BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ
ਲੁਧਿਆਣਾ : ਥਾਣਾ ਫੋਕਲ ਪੁਆਇੰਟ ਅਧੀਨ ਢੰਡਾਰੀ ਕਲਾਂ ਇਲਾਕੇ ਵਿਚ ਰਹਿਣ ਵਾਲੇ ਦਸ ਸਾਲਾ ਬੱਚੇ ਅਮਿਤ ਦਾ ਫਿਰੌਤੀ ਲਈ ਕਿਡਨੈਪ ਕਰਨ ਮਗਰੋਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਬੱਚੇ ਨੂੰ ਅਗਵਾ ਕਰਨ ਅਤੇ ਕਤਲ ਕਰਨ ਦੀ ਘਿਨੌਣੀ ਕਰਤੂਤ ਉਸ ਦੇ ਗੁਆਂਢ ਵਿਚ ਰਹਿਣ ਵਾਲੇ ਬੇਰਹਿਮ ਪੜੋਸੀ ਨੇ ਕੀਤੀ ਸੀ। ਮੁਲਜ਼ਮ ਨੇ ਦਸ ਸਾਲਾ ਬੱਚੇ ਨੂੰ ਅਗਵਾ ਕਰਕੇ ਪਰਿਵਾਰ ਤੋਂ ਡੇਢ ਲੱਖ ਰੁਪਏ ਫਿਰੌਤੀ ਮੰਗੀ ਪਰ ਜਦ ਪਰਿਵਾਰ ਨੇ ਪੈਸਾ ਨਹੀਂ ਦਿੱਤਾ ਤਾਂ ਬੇਕਸੂਰ ਬੱਚੇ ਨੂੰ ਕਤਲ ਕਰਕੇ ਲਾਸ਼ ਨਹਿਰ ਵਿਚ ਸੁੱਟ ਦਿੱਤੀ। ਇਸ ਵਾਰਦਾਤ ਦੀ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਨਹਿਰ ਵਿੱਚੋਂ ਲਾਸ਼ ਲੱਭਣ ਲਈ ਗੋਤਾ ਖੋਰਾਂ ਨੂੰ ਕੰਮ ਤੇ ਲਗਾ ਦਿੱਤਾ ਹੈ। ਉਕਤ ਮਾਮਲੇ ਵਿਚ ਪੁਲਿਸ ਨੇ ਵਾਰਦਾਤ ਅੰਜਾਮ ਦੇਣ ਵਾਲੇ ਮੁਲਜ਼ਮ ਦੀ ਭਾਲ ਵਿਚ ਛਾਪੇਮਾਰੀ ਸ਼ੁਰੂ ਕਰਕੇ ਮੁਕੇਸ਼ ਨਾਮ ਦੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਫਿਰੌਤੀ ਲਈ ਕਤਲ ਕੀਤਾ ਗਿਆ ਮਾਸੂਮ ਅਮਿਤ ਸਥਾਨਕ ਢੰਡਾਰੀ ਕਲਾਂ ਦਸਮੇਸ਼ ਮਾਰਕੀਟ ਕੋਲ ਕਿਰਾਏ ਦੇ ਮਕਾਨ ਵਿਚ ਰਹਿਣ ਵਾਲੇ ਪਰਿਵਾਰ ਦਾ ਬੱਚਾ ਸੀ। ਜਾਣਕਾਰੀ ਮੁਤਾਬਕ ਅਮਿਤ ਨੂੰ ਕਿਡਨੈਪ ਕਰ ਕੇ ਕਤਲ ਕਰਨ ਵਾਲਾ ਮੁਲਜ਼ਮ ਮੁਕੇਸ਼ ਪੀਡ਼ਤ ਪਰਿਵਾਰ ਦੇ ਗੁਆਂਢ ਵਿਚ ਰਹਿਣ ਵਾਲੀ ਮੀਨੂ ਨਾਮ ਦੀ ਔਰਤ ਨਾਲ ਰਹਿੰਦਾ ਸੀ। ਮ੍ਰਿਤਕ ਅਮਿਤ ਦੀ ਮਾਂ ਪੂਨਮ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਹ ਘਿਨਾਉਣੀ ਕਰਤੂਤ ਕਰਨ ਵਾਲਾ ਮੁਕੇਸ ਕਈ ਵਾਰ ਅਮਿਤ ਨੂੰ ਆਪਣੇ ਕੋਲ ਖੇਡਣ ਲਈ ਬੁਲਾ ਲੈਂਦਾ ਸੀ। ਪਹਿਲਾਂ ਦੀ ਤਰ੍ਹਾਂ ਬੁੱਧਵਾਰ ਸਵੇਰੇ ਵੀ ਕਰੀਬ ਛੇ ਵਜੇ ਮੁਕੇਸ਼ ਨੇ ਆਪਣੀ ਆ ਰਹੀ ਮੌਤ ਤੋਂ ਬੇਖਬਰ ਅਮਿਤ ਨੂੰ ਪੈਸੇ ਦੇਣ ਬਹਾਨੇ ਘਰ ਬੁਲਾ ਲਿਆ। ਕਾਫੀ ਦੇਰ ਬਾਅਦ ਵੀ ਅਮਿਤ ਵਾਪਸ ਘਰ ਨਾ ਮੁੜਿਆ ਤਾਂ ਪਰਿਵਾਰ ਨੇ ਬੱਚੇ ਦੀ ਭਾਲ ਸ਼ੁਰੂ ਕਰ ਦਿੱਤੀ। ਜਦੋਂ ਉਹ ਅਮਿਤ ਨੂੰ ਲੱਭਦੇ ਹੋਏ ਮੁਕੇਸ਼ ਦੇ ਕਮਰੇ ਤੇ ਪੁੱਜੇ ਤਾਂ ਦੇਖਿਆ ਕਿ ਕਮਰੇ ਵਿਚ ਨਾ ਮੁਕੇਸ਼ ਸੀ ਅਤੇ ਨਾ ਹੀ ਅਮਿਤ ਮੌਜੂਦ ਸੀ। ਉਨ੍ਹਾਂ ਮੀਨੂੰ ਤੋਂ ਅਮਿਤ ਬਾਰੇ ਪੁੱਛਿਆ ਤਾਂ ਮੈਨੂੰ ਟਾਲ ਮਟੋਲ ਕਰਨ ਲੱਗ ਗਈ। ਆਪਣੇ ਬੱਚੇ ਅਤੇ ਮੁਕੇਸ਼ ਨੂੰ ਸ਼ੱਕੀ ਹਾਲਾਤ ਵਿਚ ਗਾਇਬ ਹੋਣ ਦੀ ਭਣਕ ਲੱਗਣ ਤੇ ਉਨ੍ਹਾਂ ਇਸ ਮਾਮਲੇ ਦੀ ਸ਼ਿਕਾਇਤ ਪੁਲਿਸ ਕੋਲ ਦਰਜ ਕਰਵਾ ਦਿੱਤੀ।ਹਰਕਤ ਵਿੱਚ ਆਈ ਪੁਲਿਸ ਪਾਰਟੀ ਨੇ ਆਲਾ ਅਧਿਕਾਰੀਆਂ ਤਕ ਜਾਣਕਾਰੀ ਦਿੱਤੀ, ਜਿਸ ਦੇ ਚਲਦਿਆਂ ਜੁਆਇੰਟ ਕਮਿਸ਼ਨਰ ਰਵਚਰਨ ਸਿੰਘ ਬਰਾੜ ਸਮੇਤ ਆਲਾ ਅਧਿਕਾਰੀਆਂ ਨੇ ਮੌਕੇ ਤੇ ਪੁੱਜ ਕੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ। ਪੁਲਿਸ ਨੇ ਜਦ ਗੁਆਂਢਣ ਮੀਨੂੰ ਨਾਲ ਥੋੜ੍ਹੀ ਸਖ਼ਤੀ ਕੀਤੀ ਤਾਂ ਪਤਾ ਲੱਗਾ ਕਿ ਮੁਕੇਸ਼ ਦੱਸ ਸਾਲ ਦੇ ਅਮਿਤ ਨੂੰ ਫਿਰੌਤੀ ਵਸੂਲਣ ਦੀ ਨੀਅਤ ਨਾਲ ਕਿਡਨੈਪ ਕਰ ਕੇ ਲੈ ਗਿਆ ਹੈ। ਇਸ ਦੌਰਾਨ ਪੜਤਾਲ ਕਰ ਰਹੀ ਪੁਲਿਸ ਪਾਰਟੀ ਦੇ ਸਾਹਮਣੇ ਹੀ ਅਮਿਤ ਦੀ ਮਾਂ ਦੇ ਮੋਬਾਇਲ ਤੇ ਮੁਕੇਸ਼ ਨੇ ਫੋਨ ਕਰਕੇ ਅਮਿਤ ਨੂੰ ਰਿਹਾਅ ਕਰਨ ਬਦਲੇ ਡੇਢ ਲੱਖ ਰੁਪਏ ਫਿਰੌਤੀ ਮੰਗੀ। ਕਿਡਨੈਪ ਕਰਨ ਵਾਲੇ ਮੁਕੇਸ਼ ਨੇ ਪਰਿਵਾਰ ਨੂੰ ਧਮਕਾਇਆ ਕਿ ਜੇ ਇਸ ਸਬੰਧੀ ਪੁਲਿਸ ਨੂੰ ਕੋਈ ਜਾਣਕਾਰੀ ਦਿੱਤੀ ਤਾਂ ਬੱਚੇ ਨੂੰ ਕਤਲ ਕਰ ਦਿੱਤਾ ਜਾਵੇਗਾ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਅਧਿਕਾਰੀਆਂ ਵੱਲੋਂ ਬੱਚੇ ਦੀ ਤਲਾਸ਼ ਵਿਚ ਪੁਲਿਸ ਪਾਰਟੀਆਂ ਦਾ ਗਠਨ ਕਰਕੇ ਛਾਪੇਮਾਰੀ ਸ਼ੁਰੂ ਕੀਤੀ ਗਈ ਤੇ ਵੀਰਵਾਰ ਦੇਰ ਸ਼ਾਮ ਮੁਕੇਸ਼ ਦਬੋਚ ਲਿਆ ਗਿਆ। ਪੁਲਿਸ ਹਿਰਾਸਤ ਵਿੱਚ ਮੁਕੇਸ਼ ਨੇ ਖੁਲਾਸਾ ਕੀਤਾ ਕਿ ਉਸ ਨੇ ਅਮਿਤ ਅਗਵਾ ਕਰਨ ਮਗਰੋਂ ਕਤਲ ਕਰਕੇ ਲਾਸ਼ ਨੀਲੋਂ ਨਹਿਰ ਵਿਚ ਸੁੱਟ ਦਿੱਤੀ ਸੀ। ਇਹ ਜਾਣਕਾਰੀ ਮਿਲਣ ਤੇ ਪੁਲਿਸ ਨੇ ਗੋਤਾਖੋਰਾਂ ਨੂੰ ਨੀਲੋਂ ਨਹਿਰ ਲਾਸ਼ ਭਾਲਣ ਦੇ ਕੰਮ ਤੇ ਲਗਾ ਦਿੱਤਾ ਹੈ l
