Breaking News :

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

May 5, 2026

ਮੁਹਾਲੀ ਦੇ ਰਿਹਾਇਸ਼ੀ ਇਲਾਕੇ ‘ਚ ਵੜਿਆ ਤੇਂਦੁਆ, CCTV ‘ਚ ਕੈਦ, ਇਲਾਕੇ ‘ਚ ਦਹਿਸ਼ਤ

ਮੋਹਾਲੀ : ਇਨ੍ਹੀਂ ਦਿਨੀਂ ਮੁਹਾਲੀ ਜ਼ਿਲ੍ਹੇ ਦੇ ਲੋਕ ਤੇਂਦੁਏ ਕਾਰਨ ਦਹਿਸ਼ਤ ਵਿੱਚ ਹਨ। ਮੁਹਾਲੀ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ’ਤੇ ਤੇਂਦੁਆ ਘੁੰਮਦਾ ਦੇਖਿਆ ਗਿਆ ਹੈ। ਤੇਂਦੁਆ ਸਭ ਤੋਂ ਪਹਿਲਾਂ ਮੁਹਾਲੀ ਦੇ ਨਵਾਂਗਾਓਂ ਵਿੱਚ ਸੀਸੀਟੀਵੀ ਵਿੱਚ ਕੈਦ ਹੋਇਆ ਸੀ। ਜੰਗਲਾਤ ਵਿਭਾਗ ਵੱਲੋਂ ਤੇਂਦੁਏ ਨੂੰ ਫੜਨ ਲਈ ਪਿੰਜਰਾ ਵੀ ਲਾਇਆ ਗਿਆ ਸੀ ਪਰ ਤੇਂਦੁਆ ਨੂੰ ਫੜਿਆ ਨਹੀਂ ਜਾ ਸਕਿਆ।

ਦੂਜੀ ਘਟਨਾ ਜ਼ੀਰਕਪੁਰ ਦੇ ਛੱਤਬੀੜ ਚਿੜੀਆਘਰ ਨੇੜੇ ਵਾਪਰੀ। ਇੱਥੇ ਚਿੜੀਆਘਰ ਦੇ ਅੰਦਰ ਤੇਂਦੁਏ ਨੇ ਇੱਕ ਹਿਰਨ ‘ਤੇ ਹਮਲਾ ਕਰ ਦਿੱਤਾ। ਵਿਭਾਗ ਦੇ ਅਧਿਕਾਰੀਆਂ ਅਨੁਸਾਰ ਉਹ ਇੱਕ ਮਾਦਾ ਤੇਂਦੁਆ ਸੀ ਅਤੇ ਉਸ ਦੇ ਨਾਲ ਦੋ ਬੱਚੇ ਵੀ ਸਨ। ਛੱਤਬੀੜ ਚਿੜੀਆਘਰ ਵਿੱਚ ਕਈ ਦਿਨਾਂ ਤੋਂ ਤੇਂਦੁਏ ਨੂੰ ਫੜਨ ਲਈ ਪਿੰਜਰਾ ਲਾਇਆ ਗਿਆ ਸੀ ਪਰ ਉਥੇ ਵੀ ਤੇਂਦੁਆ ਨੂੰ ਫੜਿਆ ਨਹੀਂ ਗਿਆ।

ਹੁਣ ਮੁਹਾਲੀ ਦੇ ਸੈਕਟਰ-81 ਸਥਿਤ ਰਿਹਾਇਸ਼ੀ ਇਲਾਕੇ ਵਿੱਚ ਤੇਂਦੁਏ ਨੂੰ ਦੇਖ ਕੇ ਲੋਕ ਦਹਿਸ਼ਤ ਵਿੱਚ ਹਨ। ਨੈਸ਼ਨਲ ਐਗਰੀ ਫੂਡ ਬਾਇਓਟੈਕਨਾਲੋਜੀ ਇੰਸਟੀਚਿਊਟ ਨਾਲੇਜ ਸਿਟੀ, ਸੈਕਟਰ-81 ਵਿਖੇ ਤੇਂਦੁਏ ਨੂੰ ਦੇਖਿਆ ਗਿਆ ਹੈ। ਉਦੋਂ ਤੋਂ ਇੱਥੋਂ ਦੇ ਲੋਕ ਡਰੇ ਹੋਏ ਹਨ। ਨਾਲੇਜ ਸਿਟੀ ਇੰਸਟੀਚਿਊਟ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਚੀਤਾ ਕੈਦ ਹੋ ਗਿਆ ਹੈ। ਇਸ ਤੋਂ ਬਾਅਦ ਜੰਗਲੀ ਜੀਵ ਵਿਭਾਗ ਵੱਲੋਂ ਤੇਂਦੁਏਨੂੰ ਫੜਨ ਲਈ ਪਿੰਜਰਾ ਲਾਇਆ ਗਿਆ ਹੈ।

