Breaking News :

ਪੰਜਾਬ ‘ਚ ਕੱਲ੍ਹ ਦਸਤਕ ਦੇਵੇਗਾ ਮੌਨਸੂਨ ! ਕਈ ਜ਼ਿਲ੍ਹਿਆਂ ‘ਚ ਪਵੇਗਾ ਮੀਂਹ, ਪੜ੍ਹੋ ਮੌਸਮ ਵਿਭਾਗ ਵੱਲੋਂ ਜਾਰੀ ਤਾਜ਼ਾ ਅਪਡੇਟ

ਡੇਰਾਬੱਸੀ ਗੋਲੀਕਾਂਡ ਕੇਸ ‘ਚ ਵੱਡੀ ਕਾਰਵਾਈ; ਮੁਅੱਤਲ ਚੌਕੀ ਇੰਚਾਰਜ ਬਲਵਿੰਦਰ ਸਿੰਘ ਖ਼ਿਲਾਫ਼ FIR ਦਰਜ

ਸਸਤੀ ਸ਼ਰਾਬ ਵਾਲੀ ਐਕਸਾਈਜ਼ ਪਾਲਿਸੀ ਨੂੰ ਝਟਕਾ, ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਜਾਰੀ ਕੀਤਾ ਨੋਟਿਸ

ਅੰਮ੍ਰਿਤਸਰ ਪੁਲਿਸ ਨੂੰ ਮਿਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ 8 ਦਿਨ ਦਾ ਰਿਮਾਂਡ, ਕੰਦੋਵਾਲੀਆ ਕੇਸ ‘ਚ ਹੋਵੇਗੀ ਪੁੱਛਗਿੱਛ

ਕਾਂਗਰਸ ਵੱਲੋਂ ‘ਆਪ’ ਸਰਕਾਰ ਦਾ ਬਜਟ ‘ਨਵੀਂ ਬੋਤਲ ‘ਚ ਪੁਰਾਣੀ ਸ਼ਰਾਬ’ ਕਰਾਰ, ਜਾਣੋ ਰਾਜਾ ਵੜਿੰਗ ਦੀ ਪ੍ਰਤੀਕਿਰਿਆ

ਕੇਂਦਰੀ ਜੇਲ੍ਹ ਬਠਿੰਡਾ ‘ਚ ਬੰਦ ਗੈਂਗਸਟਰ ਰਾਜਬੀਰ ਕੋਲੋਂ ਪੰਜ ਸਿਮ ਕਾਰਡ ਬਰਾਮਦ

ਪਟਿਆਲਾ ‘ਚ ਪੁਲਿਸ ਟੀਮ ‘ਤੇ ਹਮਲਾ, ਏਐੱਸਆਈ ਤੇ ਹੌਲਦਾਰ ਦੀ ਕੁੱਟਮਾਰ, ਨਸ਼ੇ ‘ਚ ਚੂਰ ਮੁਲਜ਼ਮ ਨਾਕਾ ਤੋੜ ਕੇ ਫ਼ਰਾਰ

ਪਠਾਨਕੋਟ ਦੇ ਆਰਮੀ ਕੈਂਪ ‘ਚ ਚੱਲੀਆਂ ਗੋਲੀਆਂ, 2 ਫੌਜੀ ਜਵਾਨਾਂ ਦੀ ਮੌਤ, ਕੈਂਪ ‘ਚ ਮਚੀ ਹਫੜਾ-ਦਫੜੀ

IAS ਸੰਜੇ ਪੋਪਲੀ ਦੀ ਪਤਨੀ ਨੇ ਬੇਟੇ ਦੇ ਪੋਸਟਮਾਰਟਮ ਲਈ ਰੱਖੀ ਸ਼ਰਤ, ਕਿਹਾ- ਪਹਿਲਾਂ ਗੋਲੀ ਮਾਰਨ ਵਾਲੇ ਅਫਸਰਾਂ ਖਿਲਾਫ ਹੋਵੇ FIR

