Breaking News :

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

May 2, 2026

ਖ਼ਤਰੇ ਦੀ ਘੰਟੀ ! ਉੱਝ ਦਰਿਆ ਤੋਂ ਪਾਣੀ ਛੱਡਣ ਕਰਕੇ ਰਾਵੀ ਦਾ ਪੱਧਰ ਵਧਿਆ, ਇਨ੍ਹਾਂ ਪਿੰਡਾਂ ਲਈ ਅਲਰਟ ਜਾਰੀ

ਗੁਰਦਾਸਪੁਰ : ਉਝ ਦਰਿਆ ਤੋਂ ਅੱਜ 1.5 ਤੋਂ 2 ਲੱਖ ਕਿਊਸਿਕ ਪਾਣੀ ਛੱਡੇ ਜਾਣ ਕਰਕੇ ਰਾਵੀ ਦਰਿਆ ‘ਚ ਪਾਣੀ ਦਾ ਪੱਧਰ ਅਚਾਨਕ ਬਹੁਤ ਜ਼ਿਆਦਾ ਵੱਧ ਗਿਆ ਹੈ। ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਰਾਵੀ ਦਰਿਆ ਨੇੜਲੇ ਡੇਰਿਆਂ/ਪਿੰਡਾਂ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਤੁਰੰਤ ਸੁਰੱਖਿਆਤ ਸਥਾਨਾਂ ਵੱਲ ਚਲੇ ਜਾਣ।

ਇਸ ਡਿਪਟੀ ਕਮਿਸ਼ਨਰ ਮੁਹੰਮਦ ਇਸ਼ਫ਼ਾਕ਼ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਧੋਪੁਰ ਹੈੱਡ ਵਲੋਂ ਦਿੱਤੀ ਸੂਚਨਾ ਤਹਿਤ ਰਾਵੀ ਦਰਿਆ ਵਿਚ (ਵਾਇਟ ਸਿਗਨਲ ਅਲਰਟ) 1 ਲੱਖ ਤੋਂ 1.5 ਲੱਖ ਕਿਊਸਿਕ ਤਕ ਪਾਣੀ ਦਾ ਪੱਧਰ ਵਧਣ ਨਾਲ ਪਿੰਡ ਠਾਕੁਰਪੁਰ, ਮਿਆਣੀ, ਚੋਂਤਰਾ, ਚੱਕਰੀ, ਸਮਸ਼ੇਰ ਪੁਰ, ਇਸਲਾਮਪੁਰ, ਨਡਾਲਾ, ਟੁੰਡੀ. ਕਮਾਲਪੁਰ ਜੱਟਾਂ, ਵਜ਼ੀਦਪੁਰ ਤਾਰਪੁਰ, ਚੱਕਰਾਮ ਸਹਾਏ ਤੇ ਮਕੋੜਾ ਪਿੰਡ ਪ੍ਰਭਾਵਿਤ ਹੋ ਸਕਦੇ ਹਨ।

ਰਾਵੀ ਦਰਿਆ ਵਿਚ (ਵਾਇਟ ਸਿੱਗਨਲ ਅਲਰਟ) 1.5 ਲੱਖ ਤੋਂ 2 ਲੱਖ ਕਿਊਸਿਕ ਪਾਣੀ ਦਾ ਪੱਧਰ ਵੱਧਣ ਨਾਲ ਹੜ੍ਹ ਨਾਲ ਪ੍ਰਭਾਵਿਤ ਹੋਣ ਵਾਲੇ ਪਿੰਡ ਓਗਰਾ, ਟਾਡਾਂ, ਝਬਕਰਾ, ਝੰਡੇਚੱਕ, ਫਰੀਦਪੁਰ, ਮਿਰਜਾਪੁਰ, ਕਬੀਰਪੁਰ, ਅਲੀਨੰਗਲ, ਲੋਲੋਨੰਗਲ, ਹਰਦੋਚੰਨੀ, ਚੋੜਾ, ਅਲੂਨਾ, ਸੋਹਣ, ਅਗਵਾਨ, ਚੰਦੀ ਵਡਾਲਾ, ਚੰਦੂ ਨੰਗਲ, ਕੋਟਲੀ ਦਿਆ ਰਾਮ, ਪੱਖੋਕੇ, ਜਸਵਾ, ਚੰਡੀਗੜ੍ਹ, ਕਥਲੋਰ, ਬਰਿਆਲ, ਗੋਇਲ, ਦਤਿਆਲ, ਗੱਜੂ ਗਜੀਰ, ਮਕਾਰਾ ਖਾਨਾ, ਸੈਂਡਲਪੁਰ, ਸ਼ਾਹਪੁਰ, ਦੋਰਾਂਗਲਾ, ਥੰਮਣ, ਨੰਗਲ, ਢਾਲੇ, ਡੁੱਗਰੀ, ਆਦੀਆਂ, ਬਾਊਪੁਰ, ਕਾਲੂਪੁਰ, ਮਾਲਬੂਆ, ਕੁਕੜ ਚੋਰ, ਗਾਦੀਆਂ, ਦੋਸਤਪੁਰ, ਸ਼ਾਹਪੁਰ ਕਲਾਂ, ਬੋਹੜ ਵਡਾਲਾ, ਬਰੀਲਾ, ਖੁਰਦ, ਰੋਸੇ, ਪਕੀਵਾਂ, ਮੀਰਕਚਾਨਾ, ਭਗਤਾਣਾ ਤੁਲੀਆਂ, ਖਾਸਾਂਵਾਲੀ, ਗੋਲਾ ਢੋਲਾ, ਠੇਠਰਕੇ, ਘਣੀਆ ਕੇ ਬੇਟ, ਗੁਣੀਆਂ, ਗੁੁਰੂ ਚੱਕ, ਧਰਮਕੋਟ, ਸਿੰਘਪੁਰਾ, ਰੋੜਾਂਵਾਲੀ, ਬੱਲ, ਜੋੜੀਆਂ ਕਲਾਂ ਤੇ ਮੋਹਨ ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋ ਸਕਦੇ ਹਨ।

