Breaking News :

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

May 6, 2026

ਸਸਤੀ ਸ਼ਰਾਬ ! ਪੰਜਾਬ ‘ਚ ਹੁਣ ਮੈਰਿਜ ਪੈਲੇਸ ਪਰਮਿਟ ਦੀ ਫ਼ੀਸ ਹੋਵੇਗੀ 1 ਹਜ਼ਾਰ ਰੁਪਏ, ਠੇਕੇ ਖੋਲ੍ਹਣ ਦਾ ਸਮਾਂ ਵੀ ਵਧਿਆ

ਬਰਨਾਲਾ : ਪੰਜਾਬ ਸਰਕਾਰ ਨੇ ਨਵੀਂ ਆਬਕਾਰੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਜਿਸ ਨਾਲ 40 ਫ਼ੀਸਦੀ ਤੋਂ ਵੱਧ ਮਾਲੀਆ ਪੈਦਾ ਹੋਣ ਦੀ ਸੰਭਾਵਨਾ ਹੈ। ਨਵੀਂ ਆਬਕਾਰੀ ਨੀਤੀ ਦਾ ਉਦੇਸ਼ ਸਾਲ 2022-23 ’ਚ 9647.85 ਕਰੋਡ਼ ਰੁਪਏ ਇਕੱਤਰ ਕਰਨਾ ਹੈ। ਇਹ ਨੀਤੀ 1 ਜੁਲਾਈ 2022 ਤੋਂ 31 ਮਾਰਚ 2023 ਤਕ 9 ਮਹੀਨਿਆਂ ਦੇ ਸਮੇਂ ਲਈ ਲਾਗੂ ਰਹੇਗੀ। ਇਸ ਨਾਲ ਪੰਜਾਬ ’ਚ ਗੁਆਂਢੀ ਸੂਬਿਆਂ ਤੋਂ ਹੁੰਦੀ ਸ਼ਰਾਬ ਦੀ ਤਸਕਰੀ ਨੂੰ ਰੋਕਣ ’ਚ ਮਦਦ ਮਿਲਣ ਦੀ ਸੰਭਾਵਨਾ ਹੈ। ਨਵੀਂ ਆਬਕਾਰੀ ਨੀਤੀ ਦਾ ਉਦੇਸ਼ ਸ਼ਰਾਬ ਕਾਰੋਬਾਰ ’ਚ ਲੱਗੇ ਮਾਫ਼ੀਆ ਦੇ ਗੱਠਜੋਡ਼ ਨੂੰ ਤੋਡ਼ਨਾ ਹੈ। ਸ਼ਰਾਬ ਨਿਰਮਾਤਾ, ਥੋਕ ਵਿਕਰੇਤਾ ਤੇ ਪਰਚੂਨ ਵਿਕਰੇਤਾਵਾਂ ਵਿਚਾਲੇ ਇਕ-ਦੂਜੇ ਨਾਲ ਦੂਰੀ ਬਣੇਗੀ। ਨਵੀਂ ਆਬਕਾਰੀ ਨੀਤੀ ਈ-ਟੈਂਡਰਿੰਗ ਦੇ ਨਿਰਪੱਖ ਤੇ ਪਾਰਦਰਸ਼ੀ ਢੰਗ ਰਾਹੀਂ 177 ਗਰੁੱਪਾਂ ਨੂੰ ਅਲਾਟ ਕਰਕੇ ਸ਼ਰਾਬ ਦੇ ਕਾਰੋਬਾਰ ਦੀ ਅਸਲ ਸਮਰੱਥਾ ਦਾ ਪਤਾ ਲਗਾਉਣਾ ਉਦੇਸ਼ ਨਿਰਧਾਰਤ ਕਰਦੀ ਹੈ।

