Breaking News :

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

May 2, 2026

ਗੋਬਿੰਦ ਸਾਗਰ ਝੀਲ ‘ਚ ਡੁੱਬੇ ਨੌਜਵਾਨਾਂ ਲਈ ਪੰਜਾਬ ਸਰਕਾਰ ਤੇ ਹਿਮਾਚਲ ਸਰਕਾਰ ਨੇ ਐਲਾਨੀ ਸਹਾਇਤਾ ਰਾਸ਼ੀ, ਸ਼ਾਮ 5 ਵਜੇ ਹੋਵੇਗਾ ਸਸਕਾਰ

ਬਨੂੜ – ਹਿਮਾਚਲ ਪ੍ਰਦੇਸ਼ ਦੇ ਊਨਾ ਵਿਖੇ ਗੋਬਿੰਦ ਸਾਗਰ ਝੀਲ ਵਿਚ ਬਨੂੜ ਸ਼ਹਿਰ ਦੇ ਵਾਰਡ ਨੰਬਰ 11 ਦੀ ਮੀਰਾ ਸ਼ਾਹ ਕਲੌਨੀ ਦੇ ਧਾਰਮਿਕ ਯਾਤਰਾ ‘ਤੇ ਗਏ 11 ਨੌਜਵਾਨਾਂ ‘ਚੋਂ 7 ਨੌਜਵਾਨਾਂ ਦੇ ਪਾਣੀ ਵਿਚ ਡੁੱਬਣ ਨਾਲ ਹੋਈ ਮੌਤ ਤੋਂ ਬਾਅਦ ਪੂਰੇ ਇਲਾਕੇ ‘ਚ ਮਾਤਮ ਛਾ ਗਿਆ ਹੈ।

ਮ੍ਰਿਤਕਾਂ ਵਿਚ ਇਕ ਪਰਿਵਾਰ ਦੇ ਚਾਰ ਮੈਂਬਰ ਮੌਜੂਦ ਸਨ। ਹਾਦਸੇ ਨਾਲ ਮ੍ਰਿਤਕਾਂ ਦੇ ਘਰਾਂ ਵਿਚ ਸੱਥਣ ਵਿੱਛ ਗਏ ਤੇ ਵੱਡੀ ਗਿਣਤੀ ਵਿਚ ਰਿਸ਼ਤੇਦਾਰ, ਦੋਸਤ, ਮਿੱਤਰ, ਧਾਰਮਿਕ ਤੇ ਰਾਜਨੀਤਿਕ ਪਾਰਟੀਆਂ ਦੇ ਆਗੂ ਪੀੜਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪੁੱਜ ਰਹੇ ਹਨ।

ਹਾਦਸੇ ਤੋਂ ਬਾਅਦ ਪੀੜਤ ਪਰਿਵਾਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਨਾਂ ਨੌਜਵਾਨਾਂ ਵਿਚ ਕੁਝ ਨੌਜਵਾਨ ਬਨੂੜ ਦੇ ਸਰਕਾਰੀ ਸਕੂਲ ਵਿਚ ਪੜ੍ਹਦੇ ਹਨ, ਜਿਨਾਂ ਦੀ ਮੌਤ ਦਾ ਪਤਾ ਲੱਗਦੇ ਹੀ ਸਕੂਲ ਪ੍ਰਬੰਧਕਾਂ ਤੇ ਵਿਦਿਆਰਥੀਆਂ ਵਿਚ ਸੋਗ ਪਾਇਆ ਜਾ ਰਿਹਾ ਹੈ। ਸਕੂਲ ਪ੍ਰਿੰਸੀਪਲ ਅਨੀਤਾ ਭਰਦਵਾਜ, ਲੈਕਚਰਾਰ ਕੁਲਦੀਪ ਸਿੰਘ, ਕੁਲਵਿੰਦਰ ਕੌਰ ਸਮੇਤ ਵੱਡੀ ਗਿਣਤੀ ‘ਚ ਅਧਿਆਪਕ ਤੇ ਵਿਦਿਆਰਥੀ ਪੀੜਤਾਂ ਨਾਲ ਹਮਦਰਦੀ ਪ੍ਰਗਟਾਉਣ ਲਈ ਗਏ।

