BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ
ਅੰਮ੍ਰਿਤਸਰ – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਨਜ਼ਦੀਕ ਇਕ ਪੁਰਾਤਨ ਬਿਲਡਿੰਗ ਭਾਰੀ ਵਰਖਾ ਦੇ ਕਾਰਨ ਢਹਿ ਢੇਰੀ ਹੋ ਜਾਣ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ। ਗੁਰਦੁਆਰਾ ਬਾਬਾ ਅਟੱਲ ਰਾਇ ਸਾਹਿਬ ਦੇ ਨਜ਼ਦੀਕ ਬਾਹਰਵਾਰ ਚੌਕ ਵਿਖੇ ਸਥਿਤ ਇਕ ਕਈ ਸਾਲ ਪੁਰਾਣੀ ਬਿਲਡਿੰਗ ਜੋ ਕਿ ਖਾਲੀ ਪਈ ਸੀ ਉਹ ਬੀਤੇ ਸ਼ਾਮ ਤੋਂ ਹੋ ਰਹੀ ਤੇਜ਼ ਰਫ਼ਤਾਰ ਭਾਰੀ ਬਾਰਸ਼ ਦੇ ਪਾਣੀ ਨਾਲ ਢਹਿ ਢੇਰੀ ਹੋ ਜਾਣ ਕਾਰਨ ਬਾਬਾ ਅਟੱਲ ਰਾਏ ਸਾਹਿਬ ਵਿਖੇ ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਆਉਣ ਜਾਣ ਵਾਲੀਆਂ ਸੰਗਤਾਂ ਪੈਦਲ ਲਾਂਘੇ ਤੋਂ ਇਲਾਵਾ ਮੋਟਰ ਗੱਡੀਆਂ ਦਾ ਰਸਤਾ ਬੰਦ ਹੋ ਗਿਆ ਹੈ ਸੂਤਰਾਂ ਮੁਤਾਬਕ ਇਹ ਬਿਲਡਿੰਗ ਪੁਰਾਤਨ ਸਮੇਂ ਦੀ ਬੰਦ ਪਈ ਸੀ ਜਿਸ ਦੇ ਨਜ਼ਦੀਕ ਆਸਪਾਸ ਵਿਖੇ ਮਜ਼ਦੂਰੀ ਕਰਨ ਵਾਲੇ ਲੋਕ ਵੱਖ ਵੱਖ ਕਿਸਮ ਦਾ ਸਾਮਾਨ ਇਸ ਬਿਲਡਿੰਗ ਦੇ ਥੱਲੇ ਬੈਠ ਕੇ ਵੇਚਦੇ ਸਨ ਜੋ ਕਿ ਸਵੇਰੇ ਭਾਰੀ ਵਰਖਾ ਦੇ ਕਾਰਨ ਇਸ ਜਗ੍ਹਾ ਦੇ ਨਜ਼ਦੀਕ ਨਹੀਂ ਸਨ ਬੈਠੇ ਜਿਸ ਕਰਕੇ ਇਕ ਵੱਡਾ ਹਾਦਸਾ ਹੋਣ ਤੋਂ ਬਚ ਗਿਆ ਹੈ ਜਿਸ ਨਾਲ ਕੋਈ ਵੀ ਜਾਨੀ ਜਾਂ ਮਾਲੀ ਨੁਕਸਾਨ ਨਹੀਂ ਹੋਇਆ ਸਿਰਫ਼ ਤੇ ਸਿਰਫ਼ ਸੰਗਤਾਂ ਲਈ ਆਉਣ ਜਾਣ ਵਾਲਾ ਰਸਤਾ ਬੰਦ ਹੋ ਗਿਆ ਹੈ।
