Breaking News :

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

May 3, 2026

ਮਾਲਵੇ ਦੇ ਇਸ ਪਿੰਡ ‘ਚ ਦੂਸ਼ਿਤ ਪਾਣੀ ਦਾ ਦੈਂਤ ਖਾ ਗਿਆ ਬਚਪਨ, ਪੈਦਾ ਹੁੰਦੇ ਰਹੇ ਅਪਾਹਜ ਬੱਚੇ, ਸਾਫ਼ ਪਾਣੀ ਦੀ ਉਡੀਕ

ਫਾਜ਼ਿਲਕਾ : ਪਾਕਿਸਤਾਨ ਨਾਲ ਲੱਗਦੀ ਕੌਮਾਂਤਰੀ ਸਰਹੱਦ ’ਤੇ ਸਥਿਤ ਫ਼ਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਤੇਜਾ ਰੁਹੇਲਾ ਵਾਸੀਆਂ ਨੂੰ ਪੀਣ ਵਾਲੇ ਸ਼ੁੱਧ ਪਾਣੀ ਲਈ ਹਾਲੇ ਪੰਜ ਮਹੀਨਿਆਂ ਦੀ ਉਡੀਕ ਹੋਰ ਕਰਨੀ ਪਵੇਗੀ। 1300 ਦੀ ਆਬਾਦੀ ਵਾਲੇ ਇਸ ਪਿੰਡ ਦੀ ਧਰਤੀ ਹੇਠਲੇ ਪਾਣੀ ’ਚ ਰਸਾਇਣਕ ਤੇ ਹੋਰ ਮਾਡ਼ੇ ਤੱਤਾਂ ਦੀ ਭਰਮਾਰ ਹੈ, ਜਿਸ ਕਾਰਨ ਇੱਥੇ ਬੱਚੇ ਵੀ ਅਪਾਹਜ਼ ਪੈਦਾ ਹੋਣੇ ਸ਼ੁਰੂ ਹੋ ਗਏ ਸਨ। ਉਹ ਬੱਚੇ ਦਿਮਾਗ਼ੀ ਤੌਰ ’ਤੇ ਅਵਿਕਸਤ ਤੇ ਅੰਨ੍ਹੇਪਣ ਦੇ ਸ਼ਿਕਾਰ ਅਤੇ ਜਾਂ ਬੋਲਣ ਤੋਂ ਅਸਮਰੱਥ ਹੀ ਪੈਦਾ ਹੁੰਦੇ ਸਨ। ਇਹ ਸਿਲਸਿਲਾ ਪਿਛਲੇ ਦੋ ਕੁ ਸਾਲਾਂ ਤੋਂ ਹੀ ਰੁਕਿਆ ਹੈ।

ਪਿੰਡ ਤੇਜਾ ਰੁਹੇਲਾ ’ਚ ਜ਼ਿਆਦਾਤਰ ਲੋਕ 1947 ਦੀ ਵੰਡ ਪਿੱਛੋਂ ਪਾਕਿਸਤਾਨ ਤੋਂ ਆ ਕੇ ਵੱਸੇ ਸਨ। ‘ਪੰਜਾਬੀ ਜਾਗਰਣ’ ਨੂੰ ਇੱਥੋਂ ਦੀਆਂ ਦੋ ਲਡ਼ਕੀਆਂ ਪੂਨਮ ਰਾਣੀ (21) ਅਤੇ ਦਵਿੰਦਰ ਪਾਲ ਕੌਰ (19) ਨੂੰ ਮਿਲਣ ਦਾ ਮੌਕਾ ਮਿਲਿਆ। ਮਾਪਿਆਂ ਨੇ ਦਵਿੰਦਰ ਪਾਲ ਕੌਰ ਨੂੰ ਪੰਘੂਡ਼ੇ (ਪਾਲਣਾ) ’ਚ ਹੀ ਰੱਖਿਆ ਜਾਂਦਾ ਹੈ। ਇਨ੍ਹਾਂ ਬੱਚੀਆਂ ਦੇ ਪਿਤਾ ਜਸਮੀਰ ਸਿੰਘ ਨੇ ਦੱਸਿਆ ਕਿ ਉਸ ਦੀਆਂ ਦੋਵੇਂ ਧੀਆਂ 100 ਫ਼ੀਸਦੀ ਮੰਦਬੁੱਧੀ ਤੇ ਅਪਾਹਜ਼ ਹਨ। ਉਹ ਖ਼ੁਦ ਨਾ ਤਾਂ ਉੱਠ-ਬੈਠ ਸਕਦੀਆਂ ਹਨ ਤੇ ਨਾ ਹੀ ਆਪ ਕੁਝ ਖਾ-ਪੀ ਸਕਦੀਆਂ ਹਨ। ਇਹ ਕੁਝ ਬੋਲ ਜਾਂ ਸੁਣ ਵੀ ਨਹੀਂ ਸਕਦੀਆਂ। ਇਨ੍ਹਾਂ ਕੁਡ਼ੀਆਂ ਨੂੰ ਸਮੇਂ-ਸਮੇਂ ’ਤੇ ਦੌਰੇ ਪੈਂਦੇ ਹਨ ਤੇ ਤਦ ਉਨ੍ਹਾਂ ਨੂੰ ਸੰਭਾਲਣਾ ਵੀ ਔਖਾ ਹੋ ਜਾਂਦਾ ਹੈ।