ਲੋਕਾਂ ਨੂੰ ਘਰਾਂ ਤੋਂ ਬਾਹਰ ਨਾ ਨਿਕਲਣ ਦੀ ਅਪੀਲ

ਸੰਸਥਾ ਦੇ ਪ੍ਰਿੰਸੀਪਲ ਨੇ ਇਸ ਸਬੰਧੀ ਮੁਹਾਲੀ ਦੇ ਜੰਗਲੀ ਜੀਵ ਰੇਂਜ ਅਫਸਰ ਬਲਵਿੰਦਰ ਸਿੰਘ ਨੂੰ ਸੂਚਿਤ ਕੀਤਾ ਸੀ, ਜਿਸ ਤੋਂ ਬਾਅਦ ਸੰਸਥਾ ਦੇ ਨੇੜੇ ਪਿੰਜਰਾ ਲਾਇਆ ਗਿਆ ਹੈ। ਇਸ ਦੇ ਨਾਲ ਹੀ ਇਲਾਕੇ ਦੇ ਆਲੇ-ਦੁਆਲੇ ਜੰਗਲੀ ਜੀਵ ਕਰਮਚਾਰੀਆਂ ਵੱਲੋਂ ਚੈਕਿੰਗ ਵੀ ਕੀਤੀ ਗਈ ਹੈ, ਜਿੱਥੇ ਤੇਂਦੁਏ ਦੇ ਪੈਰਾਂ ਦੇ ਨਿਸ਼ਾਨ ਦੇਖੇ ਗਏ ਹਨ। ਜੰਗਲਾਤ ਵਿਭਾਗ ਨੇ ਸੰਸਥਾ ਦੇ ਵਿਦਿਆਰਥੀਆਂ ਅਤੇ ਆਸਪਾਸ ਰਹਿਣ ਵਾਲੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਘਰੋਂ ਬਾਹਰ ਨਾ ਨਿਕਲਣ।

ਤੇਂਦੁਆ ਜ਼ਰੂਰ ਨਾਲੇ ਵਿੱਚ ਪਾਣੀ ਪੀਣ ਆਇਆ ਹੋਵੇਗਾ

ਇਸ ਦੇ ਨਾਲ ਹੀ ਲੋਕ ਤੇਂਦੁਏ ਦੀ ਸੀਸੀਟੀਵੀ ਫੁਟੇਜ ਦੀ ਵੀਡੀਓ ਇੱਕ ਦੂਜੇ ਨੂੰ ਭੇਜ ਕੇ ਚੌਕਸ ਰਹਿਣ ਲਈ ਕਹਿ ਰਹੇ ਹਨ। ਲੋਕਾਂ ਨੇ ਵਿਭਾਗ ਨੂੰ ਤੇਂਦੁਏ ਨੂੰ ਫੜਨ ਦੀ ਅਪੀਲ ਕੀਤੀ ਹੈ। ਰੇਂਜ ਅਫ਼ਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸੰਸਥਾ ਦੇ ਨਜ਼ਦੀਕ ਵਗਦੇ ਗੰਦੇ ਨਾਲੇ ਕੋਲ ਤੇਂਦੁਏ ਦੇ ਪੈਰਾਂ ਦੇ ਨਿਸ਼ਾਨ ਦੇਖੇ ਗਏ ਸਨ, ਜਿਸ ਤੋਂ ਬਾਅਦ ਅੱਜ ਆਲੇ-ਦੁਆਲੇ ਦੇ ਲੋਕਾਂ ਨੂੰ ਚੌਕਸ ਕਰ ਦਿੱਤਾ ਗਿਆ ਹੈ। ਬਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਤੇਂਦੁਆ ਪਾਣੀ ਪੀਣ ਲਈ ਡਰੇਨ ਨੇੜੇ ਆਇਆ ਹੋਵੇ।