ਐਕਸਾਈਜ ਅਫ਼ਸਰ ਵਨੀਤ ਕੁਮਾਰ ਨੇ ਦੱਸਿਆ ਕਿ ਰਾਜ ’ਚ ਸਭ ਤੋਂ ਵੱਧ ਮੁਕਾਬਲੇ ਵਾਲੀ ਕੀਮਤ ’ਤੇ ਸ਼ਰਾਬ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ ਲਈ ਡਿਊਟੀ ਪ੍ਰਣਾਲੀ ਨੂੰ ਹੋਰ ਉਦਾਰ ਬਣਾਇਆ ਗਿਆ ਹੈ। ਪੀਐੱਮਐੱਲ ਨੂੰ ਛੱਡ ਕੇ ਹਰ ਕਿਸਮ ਦੀ ਸ਼ਰਾਬ ’ਤੇ ਆਬਕਾਰੀ ਡਿਊਟੀ ਥੋਕ ਕੀਮਤ 1 ਫ਼ੀਸਦੀ ਦੇ ਹਿਸਾਬ ਨਾਲ ਵਸੂਲੀ ਜਾਵੇਗੀ। ਉਸੇ ਤਰਜ਼ ’ਤੇ ਆਈਐੱਫਐੱਲ ਦੀ ਮੁਲਾਂਕਣ ਕੀਤੀ ਗਈ ਫ਼ੀਸ ਵੀ ਥੋਕ ਕੀਮਤ ਦੇ 1 ਫ਼ੀਸਦੀ ਦੇ ਹਿਸਾਬ ਨਾਲ ਵਸੂਲੀ ਜਾਵੇਗੀ। ਅਜਿਹਾ ਕਰਨ ਦੇ ਨਾਲ ਪੀਐੱਮਐੱਲ, ਆਈਐੱਮਐੱਫਐੱਲ, ਆਈਐੱਫਐੱਲ (ਬੀਆਈਓ ਬ੍ਰਾਂਚ) ਤੇ ਬੀਅਰ ਦੀਆਂ ਕੀਮਤਾਂ ਪਿਛਲੇ ਸਾਲਾਂ ਦੇ ਮੁਕਾਬਲੇ ਕਿਫ਼ਾਇਤੀ ਤੇ ਸਸਤੀਆਂ ਹੋ ਜਾਣਗੀਆਂ। ਉਨ੍ਹਾਂ ਦੱਸਿਆ ਕਿ ਪੂੰਜੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ’ਤੇ ਰਾਜ ’ਚ ਰੁਜ਼ਗਾਰ ਦੀ ਸਮਰੱਥਾ ਵਧਾਉਣ ਲਈ ਨੀਤੀ ’ਚ ਨਵੇਂ ਡਿਸਟਿਲਰੀ ਲਾਇਸੈਂਸ ਤੇ ਬਰੂਅਰੀ ਲਾਇਸੈਂਸ ਵੀ ਵਿਵਸਥਾ ਕੀਤੀ ਗਈ ਹੈ।

