼੍ਹੀ ਮਿਲੀ। ਥਾਣਾ ਅਰਬਨ ਅਸਟੇਟ ਮੁਖੀ ਇੰਸਪੈਕਟਰ ਜੀਐੱਸ ਸਿਕੰਦ ਦੀ ਅਗਵਾਈ ਵਾਲੀ ਟੀਮ ਨੇ ਜਾਂਚ ਸ਼ੁਰੂ ਕੀਤੀ ਤਾਂ ਸਾਹਮਣੇ ਆਇਆ ਕਿ ਮ੍ਰਿਤਕ ਦੀ ਪਤਨੀ ਰਜ਼ੀਆ ਬੇਗਮ ਉਰਫ਼ ਸੋਨੀਆ ਨੇ ਆਪਣੇ ਪ੍ਰੇਮੀ ਸੁਖਦੀਪ ਸਿੰਘ ਉਰਫ਼ ਦੀਪ ਵਾਸੀ ਪਿੰਡ ਨੂਰਖੇਡ਼ੀਆ ਨਾਲ ਮਿਲ ਕੇ ਪਤੀ ਨੂੰ ਰਸਤੇ ਤੋਂ ਹਟਾਉਣ ਦੀ ਨੀਅਤ ਨਾਲ ਕਤਲ ਕਰ ਦਿੱਤਾ ਹੈ। ਸੁਖਦੀਪ ਦੁੱਧ ਪਾਉਣ ਲਈ ਕਾਸਿਮ ਦੇ ਘਰ ਆਉਂਦਾ ਸੀ ਤੇ ਇਸੇ ਦੌਰਾਨ ਹੀ ਰਜ਼ੀਆ ਤੇ ਸੁਖਦੀਪ ਦੀ ਨੇਡ਼ਤਾ ਵਧ ਗਈ ਸੀ। ਪੁਲਿਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਰਜ਼ੀਆ ਬੇਗਮ ਤੇ ਸੁਖਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮਾਂ ਨੇ ਪੁੱਛਗਿੱਛ ਦੌਰਾਨ ਦੱਸਿਆ ਕਿ ਮ੍ਰਿਤਕ ਕਾਸਿਮ ਮੁਹੰਮਦ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂਰਖੇਡ਼ੀਆ ਵਿਖੇ ਦੱਬੀ ਗਈ ਸੀ। ਸੋਮਵਾਰ ਨੂੰ ਮੁਲਜ਼ਮਾਂ ਵੱਲੋਂ ਦੱਸੀ ਜਗ੍ਹਾ ਤੋਂ ਮ੍ਰਿਤਕ ਦੀ ਲਾਸ਼ ਨੂੰ ਬਰਾਮਦ ਕਰ ਲਿਆ ਗਿਆ।

Vinkmag ad
Share Our Daily Posts

News Desk

Read Previous

ਈ.ਡੀ ਦਫ਼ਤਰ ਪਹੁੰਚੇ ਰਾਹੁਲ ਗਾਂਧੀ

Read Next

ਜਲੰਧਰ ਨਗਰ ਨਿਗਮ ਦੀ ਡਰਾਈਵਰ ਯੂਨੀਅਨ ਹੜਤਾਲ ’ਤੇ, ਕੂੜਾ ਚੁੱਕਣ ਦਾ ਕੰਮ ਰੁਕਿਆ, ਸ਼ਹਿਰ ’ਚ ਗੰਦਗੀ ਨਾਲ ਭਰੇ ਡੰਪ