ਫਿਰੋਜ਼ਪੁਰ: ਜ਼ਿਲ੍ਹਾ ਫਿਰੋਜ਼ਪੁਰ ਦੇ ਵੱਖ ਵੱਖ ਗੋਦਾਮਾਂ ਵਿਚੋਂ ਕਰੋੜਾਂ ਰੁਪਏ ਦੀ ਕਣਕ ਦਾ ਗਬਨ ਕਰਨ ਦੇ ਦੋਸ਼ ਵਿਚ ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਨੇ 6 ਵਿਅਕਤੀਆਂ ਖਿਲਾਫ 409, 120-ਬੀ 13 ਭਿ੍ਰਸ਼ਟਾਚਾਰ ਰੋਕੂ ਐਕਟ 1988 ਅਤੇ ਸੋਧ ਐਕਟ 2018 ਤਹਿਤ ਮਾਮਲੇ ਦਰਜ ਕੀਤੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਵਿਭਾਗ ਦੇ ਇੰਸਪੈਕਟਰ ਪੱਧਰ ਦੇ ਮੁਲਾਜ਼ਮ ਹਨ। ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਮੋਹਿਤ ਧਵਨ ਨੇ ਦੱਸਿਆ ਕਿ ਦਰਖਾਸਤ ਨੰਬਰ 1574, 1573 ਅਤੇ 1572 ਸਪੈਸ਼ਲ ਰਾਹੀਂ ਡਿਪਟੀ ਡਾਇਰੈਕਟਰ ਫੀਡ ਖੁਰਾਕ ਸਿਵਲ ਸਪਲਾਈਜ਼ ਖਪਤਕਾਰ ਮਾਮਲੇ ਵਿਭਾਗ ਫਿਰੋਜ਼ਪੁਰ ਡਿਵੀਜ਼ਨ ਫਿਰੋਜ਼ਪੁਰ ਨੇ ਦੱਸਿਆ ਕਿ ਗੋਦਾਮ ਮੈਸ ਚਾਵਲਾ ਕਵਰਡ ਗੋਦਾਮ ਬਾਰਡਰ ਰੋਡ ਫਿਰੋਜ਼ਪੁਰ ਸ਼ਹਿਰ ਵਿਚ ਪੜਤਾਲ ਦੌਰਾਨ 620 ਬੋਰੀਆਂ (50 ਕਿਲੋ) ਵਜ਼ਨੀ 310 ਕੁਇੰਟਲ ਦੀ ਘਾਟ ਪਾਈ ਗਈ ਹੈ, ਜਿਸ ਕਾਰੀ ਸਰਕਾਰ ਨੂੰ ਵਿੱਤੀ ਨੁਕਸਾਨ ਦੀ ਅੰਦਾਜ਼ਨ ਕੀਮਤ 7 ਲੱਖ 15 ਹਜ਼ਾਰ ਰੁਪਏ ਬਣਦੀ ਹੈ।
ਗੋਦਾਮ ਮੈਸ ਲਵਕੇਸ਼ ਸਚਦੇਵਾ ਐਂਡ ਜੋਗਿੰਦਰ ਸਿੰਘ ਚੈਂਬਰ ਨੰਬਰ 2 ਕਰਵਡ ਗੋਦਾਮ ਨੇਡੇ ਮੱਛੀ ਮੰਡੀ ਸਿਟੀ ਫਿਰੋਜ਼ਪੁਰ ਵਿਚ ਪੜਤਾਲ ਦੌਰਾਨ 6176 ਬੋਰੀਆਂ (50 ਕਿਲੋ) ਵਜ਼ਨੀ 3088 ਕੁਇੰਟਲ ਦੀ ਘਾਟ ਪਾਈ ਗਈ ਹੈ, ਜਿਸ ਕਾਰਨ ਸਰਕਾਰ ਨੂੰ ਵਿੱਤੀ ਨੁਕਸਾਨ ਦੀ ਅੰਦਾਜ਼ਨ ਕੀਮਤ 71 ਲੱਖ 15 ਹਜ਼ਾਰ ਰੁਪਏ ਬਣਦੀ ਹੈ ਅਤੇ ਗੋਦਾਮ ਮੈਸ ਬੇਦੀ ਕਰਵਡ ਗੋਦਾਮ ਬਾਰਡਰ ਰੋਡ ਸਿਟੀ ਫਿਰੋਜ਼ਪੁਰ ਵਿਚ ਪੜਤਾਲ ਦੌਰਾਨ 10364 ਬੋਰੀਆਂ (50 ਕਿਲੋ) ਵਜ਼ਨੀ 5172 ਕੁਇੰਟਲ ਅਤੇ ਸਟੇਟ ਪੁਲ ਦੀ ਕਣਕ ਦੇ ਸਟਾਕ ਵਿਚ 16389 ਬੋਰੀਆਂ (30 ਕਿਲੋ) ਦੀ ਘਾਟ ਪਾਈ ਗਈ ਹੈ। ਜਿਸ ਕਾਰਨ ਸਰਕਾਰ ਨੂੰ ਵਿਤੀ ਨੁਕਸਾਨ ਦੀ ਅੰਦਾਜ਼ਨ ਕੀਮਤ 2 ਕਰੋੜ 31 ਲੱਖ ਰੁਪਏ ਬਣਦੀ ਹੈ। ਉਧਰ ਸੁਰਿੰਦਰ ਬਾਂਸਲ ਉਪ ਕਪਤਾਨ ਪੁਲਿਸ ਸ਼ਹਿਰੀ ਨੇ ਦੱਸਿਆ ਕਿ ਦਰਖਾਸਤ ਨੰਬਰ 1571 ਸਪੈਸ਼ਲ ਪੀਸੀ ਰਾਹੀਂ ਜ਼ਿਲ੍ਹਾ ਕੰਟਰੋਲਰ ਖੁਰਾਕ ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲੇ ਕਮ ਜ਼ਿਲ੍ਹਾ ਮੈਨੇਜਰ ਪਨਗਰੇਨ ਫਿਰੋਜ਼ਪੁਰ ਨੇ ਦੱਸਿਆ ਕਿ ਗੋਦਾਮ ਮੈਸ. ਪਵਨ ਕੁਮਾਰ ਐਂਡ ਕੋ-ਆਰਨਰਜ਼ ਉਪਨ ਪਲੰਥ ਪਿੰਡ ਮਧਰੇ ਬਾਰਡਰ ਰੋਡ ਫਿਰੋਜ਼ਪੁਰ ਸ਼ਹਿਰ ਵਿਚ ਪੜਤਾਲ ਦੌਰਾਨ ਕਣਕ ਦੇ ਸਟਾਫ ਵਿਚ ਆਈ ਘਾਟ ਸਬੰਧੀ ਦੋਸ਼ੀਅਨ ਜੋ ਗਬਨ ਸਬੰਧੀ ਮੁੱਖ ਤੌਰ ’ਤੇ ਜ਼ਿੰਮੇਵਾਰ ਬਣਦੇ ਹਨ। ਕਣਕ ਦੇ ਸਟਾਕ ਵਿਚ ਆਈ ਸਬੰਧਪੀ ਦੋਸ਼ੀਅਨ ਹੰਸ ਰਾਜ ਪੁੱਤਰ ਮਿੱਠੂ ਰਾਮ ਨਿਰੀਖਕ ਇੰਚਾਰਜ਼, ਗੁਲਾਬ ਸਿੰਘ ਪੁੱਤਰ ਜੱਗਾ ਸਿੰਘ, ਬਲਜੀਤ ਸਿੰਘ ਪੁੱਤਰ ਬੋਹੜਾ ਰਾਮ, ਯਾਦਵਿੰਦਰ ਸਿੰਘ ਪੁੱਤਰ ਗੁਰਜੰਟ ਸਿੰਘ, ਹੰਸ ਰਾਜ ਪੁੱਤਰ ਪਿਆਰਾ ਸਿੰਘ ਅਤੇ ਬਾਜ ਸਿੰਘ ਪੁੱਤਰ ਮੁਨਸ਼ੀ ਸਮੂਹ ਨਿਰੀਖਕ ਜੋ ਗਬਨ ਸਬੰਧੀ ਮੁੱਖ ਤੌਰ ’ਤੇ ਜ਼ਿੰਮੇਵਾਰ ਬਣਦੇ ਹਨ। ਪੁਲਿਸ ਨੇ ਦੱਸਿਆ ਕਿ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰਕੇੋ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਇੱਥੇ ਜ਼ਿਕਰਯੋਗ ਹੈ ਕਿ ਵਿਭਾਗੀ ਅਧਿਕਾਰੀਆਂ ਵੱਲੋਂ ਆਪਣੀ ਚੋਰੀ ਲੁਕਾਉਣ ਲਈ ਕਣਕ ਦੇ ਲੱਗੇ ਪਲੰਥਾਂ ਦੇ ਵਿੱਚ ਲੱਕੜਾਂ ਦੇ ਸਟੈਕ ਲਗਾ ਕੇ ਉਨ੍ਹਾਂ ਦੇ ਚੁਫੇਰੇ ਅਤੇ ਉੱਪਰ ਬੋਰੀਆਂ ਇਸ ਢੰਗ ਨਾਲ ਲਗਾਈਆਂ ਜਾਂਦੀਆਂ ਸਨ ਕਿ ਫਿਜ਼ੀਕਲ ਵੈਰੀਫਿਕੇਸ਼ਨ ਸਮੇਂ ਅਧਿਕਾਰੀ ਬੋਰੀਆਂ ਗਿਣਨ ਦੀ ਬਜਾਏ ਪੂਰੀ ਦੀ ਪੂਰੀ ਪਲੰਥ ਨੂੰ ਹੀ ਗਿਣ ਕੇ ਦੇ ਰਹੇ।