ਆਪ’ ਦੇ ਗੜ੍ਹ ‘ਚ ਸਿਮਰਨਜੀਤ ਸਿੰਘ ਮਾਨ ਜੇਤੂ ਕਰਾਰ, ਤਿੰਨ ਪਾਰਟੀਆਂ ਦੇ ਉਮੀਦਵਾਰਾਂ ਦੀ ਜ਼ਮਾਨਤ ਜ਼ਬਤ

June 29, 2022

ਅੰਮ੍ਰਿਤਸਰ ‘ਚ ਪਤਨੀ ਤੇ ਸੱਸ-ਸਹੁਰੇ ਤੋਂ ਦੁਖੀ ਹੋ ਕੇ ਵਿਅਕਤੀ ਨੇ ਨਿਗਲਿਆ ਜ਼ਹਿਰ, ਮੋਬਾਈਲ ਨੇ ਖੋਲ੍ਹਿਆ ਰਾਜ਼

ਅੰਮ੍ਰਿਤਸਰ : ਥਾਣਾ ਕੋਤਵਾਲੀ ਅਧੀਨ ਪੈਂਦੇ ਬਾਜ਼ਾਰ ਕਸੇਰੀਆ ਦੇ ਵਾਸੀ ਸੰਜੀਵ ਕੁਮਾਰ (35) ਨੇ ਪਤਨੀ ਤੋਂ ਦੁਖੀ ਹੋ ਕੇ ਜ਼ਹਿਰੀਲੀ ਚੀਜ਼ ਨਿਗਲ ਲਈ। ਹਸਪਤਾਲ ‘ਚ ਇਲਾਜ ਦੌਰਾਨ ਸੰਜੀਵ ਕੁਮਾਰ ਦੀ ਮੌਤ ਹੋ ਗਈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਵਾਰਸਾਂ ਹਵਾਲੇ ਕਰ ਦਿੱਤਾ ਹੈ। ਦੂਜੇ ਪਾਸੇ ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਪਰਿਵਾਰ ਦੀ ਸ਼ਿਕਾਇਤ ‘ਤੇ ਗੁਰੂ ਨਾਨਕਪੁਰਾ ਨਿਵਾਸੀ ਕੀਰਤੀ, ਉਸ ਦੇ ਪਿਤਾ ਰਵੀ ਕੁਮਾਰ ਤੇ ਸੱਸ ਕਿਰਨ ਨੂੰ ਖ਼ੁਦਕੁਸ਼ੀ ਦੇ ਦੋਸ਼ ‘ਚ ਨਾਮਜ਼ਦ ਕੀਤਾ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

ਦੇਸ ਰਾਜ ਨੇ ਪੁਲਿਸ ਨੂੰ ਦੱਸਿਆ ਕਿ ਉਸ ਦਾ ਛੋਟਾ ਲੜਕਾ ਸੰਜੀਵ ਕੁਮਾਰ ਲਾਰੈਂਸ ਰੋਡ ’ਤੇ ਸਥਿਤ ਗਹਿਣਿਆਂ ਦੇ ਸ਼ੋਅਰੂਮ ‘ਚ ਕੰਮ ਕਰਦਾ ਹੈ। ਲਗਪਗ ਇਕ ਸਾਲ ਪਹਿਲਾਂ ਉਸ ਦਾ ਵਿਆਹ ਗੁਰੂ ਨਾਨਕਪੁਰਾ ਵਾਸੀ ਕੀਰਤੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਪੁੱਤਰ ਨੇ ਆਪਣੇ (ਪਿਤਾ ਦੇ) ਘਰ ਤੋਂ ਕੁਝ ਦੂਰੀ ‘ਤੇ ਇਕ ਹੋਰ ਮਕਾਨ ਵੀ ਖਰੀਦ ਲਿਆ ਸੀ। ਇਸ ਦੌਰਾਨ ਕੀਰਤੀ ਦਾ ਆਪਣੇ ਪਤੀ ਨਾਲ ਛੋਟੀ-ਛੋਟੀ ਗੱਲ ਨੂੰ ਲੈ ਕੇ ਝਗੜਾ ਹੋਣ ਲੱਗਾ। ਉਸ ਨੇ ਕੀਰਤੀ ਨੂੰ ਵਾਰ-ਵਾਰ ਸਮਝਾਇਆ ਸੀ ਕਿ ਉਹ ਆਪਣੇ ਪੁੱਤਰ ਨਾਲ ਝਗੜਾ ਨਾ ਕਰੇ ਪਰ ਨੂੰਹ ਕੀਰਤੀ ਉਸ ਨੂੰ ਆਪਣੀਆਂ ਹਰਕਤਾਂ ਤੋਂ ਨਾ ਰੋਕ ਸਕੀ।

