Breaking News :

BSF ਚੌਕ ਨੇੜੇ ਐਕਟਿਵਾ ਬਲਾਸਟ ਮਾਮਲੇ ‘ਚ ਆ ਗਿਆ ਜਲੰਧਰ CP ਦਾ ਬਿਆਨ, ਦੱਸਿਆ ਕਿਵੇਂ ਵਾਪਰੀ ਘਟਨਾ

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

May 6, 2026

ਏਨੀਆਂ ਕਮਜ਼ੋਰ ਹੋ ਗਈਆਂ ਨੇ ਸਾਡੀਆਂ ਸਿੱਖ ਸੰਸਥਾਵਾਂ ਕਿ ਮੁੱਖ ਮੰਤਰੀ ਮਿਲਣ ਦਾ ਸਮਾਂ ਨਾ ਦੇਵੇ: ਗਿਆਨੀ ਹਰਪ੍ਰੀਤ ਸਿੰਘ

ਸ਼੍ਰੀ ਕੀਰਤਪੁਰ ਸਾਹਿਬ: ਸਾਡੀ ਸਿੱਖ ਸੰਸਥਾਵਾਂ ਏਨੀਆਂ ਕਮਜ਼ੋਰ ਹੋ ਗਈਆ ਕਿ ਬੰਦੀ ਸਿੰਘ ਦੀ ਰਿਹਾਈ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦਰ ਕੇਜਰੀਵਾਲ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਹੋਰ ਸਿੱਖ ਆਗੂ ਮਿਲਣ ਗਏ ਹੋਣ ਤੇ ਉਹ ਨਾ ਮਿਲੇ ਬੜੇ ਅਫਸੋਸ ਦੀ ਗੱਲ ਹੈ, ਜਿਹੜੀ ਸੰਸਥਾ ਤੋਂ ਦਿੱਲੀ ਦਾ ਤਖ਼ਤ ਹਿਲਾ ਦਿੱਤਾ ਸੀ, ਉਨਾਂ ਦੀ ਅੱਜ ਇਹ ਹਾਲਤ ਬਣ ਗਈ ਹੈ। ਇਹ ਵਿਚਾਰ ਅੱਜ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਤੇ ਗੁਰਦੁਆਰਾ ਸ਼੍ਰੀ ਸੀਸ ਮਹਿਲ ਸਾਹਿਬ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਵੱਡੀ ਗਿਣਤੀ ’ਚ ਜੁੜੀਆਂ ਸੰਗਤਾਂ ਨੂੰ ਸਨਮੁੱਖ ਹੁੰਦਿਆਂ ਪ੍ਰਗਟ ਕੀਤੇ।

ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਅਜੋਕੇ ਸਮੇਂ ਦੇ ਹਲਾਤ ਵੇਖ ਕੇ ਲੱਗ ਰਿਹਾ ਹੈ ਕਿ ਸਾਡੀਆ ਸਿੱਖ ਸੰਸਥਾਵਾਂ ਦੀ ਹਾਲਤ ਚਰਮਰਾ ਗਈ ਹੈ ਇਹ ਉਦੋਂ ਹੁੰਦਾ ਜਦੋਂ ਸਾਡੇ ਆਪਣੇ ਗੁਰੂ ਤੋਂ ਵਿਸ਼ਵਾਸ਼ ਉੱਠ ਜਾਵੇ ,ਅਸੀ ਆਪਣੇ ਗੁਰੂ ਤੋਂ ਦੂਰ ਹੋ ਜਾਈਏ ਪ੍ਰੰਤੂ ਸਿੱਖ ਕੌਮ ਦਾ ਇਤਿਹਾਸ ਲਹੂ ਭਿੱਜਾ ਇਤਿਹਾਸ ਹੈ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਦਿੱਲੀ ਵਿਚ ਸੀਸ ਦਿੱਤਾ, ਭਾਈ ਤਾਰੂ ਸਿੰਘ ਨੇ ਖੋਪੜੀ ਲੁਹਾਈ,ਲਾਹੌਰ ਵਿਚ ਬੀਬੀਆਂ ਨੇ ਆਪਣੇ ਜਿਗਰ ਦੇ ਟੁੱਕੜਿਆਂ ਦੇ ਟੋਟੋ ਆਪਣੇ ਗਲ੍ਹਾਂ ਵਿਚ ਹਾਰ ਪੁਆ ਕੇ ਹੌਸਲੇ ਬੁੰਲਦ ਰੱਖੇ ਪਰ ਹੁਣ ਕਿੱਧਰ ਨੂੰ ਜਾ ਰਹੀ ਹੈ ਸਾਡੀ ਕੌਮ ,ਇਸ ਵਿਸ਼ੇ ਤੇ ਸਾਡੀਆ ਸਿੱਖ ਸੰਸਥਾਵਾਂ ਨੂੰ ਗੰਭੀਰ ਹੋਣ ਦੀ ਲੋੜ ਹੈ।