ਇਸੇ ਤਰਾਂ ਰਾਵੀ ਦਰਿਆ ਵਿਚ (ਵਾਈਟ ਸਿਗਨਲ ਅਲਰਟ) 2 ਲੱਖ ਤੋਂ 4 ਲੱਖ ਕਿਊਸਿਕ ਪਾਣੀ ਦਾ ਪੱਧਰ ਵੱਧਣ ਨਾਲ ਟਾਂਡਾ, ਝਬਕਰਾ, ਝੰਡੇਚੱਕ, ਫਰੀਦਪੁਰ, ਮਿਰਜਾਪੁਰ, ਕਬੀਰਪੁਰ, ਅਲੀਨੰਗਲ, ਲੋਲੋਨੰਗਲ, ਹਰਦੋਚੰਨੀ, ਚੋੜਾ, ਅਲੂਨਾ, ਚੇਚੀਆਂ, ਚੰਦੂ ਵਡਾਲਾ, ਚੰਦੂ ਨੰਗਲ ਕੋਟਲੀ ਦਿਆ ਰਾਮ, ਪੱਖੋਕੇ, ਜਸਵਾ, ਚੰਡੀਗੜ੍ਹ, ਕਥਲੋਰ, ਬਰਿਆਲ, ਗੋਇਲ, ਦਤਿਆਲ, ਗੱਜੂ ਗਜੀਰ, ਮਕਾਰਾ ਖਾਨਾ, ਸੈਂਡਲਪੁਰ, ਸ਼ਾਹਪੁਰ, ਦੋਰਾਂਗਲਾ, ਥੰਮਣ, ਨੰਗਲ, ਢਾਲੇ, ਡੁੱਗਰੀ, ਆਦੀਆਂ, ਬਾਊਪੁਰ, ਕਾਲੂਪੁਰ, ਮਾਲਬੂਆ, ਕੁੱਕੜ ਚੋਰ, ਗਾਦੀਆਂ, ਦੋਸਤਪੁਰ, ਸ਼ਾਹਪੁਰ ਕਲਾਂ, ਬੋਹੜ ਵਡਾਲਾ, ਬਰੀਲਾ, ਖੁਰਦ, ਰੋਸੇ, ਪਕੀਵਾਂ, ਮੀਰਕਚਾਨਾਂ, ਭਗਤਾਣਾ ਤੁਲੀਆਂ, ਖਾਸਾਂਵਾਲੀ, ਗੋਲਾ ਡੋਲਾ, ਠੇਠਰਕੇ, ਘਣੀਆ ਕੇ ਬੇਟ, ਗੁਣੀਆਂ, ਗੁੁਰੂ ਚੱਕ, ਧਰਮਕੋਟ, ਸਿੰਘਪੁਰਾ, ਰੋੜਾਂਵਾਲੀ, ਬੱਲ, ਜੋੜੀਆਂ ਕਲਾਂ , ਮੋਹਨ ਨੰਗਲ, ਕਿਲਾਵਾਲੀ, ਸ਼ਾਹਪੁਰ, ਕਬੀਰਪੁਰ, ਆਲੇਚੱਕ, ਮਨਸੂਰਾ, ਬਲੋਲਪੁਰ, ਸ਼ੇਰਪੁਰ ਬਾਹਮਣੀ, ਭਰਥ ਤੇ ਗਾਜੀ ਚੱਕ ਪਿੰਡ ਹੜ੍ਹ ਨਾਲ ਪ੍ਰਭਾਵਿਤ ਹੋ ਸਕਦੇ ਹਨ।

