Breaking News :

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

May 5, 2026

ਸਬਜ਼ੀਆਂ ਨੇ ਵਿਗਾਡ਼ਿਆ ਰਸੋਈ ਦਾ ਬਜਟ, ਧਨੀਆ ਨੇ ਲਾਇਆ ਦੋਹਰਾ ਸੈਂਕਡ਼ਾ

ਜਲੰਧਰ : ਗੈਸ ਸਿਲੰਡਰ ਦੀਆਂ ਕੀਮਤਾਂ ’ਚ ਵਾਧੇ ਤੋਂ ਬਾਅਦ ਹੁਣ ਸਬਜ਼ੀਆਂ ਦੀ ਅਸਮਾਨੀਂ ਚਡ਼੍ਹੀਆਂ ਕੀਮਤਾਂ ਨੇ ਘਰੇਲੂ ਉਪਭੋਗਤਾ ਦੀ ਰਸੋਈ ਦਾ ਬਜਟ ਵਿਗਾਡ਼ ਦਿੱਤਾ ਹੈ। ਜੁਲਾਈ ਮਹੀਨੇ ਦੇ ਅੱਧ ਤੋਂ ਬਾਅਦ ਲਗਪਗ ਸਾਰੀਆਂ ਸਬਜ਼ੀਆਂ ਦੀਆਂ ਕੀਮਤਾਂ ਵੱਧ ਗਈਆਂ ਹਨ। ਕੁਝ ਦਿਨ ਪਹਿਲਾਂ ਰਿਟੇਲ ’ਚ 30 ਤੋਂ 40 ਰੁਪਏ ਪ੍ਰਤੀ ਕਿਲੋ ’ਚ ਵੇਚੀ ਜਾ ਰਹੀ ਗੋਭੀ ਦੀ ਕੀਮਤ ਇਨ੍ਹੀਂ ਦਿਨੀਂ 90 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਚੁੱਕੀ ਹੈ। ਇਹੀ ਹਾਲਾਤ ਫੁੱਲ ਗੋਭੀ ਦੀ ਵੀ ਹੈ, ਜੋ ਪਿਛਲੇ ਦਿਨੀਂ 40 ਰੁਪਏ ਪ੍ਰਤੀ ਕਿਲੋ ਵੇਚੀ ਗਈ ਸੀ, ਉਸ ਦੀ ਕੀਮਤ ਹੁਣ 60 ਰੁਪਏ ਪ੍ਰਤੀ ਕਿਲੋ ਹੋ ਗਈ ਹੈ। ਸਬਜ਼ੀ ਦੇ ਨਾਲ ਫ੍ਰੀ ’ਚ ਦਿੱਤਾ ਜਾਂਦਾ ਹਰਾ ਧਨੀਆ ਦੀਆਂ ਕੀਮਤਾਂ ਨੇ ਰਿਕਾਰਡ ਤੋਡ਼ਦਿਆਂ ਦੋਹਰਾ ਸੈਂਕਡ਼ਾ ਮਾਰ ਦਿੱਤਾ ਹੈ। ਮਹੀਨੇ ਦੇ ਆਖਰੀ ਦਿਨਾਂ ’ਚ ਧਨੀਏ ਦੀ ਕੀਮਤ ਰਿਟੇਲ ’ਚ 220 ਰੁਪਏ ਪ੍ਰਤੀ ਕਿਲੋ ਹੋ ਚੁੱਕੀ ਹੈ। ਇਹੀ ਕਾਰਨ ਹੈ ਕਿ ਜ਼ਿਆਦਾਤਰ ਰਿਟੇਲ ਦੀਆਂ ਦੁਕਾਨਾਂ ’ਤੇ ਧਨੀਆ ਗਾਇਬ ਹੀ ਹੋ ਗਿਆ ਹੈ। ਅਜਿਹੇ ’ਚ ਸਬਜ਼ੀ ਦਾ ਸਵਾਦ ਫਿੱਕਾ ਪੈਣ ਲੱਗਾ ਹੈ।