ਕੌਂਸਲਰ ਭਜਨ ਲਾਲ ਨੰਦਾ ਨੇ ਕਿਹਾ ਕਿ ਰਾਤ 2 ਵਜੇ ਦੇ ਕਰੀਬ ਹਾਦਸੇ ‘ਚੋਂ ਬਚੇ 4 ਨੌਜਵਾਨ ਕ੍ਰਿਸ਼ਨ, ਸੋਨੂੰ, ਫੌਜੀ ਅਤੇ ਰਮਨ ਵਾਪਸ ਘਰ ਪਰਤ ਆਏ ਸਨ। ਪਰ ਅੱਜ ਸਵੇਰੇ ਮ੍ਰਿਤਕਾਂ ਦੇ ਹੋਣ ਵਾਲੇ ਪੋਸਟਮਾਰਟਮ ਵਿਚ ਉਨਾਂ ਦੇ ਬਿਆਨਾਂ ਦੇ ਚਲਦੇ ਉਨਾਂ ਨੂੰ ਮੁੜ ਊਨਾ ਦੇ ਹਸਪਤਾਲ ਪਰਤਣਾ ਪਿਆ। ਕੌਂਸਲਰ ਭਜਨ ਲਾਲ ਨੰਦਾ ਇਨਾਂ ਪਰਿਵਾਰਾਂ ਨਾਲ ਸਬੰਧ ਰੱਖਦੇ ਹਨ, ਨੇ ਦੱਸਿਆ ਕਿ ਅੱਜ ਸਵੇਰੇ ਮੋਹਾਲੀ ਪ੍ਰਸ਼ਾਸਨ ਵੱਲੋਂ ਨਾਇਬ ਤਹਿਸੀਲਦਾਰ ਬਨੂੜ ਕੁਲਵਿੰਦਰ ਸਿੰਘ ਦੀ ਅਗਵਾਈ ਵਿਚ 7 ਐਬੂਲੈਂਸਾਂ ਮ੍ਰਿਤਕਾਂ ਨੂੰ ਲਿਆਉਣ ਲਈ ਊਨਾ ਦੇ ਹਸਪਤਾਲ ਵਿਖੇ ਭੇਜੀਆਂ ਗਈਆਂ ਹਨ।

ਕੌਂਸਲਰ ਭਜਨ ਲਾਲ ਨੰਦਾ ਨੇ ਕਿਹਾ ਕਿ ਊਨਾ ਦੇ ਹਸਪਤਾਲ ਵਿਖੇ ਮ੍ਰਿਤਕਾਂ ਦਾ ਪੋਸਟਮਾਰਟਮ ਜਾਰੀ ਹੈ ਤੇ ਜਲਦ ਉਨਾਂ ਨੂੰ ਲਾਸ਼ਾਂ ਮਿਲ ਜਾਣਗੀਆਂ, ਜਿਨਾਂ ਨੂੰ ਲੈ ਕੇ ਉਹ ਬਨੂੜ ਵੱਲ ਰਵਾਨਾ ਹੋਣਗੇ। ਭਜਨ ਲਾਲ ਨੇ ਕਿਹਾ ਕਿ ਅੱਜ ਸ਼ਾਮ 5 ਵਜੇ ਦੇ ਕਰੀਬ ਮ੍ਰਿਤਕਾਂ ਦਾ ਸਸਕਾਰ ਰੱਖਿਆ ਗਿਆ ਹੈ ਜੋ ਵਾਰਡ ਨੰਬਰ 11 ਦੇ ਸ਼ਮਸ਼ਾਨਘਾਟ ਵਿਖੇ ਕੀਤਾ ਜਾਵੇਗਾ।