ਬਲਿਊ ਸਿਗਨਲ ਹੋਣ ‘ਤੇ ਪਿੰਡ ਖਾਲੀ ਕਰਨ ਦੀ ਤਿਆਰੀ

ਇਸ ਪੱਧਰ’ ਤੇ ਪਾਣੀ ਵੱਧਣ ਨਾਲ ਬਲਿਊ ਸਿਗਨਲ ਹੋਣ ’ਤੇ ਨੇੜਲੇ ਪਿੰਡਾਂ ਨੂੰ ਖਾਲੀ ਕਰਨ ਦੀ ਤਿਆਰੀ ਕੀਤੀ ਜਾਂਦੀ ਹੈ । ਗੰਡਿਆਲ ਕਿੜੀ, ਕੀੜੀ ਕਲਾਂ, ਧੁੱਪਸੈਣੀ, ਨੌਸ਼ਹਿਰਾ, ਠਾਕੁਰਪੁਰ, ਮਿਆਣੀ, ਚੌਂਤਰਾ, ਚੱਕਰੀ, ਸਮਸ਼ੇਰਪੁਰ, ਇਸਲਾਮਪੁਰ ਜੱਟਾਂ, ਨਡਾਲਾ, ਟੁੰਡੀ, ਕਮਾਲਪੁਰ ਜੱਟਾਂ, ਵਜੀਦਪੁਰ ਤਾਰਪੁਰ, ਚੱਕਰਾਮ ਸਹਾਇ ਤੇ ਮਕੋੜਾ ਪਿੰਡ ਸ਼ਾਮਲ ਹਨ।

ਰੇਡ ਸਿਗਨਲ ਹੋਣ ‘ਤੇ ਖਾਲੀ ਕਰ ਦਿੱਤੇ ਜਾਂਦੇ ਨੇ ਪਿੰਡ

ਪ੍ਰਸ਼ਾਸਨ ਨੇ ਕਿਹਾ ਕਿ ਜੇਕਰ ਪਾਣੀ ਦੇ ਇਸੇ ਪੱਧਰ ’ਤੇ ਰੈੱਡ ਸਿਗਨਲ ਹੋ ਜਾਂਦਾ ਹੈ ਤਾਂ ਭਾਵ ਇਹ ਹੁੰਦਾ ਹੈ ਕਿ ਪਿੰਡਾਂ ਨੂੰ ਤੁਰੰਤ ਖਾਲੀ ਕੀਤਾ ਜਾਵੇ। ਅਜਿਹੇ ਪਿੰਡਾਂ ਵਿੱਚ ਗੰਡਿਆਲ ਕੀੜੀ, ਕੀੜੀ ਕਲਾਂ, ਧੁੱਪਸੈਣੀ, ਨੌਸ਼ਹਿਰਾ, ਠਾਕੁਰਪੁਰ, ਮਿਆਣੀ, ਚੌਂਤਰਾ, ਚੱਕਰੀ, ਸਮਸ਼ੇਰਪੁਰ, ਇਸਲਾਮਪੁਰ ਜੱਟਾਂ, ਨਡਾਲਾ, ਟੁੰਡੀ, ਕਮਾਲਪੁਰ ਜੱਟਾਂ, ਵਜੀਦਪੁਰ ਤਾਰਪੁਰ, ਚੱਕਰਾਮ ਸਹਾਏ ਤੇ ਮਕੋੜਾ ਪਿੰਡ ਸ਼ਾਮਲ ਹਨ।

Vinkmag ad
Share Our Daily Posts

News Desk

Read Previous

ਚੰਡੀਗੜ੍ਹ ‘ਚ ਕੱਲ੍ਹ ਤੋਂ ਵੋਟਰ ਕਾਰਡ ਨਾਲ ਹੋਵੇਗਾ ਆਧਾਰ ਲਿੰਕ, ਸ਼ਹਿਰ ‘ਚ ਲਗਾਏ ਜਾਣਗੇ ਕੈਂਪ, ਕਰਨਾ ਪਵੇਗਾ ਇਹ ਕੰਮ

Read Next

ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਸ਼ਾਮਲ ਦੋ ਗੈਂਗਸਟਰਾਂ ਨਾਲ ਬਠਿੰਡਾ ਜੇਲ੍ਹ ‘ਚ ਕੁੱਟਮਾਰ, 10 ਦਿਨ ਪਹਿਲਾਂ ਸਾਰਜ ਸੰਧੂ ਤੇ ਸਾਗਰ ਨਾਲ ਹੋਇਆ ਸੀ ਝਗੜਾ