ਇਨ੍ਹਾਂ ਕੁਡ਼ੀਆਂ ਦੀ ਇਸ ਹਾਲਤ ਲਈ ਦੂਸ਼ਿਤ ਪਾਣੀ ਹੀ ਜ਼ਿੰਮੇਵਾਰ ਮੰਨਿਆ ਜਾਂਦਾ ਹੈ। ਸ਼ੁਰੂ-ਸ਼ੁਰੂ ’ਚ ਜਦੋਂ ਇਹ ਦੋਵੇਂ ਕੁਡ਼ੀਆਂ ਬੈਠਣ ਨਾ ਲੱਗੀਆਂ, ਤਦ ਪਹਿਲਾਂ ਤਾਂ ਤਿੰਨ ਸਾਲਾਂ ਤੱਕ ਇਨ੍ਹਾਂ ਦਾ ਫ਼ਾਜ਼ਿਲਕਾ ਦੇ ਡਾਕਟਰਾਂ ਤੋਂ ਹੀ ਇਲਾਜ ਕਰਵਾਇਆ ਜਾਦਾ ਰਿਹਾ ਤੇ ਫਿਰ ਉਨ੍ਹਾਂ ਦਾ ਇਲਾਜ ਜੈਪੁਰ ਤੋਂ ਕਰਵਾਇਆ ਗਿਆ। ਉੱਥੇ ਜਾਂਚ ਤੇ ਨਿੱਠ ਕੇ ਕੀਤੇ ਨਿਰੀਖਣ ਤੋਂ ਅਸਲ ਕਾਰਨ ‘ਦੂਸ਼ਿਤ ਪਾਣੀ’ ਬਾਰੇ ਜਾਣਕਾਰੀ ਮਿਲੀ। ਫਿਰ ਜਦੋਂ ਇਸ ਮੁੱਦੇ ਨੂੰ ਲੈ ਕੇ ਹੰਗਾਮਾ ਮਚਿਆ ਤਾਂ ਕੌਮਾਂਤਰੀ ਮੀਡੀਆ ਵੀ ਇਸ ਪਿੰਡ ਪੁੱਜ ਗਿਆ। ਪੱਤਰਕਾਰਾਂ ਨੇ ਤਦ ਪੀਣ ਵਾਲੇ ਪਾਣੀ ਦੀ ਸੈਂਪਲਿੰਗ ਕਰਵਾਈ ਤੇ ਪਿੰਡ ਵਾਸੀਆਂ ਦੇ ਨਾਲ-ਨਾਲ ਪੰਜਾਬ ਸਰਕਾਰ ਨੂੰ ਪਾਣੀ ਦੇ ਜ਼ਹਿਰੀਲੇ ਹੋਣ ਬਾਰੇ ਪਤਾ ਲੱਗਾ ਪਰ ਤਦ ਤੱਕ ਇਸ ਪਿੰਡ ਦੇ ਕਈ ਬੱਚਿਆਂ ਦਾ ਜੀਵਨ ਬਰਬਾਦ ਹੋ ਚੁੱਕਾ ਸੀ। ਇਸ ਮਸਲੇ ਦਾ ਹੱਲ ਕੋਈ ਆਮ ਵਿਅਕਤੀ ਨਹੀਂ, ਸਿਰਫ਼ ਸਰਕਾਰਾਂ ਹੀ ਕੱਢ ਸਕਦੀਆਂ ਸਨ।

