Breaking News :

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

May 7, 2026

ਪੰਜਾਬ ਸਰਕਾਰ ਸਖ਼ਤ ! ਵਰ੍ਹਦੇ ਮੀਂਹ ‘ਚ ਸੜਕ ਬਣਾਉਣ ਵਾਲੇ ਚਾਰ ਅਫ਼ਸਰ ਕੀਤੇ ਮੁਅੱਤਲ, ਵੀਡੀਓ ਵਾਇਰਲ ‘ਤੇ ਕੱਸਿਆ ਸ਼ਿਕੰਜਾ

ਹੁਸ਼ਿਆਰਪੁਰ : ਪੰਜਾਬ ਸਰਕਾਰ ਨੇ ਪੀਡਬਲਯੂਡੀ ਦੇ ਚਾਰ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਇਨ੍ਹਾਂ ਵਿਚ ਤਰਸੇਮ ਸਿੰਘ ਸਬ ਡਵੀਜ਼ਨਲ ਇੰਜੀਨੀਅਰ, ਵਿਪਨ ਕੁਮਾਰ ਜੂਨੀਅਰ ਇੰਜੀਨੀਅਰ, ਜਸਬੀਰ ਸਿੰਘ ਜੂਨੀਅਰ ਇੰਜੀਨੀਅਰ ਤੇ ਪ੍ਰਵੀਨ ਕੁਮਾਰ ਜੂਨੀਅਰ ਇੰਜੀਅਰ ਸ਼ਾਮਲ ਹਨ। ਇਨ੍ਹਾਂ ‘ਤੇ ਹੁਸ਼ਿਆਰਪੁਰ ਦੇ ਪਿੰਡ ਢੱਕੋਂ ‘ਚ ਵਰ੍ਹਦੇ ਮੀਂਹ ‘ਚ ਸੜਕ ਬਣਾਉਣ ਦੇ ਦੋਸ਼ ਲੱਗੇ ਹਨ। ਦਰਅਸਲ ਜਿਸ ਵੇਲੇ ਸੜਕ ਬਣਾਈ ਜਾ ਰਹੀ ਸੀ ਤਾਂ ਕਿਸੇ ਨੇ ਇਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਇਹ ਵਾਇਰਲ ਵੀਡੀਓ ਉੱਚ ਅਧਿਕਾਰੀਆਂ ਤਕ ਪੁੱਜਣ ਮਗਰੋਂ ਸੰਬੰਧਤ ਅਫ਼ਸਰਾਂ ਦੀ ਮੁਅੱਤਲੀ ਦੇ ਹੁਕਮ ਜਾਰੀ ਕਰ ਦਿੱਤੇ ਗਏ।

ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਦਿਹਾਤੀ ਵਿਕਾਸ ਤੇ ਪੰਚਾਇਤ ਵਿਭਾਗ ਦੇ ਤਿੰਨ ਅਫ਼ਸਰਾਂ ਨੂੰ ਸੂਬਾ ਸਰਕਾਰ ਨੇ ਮੁਅੱਤਲ ਕਰ ਦਿੱਤਾ ਹੈ। ਇਸ ਤਿੱਕਡ਼ੀ ’ਤੇ 11 ਕਰੋਡ਼ ਰੁਪਏ ਦੇ ਘਪਲੇ ਦਾ ਦੋਸ਼ ਹੈ। ਮੁਅੱਤਲ ਕੀਤੇ ਅਫ਼ਸਰਾਂ ਵਿਚ ਬੀਡੀਪੀਓ ਜਤਿੰਦਰ ਸਿੰਘ ਢਿੱਲੋਂ, ਸੀਨੀਅਰ ਅਸਿਸਟੈਂਟ ਅਕਾਊਂਟ ਗੁਰਦੀਪ ਸਿੰਘ ਤੇ ਸੀਨੀਅਰ ਅਸਿਸਟੈਂਟ ਚੰਦ ਸਿੰਘ ਸ਼ਾਮਲ ਹਨ। 

