Breaking News :

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

May 9, 2026

ਵਿਦੇਸ਼ਾਂ ‘ਚ ਬੈਠੇ ਗੈਂਗਸਟਰਾਂ ਨੇ ਵਸੂਲੀ ਦਾ ਤਰੀਕਾ ਬਦਲਿਆ, ਪੰਜਾਬ ‘ਚ ਦੂਸਰੇ ਦੇ ਨਾਂ ‘ਤੇ ਬੈਂਕ ਖਾਤਾ ਖੁੱਲ੍ਹਵਾ ਰਹੇ

ਚੰਡੀਗੜ੍ਹ : Gangster Bank Account : ਪੰਜਾਬ ‘ਚ ਫਿਰੌਤੀ ਵਸੂਲੀ ਦੇ ਨਾਲ-ਨਾਲ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਗੈਂਗਸਟਰਾਂ ਆਪਣੇ ਗੁਰਗਿਆਂ ਨੂੰ ਵਿਦੇਸ਼ਾਂ ਤੋਂ ਪੈਸਾ ਭੇਜਣ ਦਾ ਨਵਾਂ ਤਰੀਕਾ ਅਪਣਾਇਆ ਹੈ। ਇਸ ਦੇ ਲਈ ਉਹ ਪੰਜਾਬ ‘ਚ ਅਜਿਹੇ ਲੋਕਾਂ ਦੇ ਨਾਂ ‘ਤੇ ਖਾਤਾ ਖੁੱਲ੍ਹਵਾਉਣ ਦਾ ਯਤਨ ਕਰ ਰਹੇ ਹਨ, ਜਿਨ੍ਹਾਂ ਦਾ ਕੋਈ ਅਪਰਾਧਕ ਰਿਕਾਰਡ ਨਾ ਹੋਵੇ। ਇਸ ਦਾ ਖੁਲਾਸਾ ਪਠਾਨਕੋਟ ‘ਚ ਕੈਨੇਡਾ ‘ਚ ਰਹਿ ਰਹੇ ਗੈਂਗਸਟਰ ਗੋਲਡੀ ਬਰਾੜ ਦੀ ਫੋਟੋ ‘ਤੇ ਰਾਜਸਥਾਨ ਦੇ ਇਕ ਵਿਅਕਤੀ ਦੇ ਨਾਂ ‘ਤੇ ਇਕ ਬੈਂਕ ਬ੍ਰਾਂਚ ‘ਚ ਖਾਤਾ ਖੁੱਲ੍ਹਵਾਉਣ ਦਾ ਯਤਨ ਕਰਨ ਦੌਰਾਨ ਹੋਇਆ।

ਦੱਸ ਦੇਈਏ ਕਿ ਸ਼ੁੱਕਰਵਾਰ ਨੂੰ ਪਠਾਨਕੋਟ ‘ਚ ਮੂਸੇਵਾਲਾ ਹੱਤਿਆਕਾਂਡ ਦੀ ਜ਼ਿੰਮੇਵਾਰੀ ਲੈਣ ਵਾਲੇ ਲਾਰੈਂਸ ਬਿਸ਼ਨੋਈ ਗੈਂਗ ਦੇ ਗੋਲਡੀ ਬਰਾੜ ਦੀ ਫੋਟੋ ਵਾਲੇ ਆਧਾਰ ਕਾਰਡ ਨਾਲ ਖਾਤਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਗਈ। ਜਦੋਂ ਬੈਂਕ ਮੁਲਾਜ਼ਮਾਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਪਰ ਇਸ ਦੌਰਾਨ ਖਾਤਾ ਖੋਲ੍ਹਣ ਆਇਆ ਨੌਜਵਾਨ ਫਰਾਰ ਹੋ ਗਿਆ। ਰਾਜਸਥਾਨ ਦੇ ਜੋਧਪੁਰ ਦੇ ਮੰਗੀ ਰਾਮ ਦੇ ਨਾਂ ‘ਤੇ ਖਾਤਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਕਤਲ ਕਾਂਡ ਦੀਆਂ ਤਾਰਾਂ ਰਾਜਸਥਾਨ ਨਾਲ ਵੀ ਜੁੜੀਆਂ ਹਨ। ਨੌਜਵਾਨ ਦੀ ਭਾਲ ‘ਚ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।