ਭਗਵੰਤ ਮਾਨ ਆ ਚੁੱਕੇ 8 ਵਾਰ ਤੇ ਕੇਜਰੀਵਾਲ ਵੀ ਕਰ ਚੁੱਕੇ ਹਨ ਪਿੰਡ ਦਾ ਦੌਰਾ

ਜਸਮੀਰ ਸਿੰਘ ਨੇ ਦੱਸਿਆ ਕਿ ਮੁੱਖ ਮੰਤਰੀ ਬਣਨ ਤੋਂ ਪਹਿਲਾਂ ਭਗਵੰਤ ਮਾਨ ਨੇ ਉਨ੍ਹਾਂ ਦੇ ਘਰ ਅੱਠ ਕੁ ਵਾਰ ਦੌਰਾ ਕੀਤਾ ਹੈ ਅਤੇ ਇੱਕ ਵਾਰ ਉਨ੍ਹਾਂ ਦੇ ਨਾਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੇ ਐਮਐਲਏ ਅਤੇ ਪਾਰਟੀ ਮੈਂਬਰ ਵੀ ਉਨ੍ਹਾਂ ਦੇ ਘਰ ਦਾ ਹਾਲ ਦੇਖ ਚੁੱਕੇ ਹਨ ਅਤੇ ਉਨ੍ਹਾਂ ਵੱਲੋਂ ਸਰਕਾਰ ਆਉਣ ’ਤੇ ਭਰੋਸਾ ਦਿੱਤਾ ਗਿਆ ਸੀ ਕਿ ਉਹ ਬੱਚੀਆਂ ਦੇ ਇਲਾਜ ਲਈ ਉਚੇਚੇ ਕਦਮ ਚੁੱਕਣਗੇ। ਪਰ ਸਰਕਾਰ ਬਣਨ ਤੋਂ ਬਾਅਦ ਉਨ੍ਹਾਂ ਸਾਰ ਨਹੀਂ ਲਈ। ਇਹ ਪਰਿਵਾਰ ਬੱਚੀਆਂ ਦੇ ਇਲਾਜ ਉੱਤੇ ਹੁਣ ਤੱਕ ਕਰਜ਼ਾ ਲੈ ਕੇ 15 ਤੋਂ 16 ਲੱਖ ਰੁਪਏ ਖ਼ਰਚ ਕਰ ਚੁੱਕਾ ਹੈ ਪਰ ਹਾਲੇ ਤੱਕ ਕੋਈ ਫ਼ਾਇਦਾ ਨਹੀਂ ਹੋਇਆ। ਉਨ੍ਹਾਂ ਸਰਕਾਰ ਤੋਂ ਪਿੰਡ ਦੇ ਪ੍ਰਭਾਵਿਤ ਬੱਚਿਆਂ ਲਈ ਇਲਾਜ ਦੀ ਮੰਗ ਰੱਖੀ।

