Breaking News :

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

May 6, 2026

ਪੰਜਾਬੀ ਨੌਜਵਾਨ ਈਰਾਨ ’ਚ ਅਗ਼ਵਾ, 10 ਲੱਖ ਰੁਪਏ ਦੀ ਫਿਰੌਤੀ ਦੇ ਕੇ ਛੁੱਟਿਆ ਪਰ ਫਿਰ ਫਸਿਆ, ਪਰਿਵਾਰ ਨੇ ਲਿਖੀ ਮੋਦੀ ਨੂੰ ਚਿੱਠੀ

ਮੋਗਾ : ਮੋਗਾ ਦੇ ਪਿੰਡ ਦੌਧਰ ਗਡ਼ਬੀ ਦੇ 34 ਸਾਲਾ ਨੌਜਵਾਨ ਮਨਜਿੰਦਰ ਸਿੰਘ ਸਿੱਧੂ ਨੂੰ ਈਰਾਨ ’ਚ ਅਗ਼ਵਾ ਕਰ ਲਿਆ ਗਿਆ ਹੈ। ਇਹ ਘਟਨਾ ਈਰਾਨ ਦੀ ਡਲਗਾਨ ਕਾਊਂਟੀ ’ਚ ਵਾਪਰੀ ਹੈ। ਮੋਗਾ ’ਚ ਰਹਿੰਦੇ ਦੁਖੀ ਪਰਿਵਾਰ ਨੇ ਹੁਣ ਇਸ ਮਾਮਲੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਤੁਰੰਤ ਸਹਾਇਤਾ ਦੇਣ ਦੀ ਮੰਗ ਕੀਤੀ ਹੈ।

ਮਿਲੀ ਜਾਣਕਾਰੀ ਅਨੁਸਾਰ ਮਨਜਿੰਦਰ ਸਿੰਘ ਸਿੱਧੂ ਅੱਠ ਵਰ੍ਹੇ ਪਹਿਲਾਂ ਕਤਰ ਦੇ ਸ਼ਹਿਰ ਦੋਹਾ ’ਚ ਜਾ ਕੇ ਸੈਟਲ ਹੋ ਗਏ ਸਨ ਤੇ ਉੱਥੇ ਫਲ਼ਾਂ ਦੇ ਕਾਰੋਬਾਰ ਨਾਲ ਜੁਡ਼ੇ ਰਹੇ ਹਨ। ਉਨ੍ਹਾਂ ਦੇ ਪਰਿਵਾਰ ਨੇ ਦੱਸਿਆ ਕਿ ਉਹ ਕਾਰੋਬਾਰੀ ਸਿਲਸਿਲੇ ’ਚ ਹੀ ਤਰਬੂਜ਼ਾਂ ਦੇ ਕੰਟੇਨਰ ਲੈਣ ਲਈ ਈਰਾਨ ਗਏ ਸਨ, ਜਿੱਥੇ ਉਨ੍ਹਾਂ ਨੂੰ ਕੁਝ ਅਣਪਛਾਤੇ ਵਿਅਕਤੀਆਂ ਨੇ ਅਗ਼ਵਾ ਕਰ ਲਿਆ ਤੇ 10 ਲੱਖ ਭਾਰਤੀ ਰੁਪਇਆਂ ਦੀ ਫਿਰੌਤੀ ਮੰਗੀ। ਉਨ੍ਹਾਂ ਕੋਲੋਂ 3,000 ਯੂਰੋ ਦੀ ਨਕਦੀ, ਮੋਬਾਇਲ ਫ਼ੋਨ ਤੇ ਪਾਸਪੋਰਟ ਖੋਹ ਲਏ ਗਏ। ਉਨ੍ਹਾਂ ਨੂੰ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਗਈ ਅਤੇ ਕੁੱਟਮਾਰ ਵੱਖਰੀ ਕੀਤੀ ਗਈ।

