Breaking News :

15 ਅਕਤੂਬਰ ਨੂੰ ਪੰਜਾਬ ਬੰਦ! ਪਰਵਿੰਦਰ ਸਿੰਘ ਝੋਟੇ ਦੇ ਕਤਲ ਮਗਰੋਂ ਪਰਿਵਾਰ ਨੇ ਕਰ”ਤਾ ਐਲਾਨ

ਵੱਡੀ ਖਬਰ: ਸੋਸ਼ਲ ਮੀਡੀਆ ਇੰਫਲੁਐਂਸਰ ਮੈਡ ਸੰਧੂ ਦਾ ਗੋਲੀਆਂ ਮਾਰ ਕੇ ਕਤਲ

LPU ਦੀ ਰਜਿਸਟਰਾਰ ਡਾ. ਮੋਨਿਕਾ ਗੁਲਾਟੀ ਦਾ ਵੱਡਾ ਖ਼ੁਲਾਸਾ! ਜਾਰੀ ਕੀਤੀ ਕੁੜੀਆਂ ਦੀ ਵੀਡੀਓ

ਜਲੰਧਰ ‘ਚ 4 ਸਾਲਾ ਬੱਚੇ ਦੀ ਕਿਡਨੈਪਿੰਗ, 10 ਘੰਟਿਆਂ ਬਾਅਦ ਬੱਸ ਸਟੈਂਡ ਨੇੜਿਓਂ ਮਿਲਿਆ ਬਿਨਾਂ ਨੰਬਰੀ ਸਫੈਦ ਐਕਟਿਵਾ ’ਤੇ ਆਏ ਦੋ ਨੌਜਵਾਨ ਬੱਚੇ ਨੂੰ ਚੁੱਕ ਕੇ ਲੈ ਗਏ, ਪੁਲਿਸ ਦੀਆਂ 7 ਵਿਸ਼ੇਸ਼ ਟੀਮਾਂ ਜਾਂਚ ’ਚ ਜੁਟੀਆਂ

ਜਲੰਧਰ ’ਚ 4 ਸਾਲਾ ਬੱਚੇ ਦੀ ਕਿਡਨੈਪਿੰਗ ਨਾਲ ਦਹਿਸ਼ਤ ਚਿੱਟੀ ਐਕਟਿਵਾ ’ਤੇ ਸਵਾਰ ਦੋ ਨੌਜਵਾਨ ਗਲੀ ’ਚ ਖੇਡ ਰਹੇ ਬੱਚੇ ਨੂੰ ਚੁੱਕ ਕੇ ਫਰਾਰ, ਸੀਸੀਟੀਵੀ ਫੁਟੇਜ ਆਈ ਸਾਹਮਣੇ

ਵੱਡੀ ਖ਼ਬਰ ; ਪੁਲਸ ਨੇ ਹਿਰਾਸਤ ‘ਚ ਲਿਆ ਸੁਖਬੀਰ ਬਾਦਲ ‘ਤੇ ਹਮਲਾ ਕਰਨ ਵਾਲਾ ਹਮਲਾਵਰ

120 ਫੁੱਟੀ ਰੋਡ ਦੇ ਪੈਟਰੋਲ ਪੰਪ ‘ਤੇ ਹੰਗਾਮਾ, 300-300 ਰੁਪਏ ਦਾ ਦੋ ਵਾਰ ਪੈਟਰੋਲ ਪਵਾਉਣ ਬਾਵਜੂਦ ਨਾ ਹਿੱਲੀ ਫਿਊਲ ਮੀਟਰ ਦੀ ਸੂਈ; ਮਸ਼ੀਨ ਦੀ ਜਾਂਚ ਦੀ ਮੰਗ

ਵੱਡੀ ਖ਼ਬਰ: ਜਲੰਧਰ ਦੇ ਮੇਅਰ ਵਿਨੀਤ ਧੀਰ ਦੀ ਸ਼ੁਕਰਾਨਾ ਯਾਤਰਾ ”ਚ ਹੰਗਾਮਾ! ਦੇਵੀ ਤਾਲਾਬ ਮੰਦਰ ”ਚ ਪਥਰਾਅ

