Breaking News :

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

May 6, 2026

ਨਿਗਮ ਦੇ ਦਾਅਵੇ ਫੇਲ੍ਹ, ਹਲਕੇ ਮੀਂਹ ਨਾਲ ਹੀ ਕਈ ਇਲਾਕਿਆਂ ‘ਚ ਭਰਿਆ ਪਾਣੀ

ਜਲੰਧਰ : ਮੌਨਸੂਨ ਹਾਲੇ ਦੂਰ ਹੈ ਪਰ ਇਸ ਤੋਂ ਪਹਿਲਾਂ ਪਏ ਹਲਕੇ ਜਿਹੇ ਮੀਂਹ ਨੇ ਨਗਰ ਨਿਗਮ ਦੇ ਪਾਣੀ ਨਿਕਾਸੀ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਸ਼ਹਿਰ ‘ਚ ਕਈ ਥਾਈਂ ਪਾਣੀ ਭਰਿਆ ਦੇਖਣ ਨੂੰ ਮਿਲਿਆ। ਜਿੰਨੀ ਮੀਂਹ ਪਿਆ ਹੈ ਓਨੇ ਨਾਲ ਪਾਣੀ ਨਹੀਂ ਭਰਦਾ ਪਰ ਇਸ ਵਾਰ ਰੋਡ ਗਲੀਆਂ ਦੀ ਸਫਾਈ ਦਾ ਕੰਮ ਨਾ ਹੋਣ ਕਾਰਨ ਹਾਲਾਤ ਵਿਗੜ ਗਏ ਹਨ ਤੇ ਆਉਣ ਵਾਲੇ ਦਿਨਾਂ ‘ਚ ਜੇ ਕੰਮ ‘ਚ ਸੁਧਾਰ ਨਾ ਹੋਇਆ ਤਾਂ ਸ਼ਹਿਰ ਦੇ ਲੋਕਾਂ ਨੂੰ ਮੁਸੀਬਤ ਝੱਲਣੀ ਪੈ ਸਕਦੀ ਹੈ। ਕੁਝ ਅਜਿਹੇ ਇਲਾਕੇ ਵੀ ਹਨ ਜਿਥੇ ਨਗਰ ਨਿਗਮ ਨੂੰ ਸਮੇਂ ਤੋਂ ਪਹਿਲਾਂ ਕੰਮ ਕਰਨ ਦੀ ਜ਼ਰੂਰਤ ਸੀ ਪਰ ਹਾਲੇ ਤਕ ਕੋਈ ਕਦਮ ਨਹੀਂ ਉਠਾਇਆ ਗਿਆ ਹੈ। ਇਨ੍ਹਾਂ ‘ਚ ਸਭ ਤੋਂ ਜ਼ਿਆਦਾ ਅਹਿਮ ਸੁਭਾਨਾ ਅੰਡਰਪਾਸ ਕੋਲ ਖੁਦਾਈ ਦੌਰਾਨ ਨੁਕਸਾਨੇ ਗਏ ਬਰਸਾਤੀ ਸੀਵਰੇਜ ਦੀ ਲਾਈਨ ਹੈ ਤਾਂ ਉਥੇ ਚੰਦਨ ਨਗਰ ਅੰਡਰਬਿ੍ਜ, ਦੋਮੋਰੀਆ ਪੁਲ, ਇਕਹਿਰੀ ਪੁਲੀ ਦੇ ਆਲੇ-ਦੁਆਲੇ ਦੇ ਇਲਾਕੇ ਵੀ ਸਾਫ ਨਹੀਂ ਕਰਵਾਏ ਗਏ ਹਨ। ਨਤੀਜਾ ਹਲਕੇ ਜਿਹੇ ਮੀਂਹ ਨਾਲ ਹੀ ਉਥੇ ਕਈ-ਕਈ ਫੁੱਟ ਪਾਣੀ ਭਰ ਗਿਆ।