ਦੇਸ ਰਾਜ ਨੇ ਦੱਸਿਆ ਕਿ ਨੂੰਹ ਦੇ ਘਰ ‘ਚ ਸੱਸ ਦੀ ਇੰਨੀ ਦਖਲਅੰਦਾਜ਼ੀ ਸੀ ਕਿ ਕੀਰਤੀ ਨੇ ਕਿਸੇ ਦੀ ਗੱਲ ਨਹੀਂ ਸੁਣੀ। ਕੁਝ ਮਹੀਨੇ ਪਹਿਲਾਂ ਨੂੰਹ ਆਪਣੇ ਬੇਟੇ ਨਾਲ ਝਗੜਾ ਕਰ ਕੇ ਆਪਣੇ ਨਾਨਕੇ ਘਰ ਚਲੀ ਗਈ ਸੀ। ਦੋਸ਼ੀ ਨੂੰਹ ਨੇ ਅਦਾਲਤ ‘ਚ ਮਾਪਿਆਂ ਦੇ ਕਹਿਣ ‘ਤੇ ਬੇਟੇ ਤੋਂ ਤਲਾਕ ਲੈਣ ਦੀ ਧਮਕੀ ਵੀ ਦਿੱਤੀ ਸੀ। ਇਸ ਕਾਰਨ ਉਸ ਦਾ ਲੜਕਾ ਸੰਜੀਵ ਕਾਫੀ ਪਰੇਸ਼ਾਨ ਰਹਿਣ ਲੱਗਾ। ਸੋਮਵਾਰ ਰਾਤ 8.30 ਵਜੇ ਬੇਟੇ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ। ਜਦੋਂ ਉਹ ਰਾਤ ਨੂੰ ਉਸ ਨੂੰ ਮਿਲਣ ਗਿਆ ਤਾਂ ਉਸ ਦੀ ਹਾਲਤ ਵਿਗੜ ਚੁੱਕੀ ਸੀ। ਉਸ ਨੂੰ ਨੇੜਲੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਜਿੱਥੇ ਉਸ ਦੀ ਮੌਤ ਹੋ ਗਈ।

ਮੋਬਾਈਲ ਨੇ ਖੋਲ੍ਹੇ ਰਾਜ਼

ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦਾ ਮੋਬਾਈਲ ਜ਼ਬਤ ਕਰ ਲਿਆ ਗਿਆ ਹੈ। ਮੋਬਾਈਲ ਰਿਕਾਰਡ ਤੋਂ ਕਈ ਰਾਜ਼ ਸਾਹਮਣੇ ਆਏ ਹਨ ਜਿਸ ‘ਤੇ ਕਾਰਵਾਈ ਕਰਦਿਆਂ ਉਕਤ ਐਫਆਈਆਰ ਦਰਜ ਕੀਤੀ ਗਈ ਹੈ।

Vinkmag ad
Share Our Daily Posts

News Desk

Read Previous

ਅਫਗਾਨਿਸਤਾਨ ‘ਚ ਭੂਚਾਲ ਦੇ ਝਟਕੇ, 950 ਦੀ ਮੌਤ ਤੇ 610 ਜ਼ਖਮੀ

Read Next

ਨਵੀਂ ਸਬਜ਼ੀ ਮੰਡੀ ‘ਚ ਟੈਂਪੂ ਚਾਲਕਾਂ ਨੇ ਸਾਈਕਲ ਸਟੈਂਡ ਠੇਕੇਦਾਰ ਖਿਲਾਫ਼ ਜਾਮ ਲਗਾ ਕੇ ਕੀਤਾ ਪ੍ਰਦਰਸ਼ਨ