ਲੁਧਿਆਣਾ : ਹਵੱਸ ਵਿੱਚ ਅੰਨ੍ਹੇ ਨੌਜਵਾਨ ਨੇ ਗੁਆਂਢ ‘ਚ ਰਹਿਣ ਵਾਲੀ ਨਾਬਾਲਗ ਲੜਕੀ ਨੂੰ ਹਵੱਸ ਦਾ ਸ਼ਿਕਾਰ ਬਣਾ ਲਿਆ ।ਇਸ ਮਾਮਲੇ ਵਿਚ ਥਾਣਾ ਦਰੇਸੀ ਦੀ ਪੁਲਿਸ ਨੇ ਲੜਕੀ ਦੀ ਮਾਂ ਦੇ ਬਿਆਨ ਉੱਪਰ ਮਨੀ ਸਿੰਘ ਬਸਤੀ ਦੇ ਰਹਿਣ ਵਾਲੇ ਆਸ਼ਿਕ ਅੰਸਾਰੀ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਥਾਣਾ ਦਰੇਸੀ ਦੀ ਪੁਲਿਸ ਨੂੰ ਜਾਣਕਾਰੀ ਦਿੰਦਿਆਂ ਔਰਤ ਨੇ ਦੱਸਿਆ ਕਿ ਮੁਲਜ਼ਮ ਆਸ਼ਿਕ ਅਨਸਾਰੀ ਉਨ੍ਹਾਂ ਦੀ 17 ਵਰ੍ਹਿਆਂ ਦੀ ਧੀ ਤੇ ਮਾੜੀ ਨਜ਼ਰ ਰੱਖਦਾ ਸੀ । ਕੁਝ ਦਿਨ ਪਹਿਲੋਂ ਉਹ ਤੜਕੇ 4 ਵਜੇ ਲੜਕੀ ਦੇ ਕਮਰੇ ਅੰਦਰ ਦਾਖਲ ਹੋਇਆ ਅਤੇ ਕੁੰਡੀ ਮਾਰ ਕੇ ਉਸ ਦੀ ਆਬਰੂ ਲੁੱਟ ਲਈ।
ਮੁਲਜ਼ਮਾਂ ਦੇ ਫ਼ਰਾਰ ਹੋ ਜਾਣ ਤੋਂ ਬਾਅਦ ਲੜਕੀ ਨੇ ਮਾਪਿਆਂ ਨੂੰ ਇਸ ਸ਼ਰਮਨਾਕ ਘਟਨਾ ਤੋਂ ਜਾਣੂ ਕਰਵਾਇਆ । ਮਾਮਲਾ ਪੰਚਾਇਤ ਵਿਚ ਲਿਆਂਦਾ ਗਿਆ ਅਤੇ ਮੁਲਜ਼ਮ ਲੜਕੀ ਨਾਲ ਵਿਆਹ ਕਰਵਾਉਣ ਦੀ ਹਾਮੀ ਭਰ ਦਿੱਤੀ ,ਪਰ ਕੁਝ ਦਿਨਾਂ ਬਾਅਦ ਉਹ ਵਿਆਹ ਕਰਵਾਉਣ ਤੋਂ ਸਾਫ ਤੌਰ ਤੇ ਮੁੱਕਰ ਗਿਆ । ਇਸ ਮਾਮਲੇ ਵਿਚ ਥਾਣਾ ਦਰੇਸੀ ਦੀ ਪੁਲਿਸ ਨੇ ਲੜਕੀ ਦੇ ਮਾਂ ਦੇ ਬਿਆਨ ਉੱਪਰ ਆਸ਼ਿਕ ਅੰਸਾਰੀ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਹੈ । ਜਾਣਕਾਰੀ ਦਿੰਦਿਆਂ ਤਫ਼ਤੀਸ਼ੀ ਅਫ਼ਸਰ ਏਐਸਆਈ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ ।