ਹੁਣ ਮੈਰਿਜ ਪੈਲੇਸ ਪਰਮਿਟ ਦੀ ਫ਼ੀਸ ਹੋਵੇਗੀ 1 ਹਜ਼ਾਰ ਰੁਪਏ

ਸੂਬਾ ਸਰਕਾਰ ਵੱਲੋਂ ਨਵੀਂ ਆਬਕਾਰੀ ਨੀਤੀ ਲਾਗੂ ਕਰਨ ਦੇ ਨਾਲ ਲੋਕਾਂ ਨੂੰ ਕਾਫ਼ੀ ਜ਼ਿਆਦਾ ਫ਼ਾਇਦਾ ਮਿਲੇਗਾ। ਪਹਿਲਾਂ ਮੈਰਿਜ ਪੈਲੇਸ ’ਚ ਸ਼ਰਾਬ ਚਲਾਉਣ ਲਈ 5 ਹਜ਼ਾਰ ਤੋਂ ਲੈ ਕੇ 10 ਹਜ਼ਾਰ ਰੁਪਏ ਤਕ ਦਾ ਪਰਮਿਟ ਲੈਣਾ ਪੈਂਦਾ ਸੀ ਜਿਸ ਤਹਿਤ ਏ ਗਰੇਡ ਵਾਲੇ ਪੈਲੇਸਾਂ ਲਈ 5000, ਬੀ ਲਈ 7500 ਤੇ ਵੱਡਿਆਂ ਪੈਲੇਸਾਂ ਲਈ 10 ਹਜ਼ਾਰ ਰੁਪਏ ਤਕ ਦਾ ਪਰਮਿਟ ਕੱਟਿਆ ਜਾਂਦਾ ਸੀ ਪਰ ਹੁਣ ਸਰਕਾਰ ਨੇ 1 ਜੁਲਾਈ ਤੋਂ ਨਵੀਂ ਨੀਤੀ ਤਹਿਤ ਸ਼ਰਾਬ ਦੇ ਪਰਮਿਟ ਲਈ ਨਿਰਧਾਰਤ ਫ਼ੀਸ 1 ਹਜ਼ਾਰ ਰੁਪਏ ਕੀਤੀ ਹੈ ਜਿਸ ਕਾਰਨ ਲੋਕਾਂ ਨੂੰ ਕਾਫ਼ੀ ਜ਼ਿਆਦਾ ਫ਼ਾਇਦਾ ਮਿਲੇਗਾ।

ਸ਼ਰਾਬ ਦੇ ਠੇਕੇ ਖੋਲ੍ਹਣ ਦਾ ਸਮਾਂ ਵੀ ਵਧਿਆ

ਨਵੀਂ ਆਬਕਾਰੀ ਨੀਤੀ ਤਹਿਤ ਪ੍ਰਚੂਨ ਠੇਕਿਆਂ ਨੂੰ ਸਵੇਰੇ 9 ਵਜੇ ਤੋਂ ਰਾਤ ਦੇ 12 ਵਜੇ ਤਕ ਕੰਮ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਹਵਾਈ ਅੱਡਿਆਂ ਤੇ ਰੇਲਵੇ ਸਟੇਸ਼ਨਾਂ ’ਤੇ ਸਥਿਤ ਠੇਕਿਆਂ ਨੂੰ 24 ਘੰਟੇ ਖੋਲ੍ਹ ਦਿੱਤਾ ਗਿਆ ਹੈ। ਨਗਰ ਨਿਗਮ ਖੇਤਰਾਂ ’ਚ ਹਾਰਡ ਬਾਰਾਂ ਨੂੰ ਸਵੇਰੇ 9 ਵਜੇ ਤੋਂ ਲੈ ਕੇ ਰਾਤ 1 ਵਜੇ ਤਕ ਖੋਲ੍ਹੇ ਰੱਖਣ ਦੀ ਆਗਿਆ ਦਿੱਤੀ ਗਈ ਹੈ। ਹੋਟਲਾਂ/ਬਾਰਾਂ ਨੂੰ ਛੱਤ ’ਤੇ ਵਾਧੂ ਕਾਊਂਟਰ ਰੱਖਣ ਦੀ ਵੀ ਇਜਾਜ਼ਤ ਦਿੱਤੀ ਗਈ ਹੈ। ਨਾਗਰਿਕਾਂ ਨੂੰ ਵਧੀਆ ਖਰੀਦਦਾਰੀ ਅਨੁਭਵ ਪ੍ਰਦਾਨ ਕਰਨ ਲਈ ਸਬੰਧਤ ਖੇਤਰਾਂ/ਸ਼ਹਿਰਾਂ ’ਚ ਮਾਡਲ ਦੀਆਂ ਦੁਕਾਨਾਂ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਹੈ।

