Breaking News :

ਜਲੰਧਰ ‘ਚ ਸਕੂਲ ਬੱਸ ਚਾਲਕ ਦੀ ਲਾਪਰਵਾਹੀ, ਰੈੱਡ ਲਾਈਟ ਤੋੜ ਕੇ ਰੌਂਗ ਸਾਈਡ ਬੱਸ ਦੌੜਾਈ; ਰਾਹਗੀਰ ਨੇ ਰੋਕ ਕੇ ਟਾਲਿਆ ਵੱਡਾ ਹਾਦਸਾ

ਕੈਨੇਡਾ ਵਿੱਚ ਪੁੱਤਰ ਕਤਲ ਕੇਸ ’ਚ ਫਸਣ ਦਾ ਡਰ ਦਿਖਾ ਸਾਈਬਰ ਠੱਗਾਂ ਨੇ ਰਿਟਾਇਰਡ ਅਧਿਆਪਕ ਤੋਂ ਠੱਗੇ 10 ਲੱਖ ਰੁਪਏ

ਪੰਜਾਬੀ ਆ ਗਏ ਓਏ…! ਪੰਜਾਬ ਅੱਗੇ ਲਖਨਊ ਨੇ ਵੀ ਟੇਕੇ ਗੋਡੇ, ਦਰਜ ਕੀਤੀ ਸੀਰੀਜ਼ ਦੀ 5ਵੀਂ ਜਿੱਤ

120 ਫੁੱਟੀ ਰੋਡ ‘ਤੇ ਭਿਆਨਕ ਸੜਕ ਹਾਦਸਾ, ਗੰਭੀਰ ਜਖ਼ਮੀ ਨੌਜਵਾਨ ਨੂੰ SHO ਨੇ ਆਪਣੀ ਗੱਡੀ ‘ਚ ਹਸਪਤਾਲ ਪਹੁੰਚਾਇਆ

ਅਕਾਸ਼ ਬੰਸਲ IAS ਨੇ ਕਪੂਰਥਲਾ ਦੇ ਨਵੇਂ ਡਿਪਟੀ ਕਮਿਸ਼ਨਰ ਵਜੋਂ ਸੰਭਾਲਿਆ ਅਹੁਦਾ

ਮਧੁਵਨ ਕਾਲੋਨੀ ਵਿੱਚ ਸ਼ੱਕੀ ਹਾਲਾਤਾਂ ‘ਚ ਵਿਅਕਤੀ ਦੀ ਮੌਤ, ਘੰਟੇ ਭਰ ਸੜਕ ‘ਤੇ ਪਿਆ ਰਿਹਾ ਲਾਸ਼ ਵਰਗਾ ਸ਼ਰੀਰ

ਜਲੰਧਰ ‘ਚ ਪੀਐਨਬੀ ਬੈਂਕ ਲੁੱਟ ਮਾਮਲਾ ਸੁਲਝਿਆ: ਸਾਬਕਾ DSP ਦਾ ਪੁੱਤਰ ਗ੍ਰਿਫਤਾਰ, ਨਸ਼ੇ ਲਈ ਕੀਤਾ ਸੀ 6.27 ਲੱਖ ਦਾ ਲੁੱਟਕਾਂਡ

ਹਿਮਾਚਲ ਸਰਕਾਰ ਦਾ ਵੱਡਾ ਫੈਸਲਾ: ਪੰਜਾਬੀਆਂ ਦੇ ਵਿਰੋਧ ਤੋਂ ਬਾਅਦ ਐਂਟਰੀ ਟੈਕਸ ਦਾ ਫੈਸਲਾ ਲਿਆ ਵਾਪਸ

ਐਸਐਸਪੀ ਜਲੰਧਰ ਦਿਹਾਤੀ ਨੇ ਸਤਿਗੁਰੂ ਲਾਲ ਨਾਥ ਮਹਾਰਾਜ ਜੀ ਦੀ 29ਵੀਂ ਬਰਸੀ ਸਮਾਗਮ ਵਿੱਚ ਕੀਤੀ ਸ਼ਿਰਕਤ, ਅਮਨ-ਕਾਨੂੰਨ ਅਤੇ ਨਸ਼ਾ ਮੁਕਤੀ ਦਾ ਦਿੱਤਾ ਸੰਦੇਸ਼