ਬਾਰਿਸ਼ ਕਾਰਨ ਝੱਲਣੀ ਪੈ ਰਹੀ ਮਹਿੰਗਾਈ ਦੀ ਮਾਰ

ਦਰਅਸਲ, ਇਨ੍ਹੀਂ ਦਿਨੀਂ ਏਸ਼ੀਆ ਦੀਆਂ ਸਭ ਤੋਂ ਵੱਡੀਆਂ ਮੰਡੀਆਂ ’ਚ ਸ਼ੁਮਾਰ ਮਕਸੂਦਾਂ ਸਬਜ਼ੀ ਮੰਡੀ ’ਚ ਸਬਜ਼ੀਆਂ ਦੀ ਆਮਦ ਹਿਮਾਚਲ ਪ੍ਰਦੇਸ਼ ਤੋਂ ਹੋ ਰਹੀ ਹੈ ਪਰ ਇਨ੍ਹੀਂ ਦਿਨੀਂ ਹਿਮਾਚਲ ਪ੍ਰਦੇਸ਼ ’ਚ ਜ਼ਿਆਦਾ ਬਾਰਿਸ਼ ਤੇ ਬੰਦ ਰਹੇ ਰਹੇ ਰਸਤਿਆਂ ਕਾਰਨ ਸਬਜ਼ੀਆਂ ਦੀ ਸਪਲਾਈ ਪ੍ਰਭਾਵਿਤ ਹੋਣ ਲੱਗੀ ਹੈ। ਜ਼ਿਆਦਾ ਬਾਰਿਸ਼ ਕਾਰਨ ਹਿਮਾਚਲ ’ਚ ਕਈ ਸਬਜ਼ੀਆਂ ਦੀ ਫ਼ਸਲ ਵੀ ਖ਼ਰਾਬ ਹੋਈ ਹੈ, ਜਿਸ ਦਾ ਅਸਰ ਸਬਜ਼ੀਆਂ ਦੀਆਂ ਕੀਮਤਾਂ ’ਤੇ ਪੈ ਗਿਆ ਹੈ।

ਥੋਕ ਵਪਾਰੀਆਂ ਦੀ ਮੰਨੀਏ ਤਾਂ ਲੋਕਾਂ ਨੂੰ ਕਰੀਬ ਇਕ ਮਹੀਨੇ ਤਕ ਸਬਜ਼ੀਆਂ ’ਤੇ ਮਹਿੰਗਾਈ ਦੀ ਮਾਰ ਝੱਲਣੀ ਪਵੇਗੀ। ਇਸ ਤੋਂ ਬਾਅਦ ਲੋਕਲ ਸਬਜ਼ੀਆਂ ਦੀ ਆਮਦ ਸ਼ੁਰੂ ਹੋਣ ਤੋਂ ਬਾਅਦ ਘਰੇਲੂ ਖਪਤਕਾਰਾਂ ਨੂੰ ਰਾਹਤ ਮਿਲ ਸਕਦੀ ਹੈ।

————-

ਧਨੀਏ ਨੇ ਮਾਰਿਆ ਦੋਹਰਾ ਸੈਂਕਡ਼ਾ ਤੇ ਮਸ਼ਰੂਮ ਵੀ 100 ਤੋਂ ਪਾਰ

ਸਬਜ਼ੀਆਂ ਦੇ ਨਾਲ ਫ੍ਰੀ ਦਿੱਤੇ ਜਾਂਦੇ ਧਨੀਏ ਨੇ ਇਨ੍ਹੀਂ ਦਿਨੀਂ ਦੋਹਰਾ ਸੈਂਕਡ਼ਾ ਮਾਰ ਦਿੱਤਾ ਹੈ, ਤਾਂ ਉਥੇ ਮਸ਼ਰੂਮ ਦੀਆਂ ਕੀਮਤਾਂ ਵੀ 100 ਰੁਪਏ ਤੋਂ ਪਾਰ ਹੋ ਚੁੱਕੀਆਂ ਹਨ। ਇਸ ਬਾਰੇ ਥੋਕ ਸਬਜ਼ੀ ਵਿਕ੍ਰੇਤਾ ਜਸਪਾਲ ਸਿੰਘ ਦੱਸਦੇ ਹਨ ਕਿ ਬਰਸਾਤੀ ਮੌਸਮ ’ਚ ਹਰੀਆਂ ਸਬਜ਼ੀਆਂ ਦੀ ਫਸਲ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦੀ ਹੈ। ਅਜਿਹੇ ’ਚ ਹਿਮਾਚਲ ਤੋਂ ਆਉਣ ਵਾਲੇ ਧਨੀਏ ਦੀ ਫਸਲ ਵੀ ਪ੍ਰਭਾਵਿਤ ਹੋਈ ਹੈ, ਜਿਸ ਕਾਰਨ ਇਨ੍ਹੀਂ ਦਿਨੀਂ ਰਿਟੇਲ ’ਚ ਧਨੀਏ ਦੀ ਕੀਮਤ 220 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਚੁੱਕੀ ਹੈ। ਇਸੇ ਤਰ੍ਹਾਂ ਮਸ਼ਰੂਮ ਦੀ ਕੀਮਤ ਵੀ ਰਿਟੇਲ ’ਚ 150 ਰੁਪਏ ਪ੍ਰਤੀ ਕਿਲੋ ਹੈ।