ਈ ਟੈਂਡਰ ਸਿਸਟਮ ਤਹਿਤ ਹੋਵੇਗੀ ਠੇਕਿਆਂ ਦੀ ਬੋਲੀ

ਨਵੀਂ ਆਬਕਾਰੀ ਨੀਤੀ ਤਹਿਤ ਠੇਕਿਆਂ ਦੀ ਬੋਲੀ ਈ ਟੈਂਡਰਿੰਗ ਸਿਸਟਮ ਰਾਹੀਂ ਕੀਤੀ ਜਾਵੇਗੀ। ਪਹਿਲਾਂ ਲਾਟਰੀ ਸਿਸਟਮ ਰਾਹੀਂ ਬੋਲੀ ਕੀਤੀ ਜਾਂਦੀ ਸੀ। ਇਹ ਠੇਕੇ ਲਗਪਗ 30 ਕਰੋਡ਼ ਦੇ ਸਾਧਾਰਨ ਆਕਾਰ ਦੇ ਸਮੂਹਾਂ ’ਚ ਬਣਾਏ ਗਏ ਹਨ ਤੇ ਪੰਜਾਬ ’ਚ 6378 ਠੇਕੇ ਹੋਣਗੇ। ਸਫ਼ਲ ਬੋਲੀਕਾਰ ਨੂੰ ਖੋਜੀ ਲਾਇਸੈਂਸ ਫ਼ੀਸ ਦੇ 17 ਫ਼ੀਸਦੀ ਸਕਿਊਰਿਟੀ ਜਮ੍ਹਾਂ ਕਰਵਾਉਣੀ ਕਰਵਾਉਣੀ ਪਵੇਗੀ ਜੋ ਪਹਿਲਾਂ ਹੀ ਜਮ੍ਹਾਂ ਕੀਤੀ ਗਈ ਈਐੱਮਡੀ ਰਕਮ ਦੇ 5 ਫ਼ੀਸਦੀ ਸਮੇਤ ਹੋਵੇਗੀ। ਖਪਤਕਾਰਾਂ ਦੀ ਮੰਗ ਨੂੰ ਧਿਆਨ ’ਚ ਰੱਖਦਿਆਂ ਆਈਐੱਮਐੱਫ਼ਐੱਲ, ਆਈਐੱਫਐੱਲ ਤੇ ਬੀਅਰ ਲਈ ਖੁੱਲ੍ਹਾ ਕੋਟਾ ਹੋਵੇਗਾ। ਲੋਡ਼ੀਂਦੀ ਕਿਸਮ ਦੀ ਸ਼ਰਾਬ ਚੁੱਕਣ ਲਈ ਵੱਡੀ ਥਾਂ ਪ੍ਰਦਾਨ ਕੀਤੀ ਜਾਵੇਗੀ।

Vinkmag ad
Share Our Daily Posts

News Desk

Read Previous

ਪੰਜਾਬ ਸਰਕਾਰ ਵੱਲੋਂ ਨਾਜਾਇਜ਼ ਕਾਲੋਨੀਆਂ ਨੂੰ ਸਖ਼ਤੀ ਨਾਲ ਨੱਥ ਪਾਉਣ ਦਾ ਫੈਸਲਾ, ਹੁਣ ਨਾਗਰਿਕ ਆਨਲਾਈਨ ਪੋਰਟਲ ਰਾਹੀਂ ਜਾਇਦਾਦ ਦੇ ਕਬਜ਼ੇ ਸਬੰਧੀ ਲੈ ਸਕਣਗੇ ਸੇਵਾਵਾਂ

Read Next

ਪੰਜਾਬੀ ਨੌਜਵਾਨ ਈਰਾਨ ’ਚ ਅਗ਼ਵਾ, 10 ਲੱਖ ਰੁਪਏ ਦੀ ਫਿਰੌਤੀ ਦੇ ਕੇ ਛੁੱਟਿਆ ਪਰ ਫਿਰ ਫਸਿਆ, ਪਰਿਵਾਰ ਨੇ ਲਿਖੀ ਮੋਦੀ ਨੂੰ ਚਿੱਠੀ