ਗਿਆਨੀ ਹਰਪ੍ਰੀਤ ਸਿੰਘ ਨੇ ਦੇਸ ਵਿਦੇਸ਼ ਵਿਚ ਵੱਸਦੇ ਸਮੂਹ ਗੁਰੂ ਘਰਾਂ ਦੇ ਪ੍ਰਬੰਧਕਾਂ ਨੂੰ ਅਪੀਲ ਕੀਤੀ ਕਿ ਆਪੋ ਆਪਣੇ ਪਿੰਡ ਸ਼ਹਿਰ ਦੇ ਗੁਰੂ ਘਰ ਦੇ ਮੁੱਖ ਗੇਟ ਕੋਲ ਬੰਦੀ ਸਿੰਘਾਂ ਦੀ ਫੋਟੋਆਂ ਵਾਲੇ ਫਲੈਕਸ ਲਵਾ ਕੇ ਪੰਜਾਬੀ ,ਹਿੰਦੀ ਤੇ ਅੰਗਰੇਜ਼ੀ ’ਚ ਲਿਖਿਆ ਜਾਵੇ ਕਿ ਬੰਦੀ ਸਿੱਖਾਂ ਦੀ ਰਿਹਾਈ ਲਈ ਕਿਹੜੀ ਸਰਕਾਰ ਦੀ ਕਿੰਨੀ ਭੂਮਿਕਾ ਰਹੀ ਅਤੇ ਦਿੱਲੀ ਤੇ ਪੰਜਾਬ ਦੇ ਸਕੂਲ ,ਕਾਲਜਾ ਦੇ ਵਿਦਿਆਰਥੀਆਂ ਨੂੰ ਹੱਥਾ ਵਿਚ ਸਿੱਖਾਂ ਦੀ ਰਿਹਾਈ ਦੀ ਹਾਮੀ ਭਰਦੀਆਂ ਤਖ਼ਤੀਆ ਫੜਾ ਕੇ ਰੋ ਰੈਲੀਆ ਕੱਢੀਆ ਜਾਣ ਤਾਂ ਕਿ ਇੰਟਰਲੈਸ਼ਨਲ ਮੀਡੀਆ ਸਿੱਖਾਂ ਨਾਲ ਹੋ ਰਹੀ ਧੱਕੇਸ਼ਾਹੀ ਨੂੰ ਲੋਕਾਂ ਤੱਕ ਪਹੁੰਚਾ ਸਕੇ ।

Vinkmag ad
Share Our Daily Posts

News Desk

Read Previous

ਪਿੰਡ ਪੱਲਾ ਦੇ ਨੌਜਵਾਨ ਦੀ ਕੈਨੇਡਾ ‘ਚ ਭੇਤ ਭਰੇ ਹਾਲਾਤ ‘ਚ ਮੌਤ

Read Next

ਮੂਸੇਵਾਲਾ ਦੇ ਪਿਤਾ ਨੂੰ ਧਮਕੀਆਂ ਮਿਲਣ ‘ਤੇੇ ਬੋਲੇ ਰਾਜਾ ਵੜਿੰਗ, ਕਿਹਾ- ਮਾਮਲੇ ਨੂੰ ਗੰਭੀਰਤਾ ਨਾਲ ਲੈਣ ਡੀਜੀਪੀ