ਤੇਂਦੁਆ ਅਜੇ ਤੱਕ ਨਹੀਂ ਫੜਿਆ ਗਿਆ

ਦੱਸ ਦਈਏ ਕਿ ਇਸ ਤੋਂ ਪਹਿਲਾਂ ਨਯਾਗਾਂਵ ਦੀ ਕੁਮਾਉਂ ਕਲੋਨੀ ‘ਚ ਇਕ ਘਰ ਦੇ ਨਾਲ ਖਾਲੀ ਜਗ੍ਹਾ ‘ਤੇ ਦੁਪਹਿਰ ਵੇਲੇ ਵੀ ਤੇਂਦੁਆ ਘੁੰਮਦਾ ਦੇਖਿਆ ਗਿਆ ਸੀ। ਦੁਪਹਿਰ ਦੀ ਤੇਜ਼ ਧੁੱਪ ਵਿੱਚ, ਤੇਂਦੁਆ ਘਰ ਦੇ ਨਾਲ ਵਾਲੀ ਖਾਲੀ ਥਾਂ ਵਿੱਚ ਘੁੰਮ ਰਿਹਾ ਸੀ। ਜਿਸ ਤੋਂ ਬਾਅਦ ਪਿੰਜਰਾ ਲਗਾਇਆ ਗਿਆ। ਇਸ ਦੇ ਨਾਲ ਹੀ ਕੁਝ ਦਿਨ ਪਹਿਲਾਂ ਛੱਤਬੀੜ ਚਿੜੀਆਘਰ ਦੇ ਬਾਹਰ ਇੱਕ ਮਾਦਾ ਤੇਂਦੁਆ ਵੀ ਦੇਖਿਆ ਗਿਆ ਸੀ। ਛੱਤਬੀੜ ਚਿੜੀਆਘਰ ‘ਚ ਵੀ ਕਈ ਜਾਨਵਰਾਂ ‘ਤੇ ਚੀਤੇ ਦੇ ਹਮਲੇ ਦੀ ਸੂਚਨਾ ਹੈ। ਜੰਗਲੀ ਜੀਵ ਅਧਿਕਾਰੀਆਂ ਨੇ ਛੱਤਬੀੜ ਚਿੜੀਆਘਰ ਦੇ ਬਾਹਰ ਅਤੇ ਅੰਦਰ ਪੰਜ ਪਿੰਜਰੇ ਲਗਾ ਦਿੱਤੇ ਸਨ ਪਰ ਫਿਰ ਵੀ ਤੇਂਦੁਆ ਉਨ੍ਹਾਂ ਦੀ ਪਕੜ ਵਿਚ ਨਹੀਂ ਆਇਆ।

Vinkmag ad
Share Our Daily Posts

News Desk

Read Previous

ਵੱਡੀ ਕਾਰਵਾਈ ! ਪੰਜਾਬ ‘ਚ ‘ਆਪ’ ਆਗੂ ਨੇ ਥਾਣੇਦਾਰ ਦੀ ਬਦਲੀ ਲਈ ਮੰਗੀ ਰਿਸ਼ਵਤ, ਆਡੀਓ ਵਾਇਰਲ ਹੋਣ ‘ਤੇ ਪਾਰਟੀ ‘ਚੋਂ ਕੱਢਿਆ

Read Next

ਪੰਜਾਬ ਪੁਲਿਸ ਦੇ ਹੱਥੇ ਚੜ੍ਹੇ ਦੋ ਖ਼ਤਰਨਾਕ ਸਨੈਚਰ, ਕਪੂਰਥਲਾ ਤੋਂ ਜਲੰਧਰ ਆ ਕੇ ਦਿੰਦੇ ਸੀ ਵਾਰਦਾਤ ਨੂੰ ਅੰਜਾਮ, ਸੁਨਿਆਰਾ ਵੀ ਗ੍ਰਿਫ਼ਤਾਰ