ਕਪੂਰਥਲਾ ਵਿੱਚ ਪੁਲਿਸ-ਆਬਕਾਰੀ ਵਿਭਾਗ ਦੀ ਵੱਡੀ ਕਾਰਵਾਈ, 1000 ਲੀਟਰ ਸਮਰੱਥਾ ਵਾਲੀ ਅੰਡਰਗ੍ਰਾਊਂਡ ਟੈਂਕੀ ਸਮੇਤ ਭਾਰੀ ਮਾਤਰਾ ਵਿੱਚ ਨਾਜਾਇਜ਼ ਸ਼ਰਾਬ ਬਰਾਮਦ

ਪੰਨੂ ਵਿਹਾਰ ‘ਚ ਪੁਲਿਸ ਦਾ ਵੱਡਾ ਐਕਸ਼ਨ: ਦੁਕਾਨ ‘ਚੋਂ 14 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਤਸਕਰ ਫ਼ਰਾਰ

October 15, 2026

ਤਰੱਕੀ ਲੈਣ ਲਈ ਗੁਪਤ ਰਿਪੋਰਟਾਂ ’ਤੇ ਐੱਸਡੀਐੱਮ ਦੇ ਜਾਅਲੀ ਦਸਤਖ਼ਤ ਕਰਦਾ ਰਿਹਾ ਪਟਵਾਰੀ, 6 ਸਾਲ ਬਾਅਦ ਹੋਇਆ ਪਰਦਾਫਾਸ਼

ਬਟਾਲਾ : ਗੁਪਤ ਰਿਪੋਰਟਾਂ ’ਤੇ ਐੱਸਡੀਐੱਮ ਦੇ ਜਾਅਲੀ ਦਸਤਖ਼ਤ ਕਰਨ ਵਾਲੇ ਪਟਵਾਰੀ ਵਿਰੁੱਧ ਜਾਂਚ ਤੋਂ ਬਾਅਦ ਥਾਣਾ ਸਿਟੀ ਦੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਕਾਨੂੰਨਗੋ ਦੀ ਤਰੱਕੀ ਲੈਣ ਲਈ ਪਟਵਾਰੀ ਗੁਪਤ ਰਿਪੋਰਟਾਂ ’ਤੇ ਐੱਸਡੀਐੱਮ ਦੇ ਜਾਅਲੀ ਦਸਤਖ਼ਤ ਕਰਦਾ ਰਿਹਾ। ਇਸ ਮਾਮਲੇ ’ਚ ਅਜੇ ਪਟਵਾਰੀ ਦੀ ਗ੍ਰਿਫ਼ਤਾਰੀ ਨਹੀਂ ਹੋਈ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਿਟੀ ਦੇ ਏਐੱਸਆਈ ਬਲਦੇਵ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਗੁਰਦਾਸਪੁਰ ਵੱਲੋਂ ਜਾਰੀ ਪੱਤਰ ਤੇ ਐੱਸਐੱਸਪੀ ਬਟਾਲਾ ਦੇ ਹੁਕਮਾਂ ’ਤੇ ਐੱਸਪੀ ਹੈੱਡਕੁਆਰਟਰ ਬਟਾਲਾ ਵੱਲੋਂ ਜਾਂਚ ਪਡ਼ਤਾਲ ਕੀਤੀ ਗਈ, ਜਿਸ ਵਿਚ ਪਾਇਆ ਗਿਆ ਕਿ ਬਟਾਲਾ ਦੇ ਇਕ ਪਟਵਾਰੀ ਬਲਜੀਤ ਸਿੰਘ ਉਦੋਕੇ ਸਰਕਲ ਬਹਾਦੁਰ ਹੁਸੈਨ ਵੱਲੋਂ ਤਰੱਕੀ ਲੈਣ ਦੀ ਇੱਛਾ ਨਾਲ ਆਪਣੀਆਂ ਗੁਪਤ ਰਿਪੋਰਟਾਂ ਸਾਲ 2015, 2016, 2017 ’ਤੇ ਪ੍ਰਵਾਨ ਕਰਤਾ ਅਧਿਕਾਰੀ ਸੌਰਵ ਕੁਮਾਰ ਅਰੋਡ਼ਾ ਪੀਸੀਐੱਸ ਤੇ ਸਾਲ 2017, 2018, 2019 ’ਤੇ ਰੋਹਿਤ ਗੁਪਤਾ ਪੀਸੀਐੱਸ ਅਧਿਕਾਰੀ ਦੇ ਖ਼ੁਦ ਜਾਅਲੀ ਹਸਤਾਖਰ ਕਰ ਕੇ ਤੇ ਮੋਹਰਾਂ ਲਗਾ ਕੇ ਡਿਪਟੀ ਕਮਿਸ਼ਨਰ ਦਫਤਰ ’ਚ ਡੀਲਿੰਗ ਹੈੱਡ ਨੂੰ ਦਿੱਤੀਆਂ ਗਈਆਂ, ਜੋ ਕਿ ਪਡ਼ਤਾਲ ’ਚ ਜਾਅਲੀ ਪਾਈਆਂ ਗਈਆਂ। ਉਨ੍ਹਾਂ ਕਿਹਾ ਕਿ ਉਕਤ ਮਾਮਲੇ ਸਬੰਧੀ ਐੱਸਪੀ ਹੈੱਡਕੁਆਰਟਰ ਗੁਰਪ੍ਰੀਤ ਸਿੰਘ ਗਿੱਲ ਵੱਲੋਂ ਉਕਤ ਪਟਵਾਰੀ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਹੈ।