ਮਨਜਿੰਦਰ ਸਿੰਘ ਸਿੱਧੂ ਭਾਵੇਂ ਆਪਣੀ ਹਿੰਮਤ ਨਾਲ ਕਿਵੇਂ ਨਾ ਕਿਵੇਂ ਫਿਰੌਤੀ ਦੀ ਰਕਮ ਅਦਾ ਕਰ ਕੇ ਅਗ਼ਵਾਕਾਰਾਂ ਦੇ ਸ਼ਿਕੰਜੇ ’ਚੋਂ ਨਿੱਕਲਣ ਵਿੱਚ ਸਫ਼ਲ ਰਹੇ ਤੇ ਤਹਿਰਾਨ ਪੁੱਜ ਗਏ। ਪਰ ਉੱਥੇ ਮੌਜੂਦ ਭਾਰਤੀ ਸਫ਼ਾਰਤਖਾਨੇ ਵੱਲੋਂ ਉਨ੍ਹਾਂ ਨੂੰ ਸੁਰੱਖਿਅਤ ਭਾਰਤ ਵਾਪਸ ਭੇਜਣ ਲਈ ਕੋਈ ਮਦਦ ਨਹੀਂ ਕੀਤੀ ਜਾ ਰਹੀ।

ਉੱਧਰ ਮਨਜਿੰਦਰ ਸਿੰਘ ਦੀ 60 ਸਾਲਾ ਮਾਂ ਬਲਵਿੰਦਰ ਕੌਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੀ ਚਿੱਠੀ ਵਿੱਚ ਲਿਖਿਆ ਹੈ ਕਿ ਅਗ਼ਵਾਕਾਰਾਂ ਨੇ ਉਨ੍ਹਾਂ ਦੇ ਪੁੱਤਰ ਤੋਂ 20 ਲੱਖ ਭਾਰਤੀ ਰੁਪਏ ਮੰਗੇ ਸਨ ਪਰ ਆਖ਼ਰ ਸੌਦਾ 10 ਲੱਖ ਰੁਪਏ ਵਿੱਚ ਤੈਅ ਹੋ ਗਿਆ। ਪੰਜ ਮਈ, 2022 ਨੂੰ 50,000 ਦਰਹਮ ਨਕਦ ਉਨ੍ਹਾਂ ਅਗ਼ਵਾਕਾਰਾਂ ਨੂੰ ਦਿੱਤੇ ਗਏ। ਮਨਜਿੰਦਰ ਸਿੰਘ ਸਿੱਧੂ ਦੀ ਧੀ ਸੰਦੀਪ ਕੌਰ ਨੇ ਆਪਣੇ ਗਹਿਣੇ ਵੇਚ ਕੇ 5.88 ਲੱਖ ਰੁਪਏ ਇਕੱਠੇ ਕੀਤੇ ਤੇ ਬਾਕੀ ਦੀ ਰਕਮ ਦਾ ਵੀ ਇੱਧਰੋਂ-ਉੱਧਰੋਂ ਜੁਗਾਡ਼ ਕੀਤਾ ਗਿਆ।

ਮਨਜਿੰਦਰ ਸਿੰਘ ਸਿੱਧੂ ਨੇ ਈਰਾਨ ਸਥਿਤ ਭਾਰਤੀ ਸਫ਼ਾਰਤਖਾਨੇ ਨੂੰ ਕਈ ਈ-ਮੇਲ ਸੁਨੇਹੇ ਭੇਜੇ ਹਨ, ਕਈ ਵਾਰ ਫ਼ੋਨ ਕਾੱਲਾਂ ਵੀ ਕੀਤੀਆਂ ਪਰ ਪਰਦੇਸ ਵਿੱਚ ਕੋਈ ਵੀ ਉਸ ਦੀ ਮਦਦ ਲਈ ਨਹੀਂ ਬਹੁਡ਼ਿਆ।

Vinkmag ad
Share Our Daily Posts

News Desk

Read Previous

ਸਸਤੀ ਸ਼ਰਾਬ ! ਪੰਜਾਬ ‘ਚ ਹੁਣ ਮੈਰਿਜ ਪੈਲੇਸ ਪਰਮਿਟ ਦੀ ਫ਼ੀਸ ਹੋਵੇਗੀ 1 ਹਜ਼ਾਰ ਰੁਪਏ, ਠੇਕੇ ਖੋਲ੍ਹਣ ਦਾ ਸਮਾਂ ਵੀ ਵਧਿਆ

Read Next

ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਪਿੰਡ ਤੱਲਣ ਵਿਖੇ 71ਵਾਂ ਸ਼ਹੀਦੀ ਜੋੜ ਮੇਲਾ 17 ਤੋਂ 19 ਜੂਨ ਤਕ