Breaking News :

ਪੰਜਾਬ ‘ਚ ਭਾਜਪਾ ਨੂੰ ਲੱਗਿਆ ਵੱਡਾ ਝਟਕਾ! SC ਮੋਰਚਾ ਦੇ ਮੀਤ ਪ੍ਰਧਾਨ ਰੋਬਿਨ ਸਾਂਪਲਾ ‘ਆਪ’ ‘ਚ ਸ਼ਾਮਲ

Reels ਬਣਾਉਣ ਦੇ ਚੱਕਰ ’ਚ ਕਾਰ ਨਾਲ ਕੀਤਾ ਅਜਿਹਾ ਕਾਰਨਾਮਾ, 9 ਕਰੋੜ ਤੋਂ ਵੱਧ ਲੋਕਾਂ ਨੇ ਦੇਖ ਲਈ ਵੀਡੀਓ

ਮਾਪਿਆਂ ਨੂੰ ਚਿੱਠੀ ਲਿਖ ਘਰੋਂ ਗਾਇਬ ਹੋਈ ਚੌਥੀ ”ਚ ਪੜ੍ਹਦੀ ਬੱਚੀ, ਲਿਖਿਆ- ””ਜਿੱਥੇ ਵੀ ਰਹਾਂਗੀ, ਖੁਸ਼ ਰਹਾਂਗੀ…

ਸਕੂਟਰ-ਮੋਟਰਸਾਈਕਲ ਦੀ ਆਹਮੋ-ਸਾਹਮਣੇ ਭਿਆਨਕ ਟੱਕਰ, 2 ਦੀ ਮੌਤ, 2 ਜ਼ਖ਼ਮੀ

ਜਲੰਧਰ ਦੇ ਸਪਾ ਸੈਂਟਰਾਂ ’ਚ ਪੁਲਸ ਦੀ ਰੇਡ, ਕਈ ਲੜਕੀਆਂ ਤੇ ਗਲਤ ਕੰਮ ਕਰਨ ਆਏ ਨੌਜਵਾਨ ਕਾਬੂ

ਪੰਜਾਬ ਪੁਲਸ ਦੀ ਵੱਡੀ ਕਾਰਵਾਈ! ਨਾਮੀ ਗੈਂਗਸਟਰ ਨੂੰ ਹਥਿਆਰਾਂ ਸਣੇ ਕੀਤਾ ਗ੍ਰਿਫ਼ਤਾਰ

ਫ਼ਿਲੌਰ ‘ਚ ਉੱਡੀਆਂ ਚੋਣ ਜ਼ਾਬਤੇ ਦੀਆਂ ਧੱਜੀਆਂ! ਦੋ ਧਿਰਾਂ ਦੀ ਲੜਾਈ ‘ਚ ਨਾਜਾਇਜ਼ ਹਥਿਆਰ ਨਾਲ ਚੱਲੀਆਂ ਗੋਲ਼ੀਆਂ

ਨਕੋਦਰ ਨਾਬਾਲਗਾ ਗੈਂਗਰੇਪ ਮਾਮਲੇ ‘ਚ ਪੁਲਸ ਨੇ ਸਾਰੇ 8 ਮੁਲਜ਼ਮ ਕੀਤੇ ਕਾਬੂ, ਨਾਬਾਲਗ ਨੂੰ ਭੇਜਿਆ ਜੁਵੇਨਾਈਲ ਹੋਮ

ਮਾਸੂਮ ‘ਦਿਲਰੋਜ਼’ ਦੇ ਕਤਲ ਮਾਮਲੇ ਨੂੰ ਲੈ ਕੇ ਵੱਡੀ ਖ਼ਬਰ, ਅਦਾਲਤ ਨੇ ਦੋਸ਼ੀ ਔਰਤ ਨੂੰ ਸੁਣਾਈ ਫਾਂਸੀ ਦੀ ਸਜ਼ਾ

ਫਿਰ ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਸ਼ਰੇਆਮ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ

April 27, 2024

ਅਗਨੀਪੱਥ ਯੋਜਨਾ ਦੇ ਵਿਰੋਧ ‘ਚ ਆਈ ਭਾਰਤੀ ਕਮਿਊਨਿਸਟ ਪਾਰਟੀ, ਕਿਹਾ-ਤੁਰੰਤ ਰੱਦ ਕੀਤੀ ਜਾਵੇ ਸਕੀਮ

ਜਲੰਧਰ : ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊ ਡੈਮੋਕਰੇਸੀ ਨੇ ਕੇਂਦਰ ਸਰਕਾਰ ਵੱਲੋਂ ਅਗਨੀਪੱਥ ਦੀ ਤਿੱਖੀ ਨੁਕਤਾਚੀਨੀ ਕੀਤੀ ਹੈ। ਪਾਰਟੀ ਨੇ ਪ੍ਰੈੱਸ ਬਿਆਨ ਜਾਰੀ ਕਰ ਕੇ ਕਿਹਾ ਕਿ ਯੋਜਨਾ ਤਹਿਤ ਲਏ ਫੈਸਲੇ ਵਿਰੁੱਧ ਨੌਜਵਾਨਾਂ ਵਿਚ ਰੋਹ ਦੇ ਜਜ਼ਬੇ ਦੇ ਮੱਦੇਨਜ਼ਰ ਇਸ ਫ਼ੈਸਲੇ ‘ਤੇ ਨਜ਼ਰਸਾਨੀ ਕੀਤੀ ਜਾਵੇ।

ਪਾਰਟੀ ਵੱਲੋਂ ਬਿਆਨ ਜਾਰੀ ਕਰਦਿਆਂ ਸੂਬਾਈ ਆਗੂ ਸਾਥੀ ਅਜਮੇਰ ਸਿੰਘ ਨੇ ਕਿਹਾ, ”ਰੈਗੂਲਰ ਭਰਤੀ ਸ਼ੁਰੂ ਕਰਨ ਦੀ ਮੰਗ ਨੂੰ ਲੈ ਕੇ ਨੌਜਵਾਨ ਲੰਬੇ ਸਮੇਂ ਤੋਂ ਜੰਤਰ-ਮੰਤਰ ਦਿੱਲੀ ਧਰਨਾ ਦੇ ਰਹੇ ਸਨ। ਭਰਤੀ ਦੀ ਉਮਰ ਲੰਘ ਜਾਣ ਦਾ ਵਾਸਤਾ ਪਾ ਰਹੇ ਸਨ ਪਰ ਸਰਕਾਰ ਨੇ ਉਹਨਾਂ ਦੀ ਮੰਗ ਨੂੰ ਅਣਗੌਲਿਆਂ ਕਰ ਕੇ ਅਗਨੀਪੱਥ ਯੋਜਨਾ ਤਹਿਤ ਠੇਕੇ ‘ਤੇ 4 ਸਾਲ ਲਈ ਭਰਤੀ ਕਰਨ ਦਾ ਫੈਸਲਾ ਕਰ ਲਿਆ ਹੈ, ਇਸ ਦੇ ਖਿਲਾਫ ਭਰਤੀ ਦੇ ਚਾਹਵਾਨ ਬੇਰੁਜ਼ਗਾਰ ਨੌਜਵਾਨ ਸੜਕਾਂ ‘ਤੇ ਉਤਰ ਆਏ ਹਨ। ਇਸ ਯੋਜਨਾ ਦਾ ਸਭ ਤੋਂ ਪਹਿਲਾਂ ਕਨਫੈਡਰੇਸ਼ਨ ਆਫ ਇੰਡੀਅਨ ਇੰਡਸਟਰੀ (ਸੀਆਈਆਈ) ਨੇ ਸਵਾਗਤ ਕੀਤਾ ਹੈ। ਇਸ ਭਰਤੀ ਯੋਜਨਾ ਰਾਹੀਂ ਸਰਕਾਰੀ ਖਰਚੇ ਉੱਪਰ ਸਿੱਖਿਅਤ ਕਰਕੇ ਚਾਰ ਸਾਲਾਂ ਬਾਅਦ 75 ਫ਼ੀਸਦ ਕੱਢੇ ‘ਅਗਨੀਵੀਰ’ ਕਹੇ ਜਾਣ ਵਾਲੇ ਨੌਜਵਾਨ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਨਿਆਂ ਦੇ ਅਦਾਰਿਆਂ ਦੀ ਰਾਖੀ ਲਈ ਤਿਆਰ ਕਰਨ ਵੱਲ ਸੇਧਿਤ ਹਨ। ਸੁਰੱਖਿਆ ਸਾਜੋ-ਸਮਾਨ ਬਣਾਉਣ ਦਾ ਕੰਮ ਪਹਿਲਾਂ ਹੀ ਨਿੱਜੀ ਹੱਥਾਂ ਵਿਚ ਦਿੱਤਾ ਜਾ ਚੁੱਕਾ ਹੈ। ਫੌਜ ਦੀ ਭਰਤ ਦੀ ਇਹ ਠੇਕਾ ਪ੍ਰਣਾਲੀ ਸਰਕਾਰ ਦੀਆਂ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਦਾ ਅਗਲਾ ਹਿੱਸਾ ਹੈ l

Vinkmag ad
Share Our Daily Posts

News Desk

Read Previous

ਪੰਜਾਬ ਸਕੂਲ ਸਿੱਖਿਆ ਬੋਰਡ ਨੇ 10ਵੀਂ-12ਵੀਂ ਦੇ ਨਤੀਜੇ ਦੀਆਂ ਤਰੀਕਾਂ ਐਲਾਨੀਆਂ, ਜਾਣੋ

Read Next

ਅਫਗਾਨਿਸਤਾਨ ‘ਚ ਭੂਚਾਲ ਦੇ ਝਟਕੇ, 950 ਦੀ ਮੌਤ ਤੇ 610 ਜ਼ਖਮੀ