ਪਿੰਡ ਨੂੰ ਦਸੰਬਰ ਤੱਕ ਕਰਨੀ ਹੋਵੇਗੀ ਪੀਣ ਵਾਲੇ ਸਾਫ਼ ਪਾਣੀ ਦੀ ਉਡੀਕ

ਇਸ ਬਾਰੇ ਜਾਣਕਾਰੀ ਦਿੰਦਿਆਂ ਜਲ ਸਪਲਾਈ ਮਾਮਲਿਆਂ ਬਾਰੇ ਐਕਸੀਅਨ ਸ਼ਮਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਵਿੱਚ ਵਾਟਰ ਵਰਕਸ ਤੋਂ ਸਪਲਾਈ ਕੀਤੇ ਜਾਣ ਵਾਲੇ ਪਾਣੀ ਦੀ ਟੀਡੀਐਸ (ਟੋਟਲ ਡਿਸੌਲਵਡ ਸੌਲਿਡਜ਼; ਭਾਵ ਪਾਣੀ ’ਚ ਘੁਲ਼ੇ ਠੋਸ ਪਦਾਰਥਾਂ ਦੀ ਕੁੱਲ ਮਾਤਰਾ) ਮਾਤਰਾ 976 ਹੈ ਅਤੇ ਉਨ੍ਹਾਂ ਮੁਤਾਬਕ ਮੰਤਰੀ ਜਿੰਪਾ ਦੇ ਆਦੇਸ਼ਾਂ ’ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਇਸ ਪਿੰਡ ਵਿੱਚ ਆਰ.ਓ. ਸਿਸਟਮ ਚਲਾਉਣ ਲਈ ਮਨਜ਼ੂਰੀ ਦੀਆਂ ਫਾਈਲਾਂ ਭੇਜ ਦਿੱਤੀ ਗਈਆਂ ਹਨ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਦਸੰਬਰ ਤੱਕ ਪਿੰਡ ਵਿੱਚ ਆਰ.ਓ. ਸਿਸਟਮ ਚੱਲ ਜਾਵੇਗਾ ਅਤੇ ਪਿੰਡ ਦੇ ਲੋਕਾਂ ਨੂੰ ਸਾਫ ਪਾਣੀ ਮੁੱਹਈਆ ਕਰਵਾ ਦਿੱਤਾ ਜਾਵੇਗਾ। ਇਸ ਦੇ ਨਾਲ ਨਾਲ ਹੀ ਉਨ੍ਹਾਂ ਵੱਲੋਂ 1100 ਕਰੋਡ਼ ਰੁਪਏ ਦੇ ਸਾਫ਼ ਪਾਣੀ ਦੇ ਪ੍ਰੋਜੈਕਟ ਬਾਰੇ ਦੱਸਿਆ ਗਿਆ, ਜੋ ਸਤੰਬਰ 2024 ਤੱਕ ਪੂਰਾ ਹੋ ਜਾਣ ਦੀ ਉਮੀਦ ਪ੍ਰਗਟਾਈ ਅਤੇ ਪਿੰਡ ਤੇਜਾ ਰੁਹੇਲਾ ਦੇ ਵੀ ਇਸ ਪ੍ਰੋਜੈਕਟ ਤਹਿਤ ਨਹਿਰੀ ਪਾਣੀ ਦੀ ਸਪਲਾਈ ਵਿੱਚ ਸ਼ਾਮਿਲ ਹੋਣ ਦੀ ਗੱਲ ਕਹੀ।

Vinkmag ad
Share Our Daily Posts

News Desk

Read Previous

ਕੇਂਦਰ ਦੀ BH ਸੀਰੀਜ਼ ਵਾਲੀ ਨੰਬਰ ਪਲੇਟ ਸਕੀਮ ਨੂੰ ਪੰਜਾਬ ਸਰਕਾਰ ਨੇ ਨਹੀਂ ਦਿੱਤੀ ਮਨਜ਼ੂਰੀ, ਪੜ੍ਹੋ ਕੀ ਬੋਲੇ ਟਰਾਂਸਪੋਰਟ ਸਕੱਤਰ

Read Next

ਸਕ੍ਰੀਨਸ਼ਾਟ ਫਰਾਡ : ਠੱਗੀ ਦਾ ਨਵਾਂ ਤਰੀਕਾ, ਅਣਜਾਣ ਵੀਡੀਓ ਕਾਲ ਤੋਂ ਸ਼ੁਰੂ ਹੁੰਦੀ ਬਲੈਕਮੇਲਿੰਗ ਦੀ ਖੇਡ, ਦੇਣੀ ਪੈਂਦੀ ਏ ਮੋਟੀ ਰਕਮ