———

ਦੋ ਸਟੇਸ਼ਨਾਂ ਤੋਂ ਆਮਦ ਤੋਂ ਬਾਅਦ ਟਮਾਟਰ ਨੇ ਦਿੱਤੀ ਰਾਹਤ

ਇਨ੍ਹੀਂ ਦਿਨੀਂ ਹਿਮਾਚਲ ਤੇ ਬੈਂਗਲੁਰੂ ਤੋਂ ਟਮਾਟਰ ਦੀ ਭਾਰੀ ਆਮਦ ਹੋਣ ਕਾਰਨ ਟਮਾਟਰ ਦੀਆਂ ਕੀਮਤਾਂ ਨੇ ਰਾਹਤ ਦਿੱਤੀ ਹੈ, ਜਿਸ ਕਾਰਨ ਇਨ੍ਹੀ ਦਿਨੀਂ ਕੁਆਲਿਟੀ ਮੁਤਾਬਕ ਟਮਾਟਰ ਦੀਆਂ ਕੀਮਤਾਂ 30 ਤੋਂ 35 ਰੁਪਏ ਪ੍ਰਤੀ ਕਿਲੋ ਤਕ ਰਹਿ ਗਈਆਂ ਹਨ, ਜਦਕਿ ਜੁਲਾਈ ਮਹੀਨੇ ਦੀ ਸ਼ੁਰੂਆਤ ’ਚ ਸਿਰਫ ਹਿਮਾਚਲ ਤੋਂ ਹੀ ਟਮਾਟਰ ਦੀ ਆਮਦ ਹੋਣ ਨਾਲ ਰਿਟੇਲ ’ਚ ਕੀਮਤ 60 ਰੁਪਏ ਪ੍ਰਤੀ ਕਿਲੋ ਤਕ ਪਹੁੰਚ ਗਈ ਸੀ, ਜੋ ਹੁਣ ਘੱਟ ਕੇ ਅੱਧੀ ਰਹਿ ਗਈ ਹੈ।

———————

ਰਿਟੇਲ ’ਚ 15 ਦਿਨਾਂ ’ਚ ਆਇਆ ਕੀਮਤਾਂ ’ਚ ਫਰਕ

ਸਬਜ਼ੀ ਪਹਿਲਾਂ (ਰੁਪਏ) ਹੁਣ (ਰੁਪਏ)

ਭਿੰਡੀ 40 60

ਸ਼ਿਮਲਾ ਮਿਰਚ 50 80 ਤੋਂ 100

ਫੁੱਲ ਗੋਭੀ 40 60

ਰਿਲਾਇੰਸ ਖੀਰਾ 40 60

ਗਾਜਰ 40 50

ਫਲੀਆਂ 60 80

ਕਰੇਲਾ 40 60

ਮਸ਼ਰੂਮ 80 150

ਹਰਾ ਧਨੀਆ 80 220

ਘੀਆ 40 60

ਲੋਕੀ 30 50

ਆਲੂ 25 35

ਟਮਾਟਰ 60 35

Vinkmag ad
Share Our Daily Posts

News Desk

Read Previous

ਪੰਜਾਬ ‘ਚ ਬਦਲਾਅ ਦਾ ਦੌਰ; ਪਹਿਲੇ ਡੀਜੀਪੀ ਛੁੱਟੀ ‘ਤੇ, ਮੁੱਖ ਸਕੱਤਰ ਦਾ ਤਬਾਦਲਾ ਤੇ ਹੁਣ ਏਜੀ ਨੇ ਦਿੱਤਾ ਅਸਤੀਫ਼ਾ

Read Next

ਜਲੰਧਰ LPU ਦੇ ਵਿਦਿਆਰਥੀ ਨੂੰ ਮਿਲਿਆ ਤਿੰਨ ਕਰੋੜ ਦਾ ਪੈਕੇਜ, ਜਰਮਨੀ ‘ਚ ਕੰਮ ਕਰਨ ਦਾ ਸੁਨਹਿਰੀ ਮੌਕਾ