Breaking News :

15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

November 24, 2026

ਭ੍ਰਿਸ਼ਟਾਚਾਰ ਦੇ ਦੋਸ਼ਾਂ ‘ਚ ਗ੍ਰਿਫ਼ਤਾਰ IAS ਸੰਜੇ ਪੋਪਲੀ ਦੇ ਘਰੋਂ ਬਰਾਮਦ ਹੋਏ ਸੋਨੇ ਦੇ ਬਿਸਕੁਟਾਂ ’ਤੇ ਕੈਨੇਡਾ ਦੀ ਮੋਹਰ

ਮੁਹਾਲੀ : ਵਿਜੀਲੈਂਸ ਮੁਹਾਲੀ ਨੇ ਸੀਨੀਅਰ ਆਈਏਐੱਸ ਅਧਿਕਾਰੀ ਸੰਜੇ ਪੋਪਲੀ ਕੋਲੋਂ ਕਰੀਬ 20 ਕਰੋਡ਼ ਰੁਪਏ ਦਾ ਸੋਨਾ ਬਰਾਮਦ ਕੀਤਾ ਹੈ। ਇਹ ਸੋਨਾ ਇਕ ਸਟੋਰ ’ਚ ਇਕ ਵਾਧੂ ਸਾਮਾਨ ’ਚ ਛੁਪਾ ਕੇ ਰੱਖੇ ਕਾਲੇ ਰੰਗ ਦੇ ਬੈਗ ’ਚੋਂ ਬਰਾਮਦ ਹੋਇਆ ਹੈ। ਜਿਸ ’ਚ 9 ਕਿਲੋ ਇੱਟਾਂ, 3160 ਗ੍ਰਾਮ ਦੇ 49 ਬਿਸਕੁਟ, 356 ਗ੍ਰਾਮ ਦੇ 12 ਸੋਨੇ ਦੇ ਸਿੱਕੇ ਸ਼ਾਮਲ ਹਨ। ਵਿਜੀਲੈਂਸ ਦੇ ਡੀਐੱਸਪੀ ਅਜੇ ਕੁਮਾਰ ਨੇ ਦੱਸਿਆ ਕਿ ਸੋਨੇ ਦੇ ਬਿਸਕੁਟ ਕੈਨੇਡਾ ਦੇ ਹਨ, ਜਿਨ੍ਹਾਂ ਦੇ ਨੰਬਰ ਆਪਣੀ ਪਛਾਣ ਛੁਪਾਉਣ ਲਈ ਮਿਟਾ ਦਿੱਤੇ ਗਏ ਸਨ, ਜਦੋਂ ਕਿ ਉਲਟੇ ਬਿਸਕੁਟ ’ਤੇ ਮੋਹਰ ਕੈਨੇਡਾ ਦੀ ਹੈ। ਵਿਜੀਲੈਂਸ ਟੀਮ ਦਾ ਮੰਨਣਾ ਹੈ ਕਿ ਇਹ ਸੋਨੇ ਦੇ ਬਿਸਕੁਟ ਕੈਨੇਡਾ ਤੋਂ ਪੋਪਲੀ ਕੋਲ ਪੁੱਜੇ ਹਨ। ਹੁਣ ਜਾਂਚ ਇਸ ਗੱਲ ’ਤੇ ਅਡ਼ੀ ਹੋਈ ਹੈ ਕਿ ਇਹ ਸੋਨਾ ਕੈਨੇਡਾ ਤੋਂ ਸੰਜੇ ਪੋਪਲੀ ਕੋਲ ਕਿਸ ਮਕਸਦ ਨਾਲ ਇੱਥੇ ਪੁੱਜਾ।