ਬੁੱਧਵਾਰ ਨੂੰ ਲੋਕਾਂ ਨੂੰ ਚਿਤਾਵਨੀ, ਵੀਰਵਾਰ ਨੂੰ ਪਈ ਮਾਰ

ਸੁਭਾਨਾ ‘ਚ ਬਰਸਾਤੀ ਸੀਵਰੇਜ ਲਾਈਨ ‘ਚੋਂ ਨਿਕਲਿਆ ਪਾਣੀ ਆਲੇ-ਦੁਆਲੇ ਦੇ ਇਲਾਕਿਆਂ ‘ਚ ਭਰ ਗਿਆ। ਅੱਧੇ ਘੰਟੇ ਦੇ ਮੀਂਹ ਦਾ ਪਾਣੀ ਲੋਕਾਂ ਦੇ ਘਰਾਂ ਤਕ ਪੁੱਜ ਗਿਆ ਹੈ। ਸਵੇਰ ਹੁੰਦਿਆਂ ਹੀ ਇਲਾਕੇ ‘ਚ ਦਹਿਸ਼ਤ ਫੈਲ ਗਈ ਕਿਉਂਕਿ ਪਾਣੀ ਕਾਫੀ ਤੇਜ਼ੀ ਨਾਲ ਵਧ ਰਿਹਾ ਸੀ। ਹਾਲਾਂਕਿ ਲੋਕਾਂ ਨੇ ਮੀਂਹ ਬੰਦ ਹੋਣ ‘ਤੇ ਸੁੱਖ ਦਾ ਸਾਹ ਲਿਆ ਪਰ ਲੋਕਾਂ ਨੂੰ ਇਹ ਟ੍ਰੇਲਰ ਦਿਸ ਗਿਆ ਕਿ ਸੁਭਾਨਾ ਦੇ ਉਸਾਰੀ ਅਧੀਨ ਅੰਡਰਪਾਸ ਨੇੜੇ ਟੁੱਟੀ ਬਰਸਾਤੀ ਸੀਵਰੇਜ ਲਾਈਨ ਨੂੰ ਠੀਕ ਨਾ ਕੀਤਾ ਤਾਂ ਆਉਣ ਵਾਲੇ ਦਿਨਾਂ ‘ਚ ਲੋਕ ਵੱਡੀ ਮੁਸੀਬਤ ਝੱਲਣਗੇ। ਇਸੇ ਖ਼ਤਰੇ ਨੂੰ ਲੈ ਕੇ ਇਕ ਦਿਨ ਪਹਿਲਾਂ ਹੀ ਇਲਾਕੇ ਦੇ ਲੋਕਾਂ ਨੇ ਚਿੰਤਾ ਪ੍ਰਗਟਾਈ ਸੀ ਤੇ ਮੰਗ ਕੀਤੀ ਸੀ ਕਿ ਸੀਵਰੇਜ ਲਾਈਨ ਨੂੰ ਠੀਕ ਕੀਤਾ ਜਾਵੇ ਤੇ ਅੰਡਰਪਾਸ ਦਾ ਕੰਮ ਸ਼ੁਰੂ ਕਰਵਾਇਆ ਜਾਵੇ। ਦੋਵੇਂ ਹੀ ਕੰਮ ਪਿਛਲੇ 15 ਦਿਨਾਂ ਤੋਂ ਠੱਪ ਪਏ ਹਨ। ਅਗਲੇ ਤਿੰਨ-ਚਾਰ ਦਿਨਾਂ ‘ਚ ਤੇਜ਼ ਮੀਂਹ ਦਾ ਅੰਦਾਜ਼ਾ ਹੈ ਤੇ ਉਦੋਂ ਇਨ੍ਹਾਂ ਇਲਾਕਿਆਂ ਦੇ ਘਰਾਂ ‘ਚ ਪਾਣੀ ਦੀ ਵੜਨਾ ਤੈਅ ਹੈ। ਸੁਭਾਨਾ ਅੰਡਰਪਾਸ ਦਾ ਮੁੱਦਾ ਕੌਂਸਲਰ ਮਿੰਟੂ ਜੁਨੇਜਾ ਨੇ ਵਾਰ-ਵਾਰ ਨਗਰ ਨਿਗਮ ‘ਚ ਉਠਾਇਆ ਹੈ ਪਰ ਹਾਲੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ। ਅੰਡਰਪਾਸ ਦਾ ਨਿਰਮਾਣ ਵਿਧਾਇਕ ਪਰਗਟ ਸਿੰਘ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸ਼ੁਰੂ ਕਰਵਾਇਆ ਗਿਆ ਸੀ। ਇਸ ਦੌਰਾਨ ਪੋਲ ਸ਼ਿਫਟਿੰਗ ਤੇ ਸੀਵਰੇਜ ਲਾਈਨ ਟੁੱਟਣ ਨਾਲ ਕੰਮ ਰੁਕ ਗਿਆ ਹੈ। ਸ਼ਹਿਰ ਦੀ ਮੁੱਖ ਬਰਸਾਤੀ ਸੀਵਰੇਜ ਲਾਈਨ ਦੀ ਨਿਕਾਸੀ ਡ੍ਰੇਨ ‘ਚ ਹੋ ਰਹੀ ਸੀ ਪਰ ਹੁਣ ਡ੍ਰੇਨ ਨੂੰ ਵੀ ਬੰਦ ਕੀਤਾ ਜਾ ਰਿਹਾ ਹੈ ਤਾਂ ਸੀਵਰੇਜ ਲਾਈਨ ਲਈ ਨਿਕਾਸੀ ਦਾ ਪ੍ਰਬੰਧ ਕਰਨਾ ਪਵੇਗਾ। ਇਸ ਸਬੰਧੀ ਹਾਲੇ ਤਕ ਵਿਧਾਇਕ ਪਰਗਟ ਸਿੰਘ ਨੇ ਕੋਈ ਪ੍ਰਤੀਕਰਮ ਜ਼ਾਹਿਰ ਨਹੀਂ ਕੀਤਾ ਹੈ ਤੇ ਲੋਕਾਂ ਦੀ ਨਾਰਾਜ਼ਗੀ ਉਨ੍ਹਾਂ ਪ੍ਰਤੀ ਵਧਦੀ ਜਾ ਰਹੀ ਹੈ। ਸੁਭਾਨਾ ਰੇਲਵੇ ਲਾਈਨ ਨੇੜੇ ਦੂਰ-ਦੂਰ ਤਕ ਸੀਵਰੇਜ ਮਿਕਸ ਮੀਂਹ ਦਾ ਪਾਣੀ ਭਰ ਗਿਆ ਹੈ। ਨੇੜੇ ਹੀ ਬਣੀ ਇਕ ਝੌਂਪੜੀ ਅੱਧੀ ਡੁੱਬ ਗਈ ਹੈ। ਕਈ ਘਰਾਂ ‘ਚ ਪਾਣੀ ਵੜ ਗਿਆ ਸੀ ਪਰ ਛੇਤੀ ਹੀ ਉਤਰ ਗਿਆ ਪਰ ਖ਼ਤਰੇ ਦੀ ਘੰਟੀ ਵਜ ਗਈ ਹੈ।