ਜਲੰਧਰ ”ਚ ਵੱਡਾ ਐਨਕਾਊਂਟਰ! ਬਦਮਾਸ਼ ਤੇ ਪੁਲਸ ਵਿਚਾਲੇ ਚੱਲੀਆਂ ਤਾੜ-ਤਾੜ ਗੋਲ਼ੀਆਂ

May 3, 2026

ਜਲੰਧਰ ਦਾ ਮਸ਼ਹੂਰ ਸੋਢਲ ਮੇਲਾ 9 ਸਤੰਬਰ ਤੋਂ, ਤਿੰਨ ਲੱਖ ਤੋਂ ਵੱਧ ਸ਼ਰਧਾਲੂ ਟੇਕਣਗੇ ਮੱਥਾ, ਦੇਖੋ ਸ਼ਡਿਊਲ

ਜਲੰਧਰ : ਸ਼ਹਿਰ ਦਾ ਪ੍ਰਸਿੱਧ ਸੋਡਲ ਮੇਲਾ ਇਸ ਵਾਰ 9 ਸਤੰਬਰ ਨੂੰ ਸ਼ੁਰੂ ਹੋਣ ਜਾ ਰਿਹਾ ਹੈ। ਸ਼੍ਰੀ ਸਿੱਧ ਬਾਬਾ ਮੰਦਰ ਤਾਲਾਬ ਕਾਰਸੇਵਾ ਕਮੇਟੀ ਨੇ ਮੇਲੇ ਸਬੰਧੀ ਸ਼ਡਿਊਲ ਜਾਰੀ ਕਰ ਦਿੱਤਾ ਹੈ। ਕਮੇਟੀ ਪ੍ਰਧਾਨ ਯਸ਼ਪਾਲ ਠਾਕੁਰ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਵੱਖ-ਵੱਖ ਧਾਰਮਿਕ ਸੰਸਥਾਵਾਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ, ਜਿਸ ਵਿੱਚ ਉਨ੍ਹਾਂ ਮੇਲੇ ਦੀ ਰੂਪ-ਰੇਖਾ ਤਿਆਰ ਕੀਤੀ। ਇਸ ਵਾਰ ਤਿੰਨ ਲੱਖ ਤੋਂ ਵੱਧ ਸ਼ਰਧਾਲੂ ਬਾਬਾ ਦੇ ਦਰਸ਼ਨ ਕਰਨਗੇ।

ਦੇਖੋ ਸ਼ਡਿਊਲ

8 ਸਤੰਬਰ ਨੂੰ ਸਵੇਰੇ 5 ਵਜੇ ਸ਼੍ਰੀ ਸਿੱਧ ਬਾਬਾ ਸੋਡਲ ਜੀ ਦੀ ਮੂਰਤੀ ਨੂੰ ਪੰਚਾਮ੍ਰਿਤ ਇਸ਼ਨਾਨ ਕਰਵਾਇਆ ਜਾਵੇਗਾ।

ਸਵੇਰੇ 10 ਵਜੇ ਹਵਨ ਯੱਗ ਹੋਵੇਗਾ ਅਤੇ ਸ਼ਾਮ 4 ਵਜੇ ਨਾਰੀਅਲ ਤੋੜ ਕੇ ਮੇਲੇ ਦੀ ਸ਼ੁਰੂਆਤ ਕੀਤੀ ਜਾਵੇਗੀ।