ਆਈਐਸਆਈ ਦੀ ਮਦਦ ਨਾਲ ਵਿਦੇਸ਼ਾਂ ਤੋਂ ਚੱਲ ਰਹੇ ਗਿਰਾਹੋਂ ਨੇ ਅਪਣਾਇਆ ਨਵਾਂ ਟ੍ਰੈਂਡ

ਇੰਟੈਲੀਜੈਂਸ ਵਿੰਗ ਦੇ ਅਧਿਕਾਰੀਆਂ ਅਨੁਸਾਰ ਵਿਦੇਸ਼ਾਂ ਤੋਂ ਸੰਚਾਲਿਤ ਗਿਰੋਹਾਂ ਦੇ ਮੈਂਬਰਾਂ ਦੀ ਮਦਦ ਲਈ ਆਈਐਸਆਈ ਵੱਲੋਂ ਵਰਤੇ ਗਏ ਤਰੀਕਿਆਂ ਵਿੱਚ ਡਰੋਨਾਂ ਰਾਹੀਂ ਹਥਿਆਰਾਂ ਦੀ ਸਪਲਾਈ ਅਤੇ ਹਵਾਲਾ ਰਾਹੀਂ ਪੈਸਾ ਮੁਹੱਈਆ ਕਰਵਾਉਣਾ ਸ਼ਾਮਲ ਹੈ। ਪਰ ਹੁਣ ਇਕ ਨਵਾਂ ਟ੍ਰੈਂਡ ਦੇਖਣ ਨੂੰ ਮਿਲ ਰਿਹਾ ਹੈ ਕਿ ਵਿਦੇਸ਼ੀ ਗੈਂਗਸਟਰਾਂ ਦੇ ਖਾਤੇ ਖੁੱਲ੍ਹਵਾਏ ਜਾ ਰਹੇ ਹਨ ਤਾਂ ਜੋ ਫਿਰੌਤੀ ਦੀ ਰਕਮ ਸਿੱਧੇ ਖਾਤਿਆਂ ਵਿੱਚ ਆ ਸਕੇ।

ISI ਤੇ ਖ਼ਾਲਿਸਤਾਨੀ ਸਮਰਥਕ ਪੰਜਾਬੀ ਗੈਂਗਸਟਰਾਂ ਨਾਲ ਕਰ ​​ਰਹੇ ਗੱਠਜੋੜ

ਪਾਕਿਸਤਾਨੀ ਖੁਫੀਆ ਏਜੰਸੀ ਆਈਐਸਆਈ ਤੇ ਖ਼ਾਲਿਸਤਾਨ ਸਮਰਥਕ ਆਪਣੇ ਮਨਸੂਬਿਆਂ ਨੂੰ ਅੰਜ਼ਾਮ ਦੇਣ ਲਈ ਵਿਦੇਸ਼ਾਂ ‘ਚ ਬੈਠੇ ਪੰਜਾਬੀ ਗੈਂਗਸਟਰਾਂ ਨਾਲ ਮਿਲੀਭੁਗਤ ਕਰ ਰਹੇ ਹਨ। ਇੰਟੈਲੀਜੈਂਸ ਇਨਪੁੱਟ ਅਨੁਸਾਰ ਪੰਜਾਬ ਵਿੱਚ ਇਸ ਸਮੇਂ ਇਕ ਦਰਜਨ ਤੋਂ ਵੱਧ ਗਰੋਹ ਸਰਗਰਮ ਹਨ, ਜਿਨ੍ਹਾਂ ਵਿੱਚੋਂ ਅੱਧੀ ਦਰਜਨ ਦੇ ਕਰੀਬ ਵਿਦੇਸ਼ਾਂ ਤੋਂ ਚੱਲ ਰਹੇ ਹਨ। ਪਾਕਿਸਤਾਨ ਦੀ ਆਈਐਸਆਈ ਇਨ੍ਹਾਂ ਗਰੋਹਾਂ ਦੇ ਮੈਂਬਰਾਂ ਨੂੰ ਮਦਦ ਮੁਹੱਈਆ ਕਰਵਾਉਣ ਦਾ ਕੰਮ ਕਰ ਰਹੀ ਹੈ।