ਸਫਾਈ ਨਾ ਕਰਵਾਉਣ ਨਾਲ ਚੰਦਨ ਨਗਰ ਅੰਡਰਬਿ੍ਜ ‘ਚ ਭਰਿਆ ਪਾਣੀ

ਜਲੰਧਰ : ਚੰਦਨ ਨਗਰ ਅੰਡਰਬਿ੍ਜ ‘ਚ ਵੀ ਪਾਣੀ ਭਰਨ ਵਰਗੇ ਹਾਲਾਤ ਪੈਦਾ ਹੋ ਗਏ ਹਨ। ਇਥੇ ਅੰਡਰ ਗਰਾਊਂਡ ਵਾਟਰ ਟੈਂਕ ਹੈ ਤੇ ਪਾਣੀ ਦੀ ਨਿਕਾਸੀ ਲਈ ਪੰਪਿੰਗ ਸੈੱਟ ਵੀ ਲਾਇਆ ਗਿਆ ਹੈ ਪਰ ਦੋਵੇਂ ਹੀ ਕੰਮ ਨਹੀਂ ਕਰ ਰਹੇ। ਇਸ ਦਾ ਸਿੱਧਾ ਜਿਹਾ ਮਤਲਬ ਹੈ ਕਿ ਇਥੇ ਰੋਡ ਗਲੀਆਂ ਦੀ ਸਫਾਈ ਨਹੀਂ ਕੀਤੀ ਗਈ ਹੈ ਤੇ ਪੰਪਿੰਗ ਸੈੱਟ ਚਲਾਉਣ ਦਾ ਵੀ ਇੰਤਜ਼ਾਮ ਨਹੀਂ। ਚੰਦਨ ਨਗਰ ਅੰਡਰਬਿ੍ਜ ਨੂੰ ਲੈ ਕੇ ਪਹਿਲਾਂ ਕਾਂਗਰਸ ਨੇ ਰੱਖ-ਰਖਾਅ ਦੇ ਰੱਜ ਕੇ ਦਾਅਵੇ ਕੀਤੇ ਪਰ ਬਰਸਾਤ ‘ਚ ਦਾਅਵੇ ਸਾਹਮਣੇ ਆ ਗਏ ਹਨ। ਆਮ ਆਦਮੀ ਪਾਰਟੀ ਦੇ ਆਗੂ ਵੀ ਅੰਡਰਬਿ੍ਜ ਨੂੰ ਲੈ ਕੇ ਕਾਫੀ ਸਰਗਰਮ ਹੈ ਪਰ ਨਤੀਜਾ ਸਿਫ਼ਰ ਹੀ ਹੈ। ਇਸ ਨੂੰ ਲੈ ਕੇ ਸਾਬਕਾ ਵਿਧਾਇਕ ਕੇਡੀ ਭੰਡਾਰੀ, ਜਿਨ੍ਹਾਂ ਨੇ ਸਰਕਾਰ ‘ਚ ਰਹਿੰਦਿਆਂ ਇਸ ਦਾ ਨਿਰਮਾਣ ਕਰਵਾਇਆ ਸੀ, ਨੇ ਸਖਤ ਇਤਰਾਜ਼ ਦਰਜ ਕਰਵਾਇਆ ਹੈ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਕਾਂਗਰਸ ਸਰਕਾਰ ਤੇ ਹੋਰ ਆਮ ਆਦਮੀ ਪਾਰਟੀ ਸਰਕਾਰ ਦੋਵੇਂ ਹੀ ਚੰਦਨ ਨਗਰ ਅੰਡਰਬਿ੍ਜ ਦਾ ਰੱਖ-ਰਖਾਅ ਕਰਨ ‘ਚ ਅਸਫਲ ਸਾਬਤ ਹੋ ਰਹੀ ਹੈ। ਉਨ੍ਹਾਂ ਨੇ ਇਥੋਂ ਤਕ ਕਿਹਾ ਕਿ ਇਸ ਪਿੱਛੇ ਡੂੰਘੀ ਸਾਜ਼ਿਸ਼ ਹੈ ਤਾਂ ਕਿ ਚੰਦਨ ਨਗਰ ਅੰਡਰਬਿ੍ਜ ਨੂੰ ਖਰਾਬ ਕੀਤਾ ਜਾ ਸਕੇ। ਪਾਣੀ ਦੀ ਨਿਕਾਸੀ ਨਾ ਹੋਣ ਨਾਲ ਵੀਰਵਾਰ ਨੂੰ ਲੋਕਾਂ ਲਈ ਪਰੇਸ਼ਾਨੀ ਬਣੀ ਰਹੀ। ਉਨ੍ਹਾਂ ਨੇ ਕਿਹਾ ਕਿ ਪਹਿਲਾਂ ਅੰਡਰਬਿ੍ਜ ਦੀ ਕੰਧ ‘ਚ ਛੇਕ ਵੀ ਸਾਜ਼ਿਸ਼ ਤਹਿਤ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ ਕਿ ਜਿਸ ਜਗ੍ਹਾ ਬਿ੍ਜ ਦੀ ਕੰਧ ‘ਚ ਛੇਕ ਕੀਤੇ ਗਏ ਸਨ ਉਸ ਕੋਲ ਜ਼ਮੀਨ ਬੈਠਣ ਲੱਗੀ ਹੈ। ਚੰਦਨ ਨਗਰ ਅੰਡਰਬਿ੍ਜ ਲੋਕਾਂ ਲਈ ਇਕ ਸੌਗਾਤ ਹੈ ਤੇ ਸਿਆਸਤ ਦੇ ਚੱਕਰ ‘ਚ ਇਸ ਪ੍ਰਰਾਜੈਕਟ ਨਾਲ ਖਿਲਵਾੜ ਨਾ ਕੀਤਾ ਜਾਵੇ।

