ਜਲੰਧਰ : ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਬੀ.ਟੈਕ ਸੀਐਸਈ ਗ੍ਰੈਜੂਏਟ ਮੁਹੰਮਦ ਯਾਸਿਰ ਨੇ ਰਿਕਾਰਡ ਬਣਾਇਆ ਹੈ ਅਤੇ ਉਸ ਨੂੰ 3 ਕਰੋੜ ਰੁਪਏ ਦਾ ਨੌਕਰੀ ਪੈਕੇਜ ਮਿਲਿਆ ਹੈ। ਕੇਰਲ ਦੇ ਰਹਿਣ ਵਾਲੇ ਯਾਸਿਰ ਨੂੰ ਇੱਕ ਜਰਮਨ ਮਲਟੀਨੈਸ਼ਨਲ ਕੰਪਨੀ ਤੋਂ 3 ਕਰੋੜ ਰੁਪਏ ਦਾ ਸਾਲਾਨਾ ਪੈਕੇਜ ਮਿਲਿਆ ਹੈ। ਯਾਸਿਰ ਨੇ ਆਪਣੀ ਕਾਮਯਾਬੀ ਦਾ ਪੂਰਾ ਸਿਹਰਾ ਯੂਨੀਵਰਸਿਟੀ ਵਿੱਚ ਅਧਿਆਪਕਾਂ ਤੋਂ ਮਿਲੀਆਂ ਸਿੱਖਿਆਵਾਂ ਅਤੇ ਸਿਧਾਂਤਾਂ ਨੂੰ ਦਿੱਤਾ ਹੈ।
ਯਾਸਿਰ ਟੈਕਨੀਕਲ ਈਵੈਂਟਸ ਵਿੱਚ ਹਿੱਸਾ ਲੈ ਕੇ ਐਵਾਰਡ ਜਿੱਤਦਾ ਰਿਹਾ ਹੈ
ਉਸਨੇ 8.6 ਸੀਜੀਪੀਏ ਨਾਲ ਕੰਪਿਊਟਰ ਸਾਇੰਸ ਵਿੱਚ ਬੀ.ਟੈਕ ਦੀ ਡਿਗਰੀ ਪੂਰੀ ਕੀਤੀ ਹੈ। ਉਹ ਕੈਂਪਸ ਹੈਕਾਥਨ ਅਤੇ ਹੋਰ ਤਕਨੀਕੀ ਸਮਾਗਮਾਂ ਵਿੱਚ ਭਾਗ ਲੈ ਕੇ ਇੱਕ ਪੁਰਸਕਾਰ ਜੇਤੂ ਰਿਹਾ ਹੈ। ਮੁਹੰਮਦ ਯਾਸਿਰ ਨੇ ਦੱਸਿਆ ਕਿ ਯੂਨੀਵਰਸਿਟੀ ਵਿਚ ਰਹਿੰਦਿਆਂ ਉਸ ਨੂੰ ਆਰਟੀਫੀਸ਼ੀਅਲ ਇੰਟੈਲੀਜੈਂਸ, ਮਸ਼ੀਨ ਲਰਨਿੰਗ ਵਰਗੀਆਂ ਤਕਨੀਕਾਂ ਬਾਰੇ ਪਤਾ ਲੱਗਾ। ਫੈਕਲਟੀ ਤੋਂ ਮਿਲੀ ਤਕਨੀਕੀ ਸਿੱਖਿਆ ਅਤੇ ਉਨ੍ਹਾਂ ਦੇ ਮਾਰਗਦਰਸ਼ਨ ਸਦਕਾ ਇਹ ਸਫਲਤਾ ਹਾਸਲ ਹੋਈ ਹੈ।
ਯੂਨੀਵਰਸਿਟੀ ਜਰਮਨੀ ਵਿੱਚ ਕੰਮ ਕਰਨ ਦਾ ਮੌਕਾ ਮਿਲਿਆ
ਯਾਸਿਰ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਕਿਹਾ ਕਿ ਜਰਮਨੀ ਵਿੱਚ ਕੰਮ ਕਰਨ ਦਾ ਸੁਨਹਿਰੀ ਮੌਕਾ ਯੂਨੀਵਰਸਿਟੀ ਦੀ ਬਦੌਲਤ ਹੀ ਪ੍ਰਾਪਤ ਹੋਇਆ ਹੈ। ਇਸ ਤੋਂ ਪਹਿਲਾਂ, LPU ਤੋਂ BTech ਵਿੱਚ ਗ੍ਰੈਜੂਏਸ਼ਨ ਕਰਨ ਵਾਲੇ ਹਰੇਕ੍ਰਿਸ਼ਨ ਮਹਾਤੋ ਨੇ 64 ਲੱਖ ਰੁਪਏ ਦੇ ਸਾਲਾਨਾ ਪੈਕੇਜ ਦੇ ਨਾਲ ਗੂਗਲ ਦੇ ਬੈਂਗਲੁਰੂ ਦਫ਼ਤਰ ਵਿੱਚ ਜੁਆਇਨ ਕੀਤਾ ਹੈ।
10 ਲੱਖ ਤੋਂ ਵੱਧ ਦੇ ਪੈਕੇਜ ‘ਤੇ 431 ਵਿਦਿਆਰਥੀਆਂ ਨੂੰ ਪਲੇਸਮੈਂਟ ਮਿਲੀ
ਇਸ ਤੋਂ ਪਹਿਲਾਂ ਅਰਜੁਨ ਨੂੰ ਕੈਂਪਸ ਪਲੇਸਮੈਂਟ ਰਾਹੀਂ 63 ਲੱਖ ਰੁਪਏ ਸਾਲਾਨਾ ਦਾ ਪੈਕੇਜ ਮਿਲਿਆ ਸੀ। ਇਸ ਤੋਂ ਇਲਾਵਾ ਸਾਲ 2021-22 ਬੈਚ ਦੇ 431 ਵਿਦਿਆਰਥੀਆਂ ਨੇ 10 ਲੱਖ ਰੁਪਏ ਤੋਂ ਵੱਧ ਦੇ ਪੈਕੇਜ ‘ਤੇ ਪਲੇਸਮੈਂਟ ਹਾਸਲ ਕੀਤੀ ਹੈ।