ਉੱਧਰ, ਡੀਐੱਸਪੀ ਵਿਜੀਲੈਂਸ ਅਜੈ ਕੁਮਾਰ ਨੇ ਕਿਹਾ ਕਿ ਪਰਿਵਾਰ ਬੇਬੁਨਿਆਦ ਦੋਸ਼ ਲਾ ਰਿਹਾ ਹੈ, ਸੰਜੇ ਪੋਪਲੀ ਦੇ ਲਡ਼ਕੇ ਦੀ ਮੌਤ ਦਾ ਮੈਨੂੰ ਵੀ ਦੁੱਖ ਹੈ। ਪੋਪਲੀ ਸਿਵਲ ਹਸਪਤਾਲ ’ਚ ਨਿਗਰਾਨੀ ਹੇਠ ਹੈ। ਡਾਕਟਰਾਂ ਦਾ ਕਹਿਣਾ ਹੈ ਕਿ ਜੇਕਰ ਉਸ ਦੀ ਸਿਹਤ ਵਿਗਡ਼ਦੀ ਹੈ ਤਾਂ ਉਸ ਨੂੰ ਜੀਐੱਮਸੀਐੱਚ-32 ਰੈਫਰ ਕੀਤਾ ਜਾਵੇਗਾ। ਜੇਕਰ ਉਹ ਅਨਫਿੱਟ ਹੈ ਤਾਂ ਉਸ ਨੂੰ ਪੋਪਲੀ ਤੋਂ ਇਕ ਦਿਨ ਦਾ ਰਿਮਾਂਡ ਲੈ ਕੇ ਕੱਲ੍ਹ ਅਦਾਲਤ ’ਚ ਪੇਸ਼ ਕੀਤਾ ਜਾਵੇਗਾ। ਸਾਡੀ ਟੀਮ ਰਿਕਵਰੀ ਕਰਨ ਲਈ ਦੁਪਹਿਰ 12.30 ਵਜੇ ਤੋਂ ਬਾਅਦ ਪੁੱਜੀ। ਠੀਕ ਹੋਣ ਤੋਂ ਬਾਅਦ ਉਹ ਉਥੋਂ ਚਲੀ ਗਈ। ਠੀਕ ਹੋਣ ਤੋਂ ਬਾਅਦ ਅਸੀਂ ਆਪਣੀ ਟੀਮ ਨੂੰ ਸੈਕਟਰ-11 ਥਾਣਾ ਚੰਡੀਗਡ਼੍ਹ ਵਿਖੇ ਭੇਜ ਦਿੱਤਾ ਹੈ। ਸਾਡੇ ਨਾਲ ਚੰਡੀਗਡ਼੍ਹ ਪੁਲਿਸ ਦਾ ਇਕ ਸਬ-ਇੰਸਪੈਕਟਰ ਰੈਂਕ ਦਾ ਅਧਿਕਾਰੀ ਵੀ ਭੇਜਿਆ ਗਿਆ ਸੀ, ਉਨ੍ਹਾਂ ਦੇ ਸਾਹਮਣੇ ਹੀ ਸਾਮਾਨ ਬਰਾਮਦ ਹੋਇਆ ਹੈ। ਜਿਸ ਤੋਂ ਬਾਅਦ ਟੀਮ ਦੇ ਸਾਰੇ ਮੁਲਾਜ਼ਮ ਵਾਪਸ ਥਾਣੇ ਆ ਗਏ ਸਨ। ਜਿੱਥੋਂ ਤਕ ਖ਼ੁਦਕੁਸ਼ੀ ਦੀ ਗੱਲ ਹੈ, ਅਸੀਂ ਉਸ ਦੇ ਘਰ ਨਹੀਂ ਵਡ਼ੇ, ਅਸੀਂ ਰਿਕਵਰੀ ਰੂਮ ਦੇ ਬਾਹਰ ਸਟੋਰ ਰੂਮ ਤੋਂ ਕੀਤੀ ਅਤੇ ਉਸ ਦੇ ਪਰਿਵਾਰ ਨੇ ਖ਼ੁਦ ਅੱਗੇ ਹੋ ਕੇ ਸਾਮਾਨ ਬਰਾਮਦ ਕਰਵਾਇਆ।

Vinkmag ad
Share Our Daily Posts

News Desk

Read Previous

ਲੁਧਿਆਣਾ ‘ਚ ਮੁੜ ਗੈਂਗਵਾਰ, ਜੈਨ ਸਕੂਲ ਲਾਗੇ 20 ਵਰ੍ਹਿਆਂ ਦੇ ਨੌਜਵਾਨ ਨੂੰ ਮਾਰੀਆਂ ਗੋਲ਼ੀਆਂ, ਭਾਜਪਾ ਕੌਂਸਲਰ ਦਾ ਹੈ ਰਿਸ਼ਤੇਦਾਰ

Read Next

ਜਲੰਧਰ ‘ਚ ਤੇਜ਼ ਰਫਤਾਰ ਕਾਰ ਨੇ ਤਿੰਨ ਰੇਹੜੀ ਚਾਲਕਾਂ ਨੂੰ ਕੁਚਲਿਆ, ਰਾਤ 12:30 ਵਜੇ ਨਕੋਦਰ ਚੌਕ ‘ਤੇ ਹੋਇਆ ਹਾਦਸਾ, ਡਰਾਈਵਰ ਗ੍ਰਿਫਤਾਰ