ਝੰਡੇ ਦੀ ਰਸਮ ਉਸੇ ਦਿਨ ਸ਼ਾਮ 5 ਵਜੇ ਹੋਵੇਗੀ।

ਰਾਤ 9 ਵਜੇ ਮਾਂ ਭਗਵਤੀ ਜਾਗਰਣ ਕਰਵਾਇਆ ਜਾਵੇਗਾ।

ਮੇਲੇ ਵਿੱਚ 200 ਵਾਲੰਟੀਅਰ ਤਾਇਨਾਤ ਕੀਤੇ ਜਾਣਗੇ।

ਇਸ ਦੌਰਾਨ ਪੰਡਿਤ ਅਨਿਲ ਸ਼ਰਮਾ ਮੂਰਤੀ ਨੂੰ ਪੰਚਾਮ੍ਰਿਤ ਇਸ਼ਨਾਨ ਕਰਵਾਉਣ ਦੀ ਸੇਵਾ ਕਰਨਗੇ। ਯਸ਼ਪਾਲ ਠਾਕੁਰ ਨੇ ਦੱਸਿਆ ਕਿ ਕਮੇਟੀ ਵੱਲੋਂ ਮੰਦਰ ਟਰੱਸਟ ਦੇ ਸਹਿਯੋਗ ਨਾਲ ਅਟੁੱਟ ਲੰਗਰ ਦਾ ਦੌਰ ਚਲਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਮੇਲੇ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਸ਼੍ਰੀ ਸਿੱਧ ਬਾਬਾ ਸੋਡਲ ਮੰਦਰ ਤਾਲਾਬ ਕਾਰਸੇਵਾ ਕਮੇਟੀ ਤੋਂ ਇਲਾਵਾ 200 ਵਲੰਟੀਅਰ ਤਾਇਨਾਤ ਕੀਤੇ ਜਾਣਗੇ। ਇਸੇ ਤਰ੍ਹਾਂ ਜ਼ਿਲ੍ਹਾ ਪ੍ਰਸ਼ਾਸਨ, ਪੁਲੀਸ ਪ੍ਰਸ਼ਾਸਨ, ਨਗਰ ਨਿਗਮ ਅਤੇ ਸਿਹਤ ਵਿਭਾਗ ਨਾਲ ਤਾਲਮੇਲ ਕਾਇਮ ਕਰਕੇ ਮੇਲੇ ਵਿੱਚ ਵੱਡੇ ਪੱਧਰ ’ਤੇ ਪ੍ਰਬੰਧ ਕਰਨ ਦਾ ਸੱਦਾ ਵੀ ਦਿੱਤਾ ਜਾਵੇਗਾ।

ਇਸ ਮੌਕੇ ਉਨ੍ਹਾਂ ਨਾਲ ਚੇਅਰਮੈਨ ਚਮਨ ਲਾਲ ਸ਼ਰਮਾ, ਜਨਰਲ ਸਕੱਤਰ ਰਵੀ ਮਰਵਾਹਾ, ਕੈਸ਼ੀਅਰ ਮਹਿੰਦਰ ਪ੍ਰਭਾਕਰ, ਓਮਪ੍ਰਕਾਸ਼ ਸੱਪਲ, ਅਸ਼ਵਨੀ ਸ਼ਾਰਦਾ, ਸੁਰੇਂਦਰ ਲੱਬੀ, ਜੈਪਾਲ ਠਾਕੁਰ, ਸ਼੍ਰੀ ਰਾਮ ਜੱਗੀ, ਕੇਵਲ ਕ੍ਰਿਸ਼ਨ ਚੋਪੜਾ, ਸੰਜੀਵ ਕੁਮਾਰ, ਨਰੇਸ਼ ਸਹਿਗਲ, ਵਿਕਾਸ ਸੌਂਧੀ, ਡਾ. ਕਿਸ਼ਨ ਲਾਲ ਅਰੋੜਾ।ਪ੍ਰਵੇਸ਼ ਸ਼ਰਮਾ, ਰਮੇਸ਼ ਸ਼ਰਮਾ, ਰਘੁਵੀਰ ਸਿੰਘ, ਸੁਰੇਸ਼ ਠਾਕੁਰ, ਅਸ਼ੋਕ ਮਹਾਜਨ, ਵਿਜੇ ਸੈਣੀ, ਪਵਨ ਮੈਣੀ ਆਦਿ ਮੈਂਬਰ ਹਾਜ਼ਰ ਸਨ।

Vinkmag ad
Share Our Daily Posts

News Desk

Read Previous

ਸਾਬਕਾ ਵਿਧਾਇਕ ਸਰਬਜੀਤ ਸਿੰਘ ਮੱਕੜ ਖ਼ਿਲਾਫ਼ ਨਗਰ ਨਿਗਮ ’ਚ ਧਰਨਾ, ਜ਼ਮੀਨ ’ਤੇ ਕਬਜ਼ਾ ਕਰਨ ਦਾ ਦੋਸ਼

Read Next

ਦਿਹਾਤੀ ਇਲਾਕਿਆਂ ’ਚ ਪਾਈਪਾਂ ਰਾਹੀਂ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਮਾਨ ਸਰਕਾਰ ਵੱਲੋਂ ਕੋਸ਼ਿਸ਼ਾਂ ਤੇਜ਼