ਪੰਜਾਬ ਪੁਲਿਸ ਤੇ ਸੁਰੱਖਿਆ ਬਲਾਂ ਨੇ ਸਾਂਝੇ ਕੀਤੇ ਵਿਦੇਸ਼ਾਂ ‘ਚ ਬੈਠੇ ਅੱਤਵਾਦੀਆਂ ਦੇ ਨਾਂ

ਇੰਟੈਲੀਜੈਂਸ ਰਿਪੋਰਟ ਮੁਤਾਬਕ ਦੂਜੇ ਦੇਸ਼ਾਂ ‘ਚ ਬੈਠੇ 6 ਖ਼ਾਲਿਸਤਾਨੀ ਅੱਤਵਾਦੀਆਂ ਦੇ ਨਾਂ ਪੰਜਾਬ ਪੁਲਿਸ ਤੇ ਹੋਰ ਸੁਰੱਖਿਆ ਬਲਾਂ ਨਾਲ ਸਾਂਝੇ ਕੀਤੇ ਗਏ ਹਨ। ਇਨ੍ਹਾਂ ਵਿੱਚੋਂ ਤਿੰਨ ਅਮਰੀਕਾ, ਜਰਮਨੀ ਤੇ ਕੈਨੇਡਾ ‘ਚ ਹਨ, ਜਦੋਂਕਿ ਦੋ ਪਾਕਿਸਤਾਨ ਤੇ ਇਕ ਬੈਲਜੀਅਮ ਵਿੱਚ ਹੈ। ਪਾਕਿਸਤਾਨ ਸਥਿਤ ਖ਼ਾਲਿਸਤਾਨੀ ਅੱਤਵਾਦੀ ਸੰਗਠਨ ਤੇ ਆਈ.ਐੱਸ.ਆਈ ਦੀ ਮਦਦ ਨਾਲ ਪੰਜਾਬ ਦੇ ਗੈਂਗਸਟਰਾਂ ਨੂੰ ਵਿਦੇਸ਼ਾਂ ‘ਚ ਵੀ ਪਨਾਹ ਦਿੱਤੀ ਜਾ ਰਹੀ ਹੈ ਤੇ ਇਨ੍ਹਾਂ ਦੀ ਮਦਦ ਨਾਲ ਸੂਬੇ ‘ਚ ਨਸ਼ੀਲੇ ਪਦਾਰਥਾਂ ਦਾ ਅੱਤਵਾਦ ਵੀ ਫੈਲਾਇਆ ਜਾ ਰਿਹਾ ਹੈ।

ਪੰਜਾਬ ਵਿੱਚ ਸਥਾਨਕ ਗਿਰੋਹਾਂ ਦੀ ਮਦਦ ਲਈ ਸਮੱਗਲਰਾਂ ਨਾਲ ਤਾਲਮੇਲ ਦਾ ਕੰਮ ਗੁਰਮੀਤ ਸਿੰਘ ਬੱਗਾ ਦਾ ਨਾਂ ਹੈ। ਇਨ੍ਹਾਂ ਗਿਰੋਹਾਂ ‘ਚ ਆਈਐਸਆਈ ਹਮਾਇਤੀ ਖ਼ਾਲਿਸਤਾਨੀ ਅੱਤਵਾਦੀਆਂ ਦੇ ਨਾਂ ਸਾਹਮਣੇ ਆਏ ਹਨ। ਇਨ੍ਹਾਂ ਅੱਤਵਾਦੀਆਂ ਦਾ ਸਰਗਨਾ ਲਖਬੀਰ ਸਿੰਘ ਰੋਡੇ ਪਾਕਿਸਤਾਨ ‘ਚ ਹੈ। ਉਸਦਾ ਕੰਮ ਨਸ਼ੇ ਤੇ ਹਥਿਆਰ ਭੇਜਣਾ ਹੈ।

ਦੱਸਿਆ ਜਾਂਦਾ ਹੈ ਕਿ ਰੋਡੇ ਨੇ ਪਿਛਲੇ ਦਿਨੀਂ ਪੰਜਾਬ ਵਿੱਚ ਬਰਾਮਦ ਕੀਤੇ ਟਿਫਿਨ ਬੰਬ ਭੇਜੇ ਸਨ। ਕੈਨੇਡਾ ‘ਚ ਬੈਠਾ ਹਰਦੀਪ ਸਿੰਘ ਨਿੱਝਰ ਪੰਜਾਬ ਵਿੱਚ ਅੱਤਵਾਦੀ ਘਟਨਾਵਾਂ ਨੂੰ ਅੰਜਾਮ ਦੇਣ ਲਈ ਫੰਡ ਮੁਹੱਈਆ ਕਰਵਾਉਣ ਦਾ ਕੰਮ ਕਰਦਾ ਹੈ।

Vinkmag ad
Share Our Daily Posts

News Desk

Read Previous

ਪੰਜਾਬ ਸਰਕਾਰ ਸਖ਼ਤ ! ਵਰ੍ਹਦੇ ਮੀਂਹ ‘ਚ ਸੜਕ ਬਣਾਉਣ ਵਾਲੇ ਚਾਰ ਅਫ਼ਸਰ ਕੀਤੇ ਮੁਅੱਤਲ, ਵੀਡੀਓ ਵਾਇਰਲ ‘ਤੇ ਕੱਸਿਆ ਸ਼ਿਕੰਜਾ

Read Next

Sri Harmandir Sahib: ਸ੍ਰੀ ਹਰਿਮੰਦਰ ਸਾਹਿਬ ‘ਚ ਇਕ ਲੱਖ ਸ਼ਰਧਾਲੂ ਪੰਗਤ ‘ਚ ਬੈਠ ਕੇ ਛੱਕਦੇ ਹਨ ਲੰਗਰ