ਮਦਨ ਫਲੋਰ ਮਿੱਲ ਚੌਕ, ਦਕੋਹਾ, ਅਰਬਨ ਅਸਟੇਟ ਸਮੇਤ ਕਈ ਇਲਾਕਿਆਂ ‘ਚ ਪਈ ਮਾਰ

ਮੀਂਹ ਕਾਰਨ ਕਈ ਇਲਾਕਿਆਂ ‘ਚ ਪਾਣੀ ਦੀ ਮਾਰ ਪਈ ਹੈ। ਸਫਾਈ ਪ੍ਰਬੰਧ ਡਗਮਗਾਉਣ ਕਾਰਨ ਅਜਿਹੇ ਹਾਲਾਤ ਬਣ ਰਹੇ ਹਨ। ਇਕ ਦਿਨ ਪਹਿਲਾਂ ਹੀ ਹਨੇਰੀ ਕਾਰਨ ਪੱਤੇ ਤੇ ਪੋਲੀਥੀਨਾਂ ਦੇ ਢੇਰ ਲੱਗਣ ਨਾਲ ਰੋਡ ਗਲੀਆਂ ਬੰਦ ਹੋ ਗਈਆਂ ਤੇ ਪਾਣੀ ਦੀ ਨਿਕਾਸੀ ਪ੍ਰਭਾਵਿਤ ਰਹੀ। ਡੀਸੀ ਦਫ਼ਤਰ ਦੇ ਆਲੇ-ਦੁਆਲੇ ਹੀ ਕਈ ਥਾਈਂ ਪਾਣੀ ਭਰ ਗਿਆ ਸੀ। ਮਦਨ ਫਲੋਰ ਮਿੱਲ, ਕਾਲਾ ਸੰਿਘਆਂ ਰੋਡ, ਦਾਨਿਸ਼ਮੰਦਾ, ਬਸਤੀ ਸ਼ੇਖ, ਗੜਾ ਰੋਡ, ਰਾਮਾ ਮੰਡੀ, ਦਕੋਹਾ, ਹਰਬੰਸ ਨਗਰ ਰੋਡ, ਇਥੋਂ ਤਕ ਕਿ ਨਗਰ ਨਿਗਮ ਦੀ ਐਂਟਰੀ ਕੋਲ ਮੁੱਖ ਰੋਡ ‘ਤੇ ਵੀ ਪਾਣੀ ਭਰਨ ਦੀ ਸ਼ਿਕਾਇਤ ਪੁੱਜੀ। ਬਸਤੀਆਂ ‘ਚ ਵੀ ਕਈ ਗਲੀਆਂ ‘ਚ ਪਾਣੀ ਦੀ ਨਿਕਾਸੀ ਨਹੀਂ ਹੋ ਸਕੀ ਕਿਉਂਕਿ ਰੋਡ ਗਲੀਆਂ ਦੀ ਸਫਾਈ ਠੱਪ ਹੈ। ਨਗਰ ਨਿਗਮ ਨੇ ਪਾਣੀ ਭਰਨੋਂ ਰੋਕਣ ਲਈ ਰੋਡ ਗਲੀਆਂ ਦੀ ਸਫਾਈ ਦਾ ਪੂਰਾ ਇੰਤਜ਼ਾਮ ਕਰਨ ਦਾ ਦਾਅਵਾ ਕੀਤਾ ਸੀ ਪਰ ਇਸ ਦੇ ਨਤੀਜੇ ਹਾਲੇ ਤਕ ਦਿਖਾਈ ਨਹੀਂ ਦਿੱਤੇ। ਵੀਰਵਾਰ ਦੁਪਹਿਰ ਨੂੰ ਮਹਾਵੀਰ ਚੌਕ ‘ਚ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਘਰ ਨੇੜੇ ਸਫਾਈ ਕਰਵਾਈ ਜਾ ਰਹੀ ਸੀ। ਇਸ ਵਾਰ ਮੌਨਸੂਨ ਐਡਵਾਂਸ ਹੈ ਤੇ ਨਗਰ ਨਿਗਮ ਨੂੰ ਹਾਲੇ ਜੰਗੀ ਪੱਧਰ ‘ਤੇ ਕੰਮ ਕਰਨਾ ਪਵੇਗਾ ਨਹੀਂ ਤਾਂ ਬਰਸਾਤ ‘ਚ ਇਸ ਵਾਰ ਹਾਲਾਤ ਵਿਗੜ ਸਕਦੇ ਹਨ।