ਹਿਮਾਚਲ ਕੁਦਰਤੀ ਮੰਤਰਾਲੇ ਨੇ ਐਲਾਨੀ ਮ੍ਰਿਤਕਾਂ ਲਈ ਸਹਾਇਤਾ ਰਾਸ਼ੀ

ਹਿਮਾਚਲ ਪ੍ਰਦੇਸ਼ ਦੇ ਕੁਦਰਤੀ ਆਫਤ ਮੰਤਰਾਲੇ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਲਈ 4-4 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਐਲਾਨੀ ਗਈ ਹੈ। ਕੌਂਸਲਰ ਭਜਨ ਲਾਲ ਨੰਦਾ ਨੇ ਪੰਜਾਬੀ ਜਾਗਰਣ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਜ਼ਿਲ੍ਹਾ ਬੰਗਾਣਾ ਦੇ ਤਹਿਸੀਲਦਾਰ ਰਾਹੁਲ ਸ਼ਰਮਾ ਵੱਲੋਂ ਉਨਾਂ ਨੂੰ ਫਿਲਹਾਲ ਮ੍ਰਿਤਕਾਂ ਦੀ ਸਹਾਇਤਾ ਰਾਸ਼ੀ ਲਈ 25-25 ਹਜ਼ਾਰ ਰੁਪਏ ਦੇ 7 ਚੈੱਕ ਦਿੱਤੇ ਗਏ ਹਨ ਤੇ ਬਾਕੀ ਦੀ ਰਾਸ਼ੀ ਦਸਤਾਵੇਜ ਪੂਰੇ ਕਰਨ ਤੋਂ ਬਾਅਦ ਸੌਂਪੀ ਜਾਵੇਗੀ।

ਪੰਜਾਬ ਸਰਕਾਰ ਨੇ ਵੀ ਐਲਾਨੀ ਰਾਸ਼ੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਿਥੇ ਆਪਣੇ ਸੋਸ਼ਲ ਮੀਡੀਆ ਪੇਜ ‘ਤੇ ਮ੍ਰਿਤਕਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕੀਤੀ ਹੈ ਉਥੇ ਹੀ ਪਰਿਵਾਰ ਨੂੰ ਸਹਾਇਤਾ ਰਾਸ਼ੀ ਵਜੋਂ 1-1 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ।

ਬਨੂੜ ਸ਼ਹਿਰ ਦੇ ਬਾਜ਼ਾਰ ਰਹੇ ਪੂਰਨ ਤੌਰ ‘ਤੇ ਬੰਦ

ਹਾਦਸੇ ਤੋਂ ਬਾਅਦ ਜਿਥੇ ਪੂਰੇ ਸ਼ਹਿਰ ਵਿਚ ਸੋਗ ਪਾਇਆ ਜਾ ਰਿਹਾ ਹੈ ਉਥੇ ਹੀ ਵਪਾਰ ਮੰਡਲ ਨੇ ਦੇਰ ਰਾਤ ਫੈਸਲਾ ਲੈਂਦੇ ਹੋਏ ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਲਈ ਦੁਪਿਹਰ 12 ਵਜੇ ਤਕ ਦੁਕਾਨਾਂ ਪੂਰਨ ਤੌਰ ‘ਤੇ ਬੰਦ ਰੱਖਣ ਦਾ ਐਲਾਨ ਕੀਤਾ। ਜਿਸ ਤੋਂ ਬਾਅਦ ਦੁਕਾਨਦਾਰਾਂ ਨੇ ਪੂਰਾ ਸਾਥ ਦਿੱਤਾ ਤੇ ਆਪਣੀਆਂ ਦੁਕਾਨਾਂ ਪੂਰਨ ਤੌਰ ‘ਤੇ ਬੰਦ ਰੱਖਿਆ। ਇਸ ਉਪਰਾਲੇ ਲਈ ਵਪਾਰ ਮੰਡਲ ਦੇ ਪ੍ਰਧਾਨ ਜਗਦੀਸ਼ ਚੰਦ ਕਾਲਾ ਨੇ ਸਮੂਹ ਵਪਾਰ ਮੰਡਲ ਦਾ ਧੰਨਵਾਦ ਕੀਤਾ।

 

 

Vinkmag ad
Share Our Daily Posts

News Desk

Read Previous

ਲੁਧਿਆਣਾ ਕੇਂਦਰੀ ਜੇਲ੍ਹ ‘ਚ ਫਿਰ ਹੰਗਾਮਾ, ਬਰਤਨ ਧੋਣ ਤੋਂ ਇਨਕਾਰ ਕਰਨ ‘ਤੇ ਹਵਾਲਾਤੀ ‘ਤੇ ਸੂਈ ਨਾਲ ਹਮਲਾ

Read Next

ਕਾਂਗਰਸ ਪਾਰਟੀ ਨੇ 6, ਸਾਲ ਵਾਸਤੇ ਹਰਸਿਮਰਨਜੀਤ ਸਿੰਘ ਬੰਟੀ ਨੂੰ ਪਾਰਟੀ ਵਿਰੋਧੀ ਨੀਤੀਆਂ ਕਾਰਨ ਕੱਢਿਆ