ਪਟਵਾਰੀ ਸਹਾਇਕ ਦਫ਼ਤਰ ਕਾਨੂੰਨਗੋ ਵਜੋਂ ਕਰ ਰਿਹੈ ਡਿਊਟੀ

ਮਾਮਲੇ ’ਚ ਨਾਮਜ਼ਦ ਕੀਤਾ ਗਿਆ ਪਟਵਾਰੀ ਸੁਖਦੇਵ ਸਿੰਘ ਜੋ ਦਫ਼ਤਰ ਬਟਾਲਾ ਵਿਖੇ ਸਹਾਇਕ ਦਫ਼ਤਰ ਕਾਨੂੰਨਗੋ ਵਜੋਂ ਡਿਊਟੀ ਕਰਦਾ ਆ ਰਿਹਾ ਹੈ। ਇਹ ਵੀ ਦੱਸਣਯੋਗ ਹੈ ਕਿ ਕਰੀਬ 30 ਸਾਲ ਤੋਂ ਪਟਵਾਰੀ ਵਜੋਂ ਵੀ ਵੱਖ-ਵੱਖ ਪਟਵਾਰ ਹਲਕਿਆਂ ’ਚ ਡਿਊਟੀ ਨਿਭਾਉਂਦਾ ਰਿਹਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਕਰੀਬ 6 ਸਾਲਾਂ ਤੋਂ ਐੱਸਡੀਐੱਮ ਦੇ ਜਾਅਲੀ ਦਸਤਖ਼ਤ ਕਰ ਕੇ ਤਰੱਕੀ ਦੀ ਲਾਲਸਾ ਰੱਖਣ ਵਾਲਾ ਪਟਵਾਰੀ ਕਿਸ ਤਰ੍ਹਾਂ ਮਹਿਕਮੇ ਨੂੰ ਧੋਖੇ ’ਚ ਰੱਖਦਾ ਰਿਹਾ ਹੈ। ਸੱਚਾਈ ਇਹ ਵੀ ਹੈ ਕਿ ਆਖ਼ਰ ਗ਼ਲਤ ਤਰੀਕੇ ਨਾਲ ਤਰੱਕੀ ਦੀ ਲਾਲਸਾ ਰੱਖਣ ਵਾਲਾ ਪਟਵਾਰੀ ਆਖ਼ਤਰ ਕਾਨੂੰਨ ਦੀ ਰਾਡਾਰ ਹੇਠ ਆ ਹੀ ਗਿਆ।

Vinkmag ad
Share Our Daily Posts

News Desk

Read Previous

ਕੁੱਲੂ ਦੇ ਮਣੀਕਰਨ ਸਾਹਿਬ’ਚ ਬੱਦਲ ਫਟਣ ਕਾਰਨ ਪਾਰਵਤੀ ਨਦੀ ‘ਚ ਆਇਆ ਹੜ੍ਹ, 4 ਲੋਕ ਲਾਪਤਾ, ਵਹਿ ਰਹੀ ਔਰਤ ਦੀ ਵੀਡੀਓ ਵਾਇਰਲ

Read Next

ਸੀਐਮ ਭਗਵੰਤ ਮਾਨ ਦੀਆਂ ਲਾਵਾਂ ਥੋੜ੍ਹੀ ਦੇਰ ‘ਚ,ਕੇਜਰੀਵਾਲ ਤੇ ਰਾਘਵ ਚੱਢਾ ਸਣੇ ਪਹੁੰਚੇ ਬਰਾਤੀ