ਦੋਸ਼ ਹਨ ਕਿ ਤਿੰਨਾਂ ਨੇ ਮਿਲੀਭੁਗਤ ਨਾਲ ਪਲਾਨਿੰਗ ਵਿਭਾਗ ਤੇ ਸੀਐੱਮ ਫੰਡ ਲਈ ਆਈ ਰਕਮ ਦੀ ਗ਼ਲਤ ਵਰਤੋਂ ਕੀਤੀ ਹੈ। ਇਸ ਦੌਰਾਨ ਚੋਣ ਜ਼ਾਬਤੇ ਦੀ ਉਲੰਘਣਾ ਵੀ ਕੀਤੀ ਗਈ। ਰੋਪਡ਼ ਦੇ ਡੀਡੀਪੀਓ ਅਮਰਿੰਦਰ ਸਿੰਘ ਚੌਹਾਨ ਕਿਸੇ ਦੂਜੇ ਮਾਮਲੇ ਦੀ ਜਾਂਚ ਕਰ ਰਹੇ ਸਨ। ਅਨੰਦਪੁਰ ਸਾਹਿਬ ਦੇ ਬੀਡੀਪੀਓ ਦਫ਼ਤਰ ਵਿਚ ਹੋਈ ਖ਼ਰੀਦ ਵਿਚ ਕੁਝ ਗਡ਼ਬਡ਼ ਹੋਈ ਨਜ਼ਰੀਂ ਪਈ ਸੀ। ਇਸ ਮਗਰੋਂ ਉਨ੍ਹਾਂ ਨੇ ਤਫ਼ਤੀਸ਼ ਸ਼ੁਰੂ ਕੀਤੀ ਤਾਂ ਘਪਲਾ ਫਡ਼ਿਆ ਗਿਆ। ਪਲਾਨਿੰਗ ਵਿਭਾਗ ਨੇ ਬੀਡੀਪੀਓ ਦਫ਼ਤਰ ਨੂੰ 7.38 ਕਰੋਡ਼ ਰੁਪਏ ਦੀ ਗ੍ਰਾਂਟ ਘੱਲੀ ਸੀ। ਇਹ ਗ੍ਰਾਂਟ ਇਸੇ ਵਰ੍ਹੇ 10 ਜਨਵਰੀ ਨੂੰ ਮਿਲੀ।

ਬੀਡੀਪੀਓ ਨੇ ਉਸੇ ਦਿਨ 6.5 ਕਰੋਡ਼ ਦੀ ਰਕਮ ਖ਼ਰਚ ਕਰ ਦਿੱਤੀ। ਇਸ ਖ਼ਰਚੇ ਦਾ ਨਾ ਕੋਈ ਰਿਕਾਰਡ ਹੈ ਤੇ ਨਾ ਕੋਈ ਕੋਟੇਸ਼ਨ ਹੈ। ਇਸ ਰਕਮ ਨੂੰ ਖ਼ਰਚ ਨਹੀਂ ਕੀਤਾ ਜਾ ਸਕਦਾ ਸੀ ਤੇ ਚੋਣ ਜ਼ਾਬਤਾ ਲੱਗ ਚੁੱਕਾ ਸੀ। ਲੰਘੇ ਵਰ੍ਹੇ 24 ਦਸੰਬਰ ਨੂੰ ਬੀਡੀਪੀਓ ਦਫ਼ਤਰ ਰੋਪਡ਼ ਨੂੰ ਮੁੱਖ ਮੰਤਰੀ ਕੋਟੇ ਵਿੱਚੋਂ 3.95 ਕਰੋਡ਼ ਦਾ ਫੰਡ ਰਿਲੀਜ਼ ਹੋਇਆ। 27 ਦਸੰਬਰ ਨੂੰ ਹੀ 3.18 ਲੱਖ ਦੀ ਅਦਾਇਗੀ ਜਾਰੀ ਕੀਤੀ ਗਈ, ਇਸ ਦਾ ਰਿਕਾਰਡ ਦਫ਼ਤਰ ਵਿਚ ਨਹੀਂ ਹੈ। ਇਸ ਤੋਂ ਇਲਾਵਾ 1.59 ਕਰੋਡ਼ ਰੁਪਏ ਕ੍ਰਿਕਟ ਦਾ ਸਮਾਨ ਬਣਾਉਣ ਵਾਲੀ ਕੰਪਨੀ 3.18 ਕਰੋਡ਼ ਰੁਪਏ ਐਕਸਪੋਰਟ ਕੰਪਨੀ ਤੇ 35 ਲੱਖ ਰੁਪਏ ਉਸਾਰੀ ਕੰਪਨੀ ਨੂੰ ਅਦਾ ਕੀਤੇ ਗਏ।

Vinkmag ad
Share Our Daily Posts

News Desk

Read Previous

‘ਆਪ’ ਵਿਧਾਇਕ ਸ਼ੈਰੀ ਕਲਸੀ ਦੇ ਭਰਾ ਦੀ ਕਾਰ ਦਾ ਭਿਆਨਕ ਐਕਸੀਡੈਂਟ, PA ਤੇ ਚਚੇਰੇ ਭਰਾ ਸਮੇਤ 3 ਦੀ ਮੌਤ, ਦੋ ਦੀ ਹਾਲਤ ਗੰਭੀਰ

Read Next

ਵਿਦੇਸ਼ਾਂ ‘ਚ ਬੈਠੇ ਗੈਂਗਸਟਰਾਂ ਨੇ ਵਸੂਲੀ ਦਾ ਤਰੀਕਾ ਬਦਲਿਆ, ਪੰਜਾਬ ‘ਚ ਦੂਸਰੇ ਦੇ ਨਾਂ ‘ਤੇ ਬੈਂਕ ਖਾਤਾ ਖੁੱਲ੍ਹਵਾ ਰਹੇ