ਮੇਅਰ ਨੇ ਓਐਂਡਐੱਮ ਬ੍ਚਾਂਚ ਤੋਂ ਮੰਗ ਰਿਪੋਰਟ

ਮੇਅਰ ਜਗਦੀਸ਼ ਰਾਜਾ ਨੇ ਕਿਹਾ ਕਿ ਹਲਕੇ ਮੀਂਹ ਨਾਲ ਕਈ ਇਲਾਕਿਆਂ ‘ਚ ਪਾਣੀ ਭਰਨ ਦੀਆਂ ਸ਼ਿਕਾਇਤਾਂ ਉਨ੍ਹਾਂ ਕੋਲ ਪੁੱਜੀਆਂ ਹਨ। ਇਹ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਨੇ ਕਿਹਾ ਕਿ ਆਪ੍ਰਰੇਸ਼ਨ ਐਂਡ ਮੈਂਟੀਨੈਂਸ ਡਿਪਾਰਟਮੈਂਟ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦੇ ਦਿੱਤੇ ਹਨ ਕਿ ਰੋਡ ਗਲੀਆਂ ਦੀ ਸਫਾਈ ਜੰਗੀ ਪੱਧਰ ‘ਤੇ ਕਰਵਾਈ ਜਾਵੇ। ਇਸ ਸਬੰਧੀ ਅਧਿਕਾਰੀਆਂ ਤੋਂ ਸ਼ੁੱਕਰਵਾਰ ਨੂੰ ਰਿਪੋਰਟ ਮੰਗੀ ਗਈ ਹੈ ਤੇ ਮੌਨਸੂਨ ਆਉਣ ਤੋਂ ਪਹਿਲਾਂ ਰੋਡ ਗਲੀਆਂ ਦੀ ਸਫਾਈ ਯਕੀਨੀ ਬਣਾਈ ਜਾਵੇਗੀ।

Vinkmag ad
Share Our Daily Posts

News Desk

Read Previous

ਕਿਡਨੈਪ ਕਰ ਕੀਤਾ ਬੱਚੇ ਦਾ ਬੇਰਹਿਮੀ ਨਾਲ ਕਤਲ, ਬੱਚੇ ਨੂੰ ਅਗਵਾ ਕਰਨ ਮਗਰੋਂ ਮੰਗੀ ਸੀ ਡੇਢ ਲੱਖ ਰੁਪਏ ਦੀ ਫਿਰੌਤੀ

Read Next

ਰੋਸ ਪ੍ਰਦਰਸ਼ਨ ‘ਚ ਮੇਅਰ, ਵਿਧਾਇਕਾਂ ਸਮੇਤ ਬਹੁਤੇ ਕਾਂਗਰਸੀ ਗ਼ਾਇਬ