BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ
ਟਾਂਗਰਾ : ਕੈਨੇਡਾ ਵਿਚ ਰਹਿ ਰਹੇ ਪੰਜਾਬੀ ਨੌਜਵਾਨ ਦੀ ਭੇਤ ਭਰੇ ਹਾਲਾਤਾਂ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਰਾਪਤ ਹੋਇਆ।ਪ੍ਰਾਪਤ ਜਾਣਕਾਰੀ ਮੁਤਾਬਕ ਬਾਬਾ ਬਕਾਲਾ ਪਿੰਡ ਪੱਲਾ ਨੇੜੇ ਗੱਗੜਭਾਣਾ ਦਾ 33 ਸਾਲਾਂ ਨੌਜਵਾਨ ਗਗਨ ਪਰਵਾਜ਼ ਸਿੰਘ ਵੜੈਚ ਐੱਮਬੀਏ, ਬੈਂਕ ਮੈਨੇਜਰ ਆਪਣੇ ਦੋਸਤ ਦੇ ਬਰੈਂਪਟਨ ਸ਼ਹਿਰ ਵਿਚ ਗਿਆ ਸੀ। ਕੈਨੇਡਾ ਵਿਚ ਰਹਿ ਰਹੀ ਉਸ ਦੀ ਭੈਣ ਸਿਮਰਤ ਕੌਰ ਤੇ ਜੀਜਾ ਹਰਊਧਮ ਸਿੰਘ ਨੂੰ ਕੈਨੇਡਾ ਪੁਲਿਸ ਨੇ ਦੱਸਿਆ ਕਿ ਗਗਨ ਪਰਵਾਜ਼ ਬੇਹੋਸ਼ੀ ਦੀ ਹਾਲਤ ਵਿਚ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਹੈ। ਉਨ੍ਹਾਂ ਦੱਸਿਆ ਕਿ ਜਿਸ ਘਰ ਵਿਚ ਉਹ ਬੈਠੇ ਸਨ ਉਸ ਘਰ ਨੂੰ ਪੁਲਿਸ ਨੇ ਸੀਲ ਕਰ ਕੇ ਦੋਸਤਾਂ ਕੋਲੋਂ ਬਰੀਕੀ ਨਾਲ ਜਾਂਚ ਪੜਤਾਲ ਕਰ ਰਹੀ ਹੈ। ਗਗਨ ਪਰਵਾਜ਼ ਦੇ ਪਿਤਾ ਅਜਮੇਰ ਸਿੰਘ ਤੇ ਮਾਤਾ ਪਰਮਜੀਤ ਕੌਰ ਮੁੰਬਈ ਤੋਂ ਟੋਰਾਂਟੋ ਵਿਚ ਪੁੱਤਰ ਨੂੰ ਦੇਖਣ ਲਈ ਪਹੁੰਚੇ ਸਨ ਪਰ ਡਾਕਟਰਾਂ ਨੇ ਉਥੇ ਗਗਨ ਪਰਵਾਜ਼ ਨੂੰ ਮਿ੍ਤਕ ਕਰਾਰ ਦਿੱਤਾ।
